Monday, November 02, 2026
BREAKING
• ਡਾਕਟਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਮੇਸੀ ਵੱਲੋਂ ਨਾ ਦਿੱਤੀ ਜਾਵੇ ਪ੍ਰੀਗਾਬਾਲਿਨ ਦਵਾਈ - ਜ਼ਿਲ੍ਹਾ ਮੈਜਿਸਟ੍ਰੇਟ • ਭਰੋਸੇਯੋਗ ਤੇ ਸੁਚਾਰੂ ਸਿਹਤ ਸੇਵਾਵਾਂ ਹਰ ਨਾਗਰਿਕ ਦਾ ਹੱਕ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ  • ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਮਾਮਲੇ 'ਤੇ ਨਵੀਂ ਅਪਡੇਟ, ਪੜ੍ਹੋ ਹਾਈਕੋਰਟ 'ਚ ਸੁਣਵਾਈ ਦੌਰਾਨ ਕੀ ਹੋਇਆ • ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ • ਭਾਰਤੀ ਅਰਥਵਿਵਸਥਾ ਲਈ ਸ਼ਾਨਦਾਰ ਰਿਹਾ ਅਕਤੂਬਰ ​​ਮਹੀਨਾ, ਕਾਰ ਵਿਕਰੀ-UPI ਅਤੇ GST ਤੱਕ ਟੁੱਟੇ ਕਈ ਰਿਕਾਰਡ • ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ ਝਟਕਾ ! ਅਦਾਲਤ ਨੇ ਇਸ ਫ਼ੈਸਲੇ 'ਤੇ ਲਾਈ ਰੋਕ • BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ • ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ, ਲੋਕਾਂ ’ਚ ਡਰ ਦਾ ਮਾਹੌਲ : ਮਜੀਠੀਆ • PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ • IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਪੰਜਾਬ

ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਖ਼ੁਦ 'ਤੇ ਤਾਰਪੀਨ ਦਾ ਤੇਲ ਛਿੜਕ ਕੇ ਅੱਗ ਲਾ ਲਈ

02 ਨਵੰਬਰ, 2026 05:58 PM

ਖਰੜ : ਇੱਥੇ ਲਾਂਡਰਾਂ-ਖਰੜ ਰੋਡ ਸਥਿਤ ਸੈਕਟਰ-116 ਦੀ ਸੋਮਦੱਤਜ਼ ਲੈਂਡਮਾਰਕ ਅਪਾਰਟਮੈਂਟ ਸੁਸਾਇਟੀ ਦੇ ਮੁੱਖ ਗੇਟ ਸਾਹਮਣੇ ਖ਼ੁਦ 'ਤੇ ਤਾਰਪੀਨ ਦਾ ਤੇਲ ਛਿੜਕ ਕੇ ਅੱਗ ਲਾਉਣ ਵਾਲੇ ਪਿੰਡ ਸੰਤੇਮਾਜਰਾ ਦੇ 49 ਸਾਲਾ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਨੂੰ ਗੰਭੀਰ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਖਰੜ, ਫਿਰ ਮੋਹਾਲੀ ਅਤੇ ਬਾਅਦ ’ਚ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 30 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਮ੍ਰਿਤਕ ਦੇ ਪੁੱਤਰ ਮੰਨਤ ਉਰਫ਼ ਮੰਨੂ ਵਾਸੀ ਸੰਤੇਮਾਜਰਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਸੁਸਾਇਟੀ ਦੇ ਮੈਨੇਜਰ ਗੁਰਵੇਲ ਸਿੰਘ, ਨਗਰ ਕੌਂਸਲ ਦੇ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਅਤੇ ਚੂਹੜ ਸਿੰਘ ’ਤੇ ਗੰਭੀਰ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਪਿਤਾ ਸੋਮਦੱਤਜ਼ ਲੈਂਡਮਾਰਕ ਅਪਾਰਟਮੈਂਟ ਸੁਸਾਇਟੀ ’ਚ ਘਰਾਂ ਤੋਂ ਕੂੜਾ ਚੁੱਕਣ ਦਾ ਕੰਮ ਕਰਦਾ ਸੀ ਅਤੇ ਪਿਛਲੇ 7 ਮਹੀਨਿਆਂ ਤੋਂ ਉਸ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ।


