Sunday, May 17, 2026
BREAKING
ਸਾਹਿਤ ਸਭਾ ਸੁਨਾਮ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਵਿੱਚ ਬੱਲੀ ਈਲਵਾਲ ਦਾ ਸੱਭਿਆਚਾਰਕ ਗੀਤ ਲੋਕ ਅਰਪਣ ਪ੍ਰਾਚੀਨ ਸ੍ਰੀ ਬ੍ਰਹਮ ਸਿਰਾ ਮੰਦਿਰ ਵਿਖੇ ਸ਼ਨੀ ਜਯੰਤੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ      ਗੁਰਦਾਸਪੁਰ 'ਚ ਹੈਂਡ ਗ੍ਰਨੇਡ ਸੁੱਟਣ ਵਾਲੇ 3 ਮੁਲਜ਼ਮ ਗ੍ਰਿਫਤਾਰ, ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਧਮਾਕੇ ਦੇ ਤਾਰ ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ ਪੰਜਾਬ ਦੇ ਸਾਬਕਾ ਸਰਪੰਚ 'ਤੇ ਫਿਲਮੀ ਸਟਾਈਲ 'ਚ ਹਮਲਾ, ਗੱਡੀ 'ਚੋਂ ਨਿਕਲ ਭੱਜਣ ਲੱਗਾ ਤਾਂ... ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ ਪੰਜਾਬ 'ਚ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ ! ਚੋਣਾਂ ਤੋਂ ਪਹਿਲਾਂ ਹੋਈ ਸਭ ਤੋਂ ਵੱਡੀ ਕਾਰਵਾਈ ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ, ਗੁਰਦੀਪ ਭਲਵਾਨ ਕਤਲਕਾਂਡ ਮਾਮਲੇ ’ਚ ਅਦਾਲਤ ਨੇ ਸੁਣਾਇਆ ਫੈਸਲਾ ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 4 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਪੜ੍ਹੋ ਪੂਰਾ ਸ਼ਡਿਊਲ

17 ਮਈ, 2026 05:37 PM

ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵੱਲੋਂ ਪ੍ਰੀਖਿਆਵਾਂ ਤੋਂ ਬਾਅਦ ਉੱਤਰ-ਪੱਤਰੀਆਂ ਦੇ ਮੁੜ-ਮੁਲਾਂਕਣ (ਰੀ-ਇਵੈਲੂਏਸ਼ਨ) ਨਾਲ ਸਬੰਧਿਤ ਨਵੇਂ ਨਿਯਮ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਬੋਰਡ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਅਨੁਸਾਰ ਰੀ-ਇਵੈਲੂਏਸ਼ਨ ਦੀ ਸਹੂਲਤ ਸਿਰਫ ਲਿਖ਼ਤੀ ਪ੍ਰੀਖਿਆਵਾਂ (ਥਿਊਰੀ ਪੇਪਰਾਂ) ਲਈ ਹੀ ਉਪਲੱਬਧ ਹੋਵੇਗੀ। ਪ੍ਰਯੋਗਾਤਮਕ ਪ੍ਰੀਖਿਆਵਾਂ (ਪ੍ਰੈਕਟੀਕਲ ਪੇਪਰਾਂ) ਦਾ ਰੀ-ਇਵੈਲੂਏਸ਼ਨ ਕਿਸੇ ਵੀ ਸਥਿਤੀ 'ਚ ਨਹੀਂ ਕੀਤਾ ਜਾਵੇਗਾ। ਬੋਰਡ ਵੱਲੋਂ ਨਤੀਜਾ ਐਲਾਨ ਕੀਤੇ ਜਾਣ ਤੋਂ ਬਾਅਦ ਰੀ-ਇਵੈਲੂਏਸ਼ਨ ਦਾ ਫਾਰਮ ਅਤੇ ਫ਼ੀਸ ਸਿਰਫ ਆਨਲਾਈਨ ਮਾਧਿਅਮ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਆਨਲਾਈਨ ਫਾਰਮ ਅਤੇ ਫ਼ੀਸ ਭਰਨ ਤੋਂ ਬਾਅਦ ਉਸ ਦਾ ਪ੍ਰਿੰਟ ਆਪਣੇ ਕੋਲ ਸੰਭਾਲ ਕੇ ਰੱਖਣਾ ਹੋਵੇਗਾ। ਜਾਰੀ ਸ਼ੈਡਿਊਲ 'ਚ ਦਰਜ ਨਿਰਧਾਰਿਤ ਮਿਤੀਆਂ ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਅਧੂਰੇ ਫਾਰਮ ਹੋਣਗੇ ਰੱਦ, ਫ਼ੀਸ ਨਹੀਂ ਹੋਵੇਗੀ ਰਿਫੰਡ
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਨਿਰਧਾਰਿਤ ਰੀ-ਇਵੈਲੂਏਸ਼ਨ ਫ਼ੀਸ ਤੋਂ ਬਿਨਾਂ ਮਿਲੇ ਜਾਂ ਅਧੂਰੇ ਫਾਰਮਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਅਵੇਦਨਾਂ (ਐਪਲੀਕੇਸ਼ਨਾਂ) ਨੂੰ ਬਿਨਾਂ ਕਿਸੇ ਸੂਚਨਾ ਦੇ ਰੱਦ ਕਰ ਦਿੱਤਾ ਜਾਵੇਗਾ। ਰੀ-ਇਵੈਲੂਏਸ਼ਨ ਲਈ ਜਮ੍ਹਾਂ ਕਰਵਾਈ ਗਈ ਫ਼ੀਸ ਕਿਸੇ ਵੀ ਸੂਰਤ ਵਿਚ ਵਾਪਸ (ਰਿਫੰਡ) ਜਾਂ ਐਡਜਸਟ ਨਹੀਂ ਕੀਤੀ ਜਾਵੇਗੀ। ਬੋਰਡ ਨੇ ਇਸ ਲਈ ਪ੍ਰਤੀ ਉੱਤਰ-ਪੱਤਰੀ (ਪਰ ਆਂਸਰ ਸ਼ੀਟ) 1000 ਰੁਪਏ ਫੀਸ ਨਿਰਧਾਰਿਤ ਕੀਤੀ ਹੈ।

