Wednesday, July 08, 2026
BREAKING
ਸਤਲੁਜ ਫ਼ਿਲਮ 'ਤੇ ਪਾਬੰਦੀ ਨੂੰ ਲੈ ਕੇ ਕੀ ਬੋਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲ਼ੀ, ਹਾਈ ਕੋਰਟ ਨੇ ED ਤੋਂ ਮੰਗੀ ਰਿਪੋਰਟ ਪੰਜਾਬ ਕਾਂਗਰਸ ਨੇ 2027 ਚੋਣਾਂ ਲਈ ਕੱਸੀ ਕਮਰ, ਭੂਪੇਸ਼ ਬਘੇਲ ਨੇ ਜ਼ਿਲ੍ਹਾ ਪ੍ਰਧਾਨਾਂ ਨਾਲ ਕੀਤੀ ਅਹਿਮ ਮੀਟਿੰਗ SIR ਦੀ ਡਿਊਟੀ ਤੋਂ ਦੁਖੀ ਸਰਕਾਰੀ ਅਧਿਆਪਕ ਨੇ ਠਾਠਾਂ ਮਾਰ ਦੇ ਪਾਣੀ 'ਚ ਮਾਰੀ ਛਾਲ ਚਰਨਜੀਤ ਚੰਨੀ ਧੜੇ ਨੂੰ ਲੈ ਕੇ ਜਾਣੋ ਕੀ ਬੋਲੇ ਪੰਜਾਬ ਕਾਂਗਰਸ ਇੰਚਾਰਜ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਿਹਤ, ਸਿੱਖਿਆ ਸਮਝੌਤਿਆਂ 'ਤੇ ਦਸਤਖਤ ; ਪੂਰਬੀ ਜਾਵਾ 'ਚ ਖੁੱਲ੍ਹੇਗਾ IIM ਕੈਂਪਸ ਕੇਵਲ ਸਿੰਘ ਢਿੱਲੋਂ ਦੀ ਅਪੀਲ 'ਤੇ ਕੇਂਦਰ ਨੇ OTT ਤੋਂ 'ਸਤਲੁਜ' ਹਟਾਏ ਜਾਣ ਦੀ ਸਮੀਖਿਆ ਦੇ ਦਿੱਤੇ ਹੁਕਮ ਮੋਹਾਲੀ ਅਦਾਲਤ ਨੇ ਸੋਨੂੰ ਕਤਲਕਾਂਡ ਦੇ ਮੁਲਜ਼ਮ ਨੂੰ ਸੁਣਾਈ ਉਮਰਕੈਦ ਦੀ ਸਜ਼ਾ ਸੁਖਬੀਰ ਬਾਦਲ ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ

ਮਨੋਰੰਜਨ

ਬਾਲੀਵੁੱਡ ’ਚ ਬਹੁਤ ਭੇਦਭਾਵ ਹੈ : ਨੁਸਰਤ ਭਰੂਚਾ

11 ਅਗਸਤ, 2025 09:21 PM

ਮੁੰਬਈ : ‘ਪਿਆਰ ਦਾ ਪੰਚਨਾਮਾ’, ‘ਐੱਲ.ਐੱਸ.ਡੀ.’,‘ਡਰੀਮ ਗਰਮ’, ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫਿਲਮਾਂ ’ਚ ਨਜ਼ਰ ਆ ਚੁੱਕੀ ਨੁਸਰਤ ਭਰੂਚਾ ਨੇ ਫਿਲਮ ਇੰਡਸਟਰੀ ’ਚ ਇਕ ਲੰਬਾ ਸਫਰ ਤੈਅ ਕੀਤਾ ਹੈ। ਦਮਦਾਰ ਅਦਾਕਾਰੀ ਨਾਲ ਫਿਲਮ ਇੰਡਸਟਰੀ ’ਚ ਆਪਣੇ ਲਈ ਇਕ ਵੱਖ ਜਗ੍ਹਾ ਬਣਾਉਣ ਵਾਲੀ ਨੁਸਰਤ ਭਰੂਚਾ ਨੂੰ ਨਿੱਜੀ ਜੀਵਨ ’ਚ ਉਸਦੀ ਸਾਦਗੀ ਤੋਂ ਲੈ ਕੇ ਬੇਬਾਕੀ ਨਾਲ ਆਪਣੀ ਗੱਲ ਰੱਖਣ ਦੇ ਲਈ ਵੀ ਜਾਣਿਆ ਜਾਂਦਾ ਹੈ।

