Monday, May 25, 2026
BREAKING
ਗੈਂਗਸਟਰਾਂ ਤੇ ਵਾਰ ਦਾ 124ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਈਂ ਛਾਪੇਮਾਰੀ; 269 ਗ੍ਰਿਫ਼ਤਾਰ ਪੰਜਾਬ ਦੇ ਖਿਡਾਰੀਆਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਵਾਰਡ ਤੇ ਇਨਾਮੀ ਰਾਸ਼ੀ ਨਾਲ ਖਿਡਾਰੀਆਂ ਦਾ ਸਨਮਾਨ ਪੰਜਾਬ ਸਰਕਾਰ ਵੱਲੋਂ ਸਾਲ 2026-27 ਵਿੱਚ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ; ਆਨਲਾਈਨ ਪੋਰਟਲ ਰਾਹੀਂ ਮਿਲੇਗੀ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ: ਗੁਰਮੀਤ ਖੁੱਡੀਆਂ ਭਗਵੰਤ ਮਾਨ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਹੈ ਯਕੀਨੀ: ਤਰੁਨਪ੍ਰੀਤ ਸਿੰਘ ਸੌਂਦ ਦੁਨੀਆ ਲਈ ਰਾਹਤ ਦੀ ਖ਼ਬਰ: ਤੇਲ-ਗੈਸ ਸੰਕਟ ਹੋਵੇਗਾ ਖ਼ਤਮ; ਈਰਾਨ ਨੇ 'ਹੋਰਮੁਜ਼' ਖੋਲ੍ਹਣ ਦੇ ਦਿੱਤੇ ਸੰਕੇਤ ਗੁਰਦੁਆਰਾ ਸਾਹਿਬ ’ਚ ਵਾਪਰੇ ਹਾਦਸੇ ਮਗਰੋਂ SGPC ਪ੍ਰਧਾਨ ਧਾਮੀ ਪਹੁੰਚੇ ਹਸਪਤਾਲ, ਜ਼ਖਮੀਆਂ ਦਾ ਜਾਣਿਆ ਹਾਲ ਅੰਮ੍ਰਿਤਸਰ ਏਅਰਪੋਰਟ 'ਤੇ ਹਾਈ ਅਲਰਟ, ਬੁਲਾਈ ਗਈ ਐਮਰਜੈਂਸੀ ਮੀਟਿੰਗ, ਜਾਣੋ ਕਾਰਨ ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ ਤੇ ਦਫ਼ਤਰ ਪਾਕਿਸਤਾਨੀ PM ਨੇ ਟਰੰਪ ਦੀਆਂ ਤਾਰੀਫਾਂ ਦੇ ਬੰਨੇ ਪੁੱਲ! ਸ਼ਾਂਤੀ ਯਤਨਾਂ ਦੀ ਰੱਜ ਕੇ ਕੀਤੀ ਸ਼ਲਾਘਾ ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ ! ਗੁਰੂਘਰ ਦੇ ਲੰਗਰ ਹਾਲ ਦੀ ਡਿੱਗ ਗਈ ਛੱਤ, 2 ਔਰਤਾਂ ਦੀ ਮੌਤ

ਹਰਿਆਣਾ

ਰਾਜਸਥਾਨ ਨੂੰ ਪਾਣੀ ਦੇਵੇਗਾ ਹਰਿਆਣਾ ! 32 ਸਾਲਾਂ ਤੋਂ ਲਟਕਦਾ ਆ ਰਿਹਾ ਮੁੱਦਾ ਆਖ਼ਿਰਕਾਰ ਹੋਇਆ ਹੱਲ