ਅੰਕ ਘੱਟ ਹੋਣ ਜਾਂ ਵੱਧ, ਰੀ-ਇਵੈਲੂਏਸ਼ਨ ਤੋਂ ਬਾਅਦ ਐਲਾਨਿਆ ਨਤੀਜਾ ਹੀ ਹੋਵੇਗਾ ਅੰਤਿਮ
ਨਿਯਮਾਂ ਮੁਤਾਬਕ ਰੀ-ਇਵੈਲੂਏਸ਼ਨ ਤੋਂ ਬਾਅਦ ਉੱਤਰ-ਪੱਤਰੀਆਂ ਦੇ ਨਤੀਜਿਆਂ 'ਚ ਨਿਯਮਾਂ ਅਨੁਸਾਰ ਸੋਧ ਕੀਤੀ ਜਾਵੇਗੀ। ਜੇਕਰ ਜਾਂਚ ਤੋਂ ਬਾਅਦ ਪ੍ਰੀਖਿਆਰਥੀ ਦੇ ਅੰਕ (ਨੰਬਰ) ਵੱਧ ਜਾਂਦੇ ਹਨ, ਤਾਂ ਵਧੇ ਹੋਏ ਅੰਕਾਂ ਅਨੁਸਾਰ ਅਤੇ ਜੇਕਰ ਅੰਕ ਘੱਟ ਹੋ ਜਾਂਦੇ ਹਨ ਤਾਂ ਘੱਟ ਹੋਏ ਅੰਕਾਂ ਦੇ ਆਧਾਰ ’ਤੇ ਹੀ ਰਿਜ਼ਲਟ 'ਚ ਸੁਧਾਰ ਕੀਤਾ ਜਾਵੇਗਾ। ਰੀ-ਇਵੈਲੂਏਸ਼ਨ ਤੋਂ ਬਾਅਦ ਐਲਾਨ ਕੀਤਾ ਨਤੀਜਾ ਹੀ ਪੂਰੀ ਤਰ੍ਹਾਂ ਅੰਤਿਮ (ਫਾਈਨਲ) ਮੰਨਿਆ ਜਾਵੇਗਾ। ਇਸ ਪ੍ਰਕਿਰਿਆ ਦੌਰਾਨ ਜੇਕਰ ਕਿਸੇ ਪ੍ਰੀਖਿਆਰਥੀ ਦੇ ਨੰਬਰ ਵੱਧਦੇ ਹਨ ਤਾਂ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ 'ਚ ਉਸ ਨੂੰ 'ਜੁਆਇੰਟ ਮੈਰਿਟ' ਵਜੋਂ ਜੋੜਿਆ ਜਾਵੇਗਾ, ਜਿਸ ਨਾਲ ਮੁੱਖ (ਪ੍ਰਾਇਮਰੀ) ਮੈਰਿਟ ਸੂਚੀ ਪ੍ਰਭਾਵਿਤ ਨਹੀਂ ਹੋਵੇਗੀ।

