Saturday, July 18, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਮਨੋਰੰਜਨ

ਵਿਵਾਦਾਂ 'ਚ ਨੋਰਾ ਫ਼ਤੇਹੀ ! ਅਸ਼ਲੀਲ ਗੀਤ 'ਤੇ ਦਿੱਤੀ ਸਫ਼ਾਈ

18 ਮਾਰਚ, 2026 06:48 PM

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਂਸਰ ਨੋਰਾ ਫ਼ਤੇਹੀ ਇਨੀਂ ਦਿਨੀਂ ਆਪਣੀ ਆਉਣ ਵਾਲੀ ਕੰਨੜ ਫ਼ਿਲਮ 'KD The Devil' ਦੇ ਗੀਤ 'ਸਰਕੇ ਚੁਨਰ' ਨੂੰ ਲੈ ਕੇ ਵੱਡੇ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਗੀਤ ਦੇ ਹਿੰਦੀ Version) ਦੇ ਅਸ਼ਲੀਲ ਬੋਲਾਂ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਹੰਗਾਮਾ ਹੋ ਰਿਹਾ ਹੈ। ਹੁਣ ਇਸ ਮਾਮਲੇ 'ਤੇ ਚੁੱਪੀ ਤੋੜਦਿਆਂ ਨੋਰਾ ਫ਼ਤੇਹੀ ਨੇ ਸਾਫ਼ ਕੀਤਾ ਹੈ ਕਿ ਉਸ ਨੂੰ ਇਸ ਗੀਤ ਦੇ ਹਿੰਦੀ ਬੋਲਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਸ ਦੀ ਤਸਵੀਰ ਦੀ ਗਲਤ ਵਰਤੋਂ ਕੀਤੀ ਗਈ ਹੈ।


3 ਸਾਲ ਪਹਿਲਾਂ ਸ਼ੂਟ ਹੋਇਆ ਸੀ ਗੀਤ
ਨੋਰਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਇਹ ਗੀਤ ਉਸ ਨੇ ਲਗਭਗ ਤਿੰਨ ਸਾਲ ਪਹਿਲਾਂ ਕੰਨੜ ਭਾਸ਼ਾ ਵਿੱਚ ਸ਼ੂਟ ਕੀਤਾ ਸੀ। ਉਸ ਨੇ ਕਿਹਾ, "ਮੈਂ ਕੰਨੜ ਭਾਸ਼ਾ ਨਹੀਂ ਜਾਣਦੀ। ਸ਼ੂਟਿੰਗ ਦੌਰਾਨ ਮੈਂ ਫ਼ਿਲਮ ਨਿਰਮਾਤਾਵਾਂ 'ਤੇ ਨਿਰਭਰ ਸੀ। ਜਦੋਂ ਉਨ੍ਹਾਂ ਨੇ ਮੈਨੂੰ ਗੀਤ ਦਾ ਅਨੁਵਾਦ ਸੁਣਾਇਆ, ਤਾਂ ਉਸ ਵਿੱਚ ਕੁਝ ਵੀ ਅਸ਼ਲੀਲ ਨਹੀਂ ਸੀ।"


ਨਿਰਮਾਤਾਵਾਂ 'ਤੇ ਲਾਏ ਗੰਭੀਰ ਇਲਜ਼ਾਮ
ਨੋਰਾ ਫਤੇਹੀ ਨੇ ਦੱਸਿਆ ਕਿ ਜਦੋਂ ਉਹ ਸ਼ੂਟਿੰਗ ਕਰ ਰਹੀ ਸੀ, ਤਾਂ ਉਸਨੇ ਨਿਰਮਾਤਾਵਾਂ ਦੇ ਅਨੁਵਾਦ 'ਤੇ ਭਰੋਸਾ ਕੀਤਾ ਸੀ, ਜਿਸ ਵਿੱਚ ਕੁਝ ਵੀ ਅਣਉਚਿਤ ਨਹੀਂ ਸੀ। ਉਸਨੇ ਕਿਹਾ, "ਮੈਨੂੰ ਹਿੰਦੀ ਗੀਤ ਬਾਰੇ ਕੋਈ ਪਤਾ ਨਹੀਂ ਸੀ, ਮੈਂ ਇਸਨੂੰ ਪਰਫਾਰਮ ਨਹੀਂ ਕੀਤਾ ਅਤੇ ਮੇਰੀ ਤਸਵੀਰ ਦੀ ਵਰਤੋਂ ਕਰਨ ਲਈ ਕੋਈ ਇਜਾਜ਼ਤ ਨਹੀਂ ਲਈ ਗਈ"। ਨੋਰਾ ਨੇ ਖੁਲਾਸਾ ਕੀਤਾ ਕਿ ਗੀਤ ਦੇ ਪੋਸਟਰਾਂ ਵਿੱਚ ਜਿਸ ਤਸਵੀਰ ਵਿੱਚ ਉਹ ਸੰਜੇ ਦੱਤ ਦੀ ਗੋਦੀ ਵਿੱਚ ਬੈਠੀ ਦਿਖਾਈ ਦੇ ਰਹੀ ਹੈ, ਉਹ ਅਸਲ ਵਿੱਚ AI (Artificial Intelligence) ਰਾਹੀਂ ਤਿਆਰ ਕੀਤੀ ਗਈ ਹੈ। ਅਦਾਕਾਰਾ ਨੇ ਕਿਹਾ ਕਿ ਉਸ ਨੇ ਅਜਿਹਾ ਕੋਈ ਵੀ ਪੋਜ਼ ਨਹੀਂ ਦਿੱਤਾ ਸੀ ਅਤੇ ਬਿਨਾਂ ਇਜਾਜ਼ਤ ਉਸ ਦੇ ਅਕਸ ਦੀ ਵਰਤੋਂ ਕੀਤੀ ਗਈ ਹੈ।


