ਭਗਤਾ ਭਾਈ (ਸਿਕੰਦਰ ਸਿੰਘ ਕੋਇਰ ਸਿੰਘ ਵਾਲਾ) : ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਇੱਕ ਵਾਰ ਫਿਰ ਸਿੱਖਿਆ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਿਤ ਕਰਦੇ ਹੋਏ ਆਈ.ਸੀ.ਐਸ.ਸੀ ਦੇ ਇਮਤਿਹਾਨਾਂ ਵਿੱਚੋਂ100% ਨਤੀਜਾ ਹਾਸਿਲ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਸੁਖਪ੍ਰੀਤ ਸਿੰਘ 94%,ਜਸ਼ਨਪ੍ਰੀਤ ਕੌਰ 94%, ਅੰਮ੍ਰਿਤਪਾਲ 93.4%, ਅਰਹੰਤ ਸ਼ਰਮਾ 92.6%, ਪੁਨੀਤ ਕੌਰ 92.4%, ਗਗਨਦੀਪ ਕੌਰ 92.2%, ਮਹਿਕਪ੍ਰੀਤ ਕੌਰ ਨੇ 89.6% ਅੰਕ ਪ੍ਰਾਪਤ ਕੀਤੇ ।ਇਸੇ ਤਰ੍ਹਾਂ ਹੀ ਕਲੇਰ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜ਼ਾ 100% ਰਿਹਾ। ਬਾਰਵੀਂ ਮੈਡੀਕਲ ਸਟਰੀਮ ਵਿੱਚੋਂ ਮਹਿਕਦੀਪ ਕੌਰ ਨੇ 97.8%, ਗੁਰਨੂਰ ਕੌਰ 95.3%, ਰਣਜੀਤ ਸਿੰਘ ਨੇ 90% ਨੰਬਰ ਪ੍ਰਾਪਤ ਕੀਤੇ।ਨਾਨ-ਮੈਡੀਕਲ ਵਿੱਚੋਂ ਮੋਕਸ਼ ਨੇ 96.5%, ਹਰਵਿੰਦਰ ਸਿੰਘ ਭੁੱਲਰ 93.5%, ਸਾਗਰ ਸਿੰਘ ਨੇ 92% ਸ਼ਾਨਦਾਰ ਪ੍ਰਦਰਸ਼ਨ ਕੀਤਾ।ਕਾਮਰਸ ਵਿੱਚੋਂ ਜੈਸਮੀਨ ਗਰਗ 81.5%, ਹਰਸ਼ਦੀਪ ਸ਼ਰਮਾ 78.5% , ਅਨੂਰੀਤ ਕੌਰ ਨੇ 77.3% ਨੰਬਰ ਹਾਸਲ ਕੀਤੇ।
ਆਰਟਸ ਵਿੱਚੋਂ ਜਸ਼ਨਪ੍ਰੀਤ 96%, ਰਵਨੀਤ ਕੌਰ 91.3%, ਗੁਰਅਸ਼ੀਸ਼ ਕੌਰ ਨੇ 89.3% ਅੰਕ ਪ੍ਰਾਪਤ ਕੀਤੇ।ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸੀਪਲ ਸ਼ਸ਼ੀਕਾਂਤ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਅਤੇ ਮਾਪਿਆਂ ਦੇ ਸਹਿਯੋਗ ਦੇ ਨਤੀਜੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਆਉਂਦੇ ਰਹਿਣਗੇ।ਅੰਤ ਵਿੱਚ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮੈਡਮ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ,ਐਗਜਾਮੀਨੇਸ਼ਨ ਇੰਚਾਰਜ ਦਮਨਜੋਤ ਬਰਾੜ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ ,ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੈਥੀਸ਼,ਕਿੰਡਰਗਾਰਟਨ ਮੋਨਿਕਾ ਚਲਾਣਾ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸੰਦੀਪ ਕੌਰ ਅਤੇ ਆਈ.ਟੀ ਕੋਆਰਡੀਨੇਟਰ ਗੁਰਵਿੰਦਰ ਸਿੰਘ ਸੋਨੂੰ ਤੇ ਸਮੂਹ ਸਟਾਫ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ।