Sunday, May 31, 2026
BREAKING
ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ

ਪੰਜਾਬ

ਮੋਹਾਲੀ ਪੁਲਿਸ ਵੱਲੋਂ 03 ਦੋਸ਼ੀ ਕਾਬੂ, 06 ਨਾਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ

08 ਮਈ, 2026 07:31 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪ੍ਰੀਤ ਪੱਤੀ) : ਸ਼੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਨਾਨਕ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਰੋਪੜ ਰੇਂਜ, ਰੋਪੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਸ਼੍ਰੀ ਤਲਵਿੰਦਰ ਸਿੰਘ, ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਰਾਜਨ ਪਰਮਿੰਦਰ ਸਿੰਘ, ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 06 ਨਜਾਇਜ ਹਥਿਆਰ ਵੱਖ-ਵੱਖ ਬੋਰ ਸਮੇਤ ਕਾਰਤੂਸ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਸ਼੍ਰੀ ਹਰਮਨਦੀਪ ਸਿੰਘ ਹਾਂਸ, ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 29-04-2026 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਪਿੰਡ ਨਿਆਂ ਸ਼ਹਿਰ ਬਡਾਲ਼ਾ ਮੌਜੂਦ ਸੀ। ਜਿੱਥੇ ਸੀ.ਆਈ.ਏ. ਦੀ ਟੀਮ ਨੂੰ ਮੁੱਖਬਰੀ ਮਿਲੀ ਕਿ ਵਿਕਾਸ ਉਰਫ ਲੱਕੀ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਬਡਾਲ਼ੀ, ਥਾਣਾ ਸਦਰ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੇ ਵਿਰੁੱਧ ਲੜਾਈ-ਝਗੜੇ ਅਤੇ ਨਜਾਇਜ ਹਥਿਆਰ ਰੱਖਣ ਸਬੰਧੀ ਮੁਕੱਦਮੇ ਦਰਜ ਹਨ। ਜੋ ਵਿਕਾਸ ਉਰਫ ਲੱਕੀ ਨਜਾਇਜ ਹਥਿਆਰ ਹਰ ਸਮੇਂ ਆਪਣੇ ਪਾਸ ਰੱਖਦਾ ਹੈ। ਜਿਸਦੇ ਹੋਰ ਵੀ ਕਈ ਸਾਥੀਆਂ ਪਾਸ ਨਜਾਇਜ ਹਥਿਆਰ ਹਨ। ਜਿਸਤੇ ਦੋਸ਼ੀ ਵਿਕਾਸ ਉਰਫ ਲੱਕੀ ਵਿਰੁੱਧ ਮੁੱਖਬਰੀ ਦੇ ਅਧਾਰ ਤੇ ਮੁਕੱਦਮਾ ਨੰ: 178 ਮਿਤੀ 29-04-2026 ਅ/ਧ 25-54-59 ਆਰਮਜ਼ ਐਕਟ ਥਾਣਾ ਸਦਰ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀ ਵਿਕਾਸ ਨੂੰ ਉਸਦੇ ਪਿੰਡ ਬਡਾਲ਼ੀ ਦੇ ਨੇੜੇ ਤੋਂ ਕਾਰ ਨੰ: PB10-DX-1001 ਮਾਰਕਾ ਵਰਨਾ ਵਿੱਚ ਨਜਾਇਜ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਦੋਸ਼ੀ ਦੇ ਸਾਥੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਕੇ ਨਜਾਇਜ ਹਥਿਆਰ ਬ੍ਰਾਮਦ ਕੀਤੇ ਗਏ।

ਨਾਮ ਪਤਾ ਦੋਸ਼ੀਆਂ:-

1. ਦੋਸ਼ੀ ਵਿਕਾਸ ਉਰਫ ਲੱਕੀ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਬਡਾਲ਼ੀ, ਥਾਣਾ ਸਦਰ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 22 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਉਸਦੇ ਪਿੰਡ ਬਡਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਖਿਲਾਫ ਥਾਣਾ ਸਦਰ ਖਰੜ ਵਿਖੇ ਲੜਾਈ ਝਗੜੇ ਅਤੇ ਨਜਾਇਜ ਅਸਲੇ ਸਬੰਧੀ 02 ਮੁਕੱਦਮੇ ਦਰਜ ਹਨ।

