Tuesday, April 07, 2026
BREAKING
ਘੜੂੰਆਂ ਪੀ.ਐਚ.ਸੀ ਵਿਖੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ, ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਮਿਸ਼ਨ 2027 ਤਹਿਤ ਵਿਜੇ ਸ਼ਰਮਾ ਟਿੰਕੂ ਨੇ ਪਿੰਡ ਮਛਲੀ ਕਲਾ ਵਿਖੇ ਕੀਤੀ ਮੀਟਿੰਗ ਭਗਵੰਤ ਮਾਨ ਸਰਕਾਰ ਨੇ 70 ਅਸਾਮੀਆਂ ਲਈ ਸਿੱਧੀ ਭਰਤੀ ਨੂੰ ਦਿੱਤੀ ਮਨਜ਼ੂਰੀ, ਯੋਜਨਾ ਵਿਭਾਗ ਨੂੰ ਮਜ਼ਬੂਤ ਕੀਤਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ: ਹਰਪਾਲ ਸਿੰਘ ਚੀਮਾ ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਜਸਨੂਰ ਸਿੰਘ ਸੀ.ਡੀ.ਐਸ. ਮੈਰਿਟ ਸੂਚੀ ਵਿੱਚ ਪੂਰੇ ਭਾਰਤ ‘ਚੋਂ ਅੱਵਲ ਪੰਜਾਬ ਦਾ ਆਬਕਾਰੀ ਮਾਲੀਆ ਟੀਚਿਆਂ ਨੂੰ ਪਾਰ ਕਰਦਾ ਹੋਇਆ 11,782 ਕਰੋੜ ਰੁਪਏ 'ਤੇ ਪੁੱਜਾ; ਚਾਰ ਸਾਲਾਂ ਵਿੱਚ ਉਗਰਾਹੀ ਲਗਭਗ ਦੁੱਗਣੀ ਹੋਈ: ਹਰਪਾਲ ਸਿੰਘ ਚੀਮਾ ਇਰਾਨ ਦੀ 'ਰੀੜ੍ਹ ਦੀ ਹੱਡੀ' 'ਤੇ ਅਮਰੀਕਾ ਨੇ ਕਰ'ਤਾ ਭਿਆਨਕ ਹਮਲਾ ! ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਭੜਕੇ ਟਰੰਪ ਸੁਖਬੀਰ ਬਾਦਲ ਦਾ ਵੱਡਾ ਦਾਅਵਾ: ਸਰਕਾਰ ਬਣੀ ਤਾਂ ਨਵੇਂ ਪ੍ਰੋਜੈਕਟਾਂ ਦੀ ਲੱਗੇਗੀ ਲੜੀ ਹਵਾਈ ਯਾਤਰੀਆਂ ਝਟਕਾ: Air India ਨੇ ਵਧਾਇਆ ਫਿਊਲ ਸਰਚਾਰਜ, ਜਾਣੋ ਨਵੀਆਂ ਦਰਾਂ PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ ਮੁੰਡਾ, ਗ੍ਰਿਫ਼ਤਾਰ (ਵੀਡੀਓ) ਸੂਬੇ ਦੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਹਾਈਕੋਰਟ ਨੇ ਮੁਲਾਜ਼ਮਾਂ ਲਈ ਸੁਣਾਇਆ ਵੱਡਾ ਫ਼ੈਸਲਾ

