Thursday, February 26, 2026
BREAKING
ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ    ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

ਪੰਜਾਬ

ਪੰਜਾਬ ਦੇ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਕੀਤਾ ਅਹਿਮ ਐਲਾਨ

05 ਅਕਤੂਬਰ, 2025 04:46 PM

ਚੰਡੀਗੜ੍ਹ : ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਕਿਰਤ ਵਿਭਾਗ ਵੱਲੋਂ ਵੱਖ-ਵੱਖ ਐਕਟਾਂ ਅਧੀਨ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਹੈ ਤਾਂ ਜੋ ਕਾਮਿਆਂ, ਉਦਯੋਗਾਂ ਤੇ ਹੋਰ ਭਾਈਵਾਲਾਂ ਨੂੰ ਪਾਰਦਰਸ਼ੀ, ਸਮਾਂ-ਬੱਧ ਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਕਾਰੋਬਾਰ ਕਰਨ 'ਚ ਸੌਖ ਤੇ ਸੁਖਾਲੇ ਜੀਵਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਬਾਰੇ ਦੱਸਦਿਆਂ ਕਿਰਤ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਵੱਖ-ਵੱਖ ਕਿਸਮ ਦੀਆਂ ਮਨਜ਼ੂਰੀਆਂ, ਰਜਿਸਟ੍ਰੇਸ਼ਨਾਂ, ਲਾਇਸੈਂਸਾਂ ਤੇ ਭਲਾਈ ਸੇਵਾਵਾਂ ਨੂੰ ਇੱਕੋ ਡਿਜੀਟਲ ਪਲੇਟਫਾਰਮ ’ਤੇ ਉਪਲੱਬਧ ਕਰਵਾਇਆ ਹੈ।

ਇਨ੍ਹਾਂ ਸੇਵਾਵਾਂ ’ਚ ਇਮਾਰਤੀ ਯੋਜਨਾਵਾਂ ਸਬੰਧੀ ਮਨਜ਼ੂਰੀ, ਸਟੇਬਿਲਟੀ ਸਰਟੀਫਿਕੇਟਾਂ ਦੀ ਸਵੀਕ੍ਰਿਤੀ, ਫੈਕਟਰੀਆਂ ਦੀ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ, ਲਾਇਸੈਂਸਾਂ ਦਾ ਨਵੀਨੀਕਰਨ ਤੇ ਸੋਧ, ਰਾਤ ਦੀਆਂ ਸ਼ਿਫਟਾਂ ’ਚ ਔਰਤਾਂ ਨੂੰ ਰੁਜ਼ਗਾਰ ਦੇਣ ਸਬੰਧੀ ਪ੍ਰਵਾਨਗੀ, ਮੁੱਖ ਮਾਲਕਾਂ ਤੇ ਠੇਕੇਦਾਰਾਂ ਦੀ ਰਜਿਸਟ੍ਰੇਸ਼ਨ, ਭਲਾਈ ਫੰਡ ਦਾ ਭੁਗਤਾਨ, ਪੰਜਾਬ ਕਿਰਤ ਭਲਾਈ ਬੋਰਡ ਤੋਂ ਲਾਭ ਲੈਣ ਸਬੰਧੀ ਦਾਅਵਾ, ਉਸਾਰੀ ਵਾਲੀਆਂ ਥਾਵਾਂ ਤੇ ਟਰੇਡ ਯੂਨੀਅਨਾਂ ਦੀ ਰਜਿਸਟ੍ਰੇਸ਼ਨ, ਕਿਰਤ ਕਾਨੂੰਨਾਂ ਅਧੀਨ ਸਾਲਾਨਾ ਰਿਟਰਨ ਜਮ੍ਹਾਂ ਕਰਵਾਉਣਾ, ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ ਅਧੀਨ ਲਾਭ ਅਤੇ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੀ ਰਜਿਸਟ੍ਰੇਸ਼ਨ ਆਦਿ ਸ਼ਾਮਲ ਹਨ।

ਸੌਂਦ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਡਿਜੀਟਾਈਜ਼ ਕਰਕੇ ਪੰਜਾਬ ਸਰਕਾਰ ਨੇ ਬੇਲੋੜੀ ਦੇਰੀ ਤੇ ਖੱਜਲ-ਖੁਆਰੀ ਨੂੰ ਖ਼ਤਮ ਕੀਤਾ ਹੈ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਧੇਰੇ ਕੁਸ਼ਲਤਾ ਲਿਆਂਦੀ ਹੈ। ਹੁਣ ਕਾਮੇ ਅਤੇ ਮਾਲਕ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਸਾਰੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਨੇ ਸਾਰੇ ਭਾਈਵਾਲਾਂ ਨੂੰ ਆਪਣੇ ਘਰ ਜਾਂ ਕੰਮ ਵਾਲੀ ਥਾਂ ਤੋਂ ਆਸਾਨੀ ਨਾਲ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਅਧਿਕਾਰਤ ਪੋਰਟਲ https://pblabour.gov.in ਉੱਤੇ ਜਾਣ ਦੀ ਅਪੀਲ ਕੀਤੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ

ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ

ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ   

ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ   

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ

ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ

ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ

ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ

ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ

ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ

ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ

ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ

ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ

ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਇਨ੍ਹਾਂ ਦੋ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਇਨ੍ਹਾਂ ਦੋ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਦੀ ਦੇਣ: ਬਲਤੇਜ ਪੰਨੂ

ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਦੀ ਦੇਣ: ਬਲਤੇਜ ਪੰਨੂ