2. ਦੋਸ਼ੀ ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਪੁੱਤਰ ਲੇਟ ਰਾਜ ਕੁਮਾਰ ਵਾਸੀ ਨਿਊ ਜੀਵਨ ਨਗਰ ਹਨੂਮਾਨ ਮੰਦਰ ਵਾਲ਼ੀ ਗਲ਼ੀ
ਸੋਨੀਪਤ, ਥਾਣਾ ਸਿਟੀ ਸੋਨੀਪਤ, ਜਿਲਾ ਸੋਨੀਪਤ, ਹਰਿਆਣਾ ਹਾਲ ਵਾਸੀ ਮਕਾਨ ਨੰ: 2775A ਸੈਕਟਰ-42ਸੀ, ਥਾਣਾ ਸੈਕਟਰ-36 ਚੰਡੀਗੜ੍ਹ ਜਿਸਦੀ ਉਮਰ ਕ੍ਰੀਬ 26 ਸਾਲ ਹੈ, ਜੋ ਬਾਰਾਂ ਕਲਾਸਾ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਖਰੜ ਵਿੱਚੋਂ ਮਿਤੀ 03-05-26 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਜਿਲਾ ਅੰਮ੍ਰਿਤਸਰ, ਫਰੀਦਕੋਟ ਅਤੇ ਜਿਲਾ ਮੋਹਾਲ਼ੀ ਵਿੱਚ ਨਜਾਇਜ ਅਸਲੇ ਅਤੇ ਲੜਾਈ ਝਗੜਿਆਂ ਸਬੰਧੀ 03 ਮੁਕੱਦਮੇ ਦਰਜ ਹਨ।

3. ਦੋਸ਼ੀ ਪ੍ਰਦੀਪ ਸਿੰਘ ਉਰਫ ਬਿੱਲੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਨਿਆਂ ਬਡਾਲ਼ਾ, ਥਾਣਾ ਸਦਰ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਨੇੜੇ ਪਿੰਡ ਨਿਆਂ ਸ਼ਹਿਰ ਬਡਾਲ਼ਾ ਤੋਂ ਮਿਤੀ 04-05-26 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।

4. ਸਾਜਨ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰ: 167 ਧਨਾਸ, ਚੰਡੀਗੜ ਹਾਲ ਵਾਸੀ ਫਲੈਟ ਨੰ: 4104 ਜੀ.ਬੀ.ਪੀ. ਕਮੇਲੀਆ ਖਰੜ, ਜਿਲਾ ਐਸ.ਏ.ਐਸ. ਨਗਰ। (ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ)

ਬ੍ਰਾਮਦਗੀ ਦਾ ਵੇਰਵਾ :-

1) 03 ਪਿਸਟਲ .32 ਬੋਰ ਸਮੇਤ 03 ਜਿੰਦਾ ਰੌਂਦ ਅਤੇ 04 ਖਾਲ਼ੀ ਖੋਲ

2) ਇੱਕ ਪਿਸਟਲ .30 ਬੋਰ ਸਮੇਤ 07 ਜਿੰਦਾ ਰੌਂਦ .30 ਬੋਰ

3) 01 ਪਿਸਟਲ .45 ਬੋਰ

4) 01 ਪਿਸਤੌਲ .12 ਬੋਰ ਸਮੇਤ 02 ਜਿੰਦਾ ਕਾਰਤੂਸ

5) ਕਾਰ ਨੰ: PB10-DX-1001 ਮਾਰਕਾ ਵਰਨਾ

ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹਨਾਂ ਨੇ ਇਹ ਨਜਾਇਜ ਹਥਿਆਰ ਮੇਰਠ, ਯੂ.ਪੀ. ਤੋਂ ਲਿਆਂਦੇ ਸਨ। ਇਹਨਾਂ ਦੇ ਅਜੇ ਹੋਰ ਕਈ ਸਾਥੀ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਨਾਂ ਪਾਸੋਂ ਹੋਰ ਵੀ ਨਜਾਇਜ ਹਥਿਆਰ ਬ੍ਰਾਮਦ ਹੋਣ ਦੀ ਉਮੀਦ ਹੈ।

ਨੋਟ :- ਦੋਸ਼ੀ ਵਿਕਾਸ ਉਰਫ ਲੱਕੀ ਤੋਂ 02 ਹਥਿਆਰ, ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਪਾਸੋਂ 02 ਹਥਿਆਰ, ਦੋਸ਼ੀ ਪ੍ਰਦੀਪ ਸਿੰਘ ਬਿੱਲੀ ਪਾਸੋਂ 01 ਪਿਸਤੌਲ ਅਤੇ ਦੋਸ਼ੀ ਸਾਜਨ ਜੋ ਕਿ ਫਰਾਰ ਚੱਲਿਆ ਆ ਰਿਹਾ ਹੈ ਦੇ ਫਲੈਟ ਨੰ: 4104 ਜੀ.ਬੀ.ਪੀ. ਕਮੇਲੀਆ ਖਰੜ ਦੀ ਛੱਤ ਤੋਂ ਇੱਕ ਪਿਸਟਲ .45 ਬੋਰ ਬ੍ਰਾਮਦ ਕੀਤਾ ਗਿਆ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ

ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ

ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ

ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ

ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ

ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ

ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ

ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ

ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ

ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ

ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ

ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ

ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