Sunday, July 19, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਚੰਡੀਗੜ੍ਹ

ਸ਼੍ਰੀ ਮਦ ਭਾਗਵਤ ਕਥਾ ਅਤੇ ਵ੍ਰਿੰਦਾਵਨ ਪ੍ਰਕਟਯ ਉਤਸਵ ਦੇ ਤੀਸਰੇ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੋਏ ਸ਼ਾਮਲ

09 ਅਕਤੂਬਰ, 2024 07:25 PM

ਚੰਡੀਗੜ੍ਹ : ਸ਼੍ਰੀ ਕ੍ਰਿਸ਼ਨ ਪ੍ਰਿਯਾ ਜੁ ਸੰਕੀਰਤਨ ਮੰਡਲ ਦੀ ਸਰਪ੍ਰਸਤੀ ਹੇਠ ਸੈਕਟਰ 34 ਦੇ ਮੇਲਾ ਗਰਾਉਂਡ ਵਿਖੇ ਵ੍ਰਿੰਦਾਵਨ ਪ੍ਰਕਾਸ਼ ਉਤਸਵ ਅਤੇ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ 13 ਅਕਤੂਬਰ ਤੱਕ ਜਾਰੀ ਰਹੇਗਾ।

ਕਥਾ ਦੇ ਤੀਜੇ ਦਿਨ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ ਬੀ ਪਰਾਕ ਅਤੇ ਮੁਨੀਸ਼ ਬਜਾਜ ਨੇ ਰਾਜਪਾਲ ਤੇ ਧਾਰਮਿਕ ਗੁਰੂ ਜਯਾ ਕਿਸ਼ੋਰੀ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਉਪਰੰਤ ਪੂਰੇ ਰੀਤੀ ਰਿਵਾਜਾਂ ਨਾਲ ਰਾਧਾ ਰਮਨ ਹਰੀ ਬੋਲ ਨਾਲ ਕਥਾ ਸ਼ੁਰੂ ਹੋਈ। ਵਿਸ਼ਵ ਪ੍ਰਸਿੱਧ ਕਥਾ ਵਿਆਸ, ਪਰਮ ਪੂਜਯ ਸ਼੍ਰੀ ਇੰਦਰੇਸ਼ ਮਹਾਰਾਜ ਨੇ ਕਿਹਾ ਕਿ ਗਾਇਕ ਬੀ ਪਰਾਕ ਦੇ ਯਤਨਾਂ ਸਦਕਾ ਚੰਡੀਗੜ੍ਹ ਹੁਣ ਵਰਿੰਦਾਵਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ 'ਤੇ ਪੂਜਾ ਹੁੰਦੀ ਹੈ, ਉਹ ਧਰਤੀ ਪੂਜਣਯੋਗ ਬਣ ਜਾਂਦੀ ਹੈ। ਚੰਡੀਗੜ੍ਹ ਦੀ ਧਰਤੀ, ਜਿਸ 'ਤੇ ਅੱਜ ਪੂਜਾ ਕੀਤੀ ਜਾ ਰਹੀ ਹੈ, ਉਹ ਸੱਤ ਦਿਨਾਂ ਬਾਅਦ ਪੂਜਣਯੋਗ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੂਜਾ ਸਥਾਨ ਮਹਾਦੇਵ ਨੇ ਪਹਿਲਾਂ ਹੀ ਚੁਣਿਆ ਹੋਇਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕਥਾ ਵਿੱਚ ਸੰਤ ਸਮਾਜ ਦੇ ਵੱਡੇ ਵੱਡੇ ਧਾਰਮਿਕ ਗੁਰੂ ਵੀ ਆਉਣਗੇ। ਉਨ੍ਹਾਂ ਸ਼ਰਧਾਲੂਆਂ ਨੂੰ ਅਗਲੇ ਸਾਲ ਆਉਣ ਦਾ ਵਾਅਦਾ ਵੀ ਕੀਤਾ।