18 ਫ਼ਰਵਰੀ, 2026 06:15 PM

ਰਾਜਸਥਾਨ ਅਤੇ ਹਰਿਆਣਾ ਦੇ ਸਬੰਧਾਂ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਇੱਕ ਵੱਡਾ ਮੀਲ ਪੱਥਰ ਸਥਾਪਿਤ ਹੋਇਆ ਹੈ। ਸਾਲ 1994 ਤੋਂ ਲਟਕ ਰਹੇ ਯਮੁਨਾ ਜਲ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ, ਹਰਿਆਣਾ ਹੁਣ ਰਾਜਸਥਾਨ ਦੇ ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਪਾਣੀ ਦੀ ਸਪਲਾਈ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਇਤਿਹਾਸਕ ਪ੍ਰੋਜੈਕਟ ਲਈ ਡੀ.ਪੀ.ਆਰ. (DPR) ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਗਿਆ ਹੈ।

ਇਸ ਪ੍ਰੋਜੈਕਟ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪਾਣੀ ਖੁੱਲ੍ਹੀ ਨਹਿਰ ਦੀ ਬਜਾਏ 265 ਕਿਲੋਮੀਟਰ ਲੰਬੀ ਅੰਡਰਗ੍ਰਾਊਂਡ ਪਾਈਪਲਾਈਨ ਰਾਹੀਂ ਭੇਜਿਆ ਜਾਵੇਗਾ। ਇਸ ਨਾਲ ਪਾਣੀ ਦੀ ਚੋਰੀ ਅਤੇ ਵਾਸ਼ਪੀਕਰਨ ਨੂੰ ਰੋਕਿਆ ਜਾ ਸਕੇਗਾ। ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਹਰਿਆਣਾ ਦੇ ਹਿੱਸੇ ਦਾ ਲਗਭਗ 10.4 ਫ਼ੀਸਦੀ, ਭਾਵ 577 ਮਿਲੀਅਨ ਕਿਊਬਿਕ ਮੀਟਰ ਪਾਣੀ ਰਾਜਸਥਾਨ ਨੂੰ ਦਿੱਤਾ ਜਾਵੇਗਾ।

ਇਹ ਪਾਣੀ ਹਥਨੀਕੁੰਡ ਬੈਰਾਜ ਤੋਂ ਲਿਆ ਜਾਵੇਗਾ। ਪਾਣੀ ਦੀ ਸਪਲਾਈ ਮੁੱਖ ਤੌਰ 'ਤੇ ਮਾਨਸੂਨ ਦੇ ਸੀਜ਼ਨ (ਜੁਲਾਈ ਤੋਂ ਅਕਤੂਬਰ) ਦੌਰਾਨ ਕੀਤੀ ਜਾਵੇਗੀ, ਜਦੋਂ ਯਮੁਨਾ ਵਿੱਚ ਵਾਧੂ ਪਾਣੀ ਉਪਲਬਧ ਹੁੰਦਾ ਹੈ। ਇਸ ਯੋਜਨਾ ਨਾਲ ਰਾਜਸਥਾਨ ਦੇ ਸਭ ਤੋਂ ਵੱਧ ਪਾਣੀ ਦੀ ਕਿੱਲਤ ਵਾਲੇ ਜ਼ਿਲ੍ਹੇ ਚੁਰੂ, ਸੀਕਰ ਅਤੇ ਝੁੰਝੁਨੂੰ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ, ਹਨੂਮਾਨਗੜ੍ਹ ਵਰਗੇ ਸੋਕਾ ਪ੍ਰਭਾਵਿਤ ਇਲਾਕਿਆਂ ਵਿੱਚ ਖੇਤੀਬਾੜੀ ਅਤੇ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਹੋਵੇਗੀ।

ਜ਼ਿਕਰਯੋਗ ਹੈ ਕਿ ਦੋਵਾਂ ਸੂਬਿਆਂ ਵਿਚਾਲੇ ਇਹ ਸਮਝੌਤਾ 1994 ਵਿੱਚ ਹੋਇਆ ਸੀ, ਪਰ ਬੁਨਿਆਦੀ ਢਾਂਚੇ ਅਤੇ ਸਿਆਸੀ ਸਹਿਮਤੀ ਦੀ ਘਾਟ ਕਾਰਨ ਇਹ ਕੰਮ ਰੁਕਿਆ ਹੋਇਆ ਸੀ। 2026 ਦੀ ਸ਼ੁਰੂਆਤ ਵਿੱਚ ਹੋਈ ਇਸ ਇਤਿਹਿਸਕ ਕਦਮ ਨੇ ਰਾਜਸਥਾਨ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ। ਇਸ ਨਾਲ ਨਾ ਸਿਰਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋਵੇਗੀ, ਸਗੋਂ ਖੇਤੀਬਾੜੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ।

ਸਰਕਾਰ ਨੇ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਤਾਇਨਾਤ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪਾਈਪਲਾਈਨ ਵਿਛਾਉਣ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ, ਜਿਸ ਨਾਲ ਰਾਜਸਥਾਨ ਦੇ ਰੇਗਿਸਤਾਨੀ ਇਲਾਕਿਆਂ ਦੀ ਨੁਹਾਰ ਬਦਲ ਜਾਵੇਗੀ।

Have something to say? Post your comment

ਅਤੇ ਹਰਿਆਣਾ ਖਬਰਾਂ

ਕਿਸਾਨਾਂ ਲਈ ਖੁਸ਼ਖਬਰੀ:  E-Tractor ਖਰੀਦਣ 'ਤੇ ਵੱਡੀ ਸਬਸਿਡੀ ਦੇਵੇਗੀ ਹਰਿਆਣਾ ਦੀ ਨਾਇਬ ਸਰਕਾਰ

ਕਿਸਾਨਾਂ ਲਈ ਖੁਸ਼ਖਬਰੀ: E-Tractor ਖਰੀਦਣ 'ਤੇ ਵੱਡੀ ਸਬਸਿਡੀ ਦੇਵੇਗੀ ਹਰਿਆਣਾ ਦੀ ਨਾਇਬ ਸਰਕਾਰ

CM ਸੈਣੀ ਨੇ ਵਿਸ਼ਵ ਮਧੂਮੱਖੀ ਦਿਵਸ 'ਤੇ ਮਧੂਮੱਖੀ ਪਾਲਕਾਂ ਨੂੰ ਵੰਡੀ ਪ੍ਰੋਤਸਾਹਨ ਰਾਸ਼ੀ

CM ਸੈਣੀ ਨੇ ਵਿਸ਼ਵ ਮਧੂਮੱਖੀ ਦਿਵਸ 'ਤੇ ਮਧੂਮੱਖੀ ਪਾਲਕਾਂ ਨੂੰ ਵੰਡੀ ਪ੍ਰੋਤਸਾਹਨ ਰਾਸ਼ੀ

22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ ਰੁਕ ਜਾਵੇਗੀ ਤਨਖਾਹ

22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ ਰੁਕ ਜਾਵੇਗੀ ਤਨਖਾਹ

CM ਸੈਣੀ ਦਾ ਵੱਡਾ ਫੈਸਲਾ, ਸੂਬੇ ਦੇ ਇਨ੍ਹਾਂ ਪਰਿਵਾਰਾਂ ਨੂੰ ਵੀ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

CM ਸੈਣੀ ਦਾ ਵੱਡਾ ਫੈਸਲਾ, ਸੂਬੇ ਦੇ ਇਨ੍ਹਾਂ ਪਰਿਵਾਰਾਂ ਨੂੰ ਵੀ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

ਟੋਏ-ਮੁਕਤ ਹਰਿਆਣਾ: CM ਸੈਣੀ ਦੇ ਹੁਕਮਾਂ 'ਤੇ 12 ਅਧਿਕਾਰੀਆਂ 'ਤੇ ਕਾਰਵਾਈ, ਠੇਕੇਦਾਰਾਂ ਨੂੰ ਅਲਟੀਮੇਟਮ

