Tuesday, May 05, 2026
BREAKING
ਵੱਡਾ ਝਟਕਾ! ਮੂਧੇ ਮੂੰਹ ਡਿੱਗਾ ਰੁਪਿਆ, ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚੀ ਭਾਰਤੀ ਕਰੰਸੀ ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ' ਰੂਸ ਤੇ ਯੂਕ੍ਰੇਨ ਵਿਚਾਲੇ ਹੋ ਗਈ ਜੰਗਬੰਦੀ ! Victory Day ਮੌਕੇ ਕੀਤਾ ਗਿਆ ਐਲਾਨ ਰੋਹਿਤ ਸੱਟ ਤੋਂ ਛੇਤੀ ਉਭਰ ਜਾਂਦੇ ਤਾਂ MI ਦੀ ਸਥਿਤੀ ਇਸ ਸਮੇਂ ਬਿਹਤਰ ਹੁੰਦੀ : ਹਰਭਜਨ ਇੰਟਰ ਮਿਲਾਨ ਨੇ ਇਟਾਲੀਅਨ ਲੀਗ ਫੁੱਟਬਾਲ ਦਾ ਖਿਤਾਬ ਜਿੱਤਿਆ ਜੈਨਿਕ ਸਿਨਰ ਨੇ ਰਚਿਆ ਇਤਿਹਾਸ; ਮੈਡਰਿਡ ਓਪਨ ਜਿੱਤ ਕੇ ਬਣਾਏ ਕਈ ਵੱਡੇ ਰਿਕਾਰਡ ਭਾਰਤ ਦੀ ਆਰਥਿਕਤਾ ਨੂੰ ਦੂਹਰੀ ਮਾਰ: UBS ਨੇ ਘਟਾਇਆ GDP ਵਿਕਾਸ ਦਰ ਦਾ ਅਨੁਮਾਨ, ਜਾਣੋ ਕੀ ਹਨ ਵੱਡੇ ਕਾਰਨ LPG ਦੀ ਘਰੇਲੂ ਖਪਤ ਅਪ੍ਰੈਲ ’ਚ 16 ਫੀਸਦੀ ਘਟ ਕੇ 22 ਲੱਖ ਟਨ ’ਤੇ ਪਹੁੰਚੀ "ਅਗਲਾ ਗਾਣਾ ਬਹੁਤ ਜ਼ਿਆਦਾ ਡਾਰਕ ਹੈ"; ਬੀ ਪਰਾਕ ਨੇ ਨਵੇਂ ਗੀਤ ਦਾ ਕੀਤਾ ਐਲਾਨ

ਪੰਜਾਬ

ਹਰ ਮਰੀਜ਼ ਤੱਕ ਬਿਹਤਰ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਓ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

05 ਮਈ, 2026 05:59 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਅੱਜ ਪੀ.ਐੱਚ.ਸੀ., ਜਾਡਲਾ ਵਿਖੇ ਆਮ ਆਦਮੀ ਕਲੀਨਿਕ, ਆਯੂਸ਼ਮਾਨ ਆਰੋਗਿਆ ਕੇਂਦਰ ਅਤੇ ਓਟ ਸੈਂਟਰ ਦਾ ਵਿਸਥਾਰਪੂਰਵਕ ਦੌਰਾ ਕਰਦੇ ਹੋਏ ਉਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ।

ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਮੁੱਚੇ ਸਟਾਫ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮੇਂ ਸਿਰ, ਪੂਰੀ ਗੁਣਵੱਤਾ ਨਾਲ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਸੇਵਾਵਾਂ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਦਿੱਤੀਆਂ ਜਾਣ।
 