ਕਈ ਅਭਿਨੇਤਰੀਆਂ ਨੇ ਮਾਇਆ ਨਗਰੀ ’ਚ ਸੈਲਰੀ ਅਤੇ ਸੁਵਿਧਾਵਾਂ ਨੂੰ ਲੈ ਕੇ ਭੇਦਭਾਵ ’ਤੇ ਗੱਲ ਕੀਤੀ ਹੈ। ਹੁਣ ਨੁਸਰਤ ਨੇ ਵੀ ਇਸ ’ਤੇ ਆਪਣੀ ਬੇਬਾਕ ਰਾਏ ਰੱਖੀ ਹੈ। ਉਸਨੇ ਕਿਹਾ ਕਿ ਬਾਲੀਵੁੱਡ ’ਚ ਔਰਤਾਂ ਦੇ ਨਾਲ ਵੱਖ ਹੀ ਵਤੀਰਾ ਹੁੰਦਾ ਹੈ। ਉਸਦਾ ਕਹਿਣਾ ਹੈ ਕਿ ਪੁਰਸ਼ਾਂ ਦੇ ਲਈ ਸੈੱਟ ’ਤੇ ਚੰਗੇ ਵਾਸ਼ਰੂਮ ਤੋਂ ਲੈ ਕੇ ਚੰਗੀ ਵੈਨਿਟੀ ਵੈਨ ਹੁੰਦੀ ਹੈ। ਹਾਲਾਂਕਿ , ਔਰਤਾਂ ਦੇ ਲਈ ਸੁਵਿਧਾਵਾਂ ’ਚ ਕਮੀ ਰਹਿੰਦੀ ਹੈ।

ਨੁਸਰਤ ਨੇ ਕਿਹਾ, ‘‘ਜਿਵੇਂ ਹੀ ਬੰਦਾ ਹਿੱਟ ਦਿੰਦਾ ਹੈ, ਉਹ ਇਨਸਾਈਡਰ ਹੋਵੇ ਜਾਂ ਆਊਟਸਾਈਡਰ ਇਸ ਨਾਲ ਫਰਕ ਨਹੀਂ ਹੈ, ਉਸ ਨੂੰ ਤੁਰੰਤ 5 ਫਿਲਮਾਂ ਮਿਲ ਜਾਣਗੀਆਂ। ਹਾਲਾਂਕਿ ਔਰਤਾਂ ਨੂੰ ਸੰਘਰਸ਼ ਕਰਦੇ ਰਹਿਣਾ ਪੈਂਦਾ ਹੈ। ਮੈਂ ‘ਪਿਆਰ ਦਾ ਪੰਚਨਾਮਾ’ (2011) ਤੋਂ ਇਹ ਗੱਲ ਬੋਲਦੀ ਆ ਰਹੀ ਹਾਂ। ਬਸ, ਤੁਹਾਨੂੰ ਮੌਕੇ ਦੀ ਲੋੜ ਹੁੰਦੀ ਹੈ। ਜਿੰਨੇ ਮੌਕੇ ਹੀਰੋ ਨੂੰ ਮਿਲ ਜਾਂਦੇ ਹਨ। ਓਨੇ ਸਾਨੂੰ ਨਹੀਂ ਮਿਲਦੇ।’’

ਨੁਸਰਤ ਨੇ ਅੱਗੇ ਕਿਹਾ, ‘‘ਇਕ ਸਮਾਂ ਸੀ ਜਦੋਂ ਮੈਂ ਪੁੱਛਦੀ ਸੀ ਕਿ ਕੀ 5 ਮਿੰਟ ਦੇ ਲਈ ਹੀਰੋ ਦੀ ਵੈਨਿਟੀ ਦੀ ਵਰਤੋਂ ਕਰ ਸਕਦੀ ਹਾਂ? ਉਹ ਇਥੇ ਨਹੀਂ ਹੈ ਕੀ ਮੈਂ ਵਾਸ਼ਰੂਮ ਇਸਤੇਮਾਲ ਕਰ ਲਵਾਂ? ਹਾਲਾਂਕਿ, ਮੈਂ ਉਸ ਵਕਤ ਸ਼ਿਕਾਇਤ ਨਹੀਂ ਕਰਦੀ ਸੀ। ਮੈਂ ਖੁਦ ਨੂੰ ਕਹਿੰਦੀ ਸੀ ਕਿ ਮੈਂ ਖੁਦ ਨੂੰ ਅਜਿਹੀ ਜਗ੍ਹਾ ਲਿਵਾਂਗੀ ਜਿਥੇ ਚੀਜ਼ਾਂ ਆਪਣੇ ਆਪ ਮਿਲਣ।’’

