Friday, May 15, 2026
BREAKING
ਡੇੰਗੂ ਦੇ ਡੰਗ ਤੋਂ ਬਚਾਅ ਹੀ ਸਭ ਤੋਂ ਵੱਡਾ ਇਲਾਜ – ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ ਡਿਜੀਟਲ ਨਿਗਰਾਨੀ ਪ੍ਰਣਾਲੀ ਦੀ ਸਹੀ ਵਰਤੋਂ ਨਾਲ ਵਧੇਗੀ ਸਿਹਤ ਸੇਵਾਵਾਂ ਦੀ ਗੁਣਵੱਤਾ” : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਕ੍ਰਿਟਿਕਲ ਕੇਅਰ ਬਲਾਕ ਪੂਰੇ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋਵੇਗਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਡੇਂਗੂ 'ਤੇ ਵਾਰ —“ਚੈਕ, ਕਲੀਨ ਤੇ ਕਵਰ” ਨਾਲ ਰੁਕੇਗਾ ਡੇਂਗੂ ਦਾ ਖ਼ਤਰਾ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਸਨਮਾਨ 25-26 ਮਈ ਦੀ ਹੜਤਾਲ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਨੂੰ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਮੁੰਡੇ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ ਕੀਤਾ ਸੀ ਬਲਾਸਟ ਲਗਾਤਾਰ ਚੌਥੇ ਦਿਨ ਟੁੱਟਿਆ ਰੁਪਿਆ: 96 ਦੇ ਇਤਿਹਾਸਕ ਪੱਧਰ ਦੇ ਪਾਰ ਡਿੱਗੀ ਭਾਰਤੀ ਕਰੰਸੀ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਕੇਂਦਰ ਦਾ ਵੱਡਾ ਕਦਮ, ਮੁਫ਼ਤ ਲਗ ਰਿਹਾ 4000 ਰੁਪਏ ਵਾਲਾ HPV ਟੀਕਾ ਸ਼ੇਅਰ ਬਾਜ਼ਾਰ 'ਚ ਗਿਰਾਵਟ: ਸੈਂਸੈਕਸ 161 ਅੰਕ ਟੁੱਟਿਆ, ਨਿਫਟੀ 23600 ਦੇ ਪਾਰ

ਪੰਜਾਬ

ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਮੁੰਡੇ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ ਕੀਤਾ ਸੀ ਬਲਾਸਟ