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਅਤੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਦਾ ਮੁੱਖ ਮਕਸਦ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਇਸ ਲਈ ਸਟਾਫ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਏ। ਉਨ੍ਹਾਂ ਨੇ ਰਿਕਾਰਡ ਰੱਖਰਖਾਵ, ਸਫ਼ਾਈ ਪ੍ਰਬੰਧ ਅਤੇ ਮਰੀਜ਼ਾਂ ਨਾਲ ਸਹਿਯੋਗੀ ਵਿਹਾਰ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਦਿੱਤੀਆਂ।
 
ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਓਟ ਸੈਂਟਰਾਂ ਵਿੱਚ ਨਸ਼ਾ ਛੁਡਾਉ ਇਲਾਜ ਲੈ ਰਹੇ ਮਰੀਜ਼ਾਂ ਦੀ ਨਿਯਮਿਤ ਕਾਊਂਸਲਿੰਗ ਅਤੇ ਫਾਲੋਅਪ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੁੜ ਸਕਣ। ਉਨ੍ਹਾਂ ਨੇ ਸਟਾਫ ਨੂੰ ਕਿਹਾ ਕਿ ਮਰੀਜ਼ਾਂ ਨਾਲ ਸੰਵੇਦਨਸ਼ੀਲ ਅਤੇ ਸਹਾਨੁਭੂਤੀ ਭਰਿਆ ਰਵੱਈਆ ਅਪਣਾਇਆ ਜਾਵੇ।
 
ਇਸ ਦੌਰੇ ਦੌਰਾਨ ਸਿਹਤ ਅਧਿਕਾਰੀਆਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਫੀਡਬੈਕ ਵੀ ਪ੍ਰਾਪਤ ਕੀਤਾ ਅਤੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਸਟਾਫ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਬਾਰੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਹਰ ਯੋਗ ਵਿਅਕਤੀ ਇਸ ਦਾ ਲਾਭ ਲੈ ਸਕੇ।
 
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਨੀਰਜ ਕੁਮਾਰ ਤੇ ਮਨਦੀਪ ਕੌਰ ਤੇ ਮਨਦੀਪ ਸਿੰਘ ਕਾਹਲੋਂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।
 
Have something to say? Post your comment

ਅਤੇ ਪੰਜਾਬ ਖਬਰਾਂ

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ  ਈ, ਐਨ, ਟੀ ਦਾ ਕੈਂਪ ਲਵਾਇਆ ਗਿਆ 

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ  ਈ, ਐਨ, ਟੀ ਦਾ ਕੈਂਪ ਲਵਾਇਆ ਗਿਆ 

ਬੰਗਾ ਦੇ ਪਿੰਡ ਝਿੰਗੜਾਂ ਦੀ ਵਸਨੀਕ ਸਰੀਰਦਾਨੀ ਮਾਤਾ ਗੁਰਪਾਲ ਕੌਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ

ਬੰਗਾ ਦੇ ਪਿੰਡ ਝਿੰਗੜਾਂ ਦੀ ਵਸਨੀਕ ਸਰੀਰਦਾਨੀ ਮਾਤਾ ਗੁਰਪਾਲ ਕੌਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ

ਸ: ਮਨਵੀਰ ਸਿੰਘ ਢਿੱਲੋਂ ਨੇ ਉਪ ਮੰਡਲ ਲੋਪੋਕੇ ਦੇ ਐਸ.ਡੀ.ਐਮ ਦਾ ਅਹੁਦਾ ਸੰਭਾਲਿਆ।

ਸ: ਮਨਵੀਰ ਸਿੰਘ ਢਿੱਲੋਂ ਨੇ ਉਪ ਮੰਡਲ ਲੋਪੋਕੇ ਦੇ ਐਸ.ਡੀ.ਐਮ ਦਾ ਅਹੁਦਾ ਸੰਭਾਲਿਆ।

ਭਾਜਪਾ ਨੇ ਜਿੱਤ ਨੂੰ ਲੈ ਕੇ ਪੁਰਾਣੀ ਅਨਾਜ ਮੰਡੀ ਚ  ਵੰਢੇ ਲੱਡੂ ਅਤੇ ਢੋਲ ਬਜਾਏ... 