ਉਸ ਦਾ ਪਿਤਾ ਅਕਸਰ ਘਰ ’ਚ ਦੱਸਦਾ ਸੀ ਕਿ ਸੁਸਾਇਟੀ ’ਚ ਕੰਮ ਦੌਰਾਨ ਉਸ ਨੂੰ ਕਥਿਤ ਤੌਰ ’ਤੇ ਤੰਗ ਕੀਤਾ ਜਾਂਦਾ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਉਸ ਨੂੰ ਇਕ ਕਮਰੇ ’ਚ ਲਿਜਾ ਕੇ ਕਥਿਤ ਤੌਰ ’ਤੇ ਬਿਜਲੀ ਦਾ ਕਰੰਟ ਲਾਉਂਦੇ ਸਨ ਅਤੇ ਜਾਤੀਸੂਚਕ ਸ਼ਬਦ ਬੋਲ ਕੇ ਜ਼ਲੀਲ ਕਰਦੇ ਸਨ। ਤਨਖ਼ਾਹ ਨਾ ਮਿਲਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਵੀ ਖ਼ਰਾਬ ਹੋ ਗਈ ਸੀ ਅਤੇ ਘਰੇਲੂ ਸਮਾਨ ਲਈ ਲਏ ਉਧਾਰ ਦੀ ਅਦਾਇਗੀ ਨਾ ਹੋਣ ਕਾਰਨ ਦੁਕਾਨਦਾਰ ਵੀ ਘਰ ਆ ਕੇ ਪੈਸੇ ਮੰਗਦੇ ਸਨ। ਉਸ ਦੇ ਪਿਤਾ ਨੇ ਕਈ ਵਾਰ ਸੁਸਾਇਟੀ ਦੇ ਮੈਨੇਜਰ ਤੇ ਹੋਰ ਸਬੰਧਿਤ ਵਿਅਕਤੀਆਂ ਕੋਲ ਆਪਣੀ ਬਕਾਇਆ ਤਨਖ਼ਾਹ ਦੀ ਮੰਗ ਕੀਤੀ ਸੀ ਪਰ ਉਸ ਨੂੰ ਤਨਖ਼ਾਹ ਦੇਣ ਦੀ ਬਜਾਏ ਕਥਿਤ ਤੌਰ ’ਤੇ ਬੇਇੱਜ਼ਤ ਕੀਤਾ ਜਾਂਦਾ ਸੀ।


22 ਅਕਤੂਬਰ ਨੂੰ ਉਸ ਦੇ ਪਿਤਾ ਨੇ ਸੁਸਾਇਟੀ ਦੇ ਮੁੱਖ ਗੇਟ ਸਾਹਮਣੇ ਜਾ ਕੇ ਕਿਹਾ ਸੀ ਕਿ ਉਹ ਅੱਜ ਆਪਣੀ 7 ਮਹੀਨਿਆਂ ਦੀ ਬਕਾਇਆ ਤਨਖ਼ਾਹ ਲੈ ਕੇ ਹੀ ਜਾਵੇਗਾ। ਇਸ ਤੋਂ ਬਾਅਦ ਉਸ ਨੇ ਆਪਣੇ ਕੋਲ ਮੌਜੂਦ ਇਕ ਲੀਟਰ ਦੀ ਪਲਾਸਟਿਕ ਬੋਤਲ ’ਚੋਂ ਤਾਰਪੀਨ ਦਾ ਤੇਲ ਆਪਣੇ 'ਤੇ ਛਿੜਕ ਕੇ ਅੱਗ ਲਾ ਲਈ। ਸੁਸਾਇਟੀ ਦੇ ਸੁਰੱਖਿਆ ਗਾਰਡ ਦੀ ਮਦਦ ਨਾਲ ਅੱਗ ਬੁਝਾਈ ਗਈ ਪਰ ਉਦੋਂ ਤੱਕ ਉਸ ਦਾ ਸਰੀਰ ਕਾਫ਼ੀ ਹੱਦ ਤੱਕ ਝੁਲਸ ਚੁੱਕਾ ਸੀ। ਪੁਲਸ ਨੇ ਪ੍ਰਾਪਤ ਬਿਆਨਾਂ ਦੇ ਆਧਾਰ ’ਤੇ ਮੈਨੇਜਰ ਗੁਰਵੇਲ ਸਿੰਘ, ਨਗਰ ਕੌਂਸਲ ਦੇ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਤੇ ਚੂਹੜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਡਾਕਟਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਮੇਸੀ ਵੱਲੋਂ ਨਾ ਦਿੱਤੀ ਜਾਵੇ ਪ੍ਰੀਗਾਬਾਲਿਨ ਦਵਾਈ - ਜ਼ਿਲ੍ਹਾ ਮੈਜਿਸਟ੍ਰੇਟ

ਡਾਕਟਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਮੇਸੀ ਵੱਲੋਂ ਨਾ ਦਿੱਤੀ ਜਾਵੇ ਪ੍ਰੀਗਾਬਾਲਿਨ ਦਵਾਈ - ਜ਼ਿਲ੍ਹਾ ਮੈਜਿਸਟ੍ਰੇਟ

ਭਰੋਸੇਯੋਗ ਤੇ ਸੁਚਾਰੂ ਸਿਹਤ ਸੇਵਾਵਾਂ ਹਰ ਨਾਗਰਿਕ ਦਾ ਹੱਕ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ 

ਭਰੋਸੇਯੋਗ ਤੇ ਸੁਚਾਰੂ ਸਿਹਤ ਸੇਵਾਵਾਂ ਹਰ ਨਾਗਰਿਕ ਦਾ ਹੱਕ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ 

ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਮਾਮਲੇ 'ਤੇ ਨਵੀਂ ਅਪਡੇਟ, ਪੜ੍ਹੋ ਹਾਈਕੋਰਟ 'ਚ ਸੁਣਵਾਈ ਦੌਰਾਨ ਕੀ ਹੋਇਆ

ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਮਾਮਲੇ 'ਤੇ ਨਵੀਂ ਅਪਡੇਟ, ਪੜ੍ਹੋ ਹਾਈਕੋਰਟ 'ਚ ਸੁਣਵਾਈ ਦੌਰਾਨ ਕੀ ਹੋਇਆ

ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ

ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ

BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ

BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ

ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ, ਲੋਕਾਂ ’ਚ ਡਰ ਦਾ ਮਾਹੌਲ : ਮਜੀਠੀਆ

ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ, ਲੋਕਾਂ ’ਚ ਡਰ ਦਾ ਮਾਹੌਲ : ਮਜੀਠੀਆ

ਪੰਜਾਬ ਦੀ ਸਿਆਸਤ 'ਚ ਹਲਚਲ, ਸਾਬਕਾ ਮੰਤਰੀ ਦੇ ਘਰ ਤੜਕਸਾਰ ਪਈ ED ਦੀ ਰੇਡ

ਪੰਜਾਬ ਦੀ ਸਿਆਸਤ 'ਚ ਹਲਚਲ, ਸਾਬਕਾ ਮੰਤਰੀ ਦੇ ਘਰ ਤੜਕਸਾਰ ਪਈ ED ਦੀ ਰੇਡ

ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ

ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ

ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ : ਸਚਿਨ ਪਾਇਲਟ

ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ : ਸਚਿਨ ਪਾਇਲਟ

ਸਿਰਫ਼ ਮਨੁੱਖੀ ਭਲਾਈ ਹੀ ਸਾਨੂੰ ਮੁਕਤੀ ਵੱਲ ਲਿਜਾ ਸਕਦੀ ਹੈ: ਸਾਧਵੀ ਮੰਗਲਾ ਭਾਰਤੀ

ਸਿਰਫ਼ ਮਨੁੱਖੀ ਭਲਾਈ ਹੀ ਸਾਨੂੰ ਮੁਕਤੀ ਵੱਲ ਲਿਜਾ ਸਕਦੀ ਹੈ: ਸਾਧਵੀ ਮੰਗਲਾ ਭਾਰਤੀ