Monday, August 31, 2026
BREAKING
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਨਾਮ ਵਿੱਚ ਕਲੀਨ ਪੰਜਾਬ ਪਰੌਡ ਪੰਜਾਬ ਸੰਕਲਪ ਤਹਿਤ ਸ਼ੁਰੂ ਕੀਤਾ ਸਫਾਈ ਅਭਿਆਨ ਦਿਵਯ ਜਯੋਤੀ ਜਾਗਰਤੀ ਸੰਸਥਾਨ ਸੁਨਾਮ ਆਸ਼ਰਮ ਵੱਲੋਂ 'ਸੰਤੁਲਨ ਪ੍ਰੋਜੈਕਟ' ਤਹਿਤ ਹਰਿਆਵਲ ਤੀਜ ਤਿਉਹਾਰ ਮਨਾਇਆ ਰਾਮਲੀਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਬੰਧੀ ਡੀ.ਸੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਰਜਿਸਟ੍ਰੇਸ਼ਨ ਲਈ QR ਕੋਡ ਸਕੈਨਰ ਜਾਰੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆ ਰੌਸ਼ਨ ਕਰੋ” : ਡਾ. ਰੇਣੂ ਮਿੱਤਲ ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ ਹੜ੍ਹਾਂ 'ਚ ਰੁੜ੍ਹ ਕੇ ਆ ਗਿਆ ਕਰੋੜਾਂ ਦਾ ਖ਼ਜ਼ਾਨਾ ! ਰੈਸਕਿਊ ਟੀਮਾਂ ਨੂੰ ਮਿਲਿਆ ਸੋਨਾ ਹੀ ਸੋਨਾ PM ਮੋਦੀ ਨੇ ਇਰਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਜੰਗ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਪੰਜਾਬ

ਦਿਵਯ ਜਯੋਤੀ ਜਾਗਰਤੀ ਸੰਸਥਾਨ ਸੁਨਾਮ ਆਸ਼ਰਮ ਵੱਲੋਂ 'ਸੰਤੁਲਨ ਪ੍ਰੋਜੈਕਟ' ਤਹਿਤ ਹਰਿਆਵਲ ਤੀਜ ਤਿਉਹਾਰ ਮਨਾਇਆ

31 ਅਗਸਤ, 2026 06:19 PM
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗਰਤੀ ਸੰਸਥਾਨ ਸੁਨਾਮ ਆਸ਼ਰਮ ਵੱਲੋਂ 'ਸੰਤੁਲਨ ਪ੍ਰੋਜੈਕਟ' ਤਹਿਤ ਹਰਿਆਵਲ ਤੀਜ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਕਾਤੀਆਇਨੀ ਭਾਰਤੀ ਜੀ ਨੇ ਕਿਹਾ ਕਿ ਚਾਹੇ ਸਮਾਜ ਵਿੱਚ ਤੀਜ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਹ ਤਿਉਹਾਰ ਜਿਨਾਂ ਨੂੰ ਸਮਰਪਿਤ ਹੈ ਉਹਨਾਂ ਦਾ ਆਦਰ ਅੱਜ ਭਾਰਤ ਭੂਮੀ ਤੇ ਪਹਿਲਾ ਜਿਹਾ ਨਹੀਂ ਰਿਹਾ ਅਤੇ ਨਾਰੀ ਨੂੰ ਹਰ ਖੇਤਰ ਵਿੱਚ ਆਪਣੇ ਅਧਿਕਾਰ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ।
 
