Saturday, April 11, 2026
BREAKING
ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸਮਾਜ ਸੇਵਕ ਨਰਿੰਦਰ ਠੇਕੇਦਾਰ ਦੀ ਨੂੰਹ ਨੂੰ ਪੰਜਾਬ ਦੇ ਗਵਰਨਰ ਵਲੋਂ  ਪੀਐਚਡੀ ਦੀ ਡਿਗਰੀ ਦੇ ਕੇ ਕੀਤਾ ਸਨਮਾਨਿਤ

ਬਾਜ਼ਾਰ

ਮੁਸ਼ਕਲਾਂ ਦੇ ਦੌਰ ’ਚੋਂ ਲੰਘ ਰਹੀ ਹੈ ਟੈਸਲਾ, ਅਕਤੂਬਰ ’ਚ ਵਿਕਰੀ 48.5 ਫੀਸਦੀ ਘਟੀ

28 ਨਵੰਬਰ, 2025 05:08 PM

ਨਵੀਂ ਦਿੱਲੀ : ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟੈਸਲਾ ਇਨ੍ਹੀਂ ਦਿਨੀਂ ਮੁਸ਼ਕਲ ਦੌਰ ’ਚੋਂ ਲੰਘ ਰਹੀ ਹੈ। ਕੰਪਨੀ ਦੀ ਵਿਕਰੀ ਵਿਚ ਭਾਰੀ ਕਮੀ ਆਈ ਹੈ ਅਤੇ ਬਾਜ਼ਾਰ ਵਿਚ ਉਸ ਦੀ ਪਕੜ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਕੰਪਨੀ ਦੇ ਸੀ. ਈ. ਓ. ਐਲਨ ਮਸਕ ਇਸ ਸਾਲ ਜ਼ਿਆਦਾਤਰ ਸਮਾਂ ਰੋਬੋਟਿਕਸ ਪ੍ਰਾਜੈਕਟਾਂ ਅਤੇ ਆਪਣੇ ਲੱਗਭਗ 1 ਟ੍ਰਿਲੀਅਨ ਡਾਲਰ ਵਾਲੇ ਪੇਅ ਪੈਕੇਜ ਦੀ ਮਨਜ਼ੂਰੀ ਵੱਲ ਧਿਆਨ ਦਿੰਦੇ ਰਹੇ। ਇਸੇ ਦੌਰਾਨ ਕੰਪਨੀ ਦੇ ਮੁੱਖ ਬਿਜ਼ਨੈੱਸ ਭਾਵ ਇਲੈਕਟ੍ਰਿਕ ਕਾਰਾਂ ਦੀ ਵਿਕਰੀ ’ਤੇ ਅਸਰ ਪਿਆ ਅਤੇ ਭਵਿੱਖ ਨੂੰ ਲੈ ਕੇ ਬੇਯਕੀਨੀ ਵਧ ਗਈ।

ਯੂਰਪ ’ਚ ਅਕਤੂਬਰ ਦੌਰਾਨ ਟੈਸਲਾ ਦੀ ਵਿਕਰੀ 48.5 ਫੀਸਦੀ ਘਟ ਗਈ। ਪੂਰੇ ਸਾਲ ਦੀ ਵਿਕਰੀ ਲੱਗਭਗ 30 ਫੀਸਦੀ ਘੱਟ ਰਹੀ, ਜਦੋਂਕਿ ਈ. ਵੀ. ਮਾਰਕੀਟ ਕੁਲ ਮਿਲਾ ਕੇ 26 ਫੀਸਦੀ ਰਹੀ। ਇਸ ਸਾਲ ਟੈਸਲਾ ਦੀ ਵੈਸ਼ਵਿਕ ਡਲਿਵਰੀ ’ਚ 7 ਫੀਸਦੀ ਦੀ ਕਮੀ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਹ ਕਮੀ ਉਸ ਵੇਲੇ ਨਜ਼ਰ ਆਈ ਹੈ ਜਦੋਂ ਤੀਜੀ ਤਿਮਾਹੀ ’ਚ ਕੰਪਨੀ ਨੇ ਰਿਕਾਰਡ ਡਲਿਵਰੀ ਹਾਸਲ ਕੀਤੀ ਸੀ।

ਖਤਰੇ ’ਚ ਸੈਮਸੰਗ ਦੀ ਕੁਰਸੀ! 2025 ’ਚ ਐੱਪਲ ਬਣ ਸਕਦੈ ਨੰਬਰ-1 ਸਮਾਰਟਫੋਨ ਬ੍ਰਾਂਡ
ਦੁਨੀਆ ਦੇ ਨੰਬਰ-1 ਸਮਾਰਟਫੋਨ ਨਿਰਮਾਤਾ ਵਜੋਂ ਸੈਮਸੰਗ ਦਾ ਲੰਮੇ ਸਮੇਂ ਤੋਂ ਕਾਇਮ ਦਬਦਬਾ ਹੁਣ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ। ‘ਕਾਊਂਟਰ ਪੁਆਇੰਟ ਰਿਸਰਚ’ ਦੀ ਨਵੀਂ ਰਿਪੋਰਟ ਦੱਸਦੀ ਹੈ ਕਿ 2025 ’ਚ ਐੱਪਲ ਸੈਮਸੰਗ ਨੂੰ ਪਛਾੜ ਕੇ ਗਲੋਬਲ ਸਮਾਰਟਫੋਨ ਮਾਰਕੀਟ ’ਚ ਚੋਟੀ ਦਾ ਸਥਾਨ ਹਾਸਲ ਕਰ ਸਕਦਾ ਹੈ। ਆਈਫੋਨ 17 ਸੀਰੀਜ਼ ਦੀ ਰਿਕਾਰਡਤੋੜ ਮੰਗ ਅਤੇ ਤੇਜ਼ੀ ਨਾਲ ਵਧ ਰਹੀ ਅਪਗ੍ਰੇਡ ਸਾਈਕਲ ਨੂੰ ਇਸ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਰਿਪੋਰਟ ਅਨੁਸਾਰ 2025 ’ਚ ਐੱਪਲ ਦੀ ਆਈਫੋਨ ਸ਼ਿਪਮੈਂਟ ਵਿਚ 10 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਸੈਮਸੰਗ ਸਿਰਫ 4.6 ਫੀਸਦੀ ਦੀ ਗ੍ਰੋਥ ਨਾਲ ਵਾਧਾ ਬਣਾਈ ਰੱਖਣ ’ਚ ਨਾਕਾਮ ਰਹਿ ਸਕਦਾ ਹੈ। ਜੇ ਅੰਦਾਜ਼ੇ ਸਹੀ ਸਾਬਤ ਹੋਏ ਤਾਂ 2025 ਦੇ ਅਖੀਰ ਤਕ ਐੱਪਲ 19.4 ਫੀਸਦੀ ਗਲੋਬਲ ਮਾਰਕੀਟ ਸ਼ੇਅਰ ਦੇ ਨਾਲ ਨੰਬਰ-1 ਬ੍ਰਾਂਡ ਬਣ ਜਾਵੇਗਾ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ!  ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!