Monday, February 23, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਸਿਹਤ

ਸਰੀਰ 'ਚ ਦਿਸ ਰਹੇ ਅਜਿਹੇ ਲੱਛਣਾਂ ਨੂੰ ਨਾ ਕਰੋ ਇਗਨੋਰ! ਹੋ ਸਕਦੀ ਹੈ ਗੰਭੀਰ ਸਮੱਸਿਆ

18 ਜੂਨ, 2025 07:31 PM

ਸਿਹਤਮੰਦ ਜ਼ਿੰਦਗੀ ਜਿਊਣ ਲਈ ਸਾਡੇ ਸਰੀਰ ’ਚ ਸਾਰੇ ਪੌਸ਼ਟਿਕ ਤੱਤਾਂ ਦਾ ਸਹੀ ਮਾਤਰਾ ’ਚ ਹੋਣਾ ਬਹੁਤ ਜ਼ਰੂਰੀ ਹੈ ਪਰ ਅਸੀਂ ਅਕਸਰ ਸਿਰਫ਼ ਕੁਝ ਕੁ ਵਿਟਾਮਿਨਾਂ ਅਤੇ ਖਣਿਜਾਂ ਵੱਲ ਧਿਆਨ ਦਿੰਦੇ ਹਾਂ ਅਤੇ ਦੂਜਿਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਇਨ੍ਹਾਂ ’ਚ ਵਿਟਾਮਿਨ-ਈ ਦੀ ਕਮੀ ਵੀ ਸ਼ਾਮਲ ਹੈ। ਵਿਟਾਮਿਨ ਈ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਵਿਟਾਮਿਨ ਈ ਸਕਿਨ, ਵਾਲਾਂ, ਅੱਖਾਂ ਅਤੇ ਇਮਿਊਨ ਸਿਸਟਮ ਲਈ ਵੀ ਜ਼ਰੂਰੀ ਹੈ। ਇਸ ਲਈ, ਇਸ ਦੀ ਕਮੀ ਸਰੀਰ ’ਚ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਆਓ ਜਾਣਦੇ ਹਾਂ ਵਿਟਾਮਿਨ-ਈ ਦੀ ਕਮੀ ਦੇ ਲੱਛਣ ਕੀ ਹਨ ਅਤੇ ਇਸ ਕਮੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ।

ਵਿਟਾਮਿਨ ਈ ਦੀ ਕਮੀ ਦੇ ਲੱਛਣ :-

ਮਾਸਪੇਸ਼ੀਆਂ 'ਚ ਕਮਜ਼ੋਰੀ ਤੇ ਲੱਛਣ 

- ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਦਰਦ-ਵਿਟਾਮਿਨ ਈ ਦੀ ਕਮੀ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਦਰਦ ਦਾ ਕਾਰਨ ਬਣ ਸਕਦੀ ਹੈ। ਇਹ ਵਿਟਾਮਿਨ ਦਿਮਾਗੀ ਪ੍ਰਣਾਲੀ ਨੂੰ ਸਹੀ ਢੰਗ ਨਾਲ ਕੰਮ ਕਰਨ ’ਚ ਮਦਦ ਕਰਦਾ ਹੈ। ਇਸ ਲਈ, ਇਸਦੀ ਘਾਟ ਮਾਸਪੇਸ਼ੀਆਂ ਦੇ ਤਾਲਮੇਲ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਸਕਿਨ ਸਬੰਧੀ ਸਮੱਸਿਆਵਾਂ

- ਵਿਟਾਮਿਨ ਈ ਸਕਿਨ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਸਕਿਨ ਖੁਸ਼ਕ, ਬੇਜਾਨ ਅਤੇ ਖਾਰਸ਼ਦਾਰ ਹੋ ਸਕਦੀ ਹੈ। ਕੁਝ ਮਾਮਲਿਆਂ ’ਚ, ਸਕਿਨ ’ਤੇ ਧੱਬੇ ਜਾਂ ਝੁਰੜੀਆਂ ਵੀ ਦਿਖਾਈ ਦੇ ਸਕਦੀਆਂ ਹਨ।

ਇਮਿਊਨਿਟੀ ਦਾ ਕਮਜ਼ੋਰ ਹੋਣਾ

- ਵਿਟਾਮਿਨ ਈ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਸ ਦੀ ਘਾਟ ਇਨਫੈਕਸ਼ਨਾਂ ਅਤੇ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦੀ ਹੈ। ਵਿਅਕਤੀ ਵਾਰ-ਵਾਰ ਬਿਮਾਰ ਹੋ ਸਕਦਾ ਹੈ ਅਤੇ ਠੀਕ ਹੋਣ ’ਚ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਅੱਖਾਂ ਦੀਆਂ ਸਮੱਸਿਆਵਾਂ

- ਵਿਟਾਮਿਨ ਈ ਅੱਖਾਂ ਦੀ ਰੌਸ਼ਨੀ ਲਈ ਜ਼ਰੂਰੀ ਹੈ। ਇਸ ਦੀ ਕਮੀ ਧੁੰਦਲੀ ਨਜ਼ਰ, ਅੱਖਾਂ ਦੀ ਥਕਾਵਟ ਅਤੇ ਰੈਟੀਨਾ ਨਾਲ ਸਬੰਧਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਵਿਟਾਮਿਨ ਈ ਦੀ ਲੰਬੇ ਸਮੇਂ ਤੱਕ ਕਮੀ ਅੱਖਾਂ ਨੂੰ ਕਮਜ਼ੋਰ ਕਰ ਸਕਦੀ ਹੈ।

ਥਕਾਣ ਤੇ ਕਮਜ਼ੋਰੀ

- ਵਿਟਾਮਿਨ ਈ ਦੀ ਕਮੀ ਕਾਰਨ ਸਰੀਰ ’ਚ ਊਰਜਾ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਵਿਅਕਤੀ ਲਗਾਤਾਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦਾ ਹੈ। ਇਹ ਲੱਛਣ ਅਕਸਰ ਹੋਰ ਪੌਸ਼ਟਿਕ ਤੱਤਾਂ ਦੀ ਕਮੀ ਨਾਲ ਵੀ ਜੁੜਿਆ ਹੁੰਦਾ ਹੈ।

ਵਾਲਾਂ ਦਾ ਝੜਣਾ ਤੇ ਰੁੱਖਾਪਨ

- ਵਿਟਾਮਿਨ ਈ ਵਾਲਾਂ ਦੇ ਵਾਧੇ ਅਤੇ ਸਿਹਤ ਲਈ ਜ਼ਰੂਰੀ ਹੈ। ਇਸ ਦੀ ਕਮੀ ਕਾਰਨ ਵਾਲ ਸੁੱਕੇ, ਬੇਜਾਨ ਅਤੇ ਕਮਜ਼ੋਰ ਹੋ ਜਾਂਦੇ ਹਨ, ਜਿਸ ਕਾਰਨ ਉਹ ਜ਼ਿਆਦਾ ਡਿੱਗਣ ਲੱਗਦੇ ਹਨ।

ਦਿਮਾਗੀ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ

- ਵਿਟਾਮਿਨ ਈ ਦੀ ਕਮੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ ਅਤੇ ਸੁੰਨ ਹੋਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Have something to say? Post your comment

ਅਤੇ ਸਿਹਤ ਖਬਰਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