ਪੰਜਾਬ

ਸ਼ੁਰੂ ਹੋਣ ਤੋਂ ਪਹਿਲਾਂ ਹੀ ਬਦਲਿਆ ਹਲਵਾਰਾ ਏਅਰਪੋਰਟ ਤੋਂ ਦਿੱਲੀ ਦੀ ਫਲਾਈਟ ਦਾ ਸ਼ਡਿਊਲ

07 ਅਪ੍ਰੈਲ, 2026 06:22 PM

ਲੁਧਿਆਣਾ : ਹਲਵਾਰਾ ਏਅਰਪੋਰਟ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਦੀ ਫਲਾਈਟ ਦਾ ਸ਼ਡਿਊਲ ਬਦਲ ਗਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੀ. ਐੱਮ. ਮੋਦੀ ਵੱਲੋਂ 1 ਫਰਵਰੀ ਨੂੰ ਹਲਵਾਰਾ ਏਅਰਪੋਰਟ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਦੇ ਮਾਰਚ ਤੇ ਕਦੇ ਅਪ੍ਰੈਲ ਵਿਚ ਫਲਾਈਟ ਸ਼ੁਰੂ ਹੋਣ ਦੇ ਦਾਅਵੇ ਕੀਤੇ ਗਏ ਪਰ ਦੋ ਮਹੀਨੇ ਬਾਅਦ ਇਸ ਮੁੱਦੇ ’ਤੇ ਸਸਪੈਂਸ ਖਤਮ ਹੋ ਗਿਆ ਹੈ। ਇਸ ਤਹਿਤ ਏਅਰ ਇੰਡੀਆ ਵੱਲੋਂ 15 ਮਈ ਤੋਂ ਦਿੱਲੀ ਆਉਣ ਜਾਣ ਲਈ 2 ਫਲਾਈਟਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਹਾਲਾਂਕਿ ਇਸ ਫਲਾਈਟ ਦੇ ਲਈ ਬੁਕਿੰਗ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਤੇ ਉਸ ਨੂੰ ਭਾਰੀ ਰਿਸਪਾਂਸ ਵੀ ਮਿਲ ਰਿਹਾ ਹੈ ਪਰ ਫਲਾਈਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦਾ ਸ਼ਡਿਊਲ ਬਦਲ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕੀਤੀ ਗਈ ਹੈ, ਜਿਸ ਲਈ ਲੋਕਾਂ ਦੀ ਮੰਗ ਦਾ ਹਵਾਲਾ ਦਿੱਤਾ ਜਾ ਰਿਹਾ ਹੈ।

ਹੁਣ ਇਸ ਤਰ੍ਹਾਂ ਤੈਅ ਕੀਤਾ ਗਿਆ ਟਾਈਮ ਟੇਬਲ

-ਸਵੇਰੇ 8.35 ’ਤੇ ਦਿੱਲੀ ਤੋਂ ਚੱਲ ਕੇ 9.45 ਹਲਵਾਰਾ ਵਿਚ ਲੈਂਡਿੰਗ

-ਸਵੇਰੇ 10.25 ’ਤੇ ਹਲਵਾਰਾ ਤੋਂ ਚੱਲ ਕੇ 11.40 ’ਤੇ ਦਿੱਲੀ ਵਿਚ ਲੈਂਡਿੰਗ

-ਦੁਪਹਿਰ 12.55 ’ਤੇ ਦਿੱਲੀ ਤੋਂ ਚੱਲ ਕੇ 2.10 ’ਤੇ ਹਲਵਾਰਾ ਵਿਚ ਲੈਂਡਿੰਗ

-ਦੁਪਹਿਰ 2.40 ’ਤੇ ਹਲਵਾਰਾ ਤੋਂ ਚੱਲ ਕੇ 3.55 ’ਤੇ ਦਿੱਲੀ ਵਿਚ ਲੈਂਡਿੰਗ

ਇਸ ਤੋਂ ਪਹਿਲਾਂ ਇਹ ਕੀਤੀ ਜਾ ਰਹੀ ਸੀ ਸ਼ਿਕਾਇਤ

ਏਅਰ ਇੰਡੀਆ ਵੱਲੋਂ ਪਹਿਲਾਂ ਸਵੇਰੇ 5.55 ਵਜੇ ਦਿੱਲੀ ਤੋਂ ਚੱਲ ਕੇ ਫਲਾਈਟ 7.05 ਵਜੇ ਲੁਧਿਆਣਾ ਪੁੱਜਣ ਅਤੇ ਫਿਰ ਸਵੇਰੇ 7.55 ’ਤੇ ਹਲਵਾਰਾ ਤੋਂ ਚੱਲ ਕੇ 9.10 ਵਜੇ ਦਿੱਲੀ ਪੁੱਜਣ ਦਾ ਸ਼ਡਿਊਲ ਜਾਰੀ ਕੀਤਾ ਗਿਆ, ਜਿਸ ਸਬੰਧੀ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਇਸ ਸ਼ਡਿਊਲ ਮੁਤਾਬਕ ਦਿੱਲੀ ਜਾਂ ਲੁਧਿਆਣਾ ਤੋਂ ਪਹਿਲੀ ਫਲਾਈਟ ਫੜਨ ਲਈ ਸਵੇਰ 2 ਘੰਟੇ ਪਹਿਲਾਂ ਘਰੋਂ ਨਿਕਲਣ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋਵੇਗੀ।