ਉਹਨਾਂ ਕਿਹਾ ਕਿ ਪਹਿਲੇ ਸਮਿਆਂ ਵਿੱਚ ਲੜਕੀਆਂ ਨੂੰ ਚਿੜੀਆਂ ਕਹਿ ਕੇ ਪੁਕਾਰਿਆ ਜਾਂਦਾ ਸੀ ਕਿਉਂਕਿ ਜਿਵੇਂ ਚਿੜੀਆਂ ਦੇ ਚਹਿਚਹਾਉਣ ਨਾਲ ਪ੍ਰਕਿਰਤੀ ਦੀ ਸ਼ੋਭਾ ਵਧ ਜਾਂਦੀ ਹੈ, ਇਸੇ ਤਰ੍ਹਾਂ ਹੀ ਬੇਟੀਆਂ ਦੇ ਖਿੜਖਿੜਾਉਣ ਤੇ ਘਰ ਦੇ ਵਿਹੜੇ ਦੀ ਰੌਣਕ ਵਧ ਜਾਂਦੀ ਹੈ ਅਤੇ ਹਰ ਤਿਉਹਾਰ ਵਿੱਚ ਨਾਰੀ ਦਾ ਸਮਾਨ ਰੂਪ ਵਿੱਚ ਭਾਗ ਲੈਣਾ ਭਾਰਤ ਦੀ ਪਰੰਪਰਾ ਰਹੀ ਹੈ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਭਾਰਤ ਵਿੱਚ ਇਹ ਸਭ ਸਮਾਪਤ ਹੁੰਦਾ ਜਾ ਰਿਹਾ ਹੈ। ਉਂਝ ਤਾਂ ਸਮਾਜ ਵਿੱਚ ਸਮੇਂ-ਸਮੇਂ ਤੇ ਨਾਰੀ ਸ਼ੋਸ਼ਣ ਖਿਲਾਫ ਬੜੀ ਜਾਗਰੂਕਤਾ ਦਿਖਾਈ ਜਾਂਦੀ ਹੈ ਜਦਕਿ ਸੜਕ ਤੋਂ ਲੈ ਕੇ ਘਰ ਦੀ ਦਹਿਲੀਜ ਤੱਕ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਿਵੇਂ ਹੀ ਕੋਈ ਨਵੀਂ ਘਟਨਾ ਸੁਰਖੀਆਂ ਵਿੱਚ ਆਉਂਦੀ ਹੈ ਤਾਂ ਵੱਡੀਆਂ-ਵੱਡੀਆਂ ਮੀਟਿੰਗਾਂ ਬੁਲਾਈਆਂ ਜਾਂਦੀਆਂ ਹਨ। ਆਤਮ ਰੱਖਿਆ ਤੇ ਜਾਗਰੂਕਤਾ ਦੇ ਵੱਖ-ਵੱਖ ਕੈਂਪ ਲਗਾਏ ਜਾਂਦੇ ਹਨ।
 