15 ਮਈ, 2026 05:52 PM

ਜਲੰਧਰ : 5 ਮਈ ਨੂੰ ਜਲੰਧਰ ਵਿਖੇ ਬੀ. ਐੱਸ. ਐੱਫ਼. ਹੈੱਡਕੁਆਰਟਰ ਦੇ ਬਾਹਰ ਹੋਏ ਆਈ. ਈ. ਡੀ. ਧਮਾਕੇ ਦੇ ਮਾਮਲੇ ਨੂੰ ਪੁਲਸ ਨੇ ਟ੍ਰੇਸ ਕਰ ਲਿਆ ਹੈ। ਬੀ. ਐੱਸ. ਐੱਫ਼. ਹੈੱਡਕੁਆਰਟਰ ਦੇ ਸਾਹਮਣੇ ਆਈ. ਈ. ਡੀ. ਧਮਾਕਾ ਕਰਨ ਦੇ ਦੋਸ਼ੀ 28 ਸਾਲਾ ਮਨੀਰ ਖਾਨ ਅਤੇ ਅਨਿਲ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੂੰ ਪੁਲਸ ਵਿੰਗ ਤੋਂ ਮਿਲੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਲੰਧਰ ਪੁਲਸ ਨੇ ਇੰਟੈਲੀਜੈਂਸ ਨਾਲ ਮਿਲ ਕੇ ਜ਼ੀਰਕਪੁਰ ਵਿਚ ਸਾਂਝੇ ਤੌਰ ’ਤੇ ਛਾਪੇਮਾਰੀ ਕਰਕੇ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜ਼ੀਰਕਪੁਰ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ। ਸੂਤਰਾਂ ਦੀ ਮੰਨੀਏ ਤਾਂ ਬੰਬ ਸੁੱਟਣ ਵਾਲਾ ਮੁਸਲਿਮ ਨੌਜਵਾਨ ਹੈ। ਪੁਲਸ ਮੁਲਜ਼ਮ ਨੂੰ ਜਲੰਧਰ ਲੈ ਕੇ ਆਈ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮੁਨੀਰ ਖ਼ਾਨ ਦਸਵੀਂ ਫੇਲ੍ਹ ਹੈ ਅਤੇ ਉਹ ਇੰਸਟਾਗ੍ਰਾਮ ਰਾਹੀਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ 'ਚ ਆਇਆ ਸੀ। ਖ਼ਾਨ ਨੂੰ ਧਮਾਕੇ ਦੇ ਬਦਲੇ ਇਕ ਲੱਖ ਰੁਪਏ ਮਿਲੇ ਸਨ ਅਤੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਭੱਟੀ ਨੇ ਬੰਬ ਮੁਹੱਈਆ ਕਰਵਾਇਆ ਸੀ ਅਤੇ ਧਮਾਕੇ ਦੀ ਯੋਜਨਾ ਬਣਾਈ ਸੀ। ਪੁਲਸ ਉਸ ਨੂੰ ਉਸ ਥਾਂ 'ਤੇ ਲੈ ਜਾਵੇਗੀ, ਜਿੱਥੇ ਬੰਬ ਬਰਾਮਦ ਹੋਇਆ ਸੀ।

ਉਥੇ ਹੀ ਦੂਜਾ ਮੁਲਜ਼ਮ ਗ੍ਰਿਫ਼ਤਾਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਅਨਿਲ ਸ਼ਰਮਾ ਇਕ ਏਜੰਸੀ ਦਾ ਮੁਖਬਰ ਦੱਸਿਆ ਜਾਂਦਾ ਹੈ ਅਤੇ ਭੱਟੀ ਦੇ ਸੰਪਰਕ ਵਿੱਚ ਸੀ। ਧਮਾਕੇ ਦੌਰਾਨ ਲਾਈਵ ਵੀਡੀਓ ਬਣਾਉਣ ਲਈ ਅਨਿਲ ਨੂੰ 50,000 ਰੁਪਏ ਦਿੱਤੇ ਗਏ ਸਨ ਪਰ ਅਧਿਕਾਰੀ ਇਸ ਜਾਣਕਾਰੀ ਦਾ ਖ਼ੁਲਾਸਾ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਪੁਲਸ ਪੁੱਛਗਿੱਛ ਵਿਚ ਗ੍ਰਿਫ਼ਤਾਰ ਮੁਨੀਰ ਖਾਨ ਨੇ ਖ਼ੁਲਾਸਾ ਕੀਤਾ ਕਿ ਭੱਟੀ ਨੇ ਉਸ ਨੂੰ ਬੰਬ ਮੁਹੱਈਆ ਕਰਵਾਇਆ ਸੀ ਅਤੇ ਉਸ ਨੂੰ ਪਤਾ ਸੀ ਕਿ ਇਸ ਨੂੰ ਕਿੱਥੇ ਬਲਾਸਟ ਕਰਨਾ ਹੈ। ਧਮਾਕੇ ਤੋਂ ਪਹਿਲਾਂ ਉਸ ਨੇ ਇਲਾਕੇ ਦੀ ਰੇਕੀ ਕੀਤੀ ਸੀ ਅਤੇ ਫਿਰ ਇਕ ਕਾਰ 'ਚ ਵਾਪਸ ਆਇਆ ਸੀ ਪਰ ਪੀ. ਏ. ਪੀ. ਚੌਕ ਦੇ ਨੇੜੇ ਪੈਦਲ ਹੀ ਉਤਰ ਗਿਆ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਬੰਬ ਦੀ ਟਾਈਮਿੰਗ ਸਿੱਖ ਲਈ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਟਾਈਮਿੰਗ ਕਿਵੇਂ ਸੈੱਟ ਕਰਨੀ ਹੈ। 8 ਮਿੰਟ ਦਾ ਟਾਈਮ ਲਗਾ ਕੇ ਉਹ ਪੈਦਲ ਹੀ ਰੌਂਗ ਸਾਈਡ ਤੋਂ ਆਇਆ। ਜਲਦਬਾਜ਼ੀ ਵਿਚ ਬੰਬ ਰੱਖ ਕੇ ਦੌੜ ਕੇ ਸੜਕ ਪਾਰ ਕਰਕੇ ਕਾਰ ਤੱਕ ਪਹੁੰਚਿਆ। ਫਿਰ ਉਹ ਉਥੋਂ ਸਿੱਥਾ ਜ਼ੀਰਕਪੁਰ ਚਲਾ ਗਿਆ।

