Thursday, July 23, 2026
BREAKING
ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿੰਬਾਬਵੇ ਨੂੰ 125 ਦੌੜਾਂ 'ਤੇ ਰੋਕਿਆ EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼ ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ IND vs ZIM 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ 'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਪੰਜਾਬ

ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

23 ਜੁਲਾਈ, 2026 06:37 PM
ਚੰਡੀਗੜ੍ਹ : ਸੂਬੇ ਦੇ ਆਰਥਿਕ ਅਤੇ ਸਮਾਜਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਜੂਨ 2026 ਤੱਕ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 2,150.73 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਇਹ ਯਕੀਨੀ ਬਣਾ ਰਹੀਆਂ ਹਨ ਕਿ ਹਰ ਯੋਗ ਲਾਭਪਾਤਰੀ ਤੱਕ ਵਿੱਤੀ ਸਹਾਇਤਾ ਸਮੇਂ ਸਿਰ ਪਹੁੰਚੇ, ਤਾਂ ਜੋ ਉਹ ਸਨਮਾਨਜਨਕ ਜੀਵਨ ਬਤੀਤ ਕਰ ਸਕਣ।

ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ 35.90 ਲੱਖ ਲਾਭਪਾਤਰੀ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਲੈ ਰਹੇ ਹਨ। ਵਿੱਤੀ ਸਾਲ 2026-27 ਦੌਰਾਨ ਇਹ ਵਿੱਤੀ ਸਹਾਇਤਾ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਰੱਖਣ ਲਈ ਸਰਕਾਰ ਨੇ 6,131.91 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਹੈ, ਜੋ ਸਰਬਪੱਖੀ ਵਿਕਾਸ ਅਤੇ ਸਮਾਜਿਕ ਇਨਸਾਫ਼ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਜੂਨ 2026 ਤੱਕ ਬੁਢਾਪਾ ਪੈਨਸ਼ਨ ਸਕੀਮ ਤਹਿਤ 1,423.33 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨਾਲ ਸੂਬੇ ਦੇ ਲਗਭਗ 23.77 ਲੱਖ ਬਜ਼ੁਰਗਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ, ਹੋਰ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 727.40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਦਾ ਲਾਭ ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਹੋਰ ਲੋੜਵੰਦ ਵਰਗਾਂ ਦੇ ਲਗਭਗ 12.13 ਲੱਖ ਲਾਭਪਾਤਰੀਆਂ ਨੂੰ ਪਹੁੰਚਿਆ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੈਨਸ਼ਨਾਂ ਅਤੇ ਹੋਰ ਵਿੱਤੀ ਲਾਭਾਂ ਦੀ ਸਮੇਂ ਸਿਰ ਵੰਡ ਬਜ਼ੁਰਗਾਂ ਅਤੇ ਲੋੜਵੰਦਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹ ਉਪਰਾਲੇ ਲੱਖਾਂ ਪਰਿਵਾਰਾਂ ਲਈ ਵੱਡਾ ਸਹਾਰਾ ਬਣ ਰਹੇ ਹਨ ਅਤੇ ਸੂਬੇ ਦੇ ਸਮਾਜਿਕ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਨ।

ਕੈਬਨਿਟ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਕੋਈ ਵੀ ਯੋਗ ਲਾਭਪਾਤਰੀ ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਵੇਂ ਆਏ ਬਿਨੈ-ਪੱਤਰਾਂ ਦੀ ਪੜਤਾਲ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਪਾਰਦਰਸ਼ੀ ਬਣਾਇਆ ਜਾਵੇ, ਤਾਂ ਜੋ ਹਰੇਕ ਲੋੜਵੰਦ ਵਿਅਕਤੀ ਤੱਕ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਬਿਨਾਂ ਕਿਸੇ ਦੇਰੀ ਤੋਂ ਪਹੁੰਚ ਸਕੇ।

ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਮਾਜਿਕ ਸੁਰੱਖਿਆ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ, ਤਾਂ ਜੋ ਹਰੇਕ ਯੋਗ ਨਾਗਰਿਕ ਨੂੰ ਆਸ ਅਤੇ ਸੁਰੱਖਿਆ ਨਾਲ ਜਿਊਣ ਦਾ ਹੱਕ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਪਹੁੰਚ 'ਰੰਗਲੇ ਪੰਜਾਬ' ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ

ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ

ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ

'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ

ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ

ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਲ ਹੋਇਆ ਮਸ਼ਹੂਰ ਪੰਜਾਬੀ ਅਦਾਕਾਰ

ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਲ ਹੋਇਆ ਮਸ਼ਹੂਰ ਪੰਜਾਬੀ ਅਦਾਕਾਰ