ਕਪੂਰਥਲਾ : ਪੰਜਾਬ ਵਾਸੀਆਂ 'ਤੇ ਇਕ ਵਾਰ ਫਿਰ ਤੋਂ ਖ਼ਤਰਾ ਮੰਡਰਾਉਣ ਲੱਗਾ ਹੈ। ਦਰਅਸਲ ਸਤੁਲਜ ਦਰਿਆ ਦਾ ਬੰਨ੍ਹ ਟੁੱਟਣ ਕੰਢੇ ਪਹੁੰਚਣ ਵਾਲਾ ਹੈ। ਇਸੇ ਦੇ ਸਬੰਧ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ। ਵੀਡੀਓ ਜਾਰੀ ਕਰਦੇ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਮਡਾਲਾ ਸਨਾ ਵਿਚ ਪਿਛਲੀ ਵਾਰ ਵੀ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਬੇਸ਼ਕ ਸਤਲੁਜ ਵਿਚ ਪਾਣੀ ਅਜੇ 45 ਹਜ਼ਾਰ ਦੇ ਕਿਊਸਿਕ ਹੈ ਪਰ ਜੇਕਰ ਪਾਣੀ ਵੱਧਣ ਕਾਰਨ ਬੰਨ੍ਹ ਟੁੱਟ ਗਿਆ ਤਾਂ ਬੇਹੱਦ ਨੁਕਸਾਨ ਹੋਵੇਗਾ।
ਉਨ੍ਹਾਂ ਅਪੀਲ ਕਰਦੇ ਕਿਹਾ ਕਿ ਜਿਹੜੇ ਨੌਜਵਾਨ ਘਰ ਬੈਠੇ ਹਨ, ਉਹ ਇਥੇ ਆ ਕੇ ਬੰਨ੍ਹ ਨੂੰ ਪੂਰਨ ਵਿਚ ਸੇਵਾ ਕਰਨ। ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਥੇ ਪਹੁੰਚ ਕੇ ਬੋਰੀਆਂ ਨਾਲ ਬੰਨ੍ਹ ਨੂੰ ਬੰਨ੍ਹਣ ਤਾਂਕਿ ਖ਼ਤਰੇ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰਾ ਪ੍ਰਸ਼ਾਸਨ ਅਤੇ ਕਈ ਸੇਵਾਦਾਰਾਂ ਵੱਲੋਂ ਇਥੇ ਕੰਮ ਕੀਤਾ ਜਾ ਰਿਹਾ ਹੈ, ਨੌਜਵਾਨ ਵੀ ਜਲਦੀ ਤੋਂ ਜਲਦੀ ਆ ਕੇ ਇਥੇ ਸੇਵਾ ਵਿਚ ਹਿੱਸਾ ਪਾਉਣ।