Wednesday, November 11, 2026
BREAKING
• ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ      • ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ • ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ • ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ • ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ • ਸਰਦੀਆਂ ਤੋਂ ਪਹਿਲਾਂ ਆਂਡਿਆਂ ਦੀਆਂ ਕੀਮਤਾਂ 'ਚ ਹੋਣ ਵਾਲੈ ਭਾਰੀ ਵਾਧਾ, ਜਾਣੋ ਕਿੰਨੇ ਵਧ ਸਕਦੇ ਹਨ ਰੇਟ • ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ • ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ • 12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ • ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

ਚੰਡੀਗੜ੍ਹ

ਪਬਲਿਕ ਟ੍ਰਾਂਸਪੋਰਟ ਹੋਵੇਗੀ ਹਾਈਟੈਕ: ਈ-ਬੱਸਾਂ ਤੇ ਸੁਪਰ ਲਗਜ਼ਰੀ ਬੱਸਾਂ ਨਾਲ ਸਫ਼ਰ ਹੋਵੇਗਾ ਆਲੀਸ਼ਾਨ, 400 ਨਵੀਆਂ ਬੱਸਾਂ ਦੀ ਤਿਆਰੀ

07 ਜੂਨ, 2026 05:55 PM

ਚੰਡੀਗੜ੍ਹ : ਸ਼ਹਿਰ ਦਾ ਪਬਲਿਕ ਟਰਾਂਸਪੋਰਟ ਮਜ਼ਬੂਤ ਹੋਵੇਗਾ। ਮੈਟਰੋ ਦੀ ਥਾਂ ਬੱਸ ਸੇਵਾ ਸ਼ਹਿਰਵਾਸੀਆਂ ਲਈ ਵਧਾਈ ਜਾਵੇਗੀ। ਇੱਕ ਸਾਲ ਦੇ ਅੰਦਰ ਸ਼ਹਿਰ ’ਚ 400 ਨਵੀਆਂ ਈ-ਬੱਸਾਂ ਆਉਣਗੀਆਂ। ਇਸ ਨਾਲ ਟ੍ਰਾਈਸਿਟੀ ਅਤੇ ਹੋਰ ਰਾਜਾਂ ਦੇ ਦਰਮਿਆਨ ਬਿਹਤਰ ਕੁਨੈਕਟਿਵਿਟੀ ਮਜ਼ਬੂਤ ਹੋਵੇਗੀ। ਵਰਤਮਾਨ ਵਿੱਚ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਤਹਿਤ 100 ਈ-ਬੱਸਾਂ ਖਰੀਦੀਆਂ ਜਾ ਰਹੀਆਂ ਹਨ। ਇਨ੍ਹਾ ਵਿੱਚੋਂ 59 ਬੱਸਾਂ ਪ੍ਰਾਪਤ ਹੋ ਚੁੱਕੀਆਂ ਹਨ ਤੇ 57 ਬੱਸਾਂ ਟ੍ਰਾਇਸਿਟੀ ਰੂਟਾਂ 'ਤੇ ਚਲਾਈਆਂ ਜਾ ਰਹੀਆਂ ਹਨ।


ਬਾਕੀ 41 ਬੱਸਾਂ ਦੇ ਜੂਨ 2026 ਦੇ ਅੰਤ ਤੱਕ ਸ਼ਾਮਿਲ ਹੋਣ ਦੀ ਉਮੀਦ ਹੈ। ਅਪ੍ਰੈਲ 2026 ਵਿੱਚ ਸੀਈਐੱਸਐੱਲ ਵੱਲੋਂ ਕੇਂਦਰੀ ਆਵਾਸਨ ਤੇ ਸ਼ਹਿਰੀ ਕੰਮ ਮੰਤਰਾਲੇ ਦੇ ਸਹਿਯੋਗ ਨਾਲ 328 ਵਾਧੂ ਈ-ਬੱਸਾਂ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਦੀ ਸਪਲਾਈ ਅਕਤੂਬਰ 2026 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਯੋਜਨਾ ਦੇ ਤਹਿਤ ਸਾਲ 2026-27 ਤੱਕ 170 ਡੀਜ਼ਲ ਬੱਸਾਂ ਨੂੰ ਪੜਾਅਵਾਰ ਤਰੀਕੇ ਨਾਲ ਹਟਾ ਕੇ ਉਨ੍ਹਾਂ ਦੀ ਥਾਂ ਬਿਜਲੀ ਬੱਸਾਂ ਲਿਆਂਦੀਆਂ ਜਾਣਗੀਆਂ।


