Friday, February 27, 2026
BREAKING
ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ ਅਰਥਵਿਵਸਥਾ ਦਾ ਇੱਕ ਨਵਾਂ ਨਜ਼ਰੀਆ: ਭਾਰਤ ਦੀ ਜੀਡੀਪੀ ਦੇ ਅਧਾਰ ਵਿੱਚ ਸੁਧਾਰ ਨੂੰ ਸਮਝਣਾ ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ IND vs ZIM T20 WC : ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ 'ਚ ਹੋਏ ਵੱਡੇ ਬਦਲਾਅ

ਪੰਜਾਬ

ਸਿਹਤ ਯੋਜਨਾਵਾਂ ਦੀ ਸਫਲਤਾ ਲਈ ਸਿਹਤ ਡਾਟੇ ਦੀ ਗੁਣਵੱਤਾ ਅਤੇ ਸਮੇਂ ਸਿਰ ਰਿਪੋਰਟਿੰਗ ਯਕੀਨੀ ਬਣਾਈ ਜਾਵੇ: ਡਿਪਟੀ ਡਾਇਰੈਕਟਰ ਸ੍ਰੀਮਤੀ ਦੀਕਸ਼ਾ ਸਚਦੇਵਾ

19 ਸਤੰਬਰ, 2025 04:28 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੇਂਦਰੀ ਸਿਹਤ ਸੂਚਨਾ ਬਿਊਰੋ ਦੇ ਫੀਲਡ ਸਰਵੇ ਯੂਨਿਟ, ਲਖਨਊ ਦੀ ਟੀਮ ਨੇ ਅੱਜ ਜ਼ਿਲ੍ਹੇ ਅੰਦਰ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਤੇ ਸਮੁਦਾਇਕ ਸਿਹਤ ਕੇਂਦਰ, ਰਾਹੋਂ ਵਿਖੇ ਸਿਹਤ ਸੂਚਨਾ ਬਿਊਰੋ ਨਾਲ ਸਬੰਧਤ ਸਿਹਤ ਗਤੀਵਿਧੀਆਂ ਦੀ ਸਮੀਖਿਆ ਕੀਤੀ।

ਕੇਂਦਰੀ ਸਿਹਤ ਸੂਚਨਾ ਬਿਊਰੋ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਦੀਕਸ਼ਾ ਸਚਦੇਵਾ ਦੀ ਰਹਿਨੁਮਾਈ ਹੇਠ ਤਿੰਨ ਮੈੰਬਰੀ ਕੇਂਦਰੀ ਟੀਮ ਜਿਸ ਵਿਚ ਜੂਨੀਅਰ ਅੰਕੜਾ ਅਫਸਰ ਸ੍ਰੀ ਅਭਿਸ਼ੇਕ ਸਿੰਘ ਅਤੇ ਜੂਨੀਅਰ ਅੰਕੜਾ ਅਫਸਰ ਸਵਾਤੀ ਸਿੰਘ ਸ਼ਾਮਲ ਸਨ, ਨੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਤੇ ਸਮੁਦਾਇਕ ਸਿਹਤ ਕੇਂਦਰ, ਰਾਹੋਂ ਵਿਖੇ ਸੰਚਾਰੀ ਬਿਮਾਰੀਆਂ ਤੇ ਗੈਰ-ਸੰਚਾਰੀ ਬਿਮਾਰੀਆਂ ਸਮੇਤ ਹੋਰ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਡਾਟੇ ਦੀ ਸਥਿਤੀ, ਆਈ.ਸੀ.ਡੀ. ਤੇ ਆਈ.ਸੀ.ਐੱਫ ਦੀ ਵਰਤੋਂ, ਮਨੁੱਖੀ ਸਰੋਤਾਂ ਦੀ ਉਪਲੱਬਧਤਾ ਅਤੇ ਸੀ.ਬੀ.ਐੱਚ.ਆਈ. ਨਾਲ ਸਬੰਧਤ ਹੋਰਨਾਂ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਆਨਲਾਈਨ ਪੋਰਟਲ ਰਾਹੀਂ ਸਿਹਤ ਸਬੰਧੀ ਇਕੱਤਰ ਜਾਣਕਾਰੀ ਦੀ ਗੁਣਵੱਤਾ, ਸਮਾਂਬੱਧਤਾ ਅਤੇ ਸਟੀਕਤਾ 'ਤੇ ਵਿਚਾਰ-ਚਰਚਾ ਕਰਕੇ ਲੋੜੀਂਦੇ ਸੁਧਾਰਾਂ ਲਈ ਜ਼ਰੂਰੀ ਸੁਝਾਅ ਸਾਂਝੇ ਵੀ ਦਿੱਤੇ। 
 
ਇਸ ਮੌਕੇ ਸ੍ਰੀਮਤੀ ਦੀਕਸ਼ਾ ਸਚਦੇਵਾ ਨੇ ਸਿਹਤ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਸਿਹਤ ਪ੍ਰੋਗਰਾਮਾਂ ਦੇ ਪ੍ਰਗਤੀ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਸਿਹਤ ਯੋਜਨਾਵਾਂ ਦੀ ਸਫਲਤਾ ਲਈ ਡਾਟੇ ਦੀ ਸ਼ੁੱਧਤਾ ਅਤੇ ਸਮੇਂ ਸਿਰ ਰਿਪੋਰਟਿੰਗ ਜ਼ਰੂਰੀ ਹੈ।
 
ਮੀਟਿੰਗ ਵਿੱਚ, ਕੇਂਦਰੀ ਟੀਮ ਨੇ ਸਪੱਸ਼ਟ ਕੀਤਾ ਕਿ ਸਿਹਤ ਪ੍ਰੋਗਰਾਮਾਂ ਦੀ ਸਫਲਤਾ ਲਈ ਡਾਟੇ ਸ਼ੁੱਧਤਾ ਅਤੇ ਸਮੇਂ ਸਿਰ ਡਾਟੇ ਦੀ ਰਿਪੋਰਟਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਸਾਰੀਆਂ ਰਿਪੋਰਟਾਂ ਆਨਲਾਈਨ ਪੋਰਟਲ 'ਤੇ ਅਪਲੋਡ ਕਰਨ ਅਤੇ ਨਿਯਮਿਤ ਤੌਰ 'ਤੇ ਰਜਿਸਟਰਾਂ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।
 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ, ਡਾ. ਸੋਨੀਆ, ਸੁਪਰਡੈਂਟ ਰੇਣੂ ਬਾਲਾ, ਜ਼ਿਲ੍ਹਾ ਫਾਰਮੇਸੀ ਅਫਸਰ ਕਮਲਜੀਤ ਕੌਰ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। 
 
Have something to say? Post your comment

ਅਤੇ ਪੰਜਾਬ ਖਬਰਾਂ

ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ

ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ

ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ

ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ

ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ

ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ

ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ

ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ

ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ

ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'