Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਖੇਡ

ਮੰਧਾਨਾ ਵਨਡੇ ਅਤੇ ਟੀ-20 ਦੋਵਾਂ ਅੰਤਰਰਾਸ਼ਟਰੀ ਰੈਂਕਿੰਗ 'ਚ ਚੋਟੀ ਦੇ ਤਿੰਨ 'ਤੇ ਪਹੁੰਚੀ

17 ਦਸੰਬਰ, 2024 07:52 PM

ਦੁਬਈ : ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਖਿਲਾਫ ਚੰਗੇ ਪ੍ਰਦਰਸ਼ਨ ਦੀ ਬਦੌਲਤ ਮੰਗਲਵਾਰ ਨੂੰ ਜਾਰੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਤਾਜ਼ਾ ਮਹਿਲਾ ਵਨਡੇ ਬੱਲੇਬਾਜ਼ੀ ਰੈਂਕਿੰਗ ਵਿਚ ਤਿੰਨ ਸਥਾਨਾਂ ਦਾ ਫਾਇਦਾ ਲਿਆ ਹੈ। ਜਦਕਿ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ 'ਚ ਉਹ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ ਨੇ ਪਰਥ ਵਿੱਚ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਲੜੀ ਦੇ ਆਖ਼ਰੀ ਮੈਚ ਵਿੱਚ 105 ਦੌੜਾਂ ਬਣਾਈਆਂ ਜਦੋਂਕਿ ਉਸ ਨੇ ਐਤਵਾਰ ਨੂੰ ਮੁੰਬਈ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ 54 ਦੌੜਾਂ ਬਣਾਈਆਂ। ਮੰਧਾਨਾ ਵਨਡੇ ਬੱਲੇਬਾਜ਼ੀ ਰੈਂਕਿੰਗ ਵਿਚ ਸਿਖਰਲੇ 10 ਵਿਚ ਇਕਲੌਤੀ ਭਾਰਤੀ ਹੈ।

 

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੋ ਸਥਾਨਾਂ ਦੇ ਨੁਕਸਾਨ ਨਾਲ 13ਵੇਂ ਸਥਾਨ 'ਤੇ ਹੈ ਜਦਕਿ ਹਰਲੀਨ ਦਿਓਲ ਨੌਂ ਸਥਾਨਾਂ ਦੇ ਫਾਇਦੇ ਨਾਲ 64ਵੇਂ ਸਥਾਨ 'ਤੇ ਹੈ। ਗੇਂਦਬਾਜ਼ੀ ਰੈਂਕਿੰਗ 'ਚ ਦੀਪਤੀ ਸ਼ਰਮਾ ਦੋ ਸਥਾਨਾਂ ਦੇ ਨੁਕਸਾਨ ਨਾਲ ਪੰਜਵੇਂ ਸਥਾਨ 'ਤੇ ਹੈ। ਭਾਰਤੀ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ 48 ਸਥਾਨਾਂ ਦੀ ਛਲਾਂਗ ਲਗਾ ਕੇ 51ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਰੇਣੁਕਾ ਠਾਕੁਰ 28ਵੇਂ ਤੋਂ ਸਾਂਝੇ ਤੌਰ 'ਤੇ 26ਵੇਂ ਸਥਾਨ 'ਤੇ ਪਹੁੰਚ ਗਈ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਟੈਮੀ ਬਿਊਮੋਂਟ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ 11ਵੇਂ ਸਥਾਨ 'ਤੇ ਹੈ। ਉਸ ਨੇ 65 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਦੱਖਣੀ ਅਫਰੀਕਾ ਖ਼ਿਲਾਫ਼ ਲੜੀ 2-1 ਨਾਲ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਪਰਥ 'ਚ 50 ਦੌੜਾਂ ਬਣਾਉਣ ਵਾਲੀ ਐਸ਼ਲੇਹ ਗਾਰਡਨਰ 16ਵੇਂ ਤੋਂ 15ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਟਾਹਲੀਆ ਮੈਕਗ੍ਰਾ ਅੱਠ ਸਥਾਨਾਂ ਦੇ ਫਾਇਦੇ ਨਾਲ 24ਵੇਂ ਸਥਾਨ 'ਤੇ ਪਹੁੰਚ ਗਈ ਹੈ। ਐਨਾਬੇਲ ਸਦਰਲੈਂਡ 15 ਸਥਾਨਾਂ ਦੇ ਫਾਇਦੇ ਨਾਲ 29ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਸ ਨੇ ਭਾਰਤ ਖਿਲਾਫ 110 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।