ਨੁਸਰਤ ਨੇ ਦੱਸਿਆ ਕਿ ਇਕ ਵਾਰ ਉਸ ਨੂੰ ਇਕ ਫਿਲਮ ’ਚ ਛੋਟਾ ਰੋਲ ਮਿਲਿਆ ਸੀ। ਉਸਦੇ ਸਾਥੀ ਅਭਿਨੇਤਾ ਨੂੰ ਬਿਜ਼ਨੈੱਸ ਕਲਾਸ ਦੀ ਟਿਕਟ ਮਿਲੀ ਪਰ ਉਸ ਨੂੰ ਇਕੋਨਾਮੀ ਕਲਾਸ ਕੀਤੀ। ਉਸਦੇ ਸਾਥੀਆਂ ਨੇ ਉਸ ਨੂੰ ਬਿਜ਼ਨੈੱਸ ਕਲਾਸ ’ਚ ਬੈਠਣ ਦੇ ਲਈ ਕਿਹਾ ਪਰ ਉਹ ਨਹੀਂ ਆਈ। ਅੱਜ ਉਹ ਆਪਣੇ ਦਮ ’ਤੇ ਬਿਜ਼ਨੈੱਸ ਕਲਾਸ ’ਚ ਹੀ ਸਫਰ ਕਰਦੀ ਹੈ।

ਰਾਤੋ-ਰਾਤ ਕੱਢ ਦਿੱਤਾ ਸੀ ਫਿਲਮ ਤੋਂ

ਨੁਸਰਤ ਅੱਜ ਵੀ ‘ਏ ਲਿਸਟ’ ਐਕਟ੍ਰੈੱਸ ਦੇ ਵਿਚ ਆਪਣੀ ਪਛਾਣ ਬਣਾਉਣ ਦੇ ਲਈ ਸੰਘਰਸ਼ ਕਰ ਰਹੀ ਹੈ। ਨੁਸਰਤ ਨੂੰ ਉਸਦੀ ਹੀ ਫਿਲਮਾਂ ਦੀ ਫਰੈਂਚਾਇਜ਼ੀ ਤੋਂ ਰਿਪਲੇਸ ਕੀਤਾ ਗਿਆ ਹੈ ਅਤੇ ਅਜਿਹਾ ਉਸਦੇ ਨਾਲ ਇਕ ਵਾਰ ਨਹੀਂ ਕਈ ਵਾਰ ਹੋਇਆ ਹੈ। ਨੁਸਰਤ ਨੂੰ 100 ਕਰੋੜੀ ਫਿਲਮ ‘ਸੋਨੂੰ ਕੇ ਟੀਟੂ ਕੀ ਸਵੀਟੀ’ ’ਚ ਦੇਖਿਆ ਗਿਆ ਸੀ। ਇਸ ਫਿਲਮ ਦੇ 100 ਕਰੋੜ ਕਮਾਉਂਦੇ ਹੀ ਕਾਰਤਿਕ ਆਰੀਅਨ ਦੇ ਕਰੀਅਰ ਨੇ ਤਾਂ ਰਫਤਾਰ ਫੜ੍ਹ ਲਈ ਪਰ ਉਸ ਨੂੰ ਉਹ ਪਛਾਣ ਨਹੀਂ ਮਿਲ ਪਾਈ। ਨੁਸਰਤ ਕਈ ਮੌਕਿਆਂ ’ਤੇ ਫਿਲਮ ਇੰਡਸਟਰੀ ’ਚ ਆਊਟਸਾਈਡਰਸ ਦੇ ਨਾਲ ਹੋਣ ਵਾਲੇ ਭੇਦਭਾਵ ਦੇ ਬਾਰੇ ’ਚ ਖੁੱਲ੍ਹ ਕੇ ਗੱਲ ਕਰ ਚੁੱਕੀ ਹੈ। ਹਾਲ ਹੀ ’ਚ ਉਸਨੇ ਇਕ ਅਜਿਹਾ ਹੀ ਕਿੱਸਾ ਸਾਂਝਾ ਕੀਤਾ ਜਿਥੇ ਉਸ ਨੂੰ 3 ਸਾਲ ਤਕ ਅਟਕਾਏ ਰੱਖਣ ਦੇ ਬਾਅਦ ਮੇਕਰਸ ਨੇ ਆਖਰੀ ਸਮੇਂ ’ਤੇ ਰਿਪਲੇਸ ਕਰ ਦਿੱਤਾ ਸੀ। ਉਹ ਕਹਿੰਦੀ ਹੈ ਕਿ ਉਸ ਨੂੰ ਕਿਸੇ ਸਟਾਰਕਿਡ ਤੋਂ ਨਹੀਂ ਜਦਕਿ ਇਕ ਕਿਸੇ ਹੋਰ ਤੋਂ ਰਿਪਲੇਸ ਕੀਤਾ ਗਿਆ ਸੀ। ਉਸਨੇ ਉਸ ਸਮੇਂ ਖੁਦ ਨੂੰ ਠਗਿਆ ਹੋਇਆ ਪਾਇਆ ਕਿਉਂਕਿ ਉਸਨੇ ਉਸ ਸਮੇਂ ਫਿਲਮ ਸਾਈਨ ਕੀਤੀ ਸੀ ਜਦੋਂ ਨਾ ਫਿਲਮ ’ਚ ਕੋਈ ਹੀਰੋ ਸੀ, ਨਾ ਡਾਇਰੈਕਟਰ ਅਤੇ ਨਾ ਹੀ ਪ੍ਰੋਡਿਊਸਰ।

