ਸੁਨਾਮ (ਰਮੇਸ਼ ਗਰਗ) : ਰੋਟਰੀ ਕਲੱਬ ਸੁਨਾਮ ਗ੍ਰੀਨ ਦੀ ਇੱਕ ਮਹੱਤਵਪੂਰਨ ਮੀਟਿੰਗ ਵਿਂਟੇਜ ਟਾਊਨ ਵਿੱਚ ਕਲੱਬ ਪ੍ਰਧਾਨ ਗੌਰਵ ਕਾਂਸਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਕਲੱਬ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਸ਼ਿਵ ਜੈਨ ਨੇ ਆਪਣੇ ਸੰਬੋਧਨ ਨਾਲ ਕੀਤੀ ਤੇ ਆਉਣ ਵਾਲੇ ਦੀਵਾਲੀ ਸਮਾਰੋਹ ਦੀ ਯੋਜਨਾਬੰਦੀ ਮੈਂਬਰਾਂ ਸਾਹਮਣੇ ਰੱਖੀ। ਇਹ ਪ੍ਰਸਤਾਵ ਸਰਵਸੰਮਤੀ ਨਾਲ ਮਨਜ਼ੂਰ ਕੀਤਾ ਗਿਆ।
ਮੀਟਿੰਗ ਦੌਰਾਨ ਮੁਕੇਸ਼ ਕਾਂਸਲ, ਟਵਿੰਕਲ ਬਾਂਸਲ ਅਤੇ ਪ੍ਰਦੀਪ ਗਾਂਧੀ ਨੂੰ ਦੀਵਾਲੀ ਸਮਾਰੋਹ ਲਈ ਪ੍ਰੋਜੈਕਟ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਗੌਰਵ ਕਾਂਸਲ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਕਲੱਬ ਵੱਲੋਂ ਕੀਤੇ ਗਏ ਸਮਾਜਸੇਵੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਆਈ.ਪੀ.ਪੀ. ਸੰਦੀਪ ਗਰਗ, ਐਡਵੋਕੇਟ ਸਾਹਿਲ ਬਾਂਸਲ ਤੇ ਗੋਰਾ ਲਾਲ ਬਾਂਸਲ ਨੇ ਦੀਵਾਲੀ ਸਮਾਰੋਹ ਨੂੰ ਸਫਲ ਬਣਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ।
ਕਲੱਬ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਦੀ ਦੀਵਾਲੀ ਸਮਾਰੋਹ ਨੂੰ ਸ਼ਹਿਰਵਾਸੀਆਂ ਲਈ ਯਾਦਗਾਰ ਬਣਾਉਣ ਲਈ ਕਈ ਨਵੀਆਂ ਪਹਿਲਕਦਮੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।