ਇਸੇ ਤਰ੍ਹਾਂ ਦਿਨ ਦੇ ਕੰਮ ਕਰ ਕੇ ਸ਼ਾਮ ਨੂੰ ਦਿੱਲੀ ਤੋਂ ਵਾਪਸ ਮੁੜਨ ਦੇ ਹਿਸਾਬ ਨਾਲ ਵੀ ਦੁਪਹਿਰ 12.55 ਵਜੇ ਚੱਲਣ ਵਾਲੀ ਫਲਾਈਟ ਵੀ ਲੋਕਾਂ ਵੱਲੋਂ ਪਸੰਦ ਨਹੀਂ ਕੀਤੀ ਜਾ ਰਹੀ ਸੀ। ਇਸ ਸਬੰਧੀ ਫੀਡਬੈਕ ਦੇ ਹਿਸਾਬ ਨਾਲ ਕੀਤੇ ਬਦਲਾਅ ਤੋਂ ਬਾਅਦ ਸਵੇਰ ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਸਹੂਲਤ ਹੋਵੇਗੀ।

Have something to say? Post your comment

ਅਤੇ ਪੰਜਾਬ ਖਬਰਾਂ

ਘੜੂੰਆਂ ਪੀ.ਐਚ.ਸੀ ਵਿਖੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ, ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ

ਘੜੂੰਆਂ ਪੀ.ਐਚ.ਸੀ ਵਿਖੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ, ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ

ਮਿਸ਼ਨ 2027 ਤਹਿਤ ਵਿਜੇ ਸ਼ਰਮਾ ਟਿੰਕੂ ਨੇ ਪਿੰਡ ਮਛਲੀ ਕਲਾ ਵਿਖੇ ਕੀਤੀ ਮੀਟਿੰਗ

ਮਿਸ਼ਨ 2027 ਤਹਿਤ ਵਿਜੇ ਸ਼ਰਮਾ ਟਿੰਕੂ ਨੇ ਪਿੰਡ ਮਛਲੀ ਕਲਾ ਵਿਖੇ ਕੀਤੀ ਮੀਟਿੰਗ

ਭਗਵੰਤ ਮਾਨ ਸਰਕਾਰ ਨੇ 70 ਅਸਾਮੀਆਂ ਲਈ ਸਿੱਧੀ ਭਰਤੀ ਨੂੰ ਦਿੱਤੀ ਮਨਜ਼ੂਰੀ, ਯੋਜਨਾ ਵਿਭਾਗ ਨੂੰ ਮਜ਼ਬੂਤ ਕੀਤਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਨੇ 70 ਅਸਾਮੀਆਂ ਲਈ ਸਿੱਧੀ ਭਰਤੀ ਨੂੰ ਦਿੱਤੀ ਮਨਜ਼ੂਰੀ, ਯੋਜਨਾ ਵਿਭਾਗ ਨੂੰ ਮਜ਼ਬੂਤ ਕੀਤਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ: ਹਰਪਾਲ ਸਿੰਘ ਚੀਮਾ

ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਜਸਨੂਰ ਸਿੰਘ  ਸੀ.ਡੀ.ਐਸ. ਮੈਰਿਟ ਸੂਚੀ ਵਿੱਚ ਪੂਰੇ ਭਾਰਤ ‘ਚੋਂ ਅੱਵਲ

ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਜਸਨੂਰ ਸਿੰਘ ਸੀ.ਡੀ.ਐਸ. ਮੈਰਿਟ ਸੂਚੀ ਵਿੱਚ ਪੂਰੇ ਭਾਰਤ ‘ਚੋਂ ਅੱਵਲ

