ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ਼ ਅਤੇ ਧੁੱਪ ਨਿਕਲਣ ਤੋਂ ਬਾਅਦ ਹੁਣ ਮੰਗਲਵਾਰ ਤੋਂ ਸ਼ਹਿਰ ਦੇ ਸਾਰੇ ਸਕੂਲ ਪੁਰਾਣੇ ਸਮੇਂ ਅਨੁਸਾਰ ਹੀ ਖੁੱਲ੍ਹਣਗੇ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵੀ ਹੁਣ ਮੌਸਮ ਨੂੰ ਦੇਖਦਿਆਂ ਸਮੇਂ ’ਚ ਤਬਦੀਲੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਸਿੰਗਲ ਸ਼ਿਫਟ ਸਕੂਲਾਂ ਦੇ ਬੱਚਿਆਂ ਨੂੰ ਸਵੇਰੇ 8:20 ਵਜੇ ਕੈਂਪਸ ਵਿਚ ਪਹੁੰਚਣਾ ਹੋਵੇਗਾ ਅਤੇ ਦੁਪਹਿਰ 2.20 ਵਜੇ ਛੁੱਟੀ ਹੋਵੇਗੀ। ਅਧਿਆਪਕਾਂ ਨੂੰ ਸਵੇਰੇ 8:10 ਤੋਂ ਦੁਪਹਿਰ 2.30 ਵਜੇ ਤੱਕ ਕੈਂਪਸ ਵਿਚ ਹੀ ਰਹਿਣਾ ਹੋਵੇਗਾ। ਡਬਲ ਸ਼ਿਫਟ ਦੇ ਬੱਚਿਆਂ ਲਈ ਸਮਾਂ ਦੁਪਹਿਰ 1.15 ਵਜੇ ਤੱਕ ਅਤੇ ਦੂਜੀ ਸ਼ਿਫਟ ਦੇ ਬੱਚਿਆਂ ਲਈ 12.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਅਧਿਆਪਕਾਂ ਲਈ ਡਬਲ ਸ਼ਿਫਟ ’ਚ ਪਹਿਲੀ ਸ਼ਿਫਟ ਸਵੇਰੇ 7.50 ਤੋਂ ਦੁਪਹਿਰ 2.10 ਵਜੇ ਤੱਕ ਅਤੇ ਦੂਜੀ ਸ਼ਿਫਟ ਵਾਲਿਆਂ ਲਈ ਸਵੇਰੇ 10.50 ਤੋਂ ਸ਼ਾਮ 5.10 ਵਜੇ ਤੱਕ ਸਮਾਂ ਰਹੇਗਾ।