Saturday, June 13, 2026
BREAKING
ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼ ਖਰੜ ਸ਼ਹਿਰ ਵਿੱਚ ਸਿਹਤ ਵਿਭਾਗ ਵੱਲੋਂ ਮਾਸ ਡੇਂਗੂ ਸਰਵੇ, ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ ਪੈਨਸ਼ਨਰਜ਼ ਭਲਾਈ ਸੰਸਥਾ (ਰਜਿ.) ਖਰੜ , ਕੁਰਾਲੀ ਅਤੇ ਜ਼ਿਲ੍ਹਾ ਮੋਹਾਲੀ ਦੀ ਮੀਟਿੰਗ ਖਰੜ ਵਿਖੇ ਹੋਈ ਖਰੜ ਦੇ ਵਸਨੀਕਾਂ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦਾ ਲਿਆ ਜਾ ਰਿਹਾ ਹੈ ਭਰਪੂਰ ਲਾਹਾ- ਐਸ.ਡੀ.ਐਮ. ਗੁਰਮੀਤ ਸਿੰਘ ਵਾਤਾਵਰਣ ਪ੍ਰੇਮੀ ਰਾਮ ਸਿੰਘ ਨਹੀਂ ਰਹੇ ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ ਵਿਗਿਆਨਕ ਡਰਾਈਵਿੰਗ ਸਿਖਲਾਈ ਬਿਨਾਂ ਕਿਸੇ ਪ੍ਰੀਮੀਅਮ ਭੁਗਤਾਨ ਦੇ ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ‘ਮੁੱਖ ਮੰਤਰੀ ਸਿਹਤ ਯੋਜਨਾ’, ਨਿੱਜੀ ਸਿਹਤ ਬੀਮੇ ਦਾ ਕਿਫਾਇਤੀ ਵਿਕਲਪ ਬਣ ਕੇ ਉੱਭਰੀ ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ACP ਸੁਰਿੰਦਰ ਸਿੰਘ ਦਾ ਵੱਡਾ ਬਿਆਨ

ਸਿਹਤ

ਸਰਦੀਆਂ ਦਾ ਸੁਪਰਫੂਡ ਹਨ ਮੂਲੀ ਦੇ ਪੱਤੇ, ਕੂੜਾ ਸਮਝ ਕੇ ਨਾ ਸੁੱਟੋ ਬਾਹਰ

24 ਜਨਵਰੀ, 2025 07:19 PM

ਸਰਦੀ ਦਾ ਮੌਸਮ ਆਉਂਦਿਆਂ ਹੀ ਰਸੋਈ ਵਿਚ ਮੂਲੀ ਦਿਖਾਈ ਦੇਣ ਲੱਗਦੀ ਹੈ। ਇਹ ਸਬਜ਼ੀ ਨਾ ਸਿਰਫ ਸੁਆਦੀ ਹੈ ਸਗੋਂ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਕੀ ਤੁਸੀਂ ਜਾਣਦੇ ਹੋ ਕਿ ਮੂਲੀ ਹੀ ਨਹੀਂ ਇਸ ਦੇ ਪੱਤੇ ਵੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਕਈ ਸਿਹਤ ਸਮੱਸਿਆਵਾਂ ਤੋਂ ਬਚਣ 'ਚ ਮਦਦ ਕਰ ਸਕਦੇ ਹਨ। ਹਾਂ ਮੂਲੀ ਦੇ ਪੱਤੇ ਬਹੁਤ ਪੌਸ਼ਟਿਕ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਜੇ ਤੁਸੀਂ ਇਨ੍ਹਾਂ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾ ਲਓ ਤਾਂ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਣਗੇ। ਜਾਣਦੇ ਹਾਂ ਸਰਦੀਆਂ ’ਚ ਮੂਲੀ ਦੇ ਪੱਤੇ ਖਾਣ ਦੇ ਫ਼ਾਇਦਿਆਂ ਬਾਰੇ।