ਪੁਰਾਣਾ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਮਿਲੇਗਾ ਨਵਾਂ, 30 ਮਈ ਤੱਕ ਮੌਕਾ
ਰੀ-ਇਵੈਲੂਏਸ਼ਨ ਦੇ ਨਤੀਜਿਆਂ ਦੀ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਆਨਲਾਈਨ ਦਿੱਤੀ ਜਾਵੇਗੀ। ਜੇਕਰ ਅੰਕਾਂ 'ਚ ਕੋਈ ਸੋਧ ਹੁੰਦੀ ਹੈ ਤਾਂ ਇਸ ਸਬੰਧੀ ਅਗਲੇਰੀ ਕਾਰਵਾਈ ਪ੍ਰੀਖਿਆ ਸ਼ਾਖਾ ਵੱਲੋਂ ਕੀਤੀ ਜਾਵੇਗੀ। ਪ੍ਰੀਖਿਆਰਥੀ ਨੂੰ ਸਬੰਧਿਤ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕਰਕੇ ਆਪਣਾ ਪੁਰਾਣਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਉਸ ਦੇ ਬਦਲੇ ਨਵਾਂ ਸਰਟੀਫਿਕੇਟ ਪ੍ਰਾਪਤ ਕਰਨਾ ਹੋਵੇਗਾ। ਹਾਲਾਂਕਿ ਪ੍ਰੀਖਿਆਰਥੀ ਨੂੰ ਅਸਲ (ਓਰੀਜਨਲ) ਸਰਟੀਫਿਕੇਟ ਉਦੋਂ ਤੱਕ ਬੋਰਡ ਨੂੰ ਨਹੀਂ ਭੇਜਣਾ ਹੈ, ਜਦੋਂ ਤੱਕ ਕਿ ਉਸ ਦੀ ਮੰਗ ਨਾ ਕੀਤੀ ਜਾਵੇ। ਵਿਦਿਆਰਥੀ ਰੀ-ਇਵੈਲੂਏਸ਼ਨ ਦੇ ਫਾਰਮ 30 ਮਈ ਤੱਕ ਭਰ ਸਕਦੇ ਹਨ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਜਾਂ ਬਦਲਿਆ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਦੇਖਿਆ ਜਾ ਸਕੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਸਾਹਿਤ ਸਭਾ ਸੁਨਾਮ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਵਿੱਚ ਬੱਲੀ ਈਲਵਾਲ ਦਾ ਸੱਭਿਆਚਾਰਕ ਗੀਤ ਲੋਕ ਅਰਪਣ

ਸਾਹਿਤ ਸਭਾ ਸੁਨਾਮ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਵਿੱਚ ਬੱਲੀ ਈਲਵਾਲ ਦਾ ਸੱਭਿਆਚਾਰਕ ਗੀਤ ਲੋਕ ਅਰਪਣ

ਪ੍ਰਾਚੀਨ ਸ੍ਰੀ ਬ੍ਰਹਮ ਸਿਰਾ ਮੰਦਿਰ ਵਿਖੇ ਸ਼ਨੀ ਜਯੰਤੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ

ਪ੍ਰਾਚੀਨ ਸ੍ਰੀ ਬ੍ਰਹਮ ਸਿਰਾ ਮੰਦਿਰ ਵਿਖੇ ਸ਼ਨੀ ਜਯੰਤੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ     

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ     

ਗੁਰਦਾਸਪੁਰ 'ਚ ਹੈਂਡ ਗ੍ਰਨੇਡ ਸੁੱਟਣ ਵਾਲੇ 3 ਮੁਲਜ਼ਮ ਗ੍ਰਿਫਤਾਰ, ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਧਮਾਕੇ ਦੇ ਤਾਰ

ਗੁਰਦਾਸਪੁਰ 'ਚ ਹੈਂਡ ਗ੍ਰਨੇਡ ਸੁੱਟਣ ਵਾਲੇ 3 ਮੁਲਜ਼ਮ ਗ੍ਰਿਫਤਾਰ, ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਧਮਾਕੇ ਦੇ ਤਾਰ

ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ

ਪੰਜਾਬ ਦੇ ਸਾਬਕਾ ਸਰਪੰਚ 'ਤੇ ਫਿਲਮੀ ਸਟਾਈਲ 'ਚ ਹਮਲਾ, ਗੱਡੀ 'ਚੋਂ ਨਿਕਲ ਭੱਜਣ ਲੱਗਾ ਤਾਂ...

ਪੰਜਾਬ ਦੇ ਸਾਬਕਾ ਸਰਪੰਚ 'ਤੇ ਫਿਲਮੀ ਸਟਾਈਲ 'ਚ ਹਮਲਾ, ਗੱਡੀ 'ਚੋਂ ਨਿਕਲ ਭੱਜਣ ਲੱਗਾ ਤਾਂ...

ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਪੰਜਾਬ 'ਚ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ ! ਚੋਣਾਂ ਤੋਂ ਪਹਿਲਾਂ ਹੋਈ ਸਭ ਤੋਂ ਵੱਡੀ ਕਾਰਵਾਈ

ਪੰਜਾਬ 'ਚ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ ! ਚੋਣਾਂ ਤੋਂ ਪਹਿਲਾਂ ਹੋਈ ਸਭ ਤੋਂ ਵੱਡੀ ਕਾਰਵਾਈ

ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ, ਗੁਰਦੀਪ ਭਲਵਾਨ ਕਤਲਕਾਂਡ ਮਾਮਲੇ ’ਚ ਅਦਾਲਤ ਨੇ ਸੁਣਾਇਆ ਫੈਸਲਾ

ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ, ਗੁਰਦੀਪ ਭਲਵਾਨ ਕਤਲਕਾਂਡ ਮਾਮਲੇ ’ਚ ਅਦਾਲਤ ਨੇ ਸੁਣਾਇਆ ਫੈਸਲਾ

ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 4 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 4 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