ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਹਾਲ ਹੀ ਵਿਚ ਐੱਸ. ਐੱਮ. ਓ. ਤੋਂ ਪਦਉੱਨਤ ਹੋਏ 10 ਅਧਿਕਾਰੀਆਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਕੁਮਾਰ ਵੱਲੋਂ ਜਾਰੀ ਸੂਚੀ ਅਨੁਸਾਰ ਡਾ. ਸੰਜੀਵ ਭਗਤ ਸਿਵਲ ਸਰਜਨ ਕਪੂਰਥਲਾ, ਡਾ. ਬਲਵੀਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਸਵਰਨਜੀਤ ਧਵਨ ਸਿਵਲ ਸਰਜਨ ਅੰਮ੍ਰਿਤਸਰ, ਡਾ. ਮਨਦੀਪ ਮੰਡੇਲ ਡਿਪਟੀ ਡਾਇਰੈਕਟਰ, ਮੁੱਖ ਦਫਤਰ ਚੰਡੀਗੜ੍ਹ, ਡਾ. ਸਵਪਨਜੀਤ ਕੌਰ, ਡਿਪਟੀ ਡਾਇਰੈਕਟਰ, ਪੀ. ਐੱਚ. ਐੱਸ. ਸੀ. ਮੋਹਾਲੀ, ਡਾ. ਮਨਦੀਪ ਕੰਵਲ, ਮੈਡੀਕਲ ਸੁਪਰਡੈਂਟ, ਈ. ਐੱਸ. ਆਈ. ਹਸਪਤਾਲ, ਅੰਮ੍ਰਿਤਸਰ, ਡਾ. ਚਾਰੂ ਸਿੰਗਲਾ ਮੁੱਖ ਕੈਮੀਕਲ ਐਗਜ਼ਾਮੀਨਰ ਖਰੜ, ਡਾ. ਤਾਰਕਜੋਤ ਸਿੰਘ ਮੈਡੀਕਲ ਸੁਪਰਡੈਂਟ, ਸਿਵਲ ਹਸਪਤਾਲ ਜਲੰਧਰ, ਡਾ. ਨਮਿਤਾ ਘਈ ਮੈਡੀਕਲ ਸੁਪਰਡੈਂਟ, ਸਿਵਲ ਹਸਪਤਾਲ ਜਲੰਧਰ, ਡਾ. ਹਰਿੰਦਰ ਕੁਮਾਰ ਸ਼ਰਮਾ ਨੂੰ ਸਿਵਲ ਸਰਜਨ ਮਾਨਸਾ ਨਿਯੁਕਤ ਕੀਤਾ ਗਿਆ ਹੈ।