ਪਰਮ ਸਤਿਕਾਰਯੋਗ ਸ਼੍ਰੀ ਇੰਦਰੇਸ਼ ਮਹਾਰਾਜ ਨੇ ਕਥਾ ਵਿੱਚ ਅੱਜ ਗੋਪੀ ਨਾਥ ਜੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭਾਗਾਂ ਵਾਲੇ ਲੋਕਾਂ ਨੂੰ ਸਤਿਸੰਗ ਸੁਣਨ ਨੂੰ ਮਿਲਦਾ ਹੈ ਅਤੇ ਸਾਨੂੰ ਸਤਿਸੰਗ ਵਿਚ ਸੁਣੇ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇੱਕ ਹੀ ਵੇਦ ਸੀ, ਪਰ ਵੇਦ ਵਿਆਸ ਜੀ ਨੇ ਚਾਰ ਵੇਦ ਲਿਖੇ। ਪਹਿਲੇ ਸਮਿਆਂ ਵਿੱਚ ਇੱਕ ਸ਼ਬਦ ਓਮ ਦੇ ਉਚਾਰਨ ਨਾਲ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਸਨ, ਪਰ ਕਲਿਯੁਗ ਦੇ ਆਉਣ ਨਾਲ ਬਾਕੀ ਵੇਦ ਲਿਖੇ ਗਏ। ਉਨ੍ਹਾਂ ਕਿਹਾ ਕਿ ਇਸ ਵਿੱਚ ਚਾਰ ਗੱਲਾਂ ਲਿਖੀਆਂ ਗਈਆਂ ਹਨ। ਪਹਿਲਾਂ ਧਰਮ ਕਿਵੇਂ ਕਰਨਾ ਹੈ, ਦੂਜਾ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ, ਤੀਜਾ ਸਾਨੂੰ ਕੇਵਲ ਉਹੀ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਸੰਤੁਸ਼ਟੀ ਮਿਲਦੀ ਹੈ ਅਤੇ ਚੌਥਾ, ਸੰਤ ਤੇ ਬਸੰਤ ਦੋਵੇਂ ਇੱਕੋ ਜਿਹੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਬਸੰਤ ਆਉਂਦੀ ਹੈ, ਤਾਂ ਕੁਦਰਤ ਸੁਧਰ ਜਾਂਦੀ ਹੈ ਅਤੇ ਜਦੋਂ ਸੰਤ ਆਉਂਦੇ ਹਨ, ਤਾਂ ਲੋਕ ਸੁਧਰ ਜਾਂਦੇ ਹਨ।

ਇਸ ਮੌਕੇ ਸਵਾਮੀ ਰਾਮ ਜੀ ਮਹਾਰਾਜ ਨੇ ਚੰਡੀਗੜ੍ਹ ਨੂੰ ਵਰਿੰਦਾਵਨ ਧਾਮ ਬਣਾਉਣ ਲਈ ਬੀ ਪਰਾਕ ਤੇ ਮੁਨੀਸ਼ ਬਜਾਜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੀ ਪਰਾਕ ਫਿਲਮੀ ਗੀਤ ਗਾਉਂਦਾ ਸੀ, ਪਰ ਹੁਣ ਉਸ ਦੀ ਦੁਨੀਆ ਬਦਲ ਗਈ ਹੈ, ਹੁਣ ਰਾਧਾ ਰਾਣੀ ਅਤੇ ਭਗਵਾਨ ਕ੍ਰਿਸ਼ਨ ਉਸ ਲਈ ਸਭ ਕੁਝ ਹਨ। ਉਨ੍ਹਾਂ ਕਿਹਾ ਕਿ ਬੀ ਪਰਾਕ ਨੇ ਬਾਲੀਵੁੱਡ 'ਚ ਵੀ ਰਾਧਾ ਰਾਧਾ ਕਰ ਦਿੱਤਾ ਹੈ।

ਇਸ ਮੌਕੇ ਗਾਇਕ ਬੀ ਪਰਾਕ ਨੇ ਦੱਸਿਆ ਕਿ ਇਸ ਭਾਗਵਤ ਕਥਾ ਵਿੱਚ ਦੇਸ਼ ਦੇ ਮਹਾਨ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਪੂਜਯ ਸਵਾਮੀ ਕੈਲਾਸ਼ ਨੰਦ ਗਿਰੀ ਜੀ ਮਹਾਰਾਜ ਮਹਾਮੰਡਲੇਸ਼ਵਰ ਨਿਰੰਜਨ ਅਖਾੜਾ ਪ੍ਰੀਸ਼ਦ, ਚਿੱਤਰਲੇਖਾ, ਧੀਰੇਂਦਰ ਕ੍ਰਿਸ਼ਨ ਸ਼ਾਸਤਰੀ (ਬਾਗੇਸ਼ਵਰ ਸਰਕਾਰ), ਮਨੋਜ ਮੋਹਨ ਸ਼ਾਸਤਰੀ ਜੀ, ਮੋਹਿਤ ਮੁਰਲੀ ਜੀ, ਗੁਰੂਦੇਵ ਭਗਵਾਨ ਜੀ ਅਤੇ ਅਨਿਰੁੱਧਚਾਰੀਆ ਸਮੇਤ ਪ੍ਰਸਿੱਧ ਧਾਰਮਿਕ ਗੁਰੂ ਪਹੁੰਚ ਰਹੇ ਹਨ।

ਗਾਇਕ ਬੀ ਪਰਾਕ ਨੇ ਸਾਰੇ ਸੰਤਾਂ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਮੈਂ ਬਹੁਤ ਭਾਗਾਂ ਵਾਲਾ ਹਾਂ ਜੋ ਮੈਨੂੰ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਅਤੇ ਮਹਾਨ ਸੰਤਾਂ ਅਤੇ ਮਹਾਤਮਾਵਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ,  ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਵੱਡੀ ਖ਼ਬਰ : ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਚੰਡੀਗੜ੍ਹ ਦੀ 2 ਮੰਜ਼ਿਲਾ ਇਮਾਰਤ, 2 ਲੋਕਾਂ ਦੀ ਮੌਤ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