Tuesday, September 01, 2026
BREAKING
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਨਾਮ ਵਿੱਚ ਕਲੀਨ ਪੰਜਾਬ ਪਰੌਡ ਪੰਜਾਬ ਸੰਕਲਪ ਤਹਿਤ ਸ਼ੁਰੂ ਕੀਤਾ ਸਫਾਈ ਅਭਿਆਨ ਦਿਵਯ ਜਯੋਤੀ ਜਾਗਰਤੀ ਸੰਸਥਾਨ ਸੁਨਾਮ ਆਸ਼ਰਮ ਵੱਲੋਂ 'ਸੰਤੁਲਨ ਪ੍ਰੋਜੈਕਟ' ਤਹਿਤ ਹਰਿਆਵਲ ਤੀਜ ਤਿਉਹਾਰ ਮਨਾਇਆ ਰਾਮਲੀਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਬੰਧੀ ਡੀ.ਸੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਰਜਿਸਟ੍ਰੇਸ਼ਨ ਲਈ QR ਕੋਡ ਸਕੈਨਰ ਜਾਰੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆ ਰੌਸ਼ਨ ਕਰੋ” : ਡਾ. ਰੇਣੂ ਮਿੱਤਲ ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ ਹੜ੍ਹਾਂ 'ਚ ਰੁੜ੍ਹ ਕੇ ਆ ਗਿਆ ਕਰੋੜਾਂ ਦਾ ਖ਼ਜ਼ਾਨਾ ! ਰੈਸਕਿਊ ਟੀਮਾਂ ਨੂੰ ਮਿਲਿਆ ਸੋਨਾ ਹੀ ਸੋਨਾ PM ਮੋਦੀ ਨੇ ਇਰਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਜੰਗ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਖੇਡ

ਮੌਤ ਨੂੰ ਮਾਤ ਦੇ ਕੇ ਬਣਿਆ ਚੈਂਪੀਅਨ : ਪੰਜਾਬ ਦੇ ਸ਼ੁਭਮ ਵਧਵਾ ਨੇ ਵੀਲ੍ਹਚੇਅਰ ਟੇਬਲ ਟੈਨਿਸ 'ਚ ਰਚਿਆ ਇਤਿਹਾਸ

25 ਫ਼ਰਵਰੀ, 2026 04:13 PM

ਲੁਧਿਆਣਾ : ਕਹਿੰਦੇ ਹਨ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੁਸੀਬਤ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ। ਲੁਧਿਆਣਾ ਦੇ 29 ਸਾਲਾ ਸ਼ੁਭਮ ਵਧਵਾ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ। ਸਾਲ 2016 ਵਿੱਚ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ, ਜਿਸ ਨੇ ਉਨ੍ਹਾਂ ਨੂੰ ਤਿੰਨ ਸਾਲਾਂ ਤੱਕ ਬਿਸਤਰੇ 'ਤੇ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ, ਅੱਜ ਸ਼ੁਭਮ ਵ੍ਹੀਲਚੇਅਰ ਟੇਬਲ ਟੈਨਿਸ ਵਿੱਚ ਏਸ਼ੀਆ ਦੇ ਚੌਥੇ ਅਤੇ ਵਿਸ਼ਵ ਦੇ 16ਵੇਂ ਨੰਬਰ ਦੇ ਖਿਡਾਰੀ ਬਣ ਗਏ ਹਨ।

ਹਾਦਸੇ ਤੋਂ ਲੈ ਕੇ ਚੈਂਪੀਅਨ ਬਣਨ ਤੱਕ ਦਾ ਸਫ਼ਰ
ਸ਼ੁਭਮ ਆਪਣੇ ਸਕੂਲ ਦੇ ਦਿਨਾਂ ਦੌਰਾਨ ਰਾਸ਼ਟਰੀ ਪੱਧਰ ਦੇ ਖਿਡਾਰੀ ਸਨ, ਪਰ ਫਿਰ ਉਨ੍ਹਾਂ ਨੇ ਮਾਡਲਿੰਗ ਵੱਲ ਰੁਖ ਕਰ ਲਿਆ ਸੀ। ਸਾਲ 2016 ਵਿੱਚ ਹੋਏ ਇੱਕ ਬਾਈਕ ਹਾਦਸੇ ਵਿੱਚ ਉਨ੍ਹਾਂ ਦੀ ਰੀੜ੍ਹ ਦੀ ਹੱਡੀ (spinal cord) ਵਿੱਚ ਗੰਭੀਰ ਸੱਟ ਲੱਗੀ, ਜਿਸ ਕਾਰਨ ਉਹ ਚੱਲਣ-ਫਿਰਨ ਤੋਂ ਅਸਮਰੱਥ ਹੋ ਗਏ। ਤਿੰਨ ਸਾਲ ਬਿਸਤਰੇ 'ਤੇ ਬਿਤਾਉਣ ਤੋਂ ਬਾਅਦ, ਦੋਸਤਾਂ ਦੇ ਹੌਂਸਲੇ ਸਦਕਾ ਉਨ੍ਹਾਂ ਨੇ 2019-20 ਵਿੱਚ ਦੁਬਾਰਾ ਟੇਬਲ ਟੈਨਿਸ ਦੇ ਮੈਦਾਨ ਵਿੱਚ ਵਾਪਸੀ ਕੀਤੀ, ਜਿਸ ਨੇ ਉਨ੍ਹਾਂ ਨੂੰ ਜੀਵਨ ਜਿਉਣ ਦੀ ਨਵੀਂ ਦਿਸ਼ਾ ਦਿੱਤੀ।

