Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਖੇਡ

ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ ਬਣਾਈ 301 ਦੌੜਾਂ ਦੀ ਬੜ੍ਹਤ, ਟੀਮ ਇੰਡੀਆ ਦੀਆਂ ਵਧੀਆਂ ਮੁਸ਼ਕਲਾਂ

25 ਅਕਤੂਬਰ, 2024 07:13 PM

ਪੁਣੇ : ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ ਟਾਮ ਲਾਥਮ ਦੀਆਂ 86 ਦੌੜਾਂ ਦੀ ਬਦੌਲਤ ਪਹਿਲੀ ਪਾਰੀ 'ਚ 103 ਦੌੜਾਂ ਦੀ ਲੀਡ ਲੈ ਕੇ ਭਾਰਤ ਖਿਲਾਫ 198 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ। ਇਸ ਨਾਲ ਕੀਵੀ ਟੀਮ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ 301 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਵਾਸ਼ਿੰਗਟਨ ਸੁੰਦਰ ਨੇ ਚਾਰ ਵਿਕਟਾਂ ਲਈਆਂ, ਜਿਸ ਵਿਚ ਡੇਵੋਨ ਕੌਨਵੇ (17), ਰਚਿਨ ਰਵਿੰਦਰਾ (9), ਡੇਰਿਲ ਮਿਸ਼ੇਲ (18) ਅਤੇ ਟਾਮ ਲਾਥਮ (23) ਦੀਆਂ ਵਿਕਟਾਂ ਸ਼ਾਮਲ ਸਨ, ਜਦਕਿ ਇਕ ਵਿਕਟ ਜੋ ਕਿ ਵਿਲ ਯੰਗ ਦੀ ਸੀ, ਅਸ਼ਵਿਨ ਦੇ ਨਾਂ ਰਹੀ।


ਦੂਜੇ ਦਿਨ ਭਾਰਤ ਨੇ 16/1 ਦੇ ਸਕੋਰ ਨਾਲ ਖੇਡ ਦੀ ਸ਼ੁਰੂਆਤ ਕੀਤੀ ਤਾਂ ਭਾਰਤੀ ਬੱਲੇਬਾਜ਼ ਸਪਿਨਰਾਂ ਦੇ ਸਾਹਮਣੇ ਨਾਕਾਮ ਰਹੇ ਅਤੇ ਪੂਰੀ ਟੀਮ 156 ਦੌੜਾਂ 'ਤੇ ਢੇਰ ਹੋ ਗਈ। ਯਸ਼ਸਵੀ ਜਾਇਸਵਾਲ (30), ਸ਼ੁਭਮਨ ਗਿੱਲ (30) ਅਤੇ ਰਵਿੰਦਰ ਜਡੇਜਾ (38) ਤੋਂ ਇਲਾਵਾ ਕੋਈ ਬੱਲੇਬਾਜ਼ ਨਹੀਂ ਚੱਲਿਆ। ਮਿਸ਼ੇਲ ਸੈਂਟਨਰ ਨੇ 53 ਦੌੜਾਂ ਦੇ ਕੇ ਸਭ ਤੋਂ ਵੱਧ 7 ਵਿਕਟਾਂ ਲਈਆਂ। ਇਸ ਨਾਲ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 103 ਦੌੜਾਂ ਦੀ ਲੀਡ ਲੈ ਲਈ ਹੈ।


ਦੂਜੇ ਦਿਨ ਦੀ ਸ਼ੁਰੂਆਤ 'ਚ ਸ਼ੁਭਮਨ ਗਿੱਲ 72 ਗੇਂਦਾਂ 'ਚ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 30 ਦੌੜਾਂ ਬਣਾਉਣ ਤੋਂ ਬਾਅਦ ਸੈਂਟਨਰ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਹੋਏ ਜਦਕਿ ਵਿਰਾਟ ਕੋਹਲੀ ਇਸ ਕੀਵੀ ਗੇਂਦਬਾਜ਼ ਦੀ ਫਿਰਕੀ ਨੂੰ ਸਮਝਣ ਵਿਚ ਨਾਕਾਮ ਰਹੇ ਅਤੇ ਇਕ ਦੌੜ 'ਤੇ ਆਊਟ ਹੋ ਗਏ। ਯਸ਼ਸਵੀ ਜਾਇਸਵਾਲ (30) ਤੋਂ ਉਮੀਦਾਂ ਸਨ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਟੀਮ ਪੂਰੀ ਤਰ੍ਹਾਂ ਫਿੱਕੀ ਨਜ਼ਰ ਆਈ। ਗਲੇਨ ਫਿਲਿਪਸ ਨੇ ਰਿਸ਼ਭ ਪੰਤ ਨੂੰ 18 ਦੌੜਾਂ 'ਤੇ ਜਾਇਸਵਾਲ ਨੂੰ ਮਿਸ਼ੇਲ ਹੱਥੋਂ ਕੈਚ ਆਊਟ ਕਰ ਦਿੱਤਾ। ਇਸ ਤੋਂ ਬਾਅਦ ਸੈਂਟਨਰ ਨੇ 11 ਦੌੜਾਂ 'ਤੇ ਖੇਡ ਰਹੇ ਸਰਫਰਾਜ਼ ਖਾਨ ਨੂੰ ਵਿਲੀਅਮਜ਼ ਹੱਥੋਂ ਕੈਚ ਆਊਟ ਕਰਵਾ ਕੇ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਤੋਂ ਬਾਅ0ਦ ਸੈਂਟਨਰ ਨੇ ਅਸ਼ਵਿਨ (4) ਅਤੇ ਰਵਿੰਦਰ ਜਡੇਜਾ (38) ਨੂੰ ਐੱਲ. ਬੀ. ਡਬਲਯੂ. ਕਰਕੇ ਆਖਰੀ ਉਮੀਦਾਂ ਵੀ ਖਤਮ ਕਰ ਦਿੱਤੀਆਂ। ਸੈਂਟਨਰ ਨੇ ਆਕਾਸ਼ਦੀਪ ਦਾ ਛੇਵਾਂ ਵਿਕਟ ਲਿਆ ਅਤੇ ਉਸ ਨੂੰ 6 ਦੌੜਾਂ 'ਤੇ ਵਾਪਸ ਭੇਜਿਆ। ਆਖਰੀ ਵਿਕਟ ਵੀ ਸੈਂਟਨਰ ਦੇ ਨਾਂ ਰਹੀ ਅਤੇ ਬੁਮਰਾਹ ਨੂੰ ਜ਼ੀਰੋ 'ਤੇ ਪੈਵੇਲੀਅਨ ਦਾ ਰਾਹ ਦਿਖਾਇਆ।


