Tuesday, September 01, 2026
BREAKING
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਨਾਮ ਵਿੱਚ ਕਲੀਨ ਪੰਜਾਬ ਪਰੌਡ ਪੰਜਾਬ ਸੰਕਲਪ ਤਹਿਤ ਸ਼ੁਰੂ ਕੀਤਾ ਸਫਾਈ ਅਭਿਆਨ ਦਿਵਯ ਜਯੋਤੀ ਜਾਗਰਤੀ ਸੰਸਥਾਨ ਸੁਨਾਮ ਆਸ਼ਰਮ ਵੱਲੋਂ 'ਸੰਤੁਲਨ ਪ੍ਰੋਜੈਕਟ' ਤਹਿਤ ਹਰਿਆਵਲ ਤੀਜ ਤਿਉਹਾਰ ਮਨਾਇਆ ਰਾਮਲੀਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਬੰਧੀ ਡੀ.ਸੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਰਜਿਸਟ੍ਰੇਸ਼ਨ ਲਈ QR ਕੋਡ ਸਕੈਨਰ ਜਾਰੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆ ਰੌਸ਼ਨ ਕਰੋ” : ਡਾ. ਰੇਣੂ ਮਿੱਤਲ ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ ਹੜ੍ਹਾਂ 'ਚ ਰੁੜ੍ਹ ਕੇ ਆ ਗਿਆ ਕਰੋੜਾਂ ਦਾ ਖ਼ਜ਼ਾਨਾ ! ਰੈਸਕਿਊ ਟੀਮਾਂ ਨੂੰ ਮਿਲਿਆ ਸੋਨਾ ਹੀ ਸੋਨਾ PM ਮੋਦੀ ਨੇ ਇਰਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਜੰਗ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਖੇਡ

ਬੰਗਲਾਦੇਸ਼ ਨੂੰ ਲੱਗਾ ਵੱਡਾ ਝਟਕਾ! ਆਇਰਲੈਂਡ ਨੇ ਗਰੁੱਪ ਬਦਲਣ ਤੋਂ ਕੀਤਾ ਇਨਕਾਰ, ICC ਮੁਸ਼ਕਲ 'ਚ

18 ਜਨਵਰੀ, 2026 04:29 PM

7 ਫਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਦੀ ਸਹਿ-ਮੇਜ਼ਬਾਨੀ ਵਿੱਚ ਹੋਣ ਜਾ ਰਹੇ ਆਈਸੀਸੀ ਪੁਰਸ ਟੀ-20 ਵਿਸ਼ਵ ਕੱਪ 2026 ਨੂੰ ਲੈ ਕੇ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਆਇਰਲੈਂਡ ਨੇ ਬੰਗਲਾਦੇਸ਼ ਨਾਲ ਗਰੁੱਪ ਬਦਲਣ (Swap) ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਇਸ ਕਾਰਨ ਹੁਣ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਦੀਆਂ ਚਿੰਤਾਵਾਂ ਵੱਧ ਗਈਆਂ ਹਨ ਅਤੇ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਸਥਿਤੀ ਅਸਪਸ਼ਟ ਬਣੀ ਹੋਈ ਹੈ।

ਬੰਗਲਾਦੇਸ਼ ਸਰਕਾਰ ਨੇ ਆਪਣੀ ਟੀਮ, ਪ੍ਰਸ਼ੰਸਕਾਂ, ਮੀਡੀਆ ਅਤੇ ਸਹਾਇਕ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਇਸੇ ਕਾਰਨ ਬੰਗਲਾਦੇਸ਼ੀ ਬੋਰਡ ਭਾਰਤ ਵਿੱਚ ਆਪਣੇ ਮੈਚ ਖੇਡਣ ਤੋਂ ਇਨਕਾਰ ਕਰ ਰਿਹਾ ਹੈ। ਬੀ.ਸੀ.ਬੀ. ਨੇ ਆਈਸੀਸੀ ਨੂੰ ਪ੍ਰਸਤਾਵ ਦਿੱਤਾ ਸੀ ਕਿ ਉਹ ਆਇਰਲੈਂਡ ਨਾਲ ਗਰੁੱਪ ਬਦਲ ਲੈਣ ਤਾਂ ਜੋ ਉਨ੍ਹਾਂ ਦੇ ਮੈਚ ਭਾਰਤ ਦੀ ਬਜਾਏ ਸ਼੍ਰੀਲੰਕਾ ਵਿੱਚ ਹੋ ਸਕਣ। ਬੋਰਡ ਦਾ ਤਰਕ ਸੀ ਕਿ ਇਸ ਨਾਲ ਲੌਜਿਸਟਿਕ ਬਦਲਾਅ ਘੱਟ ਤੋਂ ਘੱਟ ਹੋਣਗੇ।

