Saturday, April 18, 2026
BREAKING
ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ  ਪੰਜਾਬ ਸਰਕਾਰ ਦੀ ਮਹੱਤਵਪੂਰਨ “ਮੁੱਖ ਮੰਤਰੀ ਸਿਹਤ ਯੋਜਨਾ” ਦਾ ਲਾਭ ਹਰ ਹੱਕਦਾਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ: ਡਾਇਰੈਕਟਰ ਡਾ. ਬਲਵਿੰਦਰ ਕੌਰ ਸਹਾਇਕ ਸਿਵਲ ਸਰਜਨ ਨੇ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੈਗਾ ਜਾਗਰੂਕਤਾ ਮੁਹਿੰਮ ਤਹਿਤ ਡੇਂਗੂ ਵਿਰੋਧੀ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ ਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਬੁਰਜ ਟਹਿਲ ਦਾਸ, ਤਲਵੰਡੀ ਸਿਬੂ, ਮੰਡਾਲਾ ਅਤੇ ਧੈਂਗੜਪੁਰ ਸੱਤਲੁਜ ਬੰਨ੍ਹ ਦਾ ਦੌਰਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ 'ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ‘ ਦੀ ਰਜਿਸਟ੍ਰੇਸਨ ਕਰਵਾਈ ਸ਼ੁਰੂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਬਲਾਕ ਸਮਿਤੀ ਡੇਰਾਬੱਸੀ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੇ ਅਹੁਦਾ ਸੰਭਾਲਿਆ ਮਹਿਲਾ ਰਾਖਵਾਂਕਰਨ ਨੂੰ ਸਾਡੀ ਪੂਰਨ ਹਮਾਇਤ ਪਰ ਕੇਂਦਰ ਵੱਲੋਂ ਇਹ ਸਿਰਫ਼ ਚੋਣ ਡਰਾਮਾ ਰਚਿਆ ਜਾ ਰਿਹਾ: ਮੀਤ ਹੇਅਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਿਕਾਰਡ ਮਾਲੀਆ ਵਾਧੇ ਦਰਮਿਆਨ ਆਬਕਾਰੀ ਅਤੇ ਕਰ ਵਿਭਾਗ ਦੀ ਇਨਫੋਰਸਮੈਂਟ ਨੂੰ ਹੁਲਾਰਾ ਦੇਣ ਲਈ 25 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪੰਜਾਬ ਵਿੱਚ ਈ.ਡੀ. ਰਾਹੀਂ ਭਾਜਪਾ ਦੀ ਚੋਣ ਖੇਡ ਜਾਰੀ, ਤਿੰਨ ਦਿਨਾਂ ਵਿੱਚ ਦੋ ‘ਆਪ` ਆਗੂਆਂ ਦੇ ਘਰਾਂ `ਤੇ ਛਾਪੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਨੋਰੰਜਨ

'ਬੀ ਹੈਪੀ' ਬਣਾਉਣ ਦੀ ਪ੍ਰੇਰਨਾ ਡਾਂਸ ਰਿਐਲਿਟੀ ਸ਼ੋਅ ਦੌਰਾਨ ਮਿਲੀ: ਰੇਮੋ ਡਿਸੂਜ਼ਾ

17 ਮਾਰਚ, 2025 05:49 PM

ਮੁੰਬਈ : ਮਸ਼ਹੂਰ ਬਾਲੀਵੁੱਡ ਕੋਰੀਓਗ੍ਰਾਫਰ ਅਤੇ ਫਿਲਮ ਨਿਰਮਾਤਾ ਰੇਮੋ ਡਿਸੂਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਾਂਸ ਰਿਐਲਿਟੀ ਸ਼ੋਅ ਦੌਰਾਨ ਫਿਲਮ 'ਬੀ ਹੈਪੀ' ਬਣਾਉਣ ਦੀ ਪ੍ਰੇਰਨਾ ਮਿਲੀ। ਰੇਮੋ ਡਿਸੂਜ਼ਾ ਆਪਣੀ ਨਵੀਂ ਫਿਲਮ 'ਬੀ ਹੈਪੀ' ਦੇ ਨਾਲ ਇੱਕ ਭਾਵਨਾਤਮਕ ਕਹਾਣੀ ਲੈ ਕੇ ਆਏ ਹਨ, ਜੋ ਹੁਣ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋ ਰਹੀ ਹੈ। ਰੇਮੋ ਡਿਸੂਜ਼ਾ ਨੇ ਕਿਹਾ, "ਬੀ ਹੈਪੀ" ਦੀ ਕਹਾਣੀ ਸਾਲਾਂ ਤੋਂ ਮੇਰੇ ਨਾਲ ਸੀ। ਮੈਂ ਹਮੇਸ਼ਾ ਇੱਕ ਭਾਵਨਾਤਮਕ ਕਹਾਣੀ ਦੱਸਣਾ ਚਾਹੁੰਦਾ ਸੀ ਜੋ ਇੱਕ ਪਿਤਾ ਅਤੇ ਧੀ ਦੇ ਰਿਸ਼ਤੇ ਨੂੰ ਡੂੰਘਾਈ ਨਾਲ ਦਿਖਾਏ। ਇਸ ਫ਼ਿਲਮ ਦੀ ਪ੍ਰੇਰਨਾ ਡਾਂਸ ਰਿਐਲਿਟੀ ਸ਼ੋਅ ਦੌਰਾਨ ਸੁਣੀਆਂ ਗਈਆਂ ਅਸਲ ਕਹਾਣੀਆਂ ਤੋਂ ਮਿਲੀ ਹੈ, ਜਿੱਥੇ ਮੈਂ ਬੱਚਿਆਂ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨਿਆਂ ਦੇ ਪਿੱਛੇ ਭੱਜਦੇ ਵੇਖਿਆ। ਫਿਰ ਮੈਂ ਸੋਚਿਆ ਕਿ ਇਸੇ ਤਰ੍ਹਾਂ ਦੀ ਕਹਾਣੀ ਵੱਡੇ ਪਰਦੇ 'ਤੇ ਲਿਆਂਦੀ ਜਾਣੀ ਚਾਹੀਦੀ ਹੈ। ਲੇਖਕਾਂ ਦੀ ਇੱਕ ਸ਼ਾਨਦਾਰ ਟੀਮ ਦੀ ਮਦਦ ਨਾਲ, ਇਸ ਕਹਾਣੀ ਨੂੰ ਆਕਾਰ ਮਿਲਿਆ ਅਤੇ ਇਹ ਸੁਣਨ ਵਾਲੇ ਹਰ ਵਿਅਕਤੀ ਨਾਲ ਤੁਰੰਤ ਜੁੜ ਗਈ। ਇਹ ਫ਼ਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਇਹ ਮੇਰੀ ਹੁਣ ਤੱਕ ਦੀਆਂ ਕਿਸੇ ਵੀ ਫ਼ਿਲਮ ਤੋਂ ਬਿਲਕੁਲ ਵੱਖਰੀ ਹੈ।

 