ਇਸ ਮੌਕੇ ਸਾਧਵੀ ਕਰਮਜੀਤ ਭਾਰਤੀ ਨੇ ਕਿਹਾ ਕਿ ਅਜਿਹਾ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਜਨਮ ਲੈਂਦੇ ਹੀ ਨਾਰੀ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਪਹਿਲੀ ਗੱਲ ਤਾਂ ਉਸਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਸਮਾਜ ਅੰਦਰ ਲੋਕਾਂ ਨੂੰ ਆਪਣਾ ਵੰਸ਼ ਚਲਾਉਣ ਲਈ ਲੜਕੇ ਦੀ ਜ਼ਰੂਰਤ ਹੁੰਦੀ ਹੈ। ਲੋਕਾਂ ਦੀ ਸੋਚ ਰੂੜੀਵਾਦੀ ਬਣ ਚੁੱਕੀ ਹੈ ਕਿ ਲੜਕੀ ਪਰਾਇਆ ਧਨ ਹੈ ਅਤੇ ਇੱਕ ਦਿਨ ਆਪਣੇ ਘਰ ਚਲੀ ਜਾਵੇਗੀ। ਕੋਈ ਕਹਿੰਦਾ ਹੈ ਕਿ ਸਿੱਖਿਆ ਦੁਆਰਾ ਨਾਰੀ ਨੂੰ ਜਾਗਰਿਤ ਕਰੋ। ਕੋਈ ਕਹਿੰਦਾ ਹੈ ਕਿ ਔਰਤਾਂ ਨੂੰ ਜੂਡੋ, ਕਰਾਟੇ ਆਦਿ ਸਿਖਾ ਕੇ ਆਤਮ ਰੱਖਿਆ ਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਕੋਸ਼ਿਸ਼ਾਂ ਕਿੱਥੋਂ ਤੱਕ ਪ੍ਰਭਾਵਸ਼ਾਲੀ ਸਿੱਧ ਹੋ ਰਹੀਆਂ ਹਨ? ਅਜਿਹਾ ਕਿਹੜਾ ਦਿਨ ਹੈ ਜਦੋਂ ਅਖਬਾਰ ਦੇ ਪੰਨੇ ਅਜਿਹੀ ਕਿਸੇ ਕਾਲੀ ਘਟਨਾ ਨਾਲ ਰੰਗੇ ਨਹੀਂ ਹੁੰਦੇ। ਉਹਨਾਂ ਕਿਹਾ ਕਿ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਔਸਤਨ ਹਰ ਘੰਟੇ ਵਿੱਚ ਇੱਕ ਔਰਤ ਦਾ ਸ਼ੀਲ ਭੰਗ ਕੀਤਾ ਜਾਂਦਾ ਹੈ ਫਿਰ ਸਥਿਤੀ ਨੂੰ ਕਿਵੇਂ ਸੰਭਾਲਿਆ ਜਾਵੇ। ਪਰ ਜੇਕਰ ਅਸੀਂ ਇਤਿਹਾਸ ਦੇ ਪਿਛੋਕੜ ਦੇ ਵਿੱਚ ਝਾਤ ਮਾਰ ਕੇ ਦੇਖੀਏ ਤਾਂ ਪਤਾ ਚੱਲਦਾ ਹੈ ਕਿ ਇਹ ਸਭ ਸਾਧਨ ਦਰੋਪਦੀ ਦੀ ਵੀ ਰੱਖਿਆ ਨਹੀਂ ਕਰ ਸਕੇ। ਦੁਆਪਰ ਯੁੱਗ ਵਿੱਚ ਦਰੋਪਦੀ ਦੀ ਰੱਖਿਆ ਦਾ ਦਾਅਵਾ ਕਰਨ ਵਾਲੇ ਉਸਦੇ ਪੰਜ ਪਤੀ ਵੀ ਉਥੇ ਹੀ ਮੌਜੂਦ ਸਨ। ਅਖੀਰ ਬਾਹਰੀ ਸਹਾਰਿਆਂ ਨੂੰ ਛੱਡ ਕੇ ਉਹ ਅੰਤਰਮੁਖੀ ਹੋ ਗਈ ਤੇ ਉਸ ਸੱਚੇ ਨਾਮ ਦੇ ਨਾਲ ਜੁੜ ਗਈ। ਉਸ ਸਿਮਰਨ ਨੇ ਹੀ ਭਰੀ ਸਭਾ ਵਿੱਚ ਉਸਦੀ ਰੱਖਿਆ ਕੀਤੀ। ਇਸ ਤੋਂ ਇਹੀ ਨਤੀਜਾ ਨਿਕਲਦਾ ਹੈ ਕਿ ਆਤਮਿਕ ਗਿਆਨ ਹੀ ਸਭ ਤੋਂ ਮਜ਼ਬੂਤ ਹਥਿਆਰ ਹੈ। ਇੱਕ ਇਹੀ ਸਨਾਤਨ ਵਿਧੀ ਹੈ ਤੇ ਉਹ ਹੈ ਬ੍ਰਹਮ ਗਿਆਨ, ਜਿਸ ਰਾਹੀਂ ਨਾਰੀ ਆਪਣੇ ਅੰਤਰ ਮਨ ਦੀਆਂ ਪਰਤਾਂ ਨੂੰ ਖੋਲ ਕੇ ਮਹਾਨ ਪ੍ਰਾਪਤੀਆਂ ਪ੍ਰਾਪਤ ਕਰ ਸਕਦੀ ਹੈ। ਨਾਰੀ ਆਪਣੇ ਅੰਦਰ ਦੀ ਸ਼ਕਤੀ ਨੂੰ ਜਾਣ ਕੇ ਆਪਣੇ ਜੀਵਨ ਨੂੰ ਮਹਾਨ ਬਣਾ ਸਕਦੀ ਹੈ। ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਡਾਂਸ ਤੇ ਗਿੱਧਾ ਪੇਸ਼ ਕੀਤਾ ਗਿਆ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਨਾਰੀ ਸਸ਼ਕਤੀਕਰਨ ਅਤੇ ਕੰਨਿਆ ਬਚਾਓ ਦਾ ਸੰਦੇਸ਼ ਦਿੱਤਾ ਗਿਆ। ਇਸ ਸਮੇਂ ਆਸ਼ਰਮ ਸੰਚਾਲਿਕਾ ਈਸ਼ਵਰ ਭਾਰਤੀ, ਨੀਤਿਵਿਧਾ ਭਾਰਤੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।
 
