Tuesday, September 01, 2026
BREAKING
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਨਾਮ ਵਿੱਚ ਕਲੀਨ ਪੰਜਾਬ ਪਰੌਡ ਪੰਜਾਬ ਸੰਕਲਪ ਤਹਿਤ ਸ਼ੁਰੂ ਕੀਤਾ ਸਫਾਈ ਅਭਿਆਨ ਦਿਵਯ ਜਯੋਤੀ ਜਾਗਰਤੀ ਸੰਸਥਾਨ ਸੁਨਾਮ ਆਸ਼ਰਮ ਵੱਲੋਂ 'ਸੰਤੁਲਨ ਪ੍ਰੋਜੈਕਟ' ਤਹਿਤ ਹਰਿਆਵਲ ਤੀਜ ਤਿਉਹਾਰ ਮਨਾਇਆ ਰਾਮਲੀਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਬੰਧੀ ਡੀ.ਸੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਰਜਿਸਟ੍ਰੇਸ਼ਨ ਲਈ QR ਕੋਡ ਸਕੈਨਰ ਜਾਰੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆ ਰੌਸ਼ਨ ਕਰੋ” : ਡਾ. ਰੇਣੂ ਮਿੱਤਲ ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ ਹੜ੍ਹਾਂ 'ਚ ਰੁੜ੍ਹ ਕੇ ਆ ਗਿਆ ਕਰੋੜਾਂ ਦਾ ਖ਼ਜ਼ਾਨਾ ! ਰੈਸਕਿਊ ਟੀਮਾਂ ਨੂੰ ਮਿਲਿਆ ਸੋਨਾ ਹੀ ਸੋਨਾ PM ਮੋਦੀ ਨੇ ਇਰਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਜੰਗ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਖੇਡ

ਪਾਕਿਸਤਾਨ ਨੂੰ ਹਰਾ ਕੇ ਭਾਰਤ ਸੁਪਰ 8 ਵਿੱਚ

16 ਫ਼ਰਵਰੀ, 2026 05:24 PM

ਭਾਰਤ ਨੇ ਅੱਜ ਇਥੇ ਟੀ20 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 61 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ। ਭਾਰਤ ਦੀ ਜਿੱਤ ਦਾ ਨਾਇਕ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਰਿਹਾ, ਜਿਸ ਨੇ ਪ੍ਰੇਮਦਾਸਾ ਸਟੇਡੀਅਮ ਦੀ ਚੁਣੌਤੀਪੂਰਨ ਪਿੱਚ ’ਤੇ 40 ਗੇਂਦਾਂ ਵਿੱਚ 77 ਦੌੜਾਂ ਦੀ ਉਮਦਾ ਪਾਰੀ ਖੇਡੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਪਾਰੀ ਦੌਰਾਨ 10 ਚੌਕੇ ਤੇ ਤਿੰਨ ਛੱਕੇ ਜੜੇ। ਇਸ਼ਾਨ ਦੀ ਤੇਜ਼ ਤਰਾਰ ਪਾਰੀ ਸਦਕਾ ਭਾਰਤੀ ਟੀਮ ਸੱਤ ਵਿਕਟਾਂ ਦੇ ਨੁਕਸਾਨ ਨਾਲ 175 ਦਾ ਸਕੋਰ ਖੜ੍ਹਾ ਕਰਨ ਵਿੱਚ ਸਫਲ ਰਹੀ। ਟੀਚੇ ਦਾ ਪਿੱਛਾ ਕਰਦਿਆਂ ਪਾਕਿ ਟੀਮ 18 ਓਵਰਾਂ ਵਿੱਚ 114 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨ ਦਾ ਸਿਖਰਲਾ ਬੱਲੇਬਾਜ਼ੀ ਕ੍ਰਮ ਪੂਰੀ ਤਰ੍ਹਾਂ ਨਾਕਾਮ ਰਿਹਾ। ਸਾਹਿਬਜ਼ਾਦਾ ਫ਼ਰਹਾਨ (0), ਸੈਮ ਅਯੂਬ (6), ਕਪਤਾਨ ਸਲਮਾਨ ਅਲੀ ਆਗਾ(4) ਤੇ ਸਾਬਕਾ ਕਪਤਾਨ ਬਾਬਰ ਆਜ਼ਮ (5) ਭਾਰਤੀ ਗੇਂਦਬਾਜ਼ਾਂ ਅੱਗੇ ਛੇਤੀ ਗੋਡੇ ਟੇਕ ਗਏ। ਭਾਰਤੀ ਤੇਜ਼ ਗੇਂਦਬਾਜ਼ਾਂ ਤੇ ਸਪਿੰਨਰਾਂ ਨੇ ਨਿਯਮਤ ਵਕਫ਼ੇ ’ਤੇ ਵਿਕਟਾਂ ਲਈਆਂ ਤੇ ਵਿਰੋਧੀ ਟੀਮ ਨੂੰ ਦੌੜਾਂ ਬਣਾਉਣ ਤੋਂ ਡੱਕੀ ਰੱਖਿਆ। ਭਾਰਤ ਲਈ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਿਆ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ ਦੋ ਦੋ ਵਿਕਟਾਂ ਲਈਆਂ ਜਦੋਂਕਿ ਇਕ-ਇਕ ਵਿਕਟ ਕੁਲਦੀਪ ਯਾਦਵ ਤੇ ਤਿਲਕ ਵਰਮਾ ਦੇ ਹਿੱਸੇ ਆਈ। ਪਾਕਿਸਤਾਨ ਲਈ ਉਸਮਾਨ ਖ਼ਾਨ 44 ਦੌੜਾਂ ਨਾਲ ਟੌਪ ਸਕੋਰਰ ਰਿਹਾ। ਸ਼ਾਹੀਨ ਅਫ਼ਰੀਦੀ 23 ਦੌੜਾਂ ਨਾਲ ਨਾਬਾਦ ਰਿਹਾ। ਗਰੁੱਪ ਏ ਵਿੱਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਜਿੱਤ ਨਾਲ ਭਾਰਤ ਨੇ ਸੁਪਰ 8 ਗੇੜ ਵਿੱਚ ਥਾਂ ਪੱਕੀ ਕਰ ਲਈ ਹੈ। ਟੀ20 ਵਿਸ਼ਵ ਕੱਪ ਮੁਕਾਬਲਿਆਂ ਵਿੱਚ ਪਾਕਿਸਤਾਨ ਖਿਲਾਫ਼ ਭਾਰਤੀ ਦੀ ਲੀਡ ਹੁਣ 8-1 ਹੋ ਗਈ ਹੈ। ਭਾਰਤ ਗਰੁੱਪ ਗੇੜ ਦਾ ਆਪਣਾ ਆਖਰੀ ਮੁਕਾਬਲਾ ਬੁੱਧਵਾਰ ਨੂੰ ਨੀਦਰਲੈਂਡਜ਼ ਖਿਲਾਫ਼ ਖੇੇਡੇਗਾ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਭਾਰਤ ਨੂੰ ਪਹਿਲੇ ਹੀ ਓਵਰ ਵਿੱਚ ਅਭਿਸ਼ੇਕ ਸ਼ਰਮਾ ਦੇ ਰੂਪ ਵਿੱਚ ਵੱਡਾ ਝਟਕਾ ਲੱਗਾ। ਖੱਬੇ ਹੱਥ ਦਾ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹਿਆਂ ਸਲਮਾਨ ਅਲੀ ਆਗਾ ਦਾ ਸ਼ਿਕਾਰ ਬਣਿਆ। ਇਸ਼ਾਨ ਕਿਸ਼ਨ ਤੋਂ ਛੁੱਟ ਬਾਕੀ ਬੱਲੇਬਾਜ਼ਾਂ ਨੂੰ ਪਾਕਿਸਤਾਨੀ ਸਪਿੰਨਰਾਂ ਖਿਲਾਫ਼ ਚੌਕੇ ਛੱਕੇ ਜੜਨ ਵਿਚ ਖਾਸੀਆਂ ਮੁਸ਼ਕਲਾਂ ਆਈਆਂ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ 27 ਗੇਂਦਾਂ ’ਤੇ 32 ਦੌੜਾਂ ਬਣਾਈਆਂ। ਹੋਰਨਾਂ ਭਾਰਤੀ ਬੱਲੇਬਾਜ਼ਾਂ ਵਿੱਚ ਤਿਲਕ ਵਰਮਾ ਨੇ 25 ਤੇ ਸ਼ਿਵਮ ਦੂਬੇ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਰਿੰਕੂ ਸਿੰਘ 11 ਦੌੜਾਂ ਨਾਲ ਨਾਬਾਦ ਰਿਹਾ। ਅਭਿਸ਼ੇਕ ਸ਼ਰਮਾ ਵਾਂਗ ਹਾਰਦਿਕ ਪੰਡਿਆ ਤੇ ਅਕਸ਼ਰ ਪਟੇਲ ਵੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇੇ। ਪਾਕਿਸਤਾਨ ਲਈ ਸੈਮ ਅਯੂਬ ਨੇ ਚਾਰ ਓਵਰਾਂ ਵਿੱਚ 25 ਦੌੜਾਂ ਬਦਲੇ ਤਿੰਨ ਵਿਕਟ ਲਏ।

Have something to say? Post your comment

ਅਤੇ ਖੇਡ ਖਬਰਾਂ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