ਬਟਾਲਾ : ਥਾਣਾ ਸੇਖਵਾਂ ਤੋਂ ਦੋ ਹਵਾਲਾਤੀਆਂ ਦੇ ਫਰਾਰ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਅਤੇ ਹਰਪਾਲ ਨਾਂ ਦੇ ਦੋ ਹਵਾਲਾਤੀ ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋ ਗਏ । ਇਸ ਘਟਨਾ ਨੂੰ ਲੈ ਕੇ ਪੁਲਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ ਅਤੇ ਇਸਨੂੰ ਵੱਡੀ ਅਣਗਹਿਲੀ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਇੱਕ ਏਐਸਆਈ ਤੇ ਇਕ ਪੁਲਸ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਸਨ। ਇਨ੍ਹਾਂ ਵਿੱਚੋਂ ਇੱਕ ‘ਤੇ ਕਤਲ ਦਾ ਮਾਮਲਾ ਦਰਜ ਸੀ, ਜਦਕਿ ਦੂਜਾ ਨਸ਼ੇ ਦੇ ਕਾਰੋਬਾਰ ਕਰਦਾ ਸੀ।