ਉਹ ਦੱਸਦੀ ਹੈ, ‘‘ਮੈਂ ਉਸ ਫਿਲਮ ਦੇ ਲਈ 3 ਸਾਲ ਤੋਂ ਸਾਈਨ ਕੀਤੀ ਗਈ ਸੀ। ਫਿਲਮ 3 ਸਾਲ ਤਕ ਸ਼ੁਰੂ ਨਹੀਂ ਹੋਈ। ਫਿਰ ਆਖਿਰਕਾਰ, ਸਭ ਕੁਝ ਠੀਕ ਹੋ ਗਿਆ। ਮੇਰੇ ਘਰ ’ਚ ਉਸ ਫਿਲਮ ਦਾ ਸਾਈਨ ਕੀਤਾ ਹੋਇਆ ਕਾਂਟ੍ਰੈਕਟ ਅੱਜ ਵੀ ਪਿਆ ਹੈ। ਮੈਂ ਫਿਲਮ ਦਾ ਨਾਮ ਨਹੀਂ ਦੱਸਾਂਗੀ, ਕਿਉਂਕਿ ਮੈਨੂੰ ਕਿਸੇ ਨੂੰ ਬਦਨਾਮ ਕਰਨ ਜਾਂ ਲੜਾਈ ਕਰਨ ’ਚ ਕੋਈ ਦਿਲਚਸਪੀ ਨਹੀਂ ਹੈ। ਕੋਈ ਹੀਰੋ, ਕੋਈ ਨਿਰਦੇਸ਼ਕ ਅਤੇ ਕੋਈ ਨਿਰਮਾਤਾ ਨਹੀਂ ਸੀ। ਮੈਂ ਇਕੱਲੀ ਸੀ ਜੋ ਸਾਈਨ ਕੀਤੀ ਗਈ ਸੀ।’’

