ਮੁੰਬਈ : ਬਾਲੀਵੁੱਡ ਦੇ ਦਮਦਾਰ ਅਦਾਕਾਰ ਅਲੀ ਫਜ਼ਲ, ਜੋ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ, ਨੇ ਲਗਾਤਾਰ ਕਈ ਮਹੀਨਿਆਂ ਦੀ ਸ਼ੂਟਿੰਗ ਅਤੇ ਰੁਝੇਵਿਆਂ ਭਰੇ ਸ਼ਡਿਊਲ ਤੋਂ ਬਾਅਦ ਹੁਣ ਕੁਝ ਸਮੇਂ ਲਈ ਕੰਮ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ। ਅਲੀ ਨੇ ਇਹ ਬ੍ਰੇਕ ਖੁਦ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਰੋ-ਤਾਜ਼ਾ ਕਰਨ ਲਈ ਲਿਆ ਹੈ।
ਵੱਡੇ ਪ੍ਰੋਜੈਕਟਾਂ 'ਚ ਸਨ ਮਸ਼ਰੂਫ
ਪਿਛਲੇ ਕਾਫੀ ਸਮੇਂ ਤੋਂ ਅਲੀ ਫਜ਼ਲ ਬੈਕ-ਟੂ-ਬੈਕ ਕਈ ਵੱਡੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਦੇ ਹਾਲੀਆ ਰੁਝੇਵਿਆਂ ਵਿੱਚ ਮਿਰਜ਼ਾਪੁਰ ਦਿ ਮੂਵੀ, ਬਟਵਾਰਾ 1947, ਲਸਟ ਸਟੋਰੀਜ਼ 3 ਸ਼ਾਮਲ ਹਨ। ਲਗਾਤਾਰ ਯਾਤਰਾਵਾਂ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੀ ਸ਼ੂਟਿੰਗ ਕਾਰਨ ਉਨ੍ਹਾਂ ਨੂੰ ਆਰਾਮ ਦਾ ਬਹੁਤ ਘੱਟ ਸਮਾਂ ਮਿਲ ਰਿਹਾ ਸੀ।
ਆਪਣੇ ਇਸ ਬ੍ਰੇਕ ਬਾਰੇ ਗੱਲ ਕਰਦਿਆਂ ਅਲੀ ਨੇ ਕਿਹਾ, "ਪਿਛਲੇ ਕੁਝ ਮਹੀਨੇ ਕਾਫੀ ਭੱਜ-ਦੌੜ ਵਾਲੇ ਰਹੇ ਹਨ। ਲਗਾਤਾਰ ਸਫ਼ਰ ਅਤੇ ਲੰਬੀ ਸ਼ੂਟਿੰਗ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਥੋੜ੍ਹਾ ਰੁਕਣਾ ਜ਼ਰੂਰੀ ਹੈ। ਮੈਂ ਇਸ ਸਮੇਂ ਦੀ ਵਰਤੋਂ ਰਿਲੈਕਸ ਕਰਨ ਅਤੇ ਖੁਦ ਨੂੰ ਰੀਚਾਰਜ ਕਰਨ ਲਈ ਕਰ ਰਿਹਾ ਹਾਂ, ਤਾਂ ਜੋ ਅਗਲੇ ਸ਼ਡਿਊਲ ਲਈ ਨਵੀਂ ਊਰਜਾ ਨਾਲ ਵਾਪਸ ਆ ਸਕਾਂ।"