ਮੋਹਾਲੀ : ਮੋਹਾਲੀ ਵਿਖੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਜਿੰਮ ਮਾਲਕ 'ਤੇ ਤੜਕੇ ਹੀ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਸਵੇਰ ਦੇ ਕਰੀਬ 5 ਵਜੇ ਫੇਜ਼-2 ਸਥਿਤ ਜਿੰਮ ਬਾਹਰ ਕੁੱਝ ਅਣਪਛਾਤੇ ਲੋਕ ਆਏ।
ਉਨ੍ਹਾਂ ਨੇ ਜਿੰਮ ਦੇ ਬਾਹਰ ਖੜ੍ਹੇ ਜਿੰਮ ਮਾਲਕ 'ਤੇ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਦੌਰਾਨ ਜਿੰਮ ਮਾਲਕ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਜਿੰਮ ਮਾਲਕ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਾਇਆ ਗਿਆ। ਸੂਚਨਾ ਮਿਲਣ ਮਗਰੋਂ ਪੁਲਸ ਵੀ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।