Saturday, August 01, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਰੋਟਰੀ ਕਲੱਬ ਸੁਨਾਮ ਗ੍ਰੀਨ ਵੱਲੋਂ “ਦੀਪਾਵਲੀ ਉਤਸਵ ਸੁਮਾਇਸ਼ਾ 2025” ਦੌਰਾਨ ਗੌਰਵ ਕਾਂਸਲ ਦੀ ਤਾਜਪੋਸ਼ੀ – ਸ਼ਾਨਦਾਰ ਸਮਾਗਮ ‘ਚ ਰੋਟਰੀ ਸੇਵਾ ਦੀ ਨਵੀਂ ਦਿਸ਼ਾ ਦਾ ਐਲਾਨ

07 ਅਕਤੂਬਰ, 2025 03:48 PM
ਸੁਨਾਮ (ਰਮੇਸ਼ ਗਰਗ) : ਰੋਟਰੀ ਕਲੱਬ ਸੁਨਾਮ ਗ੍ਰੀਨ ਵੱਲੋਂ ਆਯੋਜਿਤ “ਦੀਪਾਵਲੀ ਉਤਸਵ ਸੁਮਾਇਸ਼ਾ 2025” ਪ੍ਰੋਗਰਾਮ ਬੜੇ ਹੀ ਉਤਸ਼ਾਹ ਅਤੇ ਸ਼ਾਨ ਨਾਲ ਮਨਾਇਆ ਗਿਆ। ਇਸ ਸਮਾਰੋਹ ਦਾ ਮੁੱਖ ਆਕਰਸ਼ਣ ਕਲੱਬ ਦੇ ਨਵੇਂ ਪ੍ਰਧਾਨ ਰੋਟੇਰੀਅਨ ਗੌਰਵ ਕਾਂਸਲ ਦੀ ਤਾਜਪੋਸ਼ੀ ਸੀ। ਪੂਰਾ ਮਾਹੌਲ ਰੋਟਰੀ ਦੇ ਸੁਵਿਚਾਰ “ਸੇਵਾ ਸਭ ਤੋਂ ਉੱਚੀ” ਦੀ ਆਤਮਿਕ ਭਾਵਨਾ ਨਾਲ ਗੂੰਜ ਉਠਿਆ।
 
ਇਸ ਮੌਕੇ ਮੁੱਖ ਮਹਿਮਾਨ ਪੀ.ਡੀ.ਜੀ. ਘਨਸ਼ਿਆਮ ਕਾਂਸਲ, ਰੋਟਰੀ ਗਵਰਨਰ (2023–24) ਸਨ, ਜਦਕਿ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਰੋਟੇਰੀਅਨ ਜਗਦੀਪ ਭਾਰਦਵਾਜ ਅਤੇ ਰੋਟਰੀ ਕਲੱਬ ਸੁਨਾਮ ਸਿਟੀ ਦੇ ਪ੍ਰਧਾਨ ਰੋਟੇਰੀਅਨ ਰਾਜੀਵ ਬਾਂਸਲ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ।
 
ਸਮਾਰੋਹ ਦੀ ਸ਼ੁਰੂਆਤ ਰੋਟੇਰੀਅਨ ਧਰਮਪਾਲ ਸਿੰਘ ਵੱਲੋਂ ਆਈ.ਪੀ.ਪੀ. ਸੰਦੀਪ ਗਰਗ ਨੂੰ ਕਾਲਰ ਪਹਿਨਾ ਕੇ ਕੀਤੀ ਗਈ, ਜੋ ਰੋਟਰੀ ਦੀ ਲੀਡਰਸ਼ਿਪ ਦੀ ਨਿਰੰਤਰਤਾ ਦਾ ਪ੍ਰਤੀਕ ਸੀ। ਇਸ ਤੋਂ ਬਾਅਦ ਸੰਦੀਪ ਗਰਗ ਨੇ ਸਾਰੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
 