ਕ੍ਰਿਕਟ ਆਇਰਲੈਂਡ ਨੇ ਬੰਗਲਾਦੇਸ਼ ਦੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਆਇਰਿਸ਼ ਬੋਰਡ ਦੇ ਇੱਕ ਅਧਿਕਾਰੀ ਅਨੁਸਾਰ, ਉਨ੍ਹਾਂ ਨੂੰ ਆਈਸੀਸੀ ਤੋਂ ਸਪੱਸ਼ਟ ਭਰੋਸਾ ਮਿਲਿਆ ਹੈ ਕਿ ਮੂਲ ਸ਼ਡਿਊਲ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਟੀਮ ਆਪਣੇ ਸਾਰੇ ਗਰੁੱਪ ਮੈਚ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਹੀ ਖੇਡੇਗੀ।

ਗਰੁੱਪਾਂ ਦੀ ਮੌਜੂਦਾ ਸਥਿਤੀ:
ਬੰਗਲਾਦੇਸ਼ (ਗਰੁੱਪ-ਸੀ): ਬੰਗਲਾਦੇਸ਼ ਨੂੰ ਵੈਸਟਇੰਡੀਜ਼, ਇੰਗਲੈਂਡ, ਨੇਪਾਲ ਅਤੇ ਇਟਲੀ ਨਾਲ ਰੱਖਿਆ ਗਿਆ ਹੈ। ਉਨ੍ਹਾਂ ਦੇ ਤਿੰਨ ਮੈਚ ਕੋਲਕਾਤਾ ਅਤੇ ਇੱਕ ਮੈਚ ਮੁੰਬਈ ਵਿੱਚ ਹੋਣਾ ਤੈਅ ਹੈ।

ਆਇਰਲੈਂਡ (ਗਰੁੱਪ-ਬੀ): ਆਇਰਲੈਂਡ ਦੀ ਟੀਮ ਸ਼੍ਰੀਲੰਕਾ, ਆਸਟ੍ਰੇਲੀਆ, ਜ਼ਿੰਬਾਬਵੇ ਅਤੇ ਓਮਾਨ ਦੇ ਨਾਲ ਹੈ। ਉਨ੍ਹਾਂ ਦੇ ਸਾਰੇ ਮੈਚ ਕੋਲੰਬੋ (ਸ਼੍ਰੀਲੰਕਾ) ਵਿੱਚ ਹੋਣੇ ਹਨ।

ICC ਸਾਹਮਣੇ ਚੁਣੌਤੀ
ਮੁਸਤਾਫਿਜ਼ੁਰ ਰਹਿਮਾਨ ਨੂੰ ਆਈਪੀਐਲ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਬੰਗਲਾਦੇਸ਼ੀ ਬੋਰਡ ਦੇ ਤਿੱਖੇ ਤੇਵਰ ਸਾਹਮਣੇ ਆ ਰਹੇ ਹਨ। ਹੁਣ ਸਥਿਤੀ ਇਹ ਹੈ ਕਿ ਬੰਗਲਾਦੇਸ਼ ਭਾਰਤ ਵਿੱਚ ਖੇਡਣ ਲਈ ਰਾਜ਼ੀ ਨਹੀਂ ਹੈ ਅਤੇ ਆਇਰਲੈਂਡ ਸ਼ਡਿਊਲ ਬਦਲਣ ਨੂੰ ਤਿਆਰ ਨਹੀਂ ਹੈ। ਰਿਪੋਰਟਾਂ ਅਨੁਸਾਰ ਆਈਸੀਸੀ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ, ਪਰ ਫਿਲਹਾਲ ਕੋਈ ਅਧਿਕਾਰਤ ਫੈਸਲਾ ਨਹੀਂ ਲਿਆ ਗਿਆ।

Have something to say? Post your comment

ਅਤੇ ਖੇਡ ਖਬਰਾਂ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