ਇਸੇ ਮਿਆਦ ’ਚ 70 ਵਾਧੂ ਈ-ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ, ਜਦ ਕਿ 2027-28 ਤੱਕ 88 ਹੋਰ ਬੱਸਾਂ ਫਲੋਟ ’ਚ ਜੋੜੀਆਂ ਜਾਣਗੀਆਂ। ਪਹਿਲੀ ਵਾਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਅੰਤਰਰਾਜੀ ਯਾਤਰਾ ਲਈ ਆਪਣੀਆਂ ਸੁਪਰ ਲਗਜ਼ਰੀ ਬੱਸਾਂ ਦਾ ਫਲੋਟ ਸ਼ੁਰੂ ਕਰੇਗੀ। ਵਰਤਮਾਨ ’ਚ ਇਸ ਖੇਤਰ 'ਤੇ ਪ੍ਰਾਈਵੇਟ ਤੇ ਹੋਰ ਰਾਜਾਂ ਦੇ ਓਪਰੇਟਰਾਂ ਦਾ ਪ੍ਰਭਾਵ ਹੈ। ਯੋਜਨਾ ਦੇ ਤਹਿਤ ਕੁੱਲ 40 ਸੁਪਰ ਲਗਜ਼ਰੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 20 ਬੱਸਾਂ ਪਹਿਲੇ ਪੜਾਅ ’ਚ ਖਰੀਦੀਆਂ ਜਾਣਗੀਆਂ।


ਇਸ ਮਾਡਲ ਹੇਠ ਸ਼ੁਰੂ ਹੋਣਗੀਆਂ ਸੁਪਰ ਲਗਜ਼ਰੀ ਬੱਸਾਂ
ਬੀਐੱਸ-6 ਓਬੀਡੀ-II ਮਿਆਰਾਂ ਦੇ ਅਨੁਸਾਰ ਇਹ ਸੁਪਰ ਲਗਜ਼ਰੀ ਬੱਸਾਂ ਗ੍ਰਾਸ ਕਾਸਟ ਕਾਂਟ੍ਰੈਕਟ (ਜੀਸੀਸੀ) ਮਾਡਲ ਹੇਠ ਸੰਚਾਲਿਤ ਹੋਣਗੀਆਂ। ਇਸ ਸਰਵਜਨਿਕ-ਨਿੱਜੀ ਭਾਗੀਦਾਰੀ ਮਾਡਲ ’ਚ ਨਿੱਜੀ ਆਪਰੇਟਰ ਬੱਸਾਂ ਦੀ ਖਰੀਦ, ਸੰਚਾਲਨ ਤੇ ਰੱਖ-ਰਖਾਅ ਕਰਨਗੇ, ਜਦਕਿ ਸਰਕਾਰ ਪ੍ਰਤੀ ਕਿਲੋਮੀਟਰ ਦੇ ਆਧਾਰ 'ਤੇ ਭੁਗਤਾਨ ਕਰੇਗੀ। ਇਨ੍ਹਾਂ ਬੱਸਾਂ ਵਿੱਚ ਆਧੁਨਿਕ ਯਾਤਰੀ ਸੁਵਿਧਾਵਾਂ, ਮਲਟੀ-ਐਕਸਲ ਚੈਸਿਸ, ਉੱਨਤ ਡਾਇਗਨੋਸਟਿਕ ਸਿਸਟਮ ਅਤੇ ਲੰਬੇ ਦੂਰੀ ਦੀ ਆਰਾਮਦਾਇਕ ਯਾਤਰਾ ਲਈ ਏਅਰ-ਸਸਪੈਂਸ਼ਨ ਵਰਗੀਆਂ ਸਹੂਲਤਾਂ ਹੋਣਗੀਆਂ।