ਪਹਿਲਾ ਦਿਨ
ਵੀਰਵਾਰ ਨੂੰ ਵਾਸ਼ਿੰਗਟਨ ਸੁੰਦਰ ਦੀਆਂ 7 ਵਿਕਟਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਪਹਿਲੀ ਪਾਰੀ 259 ਦੌੜਾਂ 'ਤੇ ਸਮੇਟ ਕੇ ਇਕ ਵਿਕਟ 'ਤੇ 16 ਦੌੜਾਂ ਬਣਾਈਆਂ। ਸਟੰਪ ਦੇ ਸਮੇਂ ਸ਼ੁਭਮਨ ਗਿੱਲ (ਅਜੇਤੂ 10) ਦੇ ਨਾਲ ਵਿਸਫੋਟਕ ਬੱਲੇਬਾਜ਼ ਯਸ਼ਸਵੀ ਜਾਇਸਵਾਲ (ਅਜੇਤੂ 06) ਕ੍ਰੀਜ਼ 'ਤੇ ਮੌਜੂਦ ਹਨ। ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਹੀ ਪਾਰੀ ਦੇ ਤੀਜੇ ਓਵਰ ਵਿਚ ਟਿਮ ਸਾਊਥੀ ਦੇ ਹੱਥੋਂ ਬੋਲਡ ਹੋ ਗਏ। ਭਾਰਤੀ ਟੀਮ ਨਿਊਜ਼ੀਲੈਂਡ ਤੋਂ 243 ਦੌੜਾਂ ਪਿੱਛੇ ਹੈ ਅਤੇ ਉਸ ਦੀਆਂ 9 ਵਿਕਟਾਂ ਬਾਕੀ ਹਨ। ਨਿਊਜ਼ੀਲੈਂਡ ਦੀ 259 ਦੌੜਾਂ ਦੀ ਪਾਰੀ 'ਚ ਡੇਵੋਨ ਕੌਨਵੇ (76) ਅਤੇ ਰਚਿਨ ਰਵਿੰਦਰਾ (65) ਦੇ ਅਰਧ ਸੈਂਕੜਿਆਂ ਤੋਂ ਇਲਾਵਾ ਮਿਸ਼ੇਲ ਸੈਂਟਨਰ ਦੀ 33 ਦੌੜਾਂ ਦੀ ਪਾਰੀ ਸ਼ਾਨਦਾਰ ਰਹੀ | ਸੁੰਦਰ ਤੋਂ ਇਲਾਵਾ ਅਸ਼ਵਿਨ ਇਕੱਲੇ ਭਾਰਤੀ ਗੇਂਦਬਾਜ਼ ਸਨ ਜਿਨ੍ਹਾਂ ਨੇ 3 ਵਿਕਟਾਂ ਲਈਆਂ, ਜਦਕਿ ਹੋਰ ਕੋਈ ਗੇਂਦਬਾਜ਼ ਵਿਕਟ ਨਹੀਂ ਲੈ ਸਕਿਆ।