ਭਾਜਪਾ ਨੇ ਜਿੱਤ ਨੂੰ ਲੈ ਕੇ ਪੁਰਾਣੀ ਅਨਾਜ ਮੰਡੀ ਚ  ਵੰਢੇ ਲੱਡੂ ਅਤੇ ਢੋਲ ਬਜਾਏ... 

ਮਲੇਰੀਆ ਦੇ ਮੁਕੰਮਲ ਖਾਤਮੇ ਲਈ ਬਲੱਡ ਸਲਾਈਡਾਂ ਦੇ ਨਿਰਧਾਰਿਤ ਟੀਚਿਆਂ ਨੂੰ ਪੂਰਾ ਕੀਤਾ ਜਾਵੇ : ਡਾ. ਰਾਕੇਸ਼ ਪਾਲ 

ਮਲੇਰੀਆ ਦੇ ਮੁਕੰਮਲ ਖਾਤਮੇ ਲਈ ਬਲੱਡ ਸਲਾਈਡਾਂ ਦੇ ਨਿਰਧਾਰਿਤ ਟੀਚਿਆਂ ਨੂੰ ਪੂਰਾ ਕੀਤਾ ਜਾਵੇ : ਡਾ. ਰਾਕੇਸ਼ ਪਾਲ 

ਦੁੱਧ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ

ਦੁੱਧ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ

ਸਰਵਿੰਗ ਅਰਥ ਸੋਸਾਇਟੀ (ਰਜਿ) ਵੱਲੋਂ ਦਸਤਾਵੇਜ਼ੀ ਫਿਲਮ ਨਿਰਮਾਣ ਵਰਕਸ਼ਾਪ ਦਾ ਆਯੋਜਨ, 300 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

ਸਰਵਿੰਗ ਅਰਥ ਸੋਸਾਇਟੀ (ਰਜਿ) ਵੱਲੋਂ ਦਸਤਾਵੇਜ਼ੀ ਫਿਲਮ ਨਿਰਮਾਣ ਵਰਕਸ਼ਾਪ ਦਾ ਆਯੋਜਨ, 300 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

ਅੱਜ ਦਾਨਵੀਰ ਫਾਊਂਡੇਸ਼ਨ ਐਨਜੀਓ ਰਜਿ. ਖਰੜ ਵੱਲੋਂ ਸ਼੍ਰੀ ਨਗਰ ਖੇੜਾ ਵਿਖੇ 100 ਲੀਟਰ ਸਮਰੱਥਾ ਵਾਲਾ ਵਾਟਰ ਕੂਲਰ ਲਗਾਇਆ

ਅੱਜ ਦਾਨਵੀਰ ਫਾਊਂਡੇਸ਼ਨ ਐਨਜੀਓ ਰਜਿ. ਖਰੜ ਵੱਲੋਂ ਸ਼੍ਰੀ ਨਗਰ ਖੇੜਾ ਵਿਖੇ 100 ਲੀਟਰ ਸਮਰੱਥਾ ਵਾਲਾ ਵਾਟਰ ਕੂਲਰ ਲਗਾਇਆ

ਹਰਕਰਮ ਸਿੰਘ ਰੰਧਾਵਾ ਨੇ ਆਰ.ਟੀ.ਓ. ਕਪੂਰਥਲਾ ਵਜੋਂ ਚਾਰਜ ਸੰਭਾਲਿਆ

ਹਰਕਰਮ ਸਿੰਘ ਰੰਧਾਵਾ ਨੇ ਆਰ.ਟੀ.ਓ. ਕਪੂਰਥਲਾ ਵਜੋਂ ਚਾਰਜ ਸੰਭਾਲਿਆ

ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭਾਜਪਾ ਦੀ ਰਣਨੀਤੀ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ

ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭਾਜਪਾ ਦੀ ਰਣਨੀਤੀ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