ਨੁਸਰਤ ਅੱਗੇ ਦੱਸਦੀ ਹੈ, ‘‘ਫਿਰ ਅਚਾਨਕ ਹੀ ਫਿਲਮ ਫਾਸਟ ਟ੍ਰੈੱਕ ’ਤੇ ਚਲੀ ਗਈ। ਉਨ੍ਹਾਂ ਨੇ ਇਕ ਚੰਗਾ ਹੀਰੋ, ਇਕ ਚੰਗਾ ਨਿਰਦੇਸ਼ਕ ਲਿਆ, ਸਭ ਕੁਝ ਸੈੱਟ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਕਿਹਾ, ਅਸੀਂ ਹੁਣ ਇਸ ਨੂੰ ਤੁਹਾਡੇ ਨਾਲ ਨਹੀਂ ਕਰਨਾ ਚਾਹੁੰਦੇ। ਮੈਂ ਕਿਹਾ- ਤੁਹਾਡਾ ਕੀ ਮਤਲਬ ਹੈ?  ਮੈਂ 3 ਸਾਲ ਤੋਂ ਸਾਈਨ ਕੀਤੀ ਗਈ ਸੀ। ਅਤੇ ਮੈਂ ਇਸ ਫਿਲਮ ਦਾ ਸਪੋਰਟ ਕੀਤਾ ਅਤੇ ਇਸਦੇ ਨਾਲ ਖੜ੍ਹੀ ਰਹੀ। ਜਦੋਂ ਇਸ ’ਚ ਕੋਈ ਹੋਰ ਨਹੀਂ ਸੀ।’’ 

 

Have something to say? Post your comment

ਅਤੇ ਮਨੋਰੰਜਨ ਖਬਰਾਂ

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ ਕਮੇਟੀ

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ ਕਮੇਟੀ

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ ਕੀਤਾ ਫਿਲਮ 'ਸਤਲੁਜ' ਦਾ ਸਮਰਥਨ

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ ਕੀਤਾ ਫਿਲਮ 'ਸਤਲੁਜ' ਦਾ ਸਮਰਥਨ

'ਜੈ ਹਨੂੰਮਾਨ' ਦੇ ਨਿਰਮਾਤਾਵਾਂ ਨੇ ਰਿਸ਼ਭ ਸ਼ੈੱਟੀ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

'ਜੈ ਹਨੂੰਮਾਨ' ਦੇ ਨਿਰਮਾਤਾਵਾਂ ਨੇ ਰਿਸ਼ਭ ਸ਼ੈੱਟੀ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ' 'ਤੇ ਰੋਕ ਕਿਉਂ ? ; ਮਨਜੀਤ ਸਿੰਘ ਜੀ.ਕੇ.

ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ' 'ਤੇ ਰੋਕ ਕਿਉਂ ? ; ਮਨਜੀਤ ਸਿੰਘ ਜੀ.ਕੇ.

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

ਭੈਣਾਂ ਜਾਨ੍ਹਵੀ ਤੇ ਖੁਸ਼ੀ ਕਪੂਰ ਨੇ ਅੰਸ਼ੁਲਾ ਕਪੂਰ ਨੂੰ ਦਿੱਤਾ ਮਹਿੰਦੀ ਦਾ ਸਰਪ੍ਰਾਈਜ਼

ਭੈਣਾਂ ਜਾਨ੍ਹਵੀ ਤੇ ਖੁਸ਼ੀ ਕਪੂਰ ਨੇ ਅੰਸ਼ੁਲਾ ਕਪੂਰ ਨੂੰ ਦਿੱਤਾ ਮਹਿੰਦੀ ਦਾ ਸਰਪ੍ਰਾਈਜ਼

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

ਇਬਰਾਹਿਮ ਅਲੀ ਖਾਨ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ  ਸ਼੍ਰੀਲੀਲਾ !

ਇਬਰਾਹਿਮ ਅਲੀ ਖਾਨ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ ਸ਼੍ਰੀਲੀਲਾ !

ਮਿਡ-ਡੇਅ ਸ਼ੋਅਬਿਜ਼ ਐਵਾਰਡਸ 'ਚ ਅਦਾਕਾਰ ਸ਼ੈਲੇਸ਼ ਨੂੰ ਮਿਲਿਆ 'ਐਂਟਰਟੇਨਮੈਂਟ ਮਿਲੇਨੀਅਲ' ਪੁਰਸਕਾਰ

ਮਿਡ-ਡੇਅ ਸ਼ੋਅਬਿਜ਼ ਐਵਾਰਡਸ 'ਚ ਅਦਾਕਾਰ ਸ਼ੈਲੇਸ਼ ਨੂੰ ਮਿਲਿਆ 'ਐਂਟਰਟੇਨਮੈਂਟ ਮਿਲੇਨੀਅਲ' ਪੁਰਸਕਾਰ

ਬਲੂ ਸਲਿਟ ਗਾਊਨ 'ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ

ਬਲੂ ਸਲਿਟ ਗਾਊਨ 'ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