ਪੰਜਾਬ ਦਾ ਆਬਕਾਰੀ ਮਾਲੀਆ ਟੀਚਿਆਂ ਨੂੰ ਪਾਰ ਕਰਦਾ ਹੋਇਆ 11,782 ਕਰੋੜ ਰੁਪਏ 'ਤੇ ਪੁੱਜਾ; ਚਾਰ ਸਾਲਾਂ ਵਿੱਚ ਉਗਰਾਹੀ ਲਗਭਗ ਦੁੱਗਣੀ ਹੋਈ: ਹਰਪਾਲ ਸਿੰਘ ਚੀਮਾ

ਪੰਜਾਬ ਦਾ ਆਬਕਾਰੀ ਮਾਲੀਆ ਟੀਚਿਆਂ ਨੂੰ ਪਾਰ ਕਰਦਾ ਹੋਇਆ 11,782 ਕਰੋੜ ਰੁਪਏ 'ਤੇ ਪੁੱਜਾ; ਚਾਰ ਸਾਲਾਂ ਵਿੱਚ ਉਗਰਾਹੀ ਲਗਭਗ ਦੁੱਗਣੀ ਹੋਈ: ਹਰਪਾਲ ਸਿੰਘ ਚੀਮਾ

ਸੁਖਬੀਰ ਬਾਦਲ ਦਾ ਵੱਡਾ ਦਾਅਵਾ: ਸਰਕਾਰ ਬਣੀ ਤਾਂ ਨਵੇਂ ਪ੍ਰੋਜੈਕਟਾਂ ਦੀ ਲੱਗੇਗੀ ਲੜੀ

ਸੁਖਬੀਰ ਬਾਦਲ ਦਾ ਵੱਡਾ ਦਾਅਵਾ: ਸਰਕਾਰ ਬਣੀ ਤਾਂ ਨਵੇਂ ਪ੍ਰੋਜੈਕਟਾਂ ਦੀ ਲੱਗੇਗੀ ਲੜੀ

PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ ਮੁੰਡਾ, ਗ੍ਰਿਫ਼ਤਾਰ (ਵੀਡੀਓ)

PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ ਮੁੰਡਾ, ਗ੍ਰਿਫ਼ਤਾਰ (ਵੀਡੀਓ)

ਸੂਬੇ ਦੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਹਾਈਕੋਰਟ ਨੇ ਮੁਲਾਜ਼ਮਾਂ ਲਈ ਸੁਣਾਇਆ ਵੱਡਾ ਫ਼ੈਸਲਾ

ਸੂਬੇ ਦੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਹਾਈਕੋਰਟ ਨੇ ਮੁਲਾਜ਼ਮਾਂ ਲਈ ਸੁਣਾਇਆ ਵੱਡਾ ਫ਼ੈਸਲਾ

ਪੰਜਾਬ ਦੀ ਸਿਆਸਤ 'ਚ ਵੱਡੀ ਖ਼ਬਰ, ਇਸ ਵੱਡੇ ਲੀਡਰ ਨੇ ਅਕਾਲੀ ਦਲ 'ਚ ਕੀਤੀ ਵਾਪਸੀ

ਪੰਜਾਬ ਦੀ ਸਿਆਸਤ 'ਚ ਵੱਡੀ ਖ਼ਬਰ, ਇਸ ਵੱਡੇ ਲੀਡਰ ਨੇ ਅਕਾਲੀ ਦਲ 'ਚ ਕੀਤੀ ਵਾਪਸੀ

ਪੰਜਾਬ ਨੂੰ ਮਿਲੇਗਾ ਪੱਕਾ DGP! 14 ਅਫ਼ਸਰਾਂ ਦੀ ਸੂਚੀ UPSC ਨੂੰ ਭੇਜੀ ਗਈ, ਪੜ੍ਹੋ ਕਿਹੜੇ-ਕਿਹੜੇ ਨਾਂ ਸ਼ਾਮਲ

ਪੰਜਾਬ ਨੂੰ ਮਿਲੇਗਾ ਪੱਕਾ DGP! 14 ਅਫ਼ਸਰਾਂ ਦੀ ਸੂਚੀ UPSC ਨੂੰ ਭੇਜੀ ਗਈ, ਪੜ੍ਹੋ ਕਿਹੜੇ-ਕਿਹੜੇ ਨਾਂ ਸ਼ਾਮਲ