 
 

Have something to say? Post your comment

ਅਤੇ ਪੰਜਾਬ ਖਬਰਾਂ

ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਨਾਮ ਵਿੱਚ ਕਲੀਨ ਪੰਜਾਬ ਪਰੌਡ ਪੰਜਾਬ ਸੰਕਲਪ ਤਹਿਤ ਸ਼ੁਰੂ ਕੀਤਾ ਸਫਾਈ ਅਭਿਆਨ

ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਨਾਮ ਵਿੱਚ ਕਲੀਨ ਪੰਜਾਬ ਪਰੌਡ ਪੰਜਾਬ ਸੰਕਲਪ ਤਹਿਤ ਸ਼ੁਰੂ ਕੀਤਾ ਸਫਾਈ ਅਭਿਆਨ

ਰਾਮਲੀਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਰਾਮਲੀਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਬੰਧੀ ਡੀ.ਸੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਰਜਿਸਟ੍ਰੇਸ਼ਨ ਲਈ QR ਕੋਡ ਸਕੈਨਰ ਜਾਰੀ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਬੰਧੀ ਡੀ.ਸੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਰਜਿਸਟ੍ਰੇਸ਼ਨ ਲਈ QR ਕੋਡ ਸਕੈਨਰ ਜਾਰੀ

ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆ ਰੌਸ਼ਨ ਕਰੋ” : ਡਾ. ਰੇਣੂ ਮਿੱਤਲ

ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆ ਰੌਸ਼ਨ ਕਰੋ” : ਡਾ. ਰੇਣੂ ਮਿੱਤਲ

ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ

ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ

ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ

ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ

ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ

ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵੱਲੋਂ 30 ਵਿਧਾਨ ਸਭਾ ਹਲਕਿਆਂ ਲਈ ਪਹਿਲੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵੱਲੋਂ 30 ਵਿਧਾਨ ਸਭਾ ਹਲਕਿਆਂ ਲਈ ਪਹਿਲੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਸੂਚੀ ਜਾਰੀ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਸੂਚੀ ਜਾਰੀ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ

ਫਿਰੋਜ਼ਪੁਰ 'ਚ BSF ਦੀ ਵੱਡੀ ਕਾਰਵਾਈ! ਸਰਹੱਦ ਪਾਰੋਂ ਭੇਜੀ ਕਰੋੜਾਂ ਦੀ ਹੈਰੋਇਨ ਫੜੀ, ਇਕ ਤਸਕਰ ਗ੍ਰਿਫ਼ਤਾਰ

ਫਿਰੋਜ਼ਪੁਰ 'ਚ BSF ਦੀ ਵੱਡੀ ਕਾਰਵਾਈ! ਸਰਹੱਦ ਪਾਰੋਂ ਭੇਜੀ ਕਰੋੜਾਂ ਦੀ ਹੈਰੋਇਨ ਫੜੀ, ਇਕ ਤਸਕਰ ਗ੍ਰਿਫ਼ਤਾਰ