ਅੰਤਰਰਾਸ਼ਟਰੀ ਪੱਧਰ 'ਤੇ ਗੱਡੇ ਝੰਡੇ 
ਹਾਲ ਹੀ ਵਿੱਚ ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਹੋਏ 'ITTF ਵਰਲਡ ਪੈਰਾ ਫਿਊਚਰ 2026' ਟੂਰਨਾਮੈਂਟ ਵਿੱਚ ਸ਼ੁਭਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ਅੰਤਰਰਾਸ਼ਟਰੀ ਸਿੰਗਲਜ਼ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਜਾਪਾਨ ਅਤੇ ਆਸਟ੍ਰੇਲੀਆ ਦੇ ਦਿੱਗਜ ਖਿਡਾਰੀਆਂ ਨੂੰ ਮਾਤ ਦੇ ਕੇ ਇਹ ਉਪਲਬਧੀ ਹਾਸਲ ਕੀਤੀ। ਸ਼ੁਭਮ ਹੁਣ ਤੱਕ 7-8 ਰਾਸ਼ਟਰੀ ਸੋਨ ਤਗਮੇ ਅਤੇ 13 ਅੰਤਰਰਾਸ਼ਟਰੀ ਤਗਮੇ ਆਪਣੇ ਨਾਮ ਕਰ ਚੁੱਕੇ ਹਨ।

ਭਾਵਿਨਾ ਪਟੇਲ ਨਾਲ ਜੋੜੀ ਅਤੇ ਅਗਲੇ ਟੀਚੇ 
ਸ਼ੁਭਮ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਅਤੇ ਅਰਜੁਨ ਐਵਾਰਡੀ ਭਾਵਿਨਾ ਪਟੇਲ ਨਾਲ ਮਿਕਸਡ ਡਬਲਜ਼ ਵਿੱਚ ਜੋੜੀ ਬਣਾਉਂਦੇ ਹਨ, ਜਿੱਥੇ ਉਹ ਵਿਸ਼ਵ ਰੈਂਕਿੰਗ ਵਿੱਚ 10ਵੇਂ ਸਥਾਨ 'ਤੇ ਹਨ। ਵਰਤਮਾਨ ਵਿੱਚ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਤੋਂ ਸਕਾਲਰਸ਼ਿਪ 'ਤੇ ਬੀ.ਟੈਕ (ਕੰਪਿਊਟਰ ਸਾਇੰਸ) ਦੀ ਪੜ੍ਹਾਈ ਵੀ ਕਰ ਰਹੇ ਹਨ। ਉਨ੍ਹਾਂ ਦਾ ਅਗਲਾ ਟੀਚਾ ਅਕਤੂਬਰ ਵਿੱਚ ਜਾਪਾਨ ਵਿੱਚ ਹੋਣ ਵਾਲੀਆਂ ਪੈਰਾ ਏਸ਼ੀਅਨ ਗੇਮਜ਼, ਨਵੰਬਰ ਵਿੱਚ ਥਾਈਲੈਂਡ ਵਿੱਚ ਵਿਸ਼ਵ ਚੈਂਪੀਅਨਸ਼ਿਪ ਅਤੇ ਅੰਤ ਵਿੱਚ ਪੈਰਾਲੰਪਿਕ ਲਈ ਕੁਆਲੀਫਾਈ ਕਰਨਾ ਹੈ।

Have something to say? Post your comment

ਅਤੇ ਖੇਡ ਖਬਰਾਂ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