ਮੂਲੀ ਦੇ ਪੱਤਿਆਂ ’ਚ ਮੌਜੂਦ ਪੋਸ਼ਕ ਤੱਤ
ਮੂਲੀ ਦੇ ਪੱਤੇ ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਵਿਟਾਮਿਨ-ਕੇ, ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਅਤੇ ਫੋਲੇਟ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਸਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।

ਵਿਟਾਮਿਨ ਕੇ- ਇਹ ਵਿਟਾਮਿਨ ਖੂਨ ਦੇ ਥੱਕੇ ਬਣਾਉਣ ’ਚ ਮਦਦ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਵਿਟਾਮਿਨ ਸੀ- ਇਹ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਇਮਿਊਨਿਟੀ ਵਧਾਉਂਦਾ ਹੈ ਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ।

ਆਇਰਨ- ਆਇਰਨ ਹੀਮੋਗਲੋਬਿਨ ਬਣਾਉਣ ’ਚ ਮਦਦ ਕਰਦਾ ਹੈ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਆਕਸੀਜਨ ਪਹੁੰਚਾਉਂਦਾ ਹੈ।

ਕੈਲਸ਼ੀਅਮ- ਕੈਲਸ਼ੀਅਮ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਫੋਲੇਟ- ਫੋਲੇਟ ਗਰਭਵਤੀ ਔਰਤਾਂ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਹ ਭਰੂਣ ਦੇ ਵਿਕਾਸ ਵਿਚ ਮਦਦ ਕਰਦੇ ਹਨ।

ਸਰਦੀਆਂ ’ਚ ਮੂਲੀ ਦੇ ਪੱਤੇ ਖਾਣ ਦੇ ਫਾਇਦੇ
ਪਾਚਨ ਕਿਰਿਆ ਨੂੰ ਸੁਧਾਰਦਾ - ਮੂਲੀ ਦੇ ਪੱਤਿਆਂ ਵਿਚ ਫਾਈਬਰ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ।
ਇਮਿਊਨਿਟੀ ਬੂਸਟ- ਵਿਟਾਮਿਨ ਸੀ ਨਾਲ ਭਰਪੂਰ ਹੋਣ ਕਾਰਨ ਮੂਲੀ ਦੇ ਪੱਤੇ ਸਰਦੀ-ਖੰਘ ਵਰਗੀਆਂ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।
ਵਜ਼ਨ ਕਰੇ ਕੰਟਰੋਲ- ਮੂਲੀ ਦੇ ਪੱਤਿਆਂ 'ਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਭਰਪੂਰ ਹੁੰਦੇ ਹਨ, ਜਿਸ ਕਾਰਨ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਤੇਜ਼ੀ ਨਾਲ ਨਹੀਂ ਵਧਦਾ।
ਬਲੱਡ ਪ੍ਰੈਸ਼ਰ ਕੰਟਰੋਲ- ਮੂਲੀ ਦੇ ਪੱਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।

ਅਨੀਮੀਆ ਤੋਂ ਬਚਾਅ- ਆਇਰਨ ਭਰਪੂਰ ਹੋਣ ਕਾਰਨ ਮੂਲੀ ਦੇ ਪੱਤੇ ਅਨੀਮੀਆ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੇ ਹਨ।
ਯੂਰਿਕ ਐਸਿਡ ਨੂੰ ਕਰੇ ਘੱਟ- ਮੂਲੀ ਦੇ ਪੱਤੇ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ, ਜੋ ਗਠੀਆ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ।
ਚਮੜੀ ਲਈ ਫਾਇਦੇਮੰਦ- ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਮੂਲੀ ਦੇ ਪੱਤੇ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ।
ਦਿਲ ਲਈ ਫਾਇਦੇਮੰਦ- ਮੂਲੀ ਦੇ ਪੱਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

Have something to say? Post your comment

ਅਤੇ ਸਿਹਤ ਖਬਰਾਂ

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