ਕੈਲਸ਼ੀਅਮ ਸਾਡੀ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਬਹੁਤ ਹੀ ਜ਼ਰੂਰੀ ਪੋਸ਼ਕ ਤੱਤ ਹੈ ਪਰ ਜਦੋਂ ਸਰੀਰ ਵਿਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜੋੜਾਂ ਵਿਚ ਦਰਦ ਰਹਿੰਦਾ ਹੈ ਅਤੇ ਦੰਦ ਵੀ ਖਰਾਬ ਹੋਣ ਲੱਗਦੇ ਹਨ। ਆਧੁਨਿਕ ਜੀਵਨਸ਼ੈਲੀ, ਗਲਤ ਖੁਰਾਕ ਅਤੇ ਧੁੱਪ ਦੀ ਕਮੀ ਕਰਕੇ ਕਈ ਵਾਰੀ ਲੋਕਾਂ ਵਿਚ ਇਹ ਘਾਟ ਪੈਦਾ ਹੋ ਜਾਂਦੀ ਹੈ। ਹਾਲਾਂਕਿ, ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਘਰ ਵਿਚ ਹੀ ਕੁਝ ਆਸਾਨ ਅਤੇ ਕੁਦਰਤੀ ਨੁਸਖਿਆਂ ਨਾਲ ਤੁਸੀਂ ਇਸ ਕਮੀ ਨੂੰ ਪੂਰਾ ਕਰ ਸਕਦੇ ਹੋ।
ਦੁੱਧ ਅਤੇ ਦਹੀਂ
- ਦੁੱਧ, ਪਨੀਰ, ਦਹੀਂ ਅਤੇ ਲੱਸੀ ਵਰਗੇ ਦੁੱਧ ਉਤਪਾਦ ਕੈਲਸ਼ੀਅਮ ਦੇ ਸਭ ਤੋਂ ਵਧੀਆ ਸਰੋਤ ਹਨ। ਰੋਜ਼ਾਨਾ ਇੱਕ ਗਿਲਾਸ ਦੁੱਧ ਜ਼ਰੂਰ ਪੀਓ।
ਤਿਲ ਅਤੇ ਰਾਗੀ
- ਚਿੱਟੇ ਜਾਂ ਕਾਲੇ ਤਿਲ ਵਿਚ ਕੈਲਸ਼ੀਅਮ ਭਰਪੂਰ ਹੁੰਦਾ ਹੈ। ਇਸੇ ਤਰ੍ਹਾਂ ਰਾਗੀ ਦੀ ਰੋਟੀ ਜਾਂ ਦਲੀਏ ਦੀ ਵਰਤੋਂ ਵੀ ਲਾਭਕਾਰੀ ਸਾਬਤ ਹੁੰਦੀ ਹੈ।
ਹਰੇ ਪੱਤੇ ਵਾਲੀਆਂ ਸਬਜ਼ੀਆਂ
- ਮੱਥੀ, ਪਾਲਕ, ਬਥੂਆ ਅਤੇ ਸਰੋਂ ਦਾ ਸਾਗ ਨਾ ਸਿਰਫ਼ ਸਵਾਦ ਵਾਲੇ ਹਨ, ਸਗੋਂ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।
ਅਖਰੋਟ, ਅੰਜੀਰ ਅਤੇ ਬਦਾਮ
- ਰੋਜ਼ਾਨਾ 2-3 ਭਿੱਜੇ ਹੋਏ ਸੁੱਕੇ ਅੰਜੀਰ ਖਾਣ ਨਾਲ ਵੀ ਕੈਲਸ਼ੀਅਮ ਦੀ ਕਮੀ ਦੂਰ ਹੋ ਸਕਦੀ ਹੈ।
ਆਂਡਿਆਂ ਦੇ ਛਿਲਕੇ ਦਾ ਚੂਰਨ
- ਸਾਫ ਕਰਕੇ ਸੁਕਾਏ ਹੋਏ ਅੰਡਿਆਂ ਦੇ ਛਿਲਕੇ ਪੀਸ ਕੇ ਇਕ ਚੁਟਕੀ ਚੂਰਨ ਦਹੀਂ ਜਾਂ ਗੁਣਗੁਣੇ ਪਾਣੀ ਨਾਲ ਲੈਣਾ ਵੀ ਲਾਭਕਾਰੀ ਹੈ।
ਧੁੱਪ ਵਿਚ ਬੈਠਣਾ
- ਵਿਟਾਮਿਨ D ਦੇ ਬਿਨਾਂ ਕੈਲਸ਼ੀਅਮ ਅੰਗਾਂ ਵਿਚ ਪਚਦਾ ਨਹੀਂ। ਇਸ ਲਈ ਰੋਜ਼ਾਨਾ 15-20 ਮਿੰਟ ਸਵੇਰੇ ਦੀ ਧੁੱਪ ਲੈਣਾ ਵੀ ਜ਼ਰੂਰੀ ਹੈ।