ਬੰਬ ਲਗਾਉਂਦੇ ਸਮੇਂ ਖ਼ਾਨ ਕੈਮਰੇ 'ਚ ਹੋਇਆ ਕੈਦ
ਮੁਨੀਰ ਖ਼ਾਨ ਬੰਬ ਲਗਾਉਂਦੇ ਸਮੇਂ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਿਆ ਸੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਵੇਂ ਭੱਜ ਨਿਕਲਿਆ। ਪੁਲਸ ਨੇ ਬੱਸ ਸਟੈਂਡ ਤੋਂ ਪੀ. ਏ. ਪੀ. ਚੌਕ ਤੱਕ 150 ਤੋਂ ਵੱਧ ਕੈਮਰਿਆਂ ਦੀ ਜਾਂਚ ਕੀਤੀ। ਇਸ ਜਾਂਚ ਦੌਰਾਨ 50 ਤੋਂ ਵੱਧ ਕਾਰਾਂ ਅਤੇ ਬੱਸਾਂ ਦੀ ਜਾਂਚ ਕੀਤੀ ਗਈ।
ਕਾਰਾਂ ਦੀ ਜਾਂਚ ਕਰਦੇ ਸਮੇਂ ਇਹ ਪਤਾ ਲੱਗਾ ਕਿ ਧਮਾਕੇ ਤੋਂ ਪਹਿਲਾਂ ਇਕ ਕਾਰ ਪੀ. ਏ. ਪੀ. ਚੌਕ ਨੇੜੇ ਰੁਕੀ ਸੀ ਪਰ ਅੱਗੇ ਨਹੀਂ ਵਧੀ। ਇਹ ਧਮਾਕੇ ਤੋਂ ਪੰਜ ਮਿੰਟ ਬਾਅਦ ਚਲੀ ਗਈ। ਪੁਲਸ ਨੇ ਕਾਰ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਜ਼ੀਰਕਪੁਰ ਪਹੁੰਚੀ। ਉਨ੍ਹਾਂ ਨੂੰ ਉੱਥੇ ਅੱਤਵਾਦੀ ਖ਼ਾਨ ਦੀ ਫੁਟੇਜ ਮਿਲੀ। ਉਸ ਦੇ ਘਰ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਘਰ ਨਹੀਂ ਸੀ। ਪੁਲਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ ਅਤੇ ਜਾਂਚ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Have something to say? Post your comment

ਅਤੇ ਪੰਜਾਬ ਖਬਰਾਂ

ਡੇੰਗੂ ਦੇ ਡੰਗ ਤੋਂ ਬਚਾਅ ਹੀ ਸਭ ਤੋਂ ਵੱਡਾ ਇਲਾਜ – ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ

ਡੇੰਗੂ ਦੇ ਡੰਗ ਤੋਂ ਬਚਾਅ ਹੀ ਸਭ ਤੋਂ ਵੱਡਾ ਇਲਾਜ – ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ

ਡਿਜੀਟਲ ਨਿਗਰਾਨੀ ਪ੍ਰਣਾਲੀ ਦੀ ਸਹੀ ਵਰਤੋਂ ਨਾਲ ਵਧੇਗੀ ਸਿਹਤ ਸੇਵਾਵਾਂ ਦੀ ਗੁਣਵੱਤਾ” : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਡਿਜੀਟਲ ਨਿਗਰਾਨੀ ਪ੍ਰਣਾਲੀ ਦੀ ਸਹੀ ਵਰਤੋਂ ਨਾਲ ਵਧੇਗੀ ਸਿਹਤ ਸੇਵਾਵਾਂ ਦੀ ਗੁਣਵੱਤਾ” : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਕ੍ਰਿਟਿਕਲ ਕੇਅਰ ਬਲਾਕ ਪੂਰੇ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋਵੇਗਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਕ੍ਰਿਟਿਕਲ ਕੇਅਰ ਬਲਾਕ ਪੂਰੇ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋਵੇਗਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਡੇਂਗੂ 'ਤੇ ਵਾਰ —“ਚੈਕ, ਕਲੀਨ ਤੇ ਕਵਰ” ਨਾਲ ਰੁਕੇਗਾ ਡੇਂਗੂ ਦਾ ਖ਼ਤਰਾ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਡੇਂਗੂ 'ਤੇ ਵਾਰ —“ਚੈਕ, ਕਲੀਨ ਤੇ ਕਵਰ” ਨਾਲ ਰੁਕੇਗਾ ਡੇਂਗੂ ਦਾ ਖ਼ਤਰਾ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਸਨਮਾਨ

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਸਨਮਾਨ

25-26 ਮਈ ਦੀ ਹੜਤਾਲ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਨੂੰ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ

25-26 ਮਈ ਦੀ ਹੜਤਾਲ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਨੂੰ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ

ਸਰਵਾਈਕਲ ਕੈਂਸਰ ਤੋਂ ਬਚਾਅ ਲਈ ਕੇਂਦਰ ਦਾ ਵੱਡਾ ਕਦਮ, ਮੁਫ਼ਤ ਲਗ ਰਿਹਾ 4000 ਰੁਪਏ ਵਾਲਾ HPV ਟੀਕਾ

ਸਰਵਾਈਕਲ ਕੈਂਸਰ ਤੋਂ ਬਚਾਅ ਲਈ ਕੇਂਦਰ ਦਾ ਵੱਡਾ ਕਦਮ, ਮੁਫ਼ਤ ਲਗ ਰਿਹਾ 4000 ਰੁਪਏ ਵਾਲਾ HPV ਟੀਕਾ

ਪਾਵਰਕਾਮ ਵਿਭਾਗ 'ਚ ਪੈ ਗਿਆ ਪੰਗਾ, ਪੰਜਾਬ ਭਰ ਦੇ ਮੀਟਰ ਰੀਡਰਾਂ ਨੇ ਲੈ ਲਿਆ ਵੱਡਾ ਫ਼ੈਸਲਾ

ਪਾਵਰਕਾਮ ਵਿਭਾਗ 'ਚ ਪੈ ਗਿਆ ਪੰਗਾ, ਪੰਜਾਬ ਭਰ ਦੇ ਮੀਟਰ ਰੀਡਰਾਂ ਨੇ ਲੈ ਲਿਆ ਵੱਡਾ ਫ਼ੈਸਲਾ

ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ

ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ

ਪੰਜਾਬ ਵਿਚ ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਹਾਹਾਕਾਰ! ਫ਼ੈਸਲਾ ਵਾਪਸ ਲੈਣ ਦੀ ਉੱਠੀ ਮੰਗ

ਪੰਜਾਬ ਵਿਚ ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਹਾਹਾਕਾਰ! ਫ਼ੈਸਲਾ ਵਾਪਸ ਲੈਣ ਦੀ ਉੱਠੀ ਮੰਗ