ਪ੍ਰੀਤ ਪੱਤੀ
ਖਰੜ - ਬਲਦੇਵ ਸਿੰਘ ਮੈਮੋਰੀਅਲ ਸਿੱਖ ਗਰਲਜ਼ ਸੀਨੀਅਰ ਸਕੂਲ (ਸੋਢੀ ਸਕੂਲ) ਦਾ ਦਸਵੀਂ ਤੇ ਬਾਰਵੀਂ ਜਮਾਤਾਂ ਸੈਸ਼ਨ 2025-2026 ਦਾ ਨਤੀਜਾ 100% ਫੀਸਦੀ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਢੀ , ਮੈਨੇਜਰ ਕਰਮਜੀਤ ਸਿੰਘ ਸੋਢੀ ਅਤੇ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਇਸ ਸਾਲ ਦੋਨਾਂ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ ਜਿਸ ਕਰਕੇ ਸਕੂਲ ਮੈਨੇਜਮੈਂਟ ਨੇ ਪੜ੍ਹਾਉਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਬਹੁਤ ਸ਼ਲਾਘਾ ਕੀਤੀ । ਬਾਰਵੀਂ ਜਮਾਤ ਵਿੱਚ ਅੰਜਲੀ ਸਿੰਘ,ਸੁਹਾਣੀ ਅਤੇ ਗਗਨਦੀਪ ਕੌਰ ਨੇ ਪਹਿਲਾ , ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਵਿੱਚ ਹਰਮਨਦੀਪ ਕੌਰ , ਮੋਨਿਕਾ ਰਾਣੀ ਅਤੇ ਮਨਪ੍ਰੀਤ ਕੌਰ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਪ੍ਰਧਾਨ ਸਾਹਿਬ , ਮੈਨੇਜਰ ਸਾਹਿਬ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਬਾਰਵੀਂ ਅਤੇ ਦਸਵੀਂ ਜਮਾਤਾਂ ਦੇ ਇੰਚਾਰਜ ਗੁਰਿੰਦਰ ਕੌਰ , ਨੀਤੂ ਗੋਇਲ ਨਾਲ ਵਾਈਸ ਪ੍ਰਿੰਸੀਪਲ ਧਲਵੰਤ ਕੌਰ,ਗੁਰਿੰਦਰ ਕੌਰ, ਡਿੰਪਲ ਕੁਮਾਰੀ ਦੇ ਨਾਲ ਸਕੂਲ ਦਾ ਸਾਰਾ ਸਟਾਫ ਹਾਜ਼ਰ ਸਨ।