ਖਰੜ (ਪ੍ਰੀਤ ਪੱਤੀ) : ਲਾਇਨਸ ਕਲੱਬ ਖਰੜ ਉਮੰਗ ਵੱਲੋਂ ਅੱਜ ਸਥਾਨਕ ਬੱਸ ਸਟੈਂਡ ਉੱਤੇ ਇੱਕ ਖੂਨ ਦਾਨ ਕੈਂਪ ਲਗਾਇਆ ਗਿਆl ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਅੱਜ ਸਥਾਨਕ ਬਸ ਸਟੈਂਡ ਤੇ ਉਹਨਾਂ ਦੇ ਸਕੂਲੀ ਦਿਨਾਂ ਦੇ ਅਧਿਆਪਕ ਮਾਸਟਰ ਪ੍ਰਕਾਸ਼ ਮਸੀਹ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆl ਇਸ ਕੈਂਪ ਵਿੱਚ ਰੋਪੜ ਬਲੱਡ ਬੈਂਕ ਦੀ ਟੀਮ ਵੱਲੋਂ ਡਾ ਹਰਲੀਨ ਕੌਰ ਦੀ ਅਗਵਾਈ ਵਿੱਚ 46 ਯੂਨਿਟ ਬਲੱਡ ਦੇ ਇਕੱਠੇ ਕੀਤੇ ਗਏl ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆl
ਕਲੱਬ ਦੇ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਲਾਇਨਜ ਕਲੱਬ ਪਿਛਲੇ 26 ਸਾਲਾਂ ਤੋਂ ਖਰੜ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈl ਲਾਇਨਸ ਕਲੱਬ ਖਰੜ ਉਮੰਗ ਵੱਲੋਂ ਸਮੇਂ ਸਮੇਂ ਤੇ ਖੂਨਦਾਨ ਕੈਂਪ, ਅੱਖਾਂ ਦੇ ਚੈੱਕ ਅਪ ਕੈਂਪ ਅਤੇ ਆਪਰੇਸ਼ਨ ਕੈਂਪ ਮੈਡੀਕਲ ਚੈਕ ਅਪ ਕੈਂਪ ਤੇ ਹੋਰ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨl
ਕੈਂਪ ਵਿੱਚ ਜੋਨ ਚੇਅਰਮੈਨ ਅਮਨਦੀਪ ਸਿੰਘ ਮਾਨ, ਸਕੱਤਰ ਅਮਨਦੀਪ, ਨਰੇਸ਼ ਸਿੰਗਲਾ, ਅਰੁਣ ਜਿੰਦਲ ਅਤੇ ਤੇਜਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਕਲੱਬ ਮੈਂਬਰ ਹਾਜਰ ਸਨ!