ਪ੍ਰਸ਼ਾਸਨ ਅਨੁਸਾਰ ਇਸ ਪਹਿਲ ਨਾਲ ਚੰਡੀਗੜ੍ਹ ਦੀ ਆਪਣੀ ਪ੍ਰੀਮੀਅਮ ਅੰਤਰਰਾਜੀ ਬੱਸ ਸੇਵਾ ਸਥਾਪਿਤ ਹੋਵੇਗੀ। ਹੁਣ ਤੱਕ ਸ਼ਹਿਰ ਦੇ ਯਾਤਰੀਆਂ ਲਈ ਲਗਜ਼ਰੀ ਬੱਸ ਸੇਵਾਵਾਂ ਮੁੱਖ ਤੌਰ 'ਤੇ ਹੋਰ ਰਿਆਸਤਾਂ ਦੇ ਆਪਰੇਟਰ ਚਲਾ ਰਹੇ ਸਨ। ਜਲਦ ਹੀ ਚੰਡੀਗੜ੍ਹ ਦਾ ਆਪਣਾ ਬੇੜਾ ਹੋਵੇਗਾ। ਲੰਬੇ ਦੂਰੀ ਦੇ ਰੂਟਾਂ 'ਤੇ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਇਸਦੇ ਨਾਲ ਹੀ ਪ੍ਰਸ਼ਾਸ਼ਨ ਇਲੈਕਟ੍ਰਿਕ ਮੋਬਿਲਿਟੀ ਨੂੰ ਬੜਾਵਾ ਦੇਣ ਲਈ ਤੇਜ਼ੀ ਨਾਲ ਕਦਮ ਚੁੱਕ ਰਿਹਾ ਹੈ।


ਬੱਸ ਕਿਊ ਸ਼ੈਲਟਰਾਂ ਨੂੰ ਵੀ ਆਧੁਨਿਕ ਬਣਾਇਆ ਜਾਏਗਾ
ਯਾਤਰੀਆਂ ਦੀ ਸੁਵਿਧਾ ਵਧਾਉਣ ਲਈ ਬੱਸ ਕਿਊ ਸ਼ੈਲਟਰਾਂ (ਬੀਕਿਊਐੱਸ) ਨੂੰ ਵੀ ਆਧੁਨਿਕ ਬਣਾਇਆ ਜਾਏਗਾ। ਇੱਥੇ ਆਈਟੀਐੱਸ ਨੈੱਟਵਰਕ ਨਾਲ ਜੁੜੇ ਸੀਸੀਟੀਵੀ ਕੈਮਰੇ, ਮੋਬਾਈਲ ਚਾਰਜਿੰਗ ਪੁਆਇੰਟ, ਡਸਟਬਿਨ ਤੇ ਰੀਅਲ-ਟਾਈਮ ਰੂਟ ਮੈਪ ਲਗਾਏ ਜਾਣਗੇ। ਸਾਰੇ ਸ਼ੈਲਟਰਾਂ 'ਤੇ ਪੈਸੰਜਰ ਇਨਫਰਮੇਸ਼ਨ ਸਿਸਟਮ (ਪੀ.ਆਈ.ਐੱਸ.) ਬੋਰਡ ਲਗਾਏ ਜਾਣਗੇ, ਜਿਨ੍ਹਾਂ ’ਤੇ ਬੱਸਾਂ ਦੇ ਆਗਮਨ ਦਾ ਲਾਈਵ ਸਮਾਂ ਅਤੇ ਅੰਦਾਜ਼ਾ ਲਾਈਵ ਸਮਾਂ (ਈ.ਟੀ.ਏ.) ਦਿਖਾਇਆ ਜਾਵੇਗਾ।