ਬੈਕਲੈਸ਼ ਤੋਂ ਬਾਅਦ ਗੀਤ ਹਟਾਇਆ
ਸੋਸ਼ਲ ਮੀਡੀਆ 'ਤੇ ਭਾਰੀ ਵਿਰੋਧ ਅਤੇ ਨੋਰਾ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ, ਨਿਰਮਾਤਾਵਾਂ ਨੇ ਆਖਰਕਾਰ ਇਸ ਗੀਤ ਨੂੰ ਯੂਟਿਊਬ ਅਤੇ ਹੋਰ ਪਲੇਟਫਾਰਮਾਂ ਤੋਂ ਹਟਾ ਦਿੱਤਾ ਹੈ। ਨੋਰਾ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੀਤ ਨੂੰ ਹੋਰ ਸਾਂਝਾ ਨਾ ਕਰਨ।


ਨਿਰਮਾਤਾਵਾਂ ਨੂੰ ਠਹਿਰਾਇਆ ਜ਼ਿੰਮੇਵਾਰ
ਆਪਣੇ ਦਿਲ ਦਾ ਦਰਦ ਬਿਆਨ ਕਰਦਿਆਂ ਨੋਰਾ ਨੇ ਕਿਹਾ, "ਮੈਂ ਕੋਈ 'ਨੈਪੋ ਕਿਡ' (Nepo Kid) ਨਹੀਂ ਹਾਂ, ਮੇਰੇ ਪਿੱਛੇ ਕੋਈ ਵੱਡਾ ਹੱਥ ਨਹੀਂ ਹੈ। ਮੈਂ ਇਸ ਗੀਤ ਦਾ ਪ੍ਰਚਾਰ ਵੀ ਨਹੀਂ ਕੀਤਾ। ਉਸਨੇ ਮੀਡੀਆ ਨੂੰ ਅਪੀਲ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਕਲਾਕਾਰਾਂ ਦੀ ਬਜਾਏ ਫਿਲਮ ਨਿਰਮਾਤਾਵਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ।


ਗੀਤਕਾਰ ਨੇ ਵੀ ਪੱਲਾ ਝਾੜਿਆ
ਦਿਲਚਸਪ ਗੱਲ ਇਹ ਹੈ ਕਿ ਇਸ ਗਾਣ ਦੇ ਹਿੰਦੀ ਬੋਲ ਲਿਖਣ ਵਾਲੇ ਗੀਤਕਾਰ ਰਕੀਬ ਆਲਮ ਨੇ ਵੀ ਇਸ ਵਿਵਾਦ ਤੋਂ ਦੂਰੀ ਬਣਾ ਲਈ ਹੈ। ਆਲਮ ਨੇ ਦੱਸਿਆ ਕਿ ਉਸਨੇ ਅਜਿਹੇ ਗੰਦੇ ਬੋਲ ਲਿਖਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਨਿਰਦੇਸ਼ਕ ਪ੍ਰੇਮ ਦੇ ਕਹਿਣ 'ਤੇ ਉਸਨੇ ਸਿਰਫ ਕੰਨੜ ਬੋਲਾਂ ਦਾ ਸ਼ਾਬਦਿਕ ਅਨੁਵਾਦ ਕੀਤਾ ਸੀ। ਉਸਨੇ ਕਿਹਾ ਕਿ ਉਸਨੂੰ ਪਹਿਲਾਂ ਹੀ ਅਹਿਸਾਸ ਸੀ ਕਿ ਇਹ ਗੀਤ ਸੈਂਸਰ ਹੋ ਜਾਵੇਗਾ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

"ਜ਼ਿੰਦਗੀ ਨਾ ਮਿਲੇਗੀ ਦੋਬਾਰਾ" ਨੇ ਪੂਰੇ ਕੀਤੇ 15 ਸਾਲ, ਐਕਸਲ ਐਂਟਰਟੇਨਮੈਂਟ ਨੇ ਯਾਦਾਂ ਕੀਤੀਆਂ ਤਾਜ਼ਾ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