Saturday, March 14, 2026
BREAKING
ਮੋਗਾ ਰੈਲੀ 'ਚ ਅਮਿਤ ਸ਼ਾਹ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ 'ਸਰਕਾਰ ਭ੍ਰਿਸ਼ਟਾਚਾਰ ਵਿਚ ਡੁੱਬੀ' ਮਹਿੰਗੀਆਂ ਹੋਣਗੀਆਂ ਫਲਾਈਟ ਟਿਕਟਾਂ, ਹੁਣ ਇਹ Airline ਯਾਤਰੀਆਂ ਤੋਂ ਵਸੂਲੇਗੀ ਫਿਊਲ ਸਰਚਾਰਜ "ਸੋਨਮ ਵਾਂਗਚੁਕ ਨੂੰ ਜੇਲ੍ਹ ਭੇਜਣਾ BJP ਦਾ ਪਾਪ", ਰਿਹਾਈ ਤੋਂ ਬਾਅਦ ਭੁਪੇਸ਼ ਬਘੇਲ ਨੇ ਘੇਰੀ ਕੇਂਦਰ ਸਰਕਾਰ ਅਭੈ ਚੌਟਾਲਾ ਨੂੰ ਮਿਲੀ ਧਮਕੀ ਦੇ ਮਾਮਲੇ 'ਚ ਹਾਈਕੋਰਟ ਸਖ਼ਤ, ਕੇਂਦਰ ਸਰਕਾਰ ਤੋਂ ਮੰਗਿਆ ਜਵਾਬ ਕੋਲਕਾਤਾ 'ਚ PM ਮੋਦੀ ਦੀ ਲਲਕਾਰ! ਕਿਹਾ-ਬੰਗਾਲ 'ਚ 'ਮਹਾਜੰਗਲਰਾਜ' ਦਾ ਹੋਵੇਗਾ ਖਾਤਮਾ LPG ਦੀ ਕਮੀ ਵਿਚਾਲੇ ਇੰਡਕਸ਼ਨ ਦੀ ਵਧੀ ਸੇਲ ! ਦੁਕਾਨਦਾਰ ਹੋਏ ਮਾਲਾਮਾਲ PM ਮੋਦੀ ਨੇ ਪੱਛਮੀ ਬੰਗਾਲ ਨੂੰ ਦਿੱਤਾ 18,680 ਕਰੋੜ ਰੁਪਏ ਦਾ ਤੋਹਫ਼ਾ; ਕਈ ਵੱਡੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਪੁੱਛਿਆ- 'ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੂਰਾ ਦੇਸ਼ ਚਲਾਈਏ' ਰੇਲ ਪਟੜੀਆਂ ਨੂੰ ਉੱਨਤ ਬਣਾਉਣ ਦਾ 80 ਫੀਸਦੀ ਕੰਮ ਹੋਇਆ ਪੂਰਾ : ਰੇਲ ਮੰਤਰੀ ਅਸ਼ਵਨੀ ਵੈਸ਼ਨਵ LPG ਦੀ ਕਮੀ ਕਾਰਨ ਮਚੀ ਹਾਹਾਕਾਰ, ਹਰਿਆਣਾ 'ਚ ਮਹਿੰਗੀ ਹੋਈ ਢਾਬਿਆਂ ਦੀ ਥਾਲੀ