ਟੋਏ-ਮੁਕਤ ਹਰਿਆਣਾ: CM ਸੈਣੀ ਦੇ ਹੁਕਮਾਂ 'ਤੇ 12 ਅਧਿਕਾਰੀਆਂ 'ਤੇ ਕਾਰਵਾਈ, ਠੇਕੇਦਾਰਾਂ ਨੂੰ ਅਲਟੀਮੇਟਮ

ਹਰਿਆਣਾ 'ਚ 45 ਸਾਲ ਤੋਂ ਵੱਧ ਉਮਰ ਦੇ ਪੁਲਸ ਕਰਮਚਾਰੀ ਨਾਕਿਆਂ 'ਤੇ ਨਹੀਂ ਕਰਨਗੇ ਡਿਊਟੀ, ਜਾਣੋ ਵਜ੍ਹਾ

ਹਰਿਆਣਾ 'ਚ 45 ਸਾਲ ਤੋਂ ਵੱਧ ਉਮਰ ਦੇ ਪੁਲਸ ਕਰਮਚਾਰੀ ਨਾਕਿਆਂ 'ਤੇ ਨਹੀਂ ਕਰਨਗੇ ਡਿਊਟੀ, ਜਾਣੋ ਵਜ੍ਹਾ

ਸਾਈਕਲ ਚਲਾ ਸੁਖਨਾ ਲੇਕ 'ਤੇ ਪਹੁੰਚੇ CM ਨਾਈਬ ਸੈਣੀ, ਪੈਟਰੋਲ-ਡੀਜ਼ਲ ਨੂੰ ਲੈ ਕੇ ਦਿੱਤਾ ਇਹ ਸੁਨੇਹਾ

ਸਾਈਕਲ ਚਲਾ ਸੁਖਨਾ ਲੇਕ 'ਤੇ ਪਹੁੰਚੇ CM ਨਾਈਬ ਸੈਣੀ, ਪੈਟਰੋਲ-ਡੀਜ਼ਲ ਨੂੰ ਲੈ ਕੇ ਦਿੱਤਾ ਇਹ ਸੁਨੇਹਾ

ਹਰਿਆਣਾ 'ਚ ਵਾਪਰਿਆ ਭਿਆਨਕ ਹਾਦਸਾ ! YouTuber ਦੀ ਹੋਈ ਦਰਦਨਾਕ ਮੌਤ

ਹਰਿਆਣਾ 'ਚ ਵਾਪਰਿਆ ਭਿਆਨਕ ਹਾਦਸਾ ! YouTuber ਦੀ ਹੋਈ ਦਰਦਨਾਕ ਮੌਤ

CBI ਨੇ ਬੈਂਕ ਘੁਟਾਲੇ ਦੇ ਮਾਮਲੇ 'ਚ ਹਰਿਆਣਾ ਦੀਆਂ ਕਈ ਥਾਵਾਂ 'ਤੇ ਮਾਰੇ ਛਾਪੇ

CBI ਨੇ ਬੈਂਕ ਘੁਟਾਲੇ ਦੇ ਮਾਮਲੇ 'ਚ ਹਰਿਆਣਾ ਦੀਆਂ ਕਈ ਥਾਵਾਂ 'ਤੇ ਮਾਰੇ ਛਾਪੇ

ਹਰਿਆਣਾ 'ਚ SIR ਲਈ 20629 BLO ਨਿਯੁਕਤ, 15 ਜੂਨ ਤੋਂ ਘਰ-ਘਰ ਜਾ ਕੇ ਕਰਨਗੇ ਵੋਟਰ ਤਸਦੀਕ

ਹਰਿਆਣਾ 'ਚ SIR ਲਈ 20629 BLO ਨਿਯੁਕਤ, 15 ਜੂਨ ਤੋਂ ਘਰ-ਘਰ ਜਾ ਕੇ ਕਰਨਗੇ ਵੋਟਰ ਤਸਦੀਕ