ਪ੍ਰੀਤ ਪੱਤੀ
ਮੋਹਾਲੀ - ਨਿਮੁਬੇਨ ਜਯੰਤੀਭਾਈ ਬੰਭਾਨੀਆ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ (ਭਾਵਨਗਰ ਲੋਕ ਸਭਾ ਹਲਕਾ) ਅਤੇ ਕੇਂਦਰੀ ਰਾਜ ਮੰਤਰੀ ਦੇ ਤਿੰਨ ਰੋਜ਼ਾ ਪੰਜਾਬ ਦੌਰੇ ਤੇ ਏਅਰਪੋਰਟ ਪਹੁੰਚਣ ਤੇ ਪਵਨ ਮਨੋਚਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੋਹਾਲੀ ਵਲ੍ਹੋਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਪਿਯੂਸ਼ ਧੀਮਾਨ ਅਤੇ ਚੈਰੀ ਮਨੋਚਾ ਐਗਜੁਕਟਿਵ ਮੈਂਬਰ ਯੁਵਾ ਮੋਰਚਾ ਪੰਜਾਬ ਨਾਲ ਸਨ । ਜ਼ਿਕਰ ਯੋਗ ਹੈ ਕਿ ਐਮਪੀ ਰਾਜ ਸਭਾ ਨਿਮੁਬੇਨ ਜਯੰਤੀਭਾਈ ਬੰਭਾਨੀਆ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਤੇ ਸਕੀਮਾਂ ਬਾਰੇ ਜਾਣਕਾਰੀ ਦੇਣਗੇ ਅਤੇ ਪੰਜਾਬ ਵਿੱਚ ਪੂਰੇ ਜਿਲਿਆਂ ਵਿੱਚ ਅਲੱਗ ਅਲੱਗ ਥਾਵਾਂ ਦੇ ਦੌਰਾ ਕਰਨਗੇ।