 

ਇਸਦੇ ਇਲਾਵਾ ਈ-ਬੱਸ ਚਾਰਜਿੰਗ ਲਈ 66 ਕੇਵੀਏ ਸਬ-ਸਟੇਸ਼ਨ ਪ੍ਰਸਤਾਵਿਤ ਹੈ। ਮਨੀਮਾਜਰਾ ’ਚ ਨਵਾਂ ਮਿੰਨੀ ਬੱਸ ਸਟੈਂਡ ਵਿਕਸਤ ਕੀਤਾ ਜਾ ਰਿਹਾ ਹੈ। ਖੁੱਡਾ ਲਾਹੌਰਾ, ਧਨਾਸ, ਆਈਐੱਸਬੀਟੀ-17, ਸੈਕਟਰ-25, ਆਈਐੱਸਬੀਟੀ-43 ਤੇ ਰਾਇਪੁਰ ਕਲਾਂ ਵਿੱਚ ਈ-ਬੱਸ ਡਿਪੋ ਪ੍ਰਸਤਾਵਿਤ ਹੈ। ਰਾਇਪੁਰ ਕਲਾਂ ਵਰਕਸ਼ਾਪ ਨੂੰ 170 ਈ-ਬੱਸਾਂ ਦੀ ਰੱਖ-ਰਖਾਵ ਲਈ ਵਿਕਸਤ ਕੀਤਾ ਜਾਵੇਗਾ, ਕੰਮ ਦਸੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।


ਸੀਟੀਯੂ ਕੋਲ ਹੋਈਆਂ 684 ਬੱਸਾਂ
ਹੁਣ ਸੀਟੀਯੂ ਕੋਲ ਕੁੱਲ 684 ਬੱਸਾਂ ਹਨ। ਇਨ੍ਹਾਂ ਵਿੱਚ ਸ਼ਹਿਰੀ ਤੇ ਉਪ-ਸ਼ਹਿਰੀ ਸੇਵਾਵਾਂ ਲਈ 438 ਬੱਸਾਂ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ 220 ਬੱਸਾਂ ਲੰਬੀ ਦੂਰੀ ਦੇ ਰੂਟ 'ਤੇ ਚਲਾਈਆਂ ਜਾਣਗੀਆਂ। ਸਾਲ 1966 ’ਚ ਜਦੋਂ ਸੀਟੀਯੂ ਦਾ ਗਠਨ ਹੋਇਆ ਸੀ ਤਾਂ ਉਸ ਸਮੇਂ 30 ਬੱਸਾਂ ਸਨ, ਜਿਨ੍ਹਾਂ ’ਚ 358 ਇਲੈਕਟ੍ਰਿਕ ਬੱਸਾਂ ਹਨ, ਜੋ ਕਿ ਲੋਕਲ ਤੇ ਲੰਮੇ ਰੂਟ ’ਤੇ ਚੱਲ ਰਹੀਆਂ ਹਨ।

 

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ

ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ ਲੈਬਾਂ ਦਾ ਕੀਤਾ ਉਦਘਾਟਨ

ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ ਲੈਬਾਂ ਦਾ ਕੀਤਾ ਉਦਘਾਟਨ

ਹੱਲੋਮਾਜਰਾ ’ਚ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ, ਦੋ ਕਾਬੂ

ਹੱਲੋਮਾਜਰਾ ’ਚ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ, ਦੋ ਕਾਬੂ

ਦੀਵਾਲੀ ਤੋਂ ਪਹਿਲਾਂ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਕਰੋੜਾਂ ਦਾ ਕਰਜ਼ਾ ਮੁਆਫ਼ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ

ਦੀਵਾਲੀ ਤੋਂ ਪਹਿਲਾਂ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਕਰੋੜਾਂ ਦਾ ਕਰਜ਼ਾ ਮੁਆਫ਼ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