ਅਭਿਸ਼ੇਕ ਬੱਚਨ ਨੂੰ ਮੁੱਖ ਭੂਮਿਕਾ ਵਿੱਚ ਲੈਣ ਬਾਰੇ ਰੇਮੋ ਡਿਸੂਜ਼ਾ ਨੇ ਕਿਹਾ, "ਜਦੋਂ ਸ਼ਿਵ ਦੇ ਕਿਰਦਾਰ ਦੀ ਗੱਲ ਆਈ, ਤਾਂ ਅਭਿਸ਼ੇਕ ਬੱਚਨ ਮੇਰੀ ਪਹਿਲੀ ਅਤੇ ਆਖਰੀ ਪਸੰਦ ਸਨ। ਉਹ ਇੱਕ ਵਧੀਆ ਅਦਾਕਾਰ ਹਨ ਅਤੇ ਭਾਵੇਂ ਹੀ ਉਹ ਇੱਕ ਚੰਗੇ ਡਾਂਸਰ ਵੀ ਹਨ ਪਰ ਦਰਸ਼ਕ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਡਾਂਸ ਨਾਲ ਨਹੀਂ ਜੋੜਦੇ। ਇਹ ਕੰਟ੍ਰਾਸਟ ਇਸ ਭੂਮਿਕਾ ਲਈ ਸਹੀ ਸੀ। ਮੈਂ ਚਾਹੁੰਦਾ ਸੀ ਕਿ ਕਿਰਦਾਰ ਵਿੱਚ ਇੱਕ ਅਜਿਹਾ ਅਹਿਸਾਸ ਹੋਵੇ ਜੋ ਪੇਸ਼ੇਵਰ ਡਾਂਸਰ ਨਾ ਹੋਣ ਦੀ ਅਸਲੀਅਤ ਨੂੰ ਦਿਖਾਵੇ। ਅਭਿਸ਼ੇਕ ਨੇ ਹਰ ਸੀਨ ਵਿੱਚ ਮੈਨੂੰ ਹੈਰਾਨ ਕਰ ਦਿੱਤਾ ਹੈ ਅਤੇ ਮੈਂ ਉਤਸ਼ਾਹਿਤ ਹਾਂ ਕਿ ਦਰਸ਼ਕ ਇਸ ਫਿਲਮ ਵਿੱਚ ਉਨ੍ਹਾਂ ਦੀ ਡੂੰਘਾਈ ਅਤੇ ਭਾਵਨਾ ਨੂੰ ਵੀ ਦੇਖਣਗੇ। ਜ਼ਿਕਾਰਯੋਗ ਹੈ ਕਿ ਰੇਮੋ ਡਿਸੂਜ਼ਾ ਐਂਟਰਟੇਨਮੈਂਟ ਦੇ ਬੈਨਰ ਹੇਠ ਲਿਜ਼ੇਲ ਰੇਮੋ ਡਿਸੂਜ਼ਾ ਦੁਆਰਾ ਨਿਰਮਿਤ ਅਤੇ ਰੇਮੋ ਡਿਸੂਜ਼ਾ ਦੁਆਰਾ ਨਿਰਦੇਸ਼ਤ ਫਿਲਮ ਬੀ ਹੈਪੀ ਇੱਕ ਸਿੰਗਲ ਅਤੇ ਸਮਰਪਿਤ ਪਿਤਾ ਅਤੇ ਉਸਦੀ ਸਮਝਦਾਰ ਧੀ ਦੀ ਭਾਵਨਾਤਮਕ ਜਰਨੀ ਨੂੰ ਦਰਸਾਉਂਦੀ ਹੈ। ਇਸ ਫਿਲਮ ਵਿੱਚ ਅਭਿਸ਼ੇਕ ਬੱਚਨ, ਨੋਰਾ ਫਤੇਹੀ, ਨਾਸਿਰ ਅਤੇ ਇਨਾਇਤ ਵਰਮਾ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਜੌਨੀ ਲੀਵਰ ਅਤੇ ਹਰਲੀਨ ਸੇਠੀ ਸਪੋਰਟਿੰਗ ਰੋਲ ਵਿਚ ਨਜ਼ਰ ਆ ਰਹੇ ਹਨ। ਬੀ ਹੈਪੀ ਹੁਣ ਪ੍ਰਾਈਮ ਵੀਡੀਓ 'ਤੇ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਟ੍ਰੀਮ ਹੋ ਰਹੀ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼, ਮਿਲ ਰਿਹਾ ਭਰਵਾਂ ਹੁੰਗਾਰਾ

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼, ਮਿਲ ਰਿਹਾ ਭਰਵਾਂ ਹੁੰਗਾਰਾ

ਕਾਸਟਿੰਗ ਕਾਊਚ 'ਤੇ ਡੇਜ਼ੀ ਸ਼ਾਹ ਦਾ ਵੱਡਾ ਖੁਲਾਸਾ! ਸਾਲਾਂ ਬਾਅਦ ਸਾਹਮਣੇ ਆਇਆ ਅਦਾਕਾਰਾ ਦਾ ਦਰਦ

ਕਾਸਟਿੰਗ ਕਾਊਚ 'ਤੇ ਡੇਜ਼ੀ ਸ਼ਾਹ ਦਾ ਵੱਡਾ ਖੁਲਾਸਾ! ਸਾਲਾਂ ਬਾਅਦ ਸਾਹਮਣੇ ਆਇਆ ਅਦਾਕਾਰਾ ਦਾ ਦਰਦ

ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ

ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ

ਗੋਵਿੰਦਾ ਦੀ ਫੈਮਿਲੀ 'ਚ ਖ਼ਤਮ ਹੋਇਆ ਕਲੇਸ਼ ! 14 ਸਾਲਾਂ ਬਾਅਦ ਹੋਈ Reunion

ਗੋਵਿੰਦਾ ਦੀ ਫੈਮਿਲੀ 'ਚ ਖ਼ਤਮ ਹੋਇਆ ਕਲੇਸ਼ ! 14 ਸਾਲਾਂ ਬਾਅਦ ਹੋਈ Reunion

ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ, ਹੋ ਗਿਆ ਪਰਚਾ ਦਰਜ

ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ, ਹੋ ਗਿਆ ਪਰਚਾ ਦਰਜ

ਰੁਕਮਣੀ ਵਸੰਤ ਨੇ ਵੈਨਿਟੀ ਪੋਸਟ ਨੇ ਫਿਲਮੀ ਗਲਿਆਰਿਆਂ 'ਚ ਮਚਾਈ ਹਲਚਲ

ਰੁਕਮਣੀ ਵਸੰਤ ਨੇ ਵੈਨਿਟੀ ਪੋਸਟ ਨੇ ਫਿਲਮੀ ਗਲਿਆਰਿਆਂ 'ਚ ਮਚਾਈ ਹਲਚਲ

ਆਦਿਵੀ ਸੇਸ਼ ਦੀ 'ਡਕੈਤ - ਏਕ ਪ੍ਰੇਮ ਕਥਾ' ਨੇ US ਬਾਕਸ ਆਫਿਸ ਦੇ ਟਾਪ-10 'ਚ ਬਣਾਈ ਜਗ੍ਹਾ

ਆਦਿਵੀ ਸੇਸ਼ ਦੀ 'ਡਕੈਤ - ਏਕ ਪ੍ਰੇਮ ਕਥਾ' ਨੇ US ਬਾਕਸ ਆਫਿਸ ਦੇ ਟਾਪ-10 'ਚ ਬਣਾਈ ਜਗ੍ਹਾ

ਐਨੇਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੁਣੀ ਗਈ

ਐਨੇਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੁਣੀ ਗਈ "ਬਾਹੂਬਲੀ: ਦਿ ਇਟਰਨਲ ਵਾਰ"

ਰਣਵੀਰ ਸਿੰਘ ਤੋਂ ਬਾਅਦ ਹੁਣ ਧਨੁਸ਼ ਨਾਲ ਸਕ੍ਰੀਨ ਸਾਂਝੀ ਕਰੇਗੀ ਸਾਰਾ ਅਰਜੁਨ !

ਰਣਵੀਰ ਸਿੰਘ ਤੋਂ ਬਾਅਦ ਹੁਣ ਧਨੁਸ਼ ਨਾਲ ਸਕ੍ਰੀਨ ਸਾਂਝੀ ਕਰੇਗੀ ਸਾਰਾ ਅਰਜੁਨ !