ਹਰਿਆਣਾ

ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਦੀ ਮਾਤਾ ਪ੍ਰੇਮ ਕੌਰ ਦਾ ਦਿਹਾਂਤ

14 ਮਾਰਚ, 2026 07:32 PM

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਦੀ ਮਾਤਾ ਪ੍ਰੇਮ ਕੌਰ ਕਲਿਆਣ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹ ਕਰੀਬ 85 ਸਾਲ ਦੇ ਸਨ। ਪਰਿਵਾਰ ਅਨੁਸਾਰ ਉਨ੍ਹਾਂ ਦੀ ਸਿਹਤ ਕੁਝ ਸਮੇਂ ਤੋਂ ਖ਼ਰਾਬ ਚੱਲ ਰਹੀ ਸੀ। ਕਰੀਬ 15 ਦਿਨ ਪਹਿਲਾਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਸਿਹਤ 'ਚ ਸੁਧਾਰ ਹੋਣ 'ਤੇ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਸੀ ਪਰ ਬੀਤੀ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਮੁੜ ਵਿਗੜ ਗਈ ਅਤੇ ਰਾਤ ਕਰੀਬ 12 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਸ ਸਮੇਂ ਹਰਵਿੰਦਰ ਕਲਿਆਣ ਚੰਡੀਗੜ੍ਹ 'ਚ ਸਨ। ਮਾਤਾ ਦੇ ਦਿਹਾਂਤ ਦੀ ਸੂਚਨਾ ਮਿਲਦੇ ਹੀ ਉਹ ਤੁਰੰਤ ਕਰਨਾਲ ਜ਼ਿਲ੍ਹੇ ਦੇ ਪਿੰਡ ਕੁਟੇਲ ਸਥਿਤ ਆਪਣੇ ਫਾਰਮ ਹਾਊਸ ਪਹੁੰਚੇ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਰਾਜਨੀਤਕ ਅਤੇ ਸਮਾਜਿਕ ਖੇਤਰ ਦੇ ਕਈ ਲੋਕਾਂ ਨੇ ਸੋਗ ਜ਼ਾਹਰ ਕੀਤਾ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਪ੍ਰੇਮ ਕੌਰ ਕਲਿਆਣ ਦੇ ਦਿਹਾਂਤ 'ਤੇ ਡੂੰਘਾ ਦੁੱਖ ਜਤਾਉਂਦੇ ਹੋਏ ਕਲਿਆਣ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਹਰਵਿੰਦਰ ਕਲਿਆਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਨ। ਸਾਲ 2024 'ਚ ਉਨ੍ਹਾਂ ਨੇ ਸਰਬਸੰਮਤੀ ਨਾਲ ਹਰਿਆਣਾ ਦਾ 18ਵਾਂ ਸਪੀਕਰ ਚੁਣਿਆ ਗਿਆ ਸੀ। ਉਹ ਕਰਨਾਲ ਜ਼ਿਲ੍ਹੇ ਦੀ ਘਰੌਂਡਾ ਵਿਧਾਨ ਸਭਾ ਸੀਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਆਪਣੀ ਸਾਦਗੀ ਅਤੇ ਅਨੁਸ਼ਾਸਿਤ ਅਗਵਾਈ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਦੇਵੀ ਸਿੰਘ ਕਲਿਆਣ ਹਰਿਆਣਾ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹਨ।

Have something to say? Post your comment

ਅਤੇ ਹਰਿਆਣਾ ਖਬਰਾਂ

ਅਭੈ ਚੌਟਾਲਾ ਨੂੰ ਮਿਲੀ ਧਮਕੀ ਦੇ ਮਾਮਲੇ 'ਚ ਹਾਈਕੋਰਟ ਸਖ਼ਤ, ਕੇਂਦਰ ਸਰਕਾਰ ਤੋਂ ਮੰਗਿਆ ਜਵਾਬ

ਅਭੈ ਚੌਟਾਲਾ ਨੂੰ ਮਿਲੀ ਧਮਕੀ ਦੇ ਮਾਮਲੇ 'ਚ ਹਾਈਕੋਰਟ ਸਖ਼ਤ, ਕੇਂਦਰ ਸਰਕਾਰ ਤੋਂ ਮੰਗਿਆ ਜਵਾਬ

LPG ਦੀ ਕਮੀ ਕਾਰਨ ਮਚੀ ਹਾਹਾਕਾਰ, ਹਰਿਆਣਾ 'ਚ ਮਹਿੰਗੀ ਹੋਈ ਢਾਬਿਆਂ ਦੀ ਥਾਲੀ

LPG ਦੀ ਕਮੀ ਕਾਰਨ ਮਚੀ ਹਾਹਾਕਾਰ, ਹਰਿਆਣਾ 'ਚ ਮਹਿੰਗੀ ਹੋਈ ਢਾਬਿਆਂ ਦੀ ਥਾਲੀ

ਵੱਡੀ ਖ਼ਬਰ: ਮਸ਼ਹੂਰ ਪੰਜਾਬੀ ਸਿੰਗਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ !

ਵੱਡੀ ਖ਼ਬਰ: ਮਸ਼ਹੂਰ ਪੰਜਾਬੀ ਸਿੰਗਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ !

ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੰਜਾਬ ਦੇ 4 ਹਸਪਤਾਲਾਂ 'ਚ ਹੋਵੇਗਾ 'ਕੈਸ਼ਲੇਸ' ਇਲਾਜ

ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੰਜਾਬ ਦੇ 4 ਹਸਪਤਾਲਾਂ 'ਚ ਹੋਵੇਗਾ 'ਕੈਸ਼ਲੇਸ' ਇਲਾਜ

ਵਿਵਾਦਾਂ 'ਚ ਘਿਰੇ ਬਾਦਸ਼ਾਹ! ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਵਿਵਾਦਾਂ 'ਚ ਘਿਰੇ ਬਾਦਸ਼ਾਹ! ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਹਰਿਆਣਾ ਦੇ CM ਸੈਣੀ ਨੇ ਪੇਸ਼ ਕੀਤਾ 2.23 ਲੱਖ ਕਰੋੜ ਦਾ ਬਜਟ, ਕਿਸਾਨਾਂ ਲਈ ਕੀਤਾ ਵੱਡਾ ਐਲਾਨ!

ਹਰਿਆਣਾ ਦੇ CM ਸੈਣੀ ਨੇ ਪੇਸ਼ ਕੀਤਾ 2.23 ਲੱਖ ਕਰੋੜ ਦਾ ਬਜਟ, ਕਿਸਾਨਾਂ ਲਈ ਕੀਤਾ ਵੱਡਾ ਐਲਾਨ!

Haryana Budget: CM ਨਾਇਬ ਸੈਣੀ ਨੇ ਦਸਤਾਰ ਸਜਾ ਬਜਟ ਕਾਪੀ 'ਤੇ ਕੀਤੇ ਦਸਤਖਤ

Haryana Budget: CM ਨਾਇਬ ਸੈਣੀ ਨੇ ਦਸਤਾਰ ਸਜਾ ਬਜਟ ਕਾਪੀ 'ਤੇ ਕੀਤੇ ਦਸਤਖਤ

ਪੰਜਾਬ ਦੇ ਹਾਲਾਤ ਚਿੰਤਾਜਨਕ, ਸੁਧਾਰ ਲਿਆਉਣ ਲਈ ਭਾਜਪਾ ਸਰਕਾਰ ਜ਼ਰੂਰੀ: ਨਾਇਬ ਸੈਣੀ

ਪੰਜਾਬ ਦੇ ਹਾਲਾਤ ਚਿੰਤਾਜਨਕ, ਸੁਧਾਰ ਲਿਆਉਣ ਲਈ ਭਾਜਪਾ ਸਰਕਾਰ ਜ਼ਰੂਰੀ: ਨਾਇਬ ਸੈਣੀ

ਜ਼ਖਮੀ ਅਨਿਲ ਵਿਜ ਨੂੰ ਮਿਲਣ ਪੁੱਜੇ CM ਸੈਣੀ, ਜਲਦੀ ਠੀਕ ਹੋਣ ਦੀ ਕੀਤੀ ਕਾਮਨਾ

ਜ਼ਖਮੀ ਅਨਿਲ ਵਿਜ ਨੂੰ ਮਿਲਣ ਪੁੱਜੇ CM ਸੈਣੀ, ਜਲਦੀ ਠੀਕ ਹੋਣ ਦੀ ਕੀਤੀ ਕਾਮਨਾ

ਹਰਿਆਣਾ ਸਕੱਤਰੇਤ 'ਚ ਦਹਿਸ਼ਤ: IAS ਅਧਿਕਾਰੀ ਦੇ ਵਿਸ਼ੇਸ਼ ਸੀਨੀਅਰ ਸਕੱਤਰ ਨੇ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਹਰਿਆਣਾ ਸਕੱਤਰੇਤ 'ਚ ਦਹਿਸ਼ਤ: IAS ਅਧਿਕਾਰੀ ਦੇ ਵਿਸ਼ੇਸ਼ ਸੀਨੀਅਰ ਸਕੱਤਰ ਨੇ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