ਨਿਊਜ਼ੀਲੈਂਡ ਨੇ ਭਾਰਤ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਆਪਣੇ ਪਲੇਇੰਗ ਇਲੈਵਨ ਵਿਚ ਇਕ ਬਦਲਾਅ ਕੀਤਾ ਹੈ, ਜਿਸ ਵਿਚ ਜ਼ਖ਼ਮੀ ਤੇਜ਼ ਗੇਂਦਬਾਜ਼ ਮੈਟ ਹੈਨਰੀ ਦੀ ਥਾਂ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਆਪਣੀ ਟੀਮ ਵਿਚ ਤਿੰਨ ਬਦਲਾਅ ਕੀਤੇ ਹਨ। ਮੁਹੰਮਦ ਸਿਰਾਜ ਦੀ ਜਗ੍ਹਾ ਕੇਐੱਲ ਰਾਹੁਲ ਅਤੇ ਕੁਲਦੀਪ ਯਾਦਵ, ਅਕਾਸ਼ ਦੀਪ, ਵਾਸ਼ਿੰਗਟਨ ਸੁੰਦਰ ਅਤੇ ਸ਼ੁਭਮਨ ਗਿੱਲ ਨੂੰ ਇਲੈਵਨ ਵਿਚ ਮੌਕਾ ਮਿਲਿਆ ਹੈ। ਨਿਊਜ਼ੀਲੈਂਡ ਸੀਰੀਜ਼ 'ਚ 1-0 ਨਾਲ ਅੱਗੇ ਹੈ।


ਨਿਊਜ਼ੀਲੈਂਡ ਦੀ ਸ਼ੁਰੂਆਤ ਹੌਲੀ ਸੀ ਪਰ ਅਸ਼ਵਿਨ ਨੇ ਭਾਰਤ ਨੂੰ ਸ਼ੁਰੂਆਤੀ ਸਫਲਤਾ ਦਿਵਾਈ। ਪਹਿਲੀਆਂ ਤਿੰਨ ਵਿਕਟਾਂ ਅਸ਼ਵਿਨ ਦੇ ਨਾਂ ਰਹੀਆਂ, ਜਿਨ੍ਹਾਂ ਨੇ ਪਹਿਲਾਂ ਕਪਤਾਨ ਟਾਮ ਲਾਥਮ (22 ਗੇਂਦਾਂ, 2 ਚੌਕੇ 'ਤੇ 15 ਦੌੜਾਂ) ਨੂੰ ਐੱਲ. ਬੀ. ਡਬਲਯੂ. ਅਤੇ ਫਿਰ ਵਿਲ ਯੰਗ (45 ਗੇਂਦਾਂ 'ਤੇ 18 ਦੌੜਾਂ, 2 ਚੌਕੇ) ਦਾ ਵਿਕਟ ਲਿਆ, ਜਿਸ 'ਚ ਉਨ੍ਹਾਂ ਨਾਲ ਵਿਕਟਕੀਪਿੰਗ ਕਰ ਰਹੇ ਰਿਸ਼ਭ ਪੰਤ ਨੇ ਕੈਚ ਫੜ ਲਿਆ। ਤੀਜਾ ਵਿਕਟ 44ਵੇਂ ਓਵਰ 'ਚ ਉਸ ਸਮੇਂ ਆਇਆ ਜਦੋਂ ਡੇਵੋਨ ਕੌਨਵੇ ਅਸ਼ਵਿਨ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਬੈਠੇ। ਕੌਨਵੇ ਨੇ 141 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ।


ਵਾਸ਼ਿੰਗਟਨ ਸੁੰਦਰ ਨੇ ਅਸ਼ਵਿਨ ਦਾ ਸਾਥ ਦਿੱਤਾ ਅਤੇ ਲੰਚ ਤੋਂ ਬਾਅਦ ਦੋ ਵਿਕਟਾਂ ਲਈਆਂ, ਜਿਸ ਵਿਚ ਪਹਿਲੀ ਵਿਕਟ ਰਚਿਨ ਰਵਿੰਦਰਾ ਦੀ ਅਤੇ ਦੂਜੀ ਟਾਮ ਬਲੰਡਲ ਦੀ ਸੀ। ਸੁੰਦਰ ਨੇ ਦੋਵਾਂ ਨੂੰ ਬੋਲਡ ਕੀਤਾ। ਰਚਿਨ 105 ਗੇਂਦਾਂ 'ਚ 5 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 65 ਦੌੜਾਂ ਦਾ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਿਆ, ਜਦਕਿ ਬਲੰਡਲ ਸਿਰਫ 3 ਦੌੜਾਂ ਹੀ ਬਣਾ ਸਕਿਆ। ਸੁੰਦਰ ਨੇ ਟੀਮ ਦਾ ਛੇਵਾਂ ਅਤੇ ਤੀਸਰਾ ਵਿਕਟ ਐੱਲ. ਬੀ. ਡਬਲਿਊ ਹਾਸਲ ਕੀਤਾ ਜਿਸ ਵਿਚ ਉਸ ਦਾ ਨਿਸ਼ਾਨਾ ਡੇਰਿਲ ਮਿਸ਼ੇਲ (18 ਦੌੜਾਂ) ਸੀ। ਇਸ ਤੋਂ ਬਾਅਦ ਸੁੰਦਰ ਨੇ ਚਾਰ ਓਵਰਾਂ ਵਿਚ ਤਿੰਨ ਵਿਕਟਾਂ ