Sunday, October 11, 2026
BREAKING
• ਮਾਨਸਿਕ ਤੰਦਰੁਸਤੀ ਨਾਲ ਹੀ ਨਸ਼ਾ ਮੁਕਤੀ ਦੀ ਰਾਹ ਹੁੰਦੀ ਹੈ ਆਸਾਨ : ਡਾ ਰਮਨਦੀਪ  • ਸਿਹਤਮੰਦ ਬਿਰਧ ਅਵਸਥਾ ਲਈ ਅਪਣਾਓ ਸੰਤੁਲਿਤ ਖੁਰਾਕ ਅਤੇ ਸਰਗਰਮ ਜੀਵਨਸ਼ੈਲੀ : ਸਿਵਲ ਸਰਜਨ ਡਾ. ਅਮਨ ਸੂਦ • ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਹੀ ਨਜ਼ਰ ਦੀ ਸੁਰੱਖਿਆ ਦਾ ਪਹਿਲਾ ਕਦਮ :ਡਾ. ਦਵਿੰਦਰ ਢਾਂਡਾ  • ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਅੱਗੇ ਵਧੇਗੀ ਕਾਂਗਰਸ' • ਪਰਗਟ ਸਿੰਘ ਦੀ ਤਾਜਪੋਸ਼ੀ 'ਚ ਵੜਿੰਗ ਤੇ ਚੰਨੀ ਦੀ ਐਂਟਰੀ, ਵੜਿੰਗ ਬੋਲੇ-ਮੈਨੂੰ ਕੋਈ ਮਲਾਲ ਨਹੀਂ • 'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ • ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ • 'ਹਟਾਓ ਸਾਰੇ ਬੈਰੀਕੇਡ, ਇੰਟਰਨੈੱਟ-ਮੈਟਰੋ ਵੀ...', ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਦਿੱਤਾ ਹੁਕਮ • ਪੂਰਬੀ ਅਫਰੀਕਾ ਤੋਂ ਵੱਡੀ ਖ਼ਬਰ : ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 109 ਪ੍ਰਵਾਸੀਆਂ ਦੀ ਮੌਤ • ਫਾਜ਼ਿਲਕਾ ’ਚ ਭਾਰੀ ਮੀਂਹ-ਝੱਖੜ ਨੇ ਮਚਾਈ ਤਬਾਹੀ, ਫਲੈਕਸ ਬੋਰਡ ਉੱਡੇ, ਖੰਭੇ ਅਤੇ ਦਰਖੱਤ ਡਿੱਗੇ

ਪੰਜਾਬ

ਸਿਹਤਮੰਦ ਬਿਰਧ ਅਵਸਥਾ ਲਈ ਅਪਣਾਓ ਸੰਤੁਲਿਤ ਖੁਰਾਕ ਅਤੇ ਸਰਗਰਮ ਜੀਵਨਸ਼ੈਲੀ : ਸਿਵਲ ਸਰਜਨ ਡਾ. ਅਮਨ ਸੂਦ

11 ਅਕਤੂਬਰ, 2026 06:19 PM
ਨਵਾਂਸ਼ਹਿਰ  (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਅਮਨ ਸੂਦ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਸਬੰਧੀ ਜਾਗਰੂਕਤਾ ਸਮਾਰੋਹ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਸਿਹਤ ਸੰਭਾਲ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਸਿਹਤਮੰਦ ਤੇ ਸਨਮਾਨਜਨਕ ਜੀਵਨ ਜਿਊਣ ਪ੍ਰਤੀ ਜਾਗਰੂਕ ਕਰਨਾ ਸੀ।

ਇਸ ਮੌਕੇ ਸਿਵਲ ਸਰਜਨ ਡਾ. ਅਮਨ ਸੂਦ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਪੂੰਜੀ ਹਨ ਅਤੇ ਉਨ੍ਹਾਂ ਦਾ ਤਜਰਬਾ, ਸੂਝ-ਬੂਝ ਤੇ ਮਾਰਗਦਰਸ਼ਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਦੀ ਰੱਖਿਆ, ਉਨ੍ਹਾਂ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਉਨ੍ਹਾਂ ਨੂੰ ਸਤਿਕਾਰਜਨਕ ਜੀਵਨ ਪ੍ਰਦਾਨ ਕਰਨਾ ਸਾਡੀ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ।

ਡਾ. ਅਮਨ ਸੂਦ ਨੇ ਕਿਹਾ ਕਿ ਵਧਦੀ ਉਮਰ ਦੇ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਜੋੜਾਂ ਦੇ ਦਰਦ, ਨਜ਼ਰ ਅਤੇ ਸੁਣਨ ਸਬੰਧੀ ਸਮੱਸਿਆਵਾਂ ਦੇ ਨਾਲ-ਨਾਲ ਮਾਨਸਿਕ ਸਿਹਤ ਨਾਲ ਜੁੜੀਆਂ ਚੁਣੌਤੀਆਂ ਵੀ ਸਾਹਮਣੇ ਆ ਸਕਦੀਆਂ ਹਨ। ਇਸ ਲਈ ਬਜ਼ੁਰਗਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਸਿਹਤ ਸਮੱਸਿਆ ਨੂੰ ਅਣਗੌਲਿਆ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਉਨ੍ਹਾਂ ਨੇ ਬਜ਼ੁਰਗਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣ, ਆਪਣੀ ਸਮਰੱਥਾ ਅਨੁਸਾਰ ਨਿਯਮਤ ਸਰੀਰਕ ਸਰਗਰਮੀ ਕਰਨ, ਲੋੜ ਅਨੁਸਾਰ ਸਿਹਤ ਜਾਂਚ ਕਰਵਾਉਣ, ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਲੈਣ ਅਤੇ ਪੂਰੀ ਨੀਂਦ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਵੀ ਬਜ਼ੁਰਗਾਂ ਦੀਆਂ ਭਾਵਨਾਤਮਕ ਲੋੜਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਕੱਲੇਪਣ ਤੋਂ ਬਚਾਉਣ ਲਈ ਸਮਾਂ ਦੇਣਾ ਚਾਹੀਦਾ ਹੈ।

ਸਿਵਲ ਸਰਜਨ ਨੇ ਕਿਹਾ ਕਿ ਬਜ਼ੁਰਗਾਂ ਦੀ ਦੇਖਭਾਲ ਸਿਰਫ਼ ਇਲਾਜ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ, ਸਮਾਜਿਕ ਭਾਗੀਦਾਰੀ, ਸੁਰੱਖਿਆ ਅਤੇ ਆਤਮ-ਸਨਮਾਨ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ ਨਾਲ ਪਿਆਰ, ਸਤਿਕਾਰ ਅਤੇ ਸਹਿਯੋਗ ਵਾਲਾ ਵਿਹਾਰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਬਿਰਧ ਅਵਸਥਾ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਵੀ ਕੀਤੀ ਗਈ ਅਤੇ ਬਜ਼ੁਰਗਾਂ ਨੂੰ ਲੋੜ ਅਨੁਸਾਰ ਸਿਹਤ ਸਲਾਹ ਦਿੱਤੀ ਗਈ। ਇਸ ਦੌਰਾਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਜਾਗਰੂਕਤਾ ਸਮਾਰੋਹ ਰਾਹੀਂ ਬਜ਼ੁਰਗਾਂ ਨੂੰ ਸਮੇਂ-ਸਮੇਂ ’ਤੇ ਡਾਕਟਰੀ ਜਾਂਚ ਕਰਵਾਉਣ ਅਤੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਕੁਮਾਰ ਬਸਰਾ, ਡਾ. ਸੰਦੀਪ ਬਾਂਗੜ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
 
Have something to say? Post your comment

ਅਤੇ ਪੰਜਾਬ ਖਬਰਾਂ

ਮਾਨਸਿਕ ਤੰਦਰੁਸਤੀ ਨਾਲ ਹੀ ਨਸ਼ਾ ਮੁਕਤੀ ਦੀ ਰਾਹ ਹੁੰਦੀ ਹੈ ਆਸਾਨ : ਡਾ ਰਮਨਦੀਪ 

ਮਾਨਸਿਕ ਤੰਦਰੁਸਤੀ ਨਾਲ ਹੀ ਨਸ਼ਾ ਮੁਕਤੀ ਦੀ ਰਾਹ ਹੁੰਦੀ ਹੈ ਆਸਾਨ : ਡਾ ਰਮਨਦੀਪ 

ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਹੀ ਨਜ਼ਰ ਦੀ ਸੁਰੱਖਿਆ ਦਾ ਪਹਿਲਾ ਕਦਮ :ਡਾ. ਦਵਿੰਦਰ ਢਾਂਡਾ 

ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਹੀ ਨਜ਼ਰ ਦੀ ਸੁਰੱਖਿਆ ਦਾ ਪਹਿਲਾ ਕਦਮ :ਡਾ. ਦਵਿੰਦਰ ਢਾਂਡਾ 

ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਅੱਗੇ ਵਧੇਗੀ ਕਾਂਗਰਸ'

ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਅੱਗੇ ਵਧੇਗੀ ਕਾਂਗਰਸ'

ਪਰਗਟ ਸਿੰਘ ਦੀ ਤਾਜਪੋਸ਼ੀ 'ਚ ਵੜਿੰਗ ਤੇ ਚੰਨੀ ਦੀ ਐਂਟਰੀ, ਵੜਿੰਗ ਬੋਲੇ-ਮੈਨੂੰ ਕੋਈ ਮਲਾਲ ਨਹੀਂ

ਪਰਗਟ ਸਿੰਘ ਦੀ ਤਾਜਪੋਸ਼ੀ 'ਚ ਵੜਿੰਗ ਤੇ ਚੰਨੀ ਦੀ ਐਂਟਰੀ, ਵੜਿੰਗ ਬੋਲੇ-ਮੈਨੂੰ ਕੋਈ ਮਲਾਲ ਨਹੀਂ

'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ

'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ

ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ

ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ

ਫਾਜ਼ਿਲਕਾ ’ਚ ਭਾਰੀ ਮੀਂਹ-ਝੱਖੜ ਨੇ ਮਚਾਈ ਤਬਾਹੀ, ਫਲੈਕਸ ਬੋਰਡ ਉੱਡੇ, ਖੰਭੇ ਅਤੇ ਦਰਖੱਤ ਡਿੱਗੇ

ਫਾਜ਼ਿਲਕਾ ’ਚ ਭਾਰੀ ਮੀਂਹ-ਝੱਖੜ ਨੇ ਮਚਾਈ ਤਬਾਹੀ, ਫਲੈਕਸ ਬੋਰਡ ਉੱਡੇ, ਖੰਭੇ ਅਤੇ ਦਰਖੱਤ ਡਿੱਗੇ

ਤੇਜ਼ ਬਾਰਸ਼ ਕਾਰਨ ਕਿਸਾਨਾਂ ਦਾ ਮੰਡੀਆਂ 'ਚ ਪਿਆ ਝੋਨਾ ਰੁੜ੍ਹਿਆ, ਕਰੋੜਾਂ ਰੁਪਏ ਦਾ ਨੁਕਸਾਨ

ਤੇਜ਼ ਬਾਰਸ਼ ਕਾਰਨ ਕਿਸਾਨਾਂ ਦਾ ਮੰਡੀਆਂ 'ਚ ਪਿਆ ਝੋਨਾ ਰੁੜ੍ਹਿਆ, ਕਰੋੜਾਂ ਰੁਪਏ ਦਾ ਨੁਕਸਾਨ

ਪੰਜਾਬ ਦੇ 34 ਹਜ਼ਾਰ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ! ਨਵੀਂ ਸਕੀਮ ਨਾਲ ਮਿਲੇਗੀ ਰਾਹਤ

ਪੰਜਾਬ ਦੇ 34 ਹਜ਼ਾਰ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ! ਨਵੀਂ ਸਕੀਮ ਨਾਲ ਮਿਲੇਗੀ ਰਾਹਤ

विधायक कुलजीत सिंह रंधावा ने डेराबस्सी, लालड़ू और लोहगढ़ के सरकारी स्कूलों में मेगा अभिभावक-अध्यापक मिलनियों में की शिरकत

विधायक कुलजीत सिंह रंधावा ने डेराबस्सी, लालड़ू और लोहगढ़ के सरकारी स्कूलों में मेगा अभिभावक-अध्यापक मिलनियों में की शिरकत