ਸਮਾਗਮ ਦਾ ਮੁੱਖ ਪਲ ਉਸ ਵੇਲੇ ਆਇਆ ਜਦੋਂ ਮੁੱਖ ਮਹਿਮਾਨ ਘਨਸ਼ਿਆਮ ਕਾਂਸਲ ਨੇ ਪ੍ਰਧਾਨ-ਚੁਣੇ ਗੌਰਵ ਕਾਂਸਲ ਅਤੇ ਉਹਨਾਂ ਦੀ ਨਵੀਂ ਟੀਮ ਦੀ ਤਾਜਪੋਸ਼ੀ ਦੀ ਰਸਮ ਅਦਾ ਕੀਤੀ। ਇਸ ਮੌਕੇ ਹਾਲ ਤਾਲੀਆਂ ਦੀ ਗੂੰਜ ਨਾਲ ਗੂੰਜ ਉਠਿਆ।
 
ਆਪਣੇ ਪ੍ਰੇਰਕ ਸੰਬੋਧਨ ਵਿੱਚ ਪੀ.ਡੀ.ਜੀ. ਘਨਸ਼ਿਆਮ ਕਾਂਸਲ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਇਸ ਸਮੇਂ 212 ਦੇਸ਼ਾਂ ਵਿੱਚ 38,000 ਤੋਂ ਵੱਧ ਕਲੱਬਾਂ ਅਤੇ 12 ਲੱਖ ਮੈਂਬਰਾਂ ਰਾਹੀਂ ਸਮਾਜਿਕ ਸੇਵਾ ਦਾ ਮਿਸ਼ਨ ਅੱਗੇ ਵਧਾ ਰਿਹਾ ਹੈ।
 
ਰੋਟੇਰੀਅਨ ਜਗਦੀਪ ਭਰਦਵਾਜ਼ ਨੇ ਰੋਟਰੀ ਦੀ ਸਮਾਜਿਕ ਉਪਯੋਗਤਾ ਬਾਰੇ ਗੱਲ ਕੀਤੀ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ। ਰੋਟੇਰੀਅਨ ਰਾਜੀਵ ਬਾਂਸਲ ਨੇ ਗੌਰਵ ਕਾਂਸਲ ਨੂੰ ਕਲੱਬ ਦੀ ਬਾਗਡੋਰ ਸੰਭਾਲਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਵੀਂ ਟੀਮ ਦੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ।
 
ਆਪਣੇ  ਸੰਬੋਧਨ ਵਿੱਚ ਗੌਰਵ ਕਾਂਸਲ ਨੇ ਕਿਹਾ ਕਿ ਉਹ ਰੋਟਰੀ ਦੇ ਸਮਾਜਿਕ ਪ੍ਰਾਜੈਕਟਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ, ਮੈਂਬਰਸ਼ਿਪ ਵਧਾਉਣ ਅਤੇ ਨਵੇਂ ਸੇਵਾ ਪ੍ਰੋਗਰਾਮ ਸ਼ੁਰੂ ਕਰਨ ਲਈ ਦ੍ਰਿੜ੍ਹ ਹਨ। ਉਹਨਾਂ ਨੇ ਸਭ ਮੈਂਬਰਾਂ ਅਤੇ ਮਹਿਮਾਨਾਂ ਨੂੰ ਦੀਪਾਵਲੀ ਦੀਆਂ ਮੁਬਾਰਕਾਂ ਦਿੱਤੀਆਂ।
 
ਸਮਾਰੋਹ ਦਾ ਮੰਚ ਸੰਚਾਲਨ ਐਡਵੋਕੇਟ ਸਾਹਿਲ ਬਾਂਸਲ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ।
 
ਪ੍ਰੋਜੈਕਟ ਚੇਅਰਮੈਨ ਮੁਕੇਸ਼ ਕਾਂਸਲ, ਟਿੰਕਲ ਬਾਂਸਲ ਅਤੇ ਪ੍ਰਦੀਪ ਗਾਂਧੀ ਦੀ ਅਗਵਾਈ ਵਿੱਚ ਹੋਏ ਇਸ ਸਮਾਰੋਹ ਵਿੱਚ ਕਈ ਸੱਭਿਆਚਾਰਕ ਤੇ ਮਨੋਰੰਜਕ ਮੁਕਾਬਲੇ ਹੋਏ।
 