 

ਗਾਰਡਨਰ ਗੇਂਦਬਾਜ਼ੀ ਰੈਂਕਿੰਗ 'ਚ ਵੀ ਦੋ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ, ਜੋ ਉਸ ਦੇ ਕਰੀਅਰ ਦੀ ਪਿਛਲੀ ਸਰਵੋਤਮ ਰੈਂਕਿੰਗ ਵੀ ਹੈ। ਉਹ ਆਲਰਾਊਂਡਰਾਂ ਦੀ ਸੂਚੀ 'ਚ ਵੀ ਚੌਥੇ ਤੋਂ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਦੱਖਣੀ ਅਫ਼ਰੀਕਾ ਦੀ ਮਾਰੀਜੇਨ ਕਾਪ ਦੋ ਸਥਾਨਾਂ ਦੇ ਵਾਧੇ ਨਾਲ ਚੌਥੇ ਸਥਾਨ 'ਤੇ ਹੈ, ਜਦਕਿ ਇੰਗਲੈਂਡ ਦੀ ਚਾਰਲੀ ਡੀਨ (ਦੋ ਸਥਾਨ ਉੱਪਰ ਚੜ੍ਹ ਕੇ ਸੱਤਵੇਂ ਸਥਾਨ 'ਤੇ), ਨੈਟ ਸਾਇਵਰ ਬਰੰਟ (ਇੱਕ ਸਥਾਨ ਉੱਪਰ 16ਵੇਂ ਸਥਾਨ 'ਤੇ) ਅਤੇ ਲੌਰੇਨ ਬੇਲ (ਚਾਰ ਸਥਾਨ ਉੱਪਰ 21ਵੇਂ ਸਥਾਨ 'ਤੇ ਦੀ ਤਿਕੜੀ ਨੂੰ ਵੀ ਫਾਇਦਾ ਹੋਇਆ ਹੈ | ਦੂਜੇ ਪਾਸੇ, ਹਰਮਨਪ੍ਰੀਤ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ ਵਿੱਚ ਸਿਖਰਲੇ 10 ਵਿੱਚ ਵਾਪਸੀ ਕਰ ਗਈ ਹੈ। ਵੈਸਟਇੰਡੀਜ਼ ਖਿਲਾਫ 73 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਜੇਮਿਮਾ ਛੇ ਸਥਾਨ ਦੇ ਫਾਇਦੇ ਨਾਲ 15ਵੇਂ ਸਥਾਨ 'ਤੇ ਹੈ। ਗੇਂਦਬਾਜ਼ੀ ਰੈਂਕਿੰਗ 'ਚ ਦੀਪਤੀ ਦੋ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਤਿਤਾਸ ਸਾਧੂ 52ਵੇਂ ਸਥਾਨ 'ਤੇ ਪਹੁੰਚ ਗਈ ਹੈ। ਵੈਸਟਇੰਡੀਜ਼ ਦੀ ਹਰਫਨਮੌਲਾ ਡਿਆਂਡਰਾ ਡੌਟਿਨ ਭਾਰਤ ਖਿਲਾਫ ਅਰਧ ਸੈਂਕੜਾ ਜੜ ਕੇ 21 ਸਥਾਨ ਦੇ ਫਾਇਦੇ ਨਾਲ 59ਵੇਂ ਸਥਾਨ 'ਤੇ ਹੈ। ਬੱਲੇਬਾਜ਼ੀ ਰੈਂਕਿੰਗ 'ਚ ਕਿਆਨਾ ਜੋਸੇਫ (22 ਸਥਾਨ ਦੇ ਫਾਇਦੇ ਨਾਲ 65ਵੇਂ ਸਥਾਨ 'ਤੇ) ਅਤੇ ਗੇਂਦਬਾਜ਼ੀ ਰੈਂਕਿੰਗ 'ਚ ਕਰਿਸ਼ਮਾ ਰਾਮਹਾਰਕ (ਛੇ ਸਥਾਨ ਦੇ ਫਾਇਦੇ ਨਾਲ 20ਵੇਂ ਸਥਾਨ 'ਤੇ ਪਹੁੰਚ ਗਈ ਹੈ।

Have something to say? Post your comment

ਅਤੇ ਖੇਡ ਖਬਰਾਂ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