ਮੁੰਬਈ : ਸੋਹਮ ਸ਼ਾਹ, ਜੋ ਕਿ ਭਾਰਤੀ ਸਿਨੇਮਾ ਵਿਚ ਆਪਣੀ ਅਦਾਕਾਰੀ ਨਾਲ ਨਾਂ ਕਮਾ ਰਹੇ ਹਨ, ਹੁਣ ਆਪਣੀ ਅਗਲੀ ਫਿਲਮ ‘ਕ੍ਰੇਜ਼ੀ’ ਨਾਲ ਫਿਰ ਧਮਾਲ ਮਚਾਉਣ ਲਈ ਤਿਆਰ ਹਨ। ‘ਤੁੰਬਾਡ’ ਦੀ ਦੁਬਾਰਾ ਰਿਲੀਜ਼ ਨੇ ਨਾ ਸਿਰਫ਼ ਇਸ ਨੂੰ ਲੋਕਧਾਰਾਵਾਂ ਦੀ ਇਕ ਮਾਸਟਰਪੀਸ ਵਜੋਂ ਮੁੜ ਪਰਿਭਾਸ਼ਿਤ ਕੀਤਾ, ਸਗੋਂ ਇਸ ਨੂੰ ਭਾਰਤ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਬਣਾ ਦਿੱਤਾ ਹੈ।
ਹੁਣ ਸੋਹਮ ਆਪਣੀ ਆਉਣ ਵਾਲੀ ਫਿਲਮ ‘ਕ੍ਰੇਜ਼ੀ’ ਲਈ ਇਕ ਮੁਹਿੰਮ ਚਲਾ ਰਹੇ ਹਨ, ਜੋ ਕਿ ਫਿਲਮ ਵਾਂਗ ਹੀ ‘ਕ੍ਰੇਜ਼ੀ’ ਤੇ ਮਜ਼ੇਦਾਰ ਹੋਣ ਵਾਲੀ ਹੈ। ਸੋਹਮ ਸ਼ਾਹ ਨੇ ਇਕ ਬਹੁਤ ਹੀ ਰਚਨਾਤਮਕ ਤੇ ਮਸਤੀ ਨਾਲ ਭਰੇ ਅੰਦਾਜ਼ ’ਚ ‘ਤੁੰਬਾਡ’ ਦੇ ਪ੍ਰਤੀਕ ਕਿਰਦਾਰ-ਹਸਤਰ, ਦਾਦੀ ਤੇ ਵਿਨਾਇਕ ਨੂੰ ਆਪਣੇ ਸਥਾਨ ’ਤੇ ਲਿਆ ਕੇ ‘ਕ੍ਰੇਜ਼ੀ’ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ।
ਇਸ ਮਜ਼ੇਦਾਰ ਐਲਾਨ ਵਿਚ ਇਨ੍ਹਾਂ ਕਿਰਦਾਰਾਂ ਨੇ ‘ਕ੍ਰੇਜ਼ੀ’ ਦੀ ਦੁਨੀਆ ਦੀ ਝਲਕ ਦਿਖਾਈ ਹੈ, ਜਿਸ ਨਾਲ ਦਰਸ਼ਕ ਫਿਲਮ ਲਈ ਹੋਰ ਵੀ ਉਤਸ਼ਾਹਿਤ ਹਨ। ਫਿਲਮ ਦੀ ਰਿਲੀਜ਼ ਡੇਟ 28 ਫਰਵਰੀ, 2025 ਹੈ ਤੇ ਇਸ ਅਨੋਖੇ ਕ੍ਰਾਸਓਵਰ ਨੇ ਫਿਲਮ ਦੇ ਰੋਮਾਂਚ ਨੂੰ ਹੋਰ ਵੀ ਵਧਾ ਦਿੱਤਾ।