ਕਪਲ ਗੇਮਜ਼ ਵਿੱਚ ਰੋਟੇਰੀਅਨ ਰਾਜੀਵ ਬਾਂਸਲ, ਮੁਕੇਸ਼ ਕਾਂਸਲ ਅਤੇ ਪ੍ਰਦੀਪ ਕੁਮਾਰ ਜੇਤੂ ਰਹੇ। ਪੰਕਚੁਐਲਿਟੀ ਅਵਾਰਡ ਗੋਰਾ ਲਾਲ ਬਾਂਸਲ ਨੂੰ ਮਿਲਿਆ।
 
ਤੰਬੋਲਾ ਖੇਡ ਜਿਸਦਾ ਸੰਚਾਲਨ ਸ੍ਰੀਮਤੀ ਰਿਤੁਪ੍ਰੀਆ ਬਾਂਸਲ ਤੇ ਬੇਟੀ ਅਦਿਤੀ ਜੈਨ ਵੱਲੋਂ ਕੀਤਾ ਗਿਆ ਵਿੱਚ ਦੇਵਾਂਸ਼, ਸ਼੍ਰੀਮਤੀ ਰੀਟਾ ਜਿੰਦਲ,ਮੋਹਿਤ ਬਾਂਸਲ, ਸ੍ਰੀਮਤੀ ਪ੍ਰੀਤੀ ਜੈਨ ਅਤੇ ਸ੍ਰੀਮਤੀ ਸੁਮਨ ਬਾਂਸਲ ਨੇ ਇਨਾਮ ਜਿੱਤੇ।
ਬੱਚਿਆਂ ਦੀਆਂ ਖੇਡਾਂ ਵਿੱਚ ਲੋਮਸ਼ ਅਤੇ ਹਿਮਾਕਸ਼ ਨੇ ਬਾਜ਼ੀ ਮਾਰੀ।
ਸਮਾਰੋਹ ਵਿੱਚ ਕਈ ਪ੍ਰਸਿੱਧ ਹਸਤੀਆਂ — ਮਦਨ ਲਾਲ ਕਾਂਸਲ, ਪ੍ਰਭਾਤ ਜਿੰਦਲ, ਐਡਵੋਕੇਟ ਰਾਕੇਸ਼ ਜਿੰਦਲ, ਸੁਖਜਿੰਦਰ ਸਿੰਘ ਭੱਟੀ, ਰਾਕੇਸ਼ ਸ਼ਰਮਾ, ਐਡਵੋਕੇਟ ਯੋਗੇਸ਼, ਜਗਜੀਤ ਸਿੰਘ (ਪਟਿਆਲਾ), ਬਾਲੀ (ਭਵਾਨੀਗੜ੍ਹ), ਮੋਹਿਤ ਬਾਂਸਲ, ਹਰੀਸ਼ ਜੈਨ, ਪ੍ਰਦੀਪ ਕੁਮਾਰ , ਭਗਵਾਨ ਦਾਸ ਕਾਂਸਲ ਅਤੇ ਰਾਜ ਕੁਮਾਰ ਗੋਗੀ ਹਾਜ਼ਰ ਸਨ।
ਸਮਾਰੋਹ ਦਾ ਸਮਾਪਨ ਦੀਪਾਵਲੀ ਦੀ ਖੁਸ਼ੀ ਅਤੇ ਸੇਵਾ ਦੇ ਨਵੇਂ ਸੰਕਲਪਾਂ ਨਾਲ ਹੋਇਆ, ਜਿਸ ਨਾਲ ਰੋਟਰੀ ਕਲੱਬ ਸੁਨਾਮ ਗ੍ਰੀਨ ਦੀ ਕਾਰਗੁਜ਼ਾਰੀ ਨੂੰ ਨਵੀਂ ਪ੍ਰੇਰਣਾ ਅਤੇ ਦਿਸ਼ਾ ਪ੍ਰਾਪਤ ਹੋਈ।
 
Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.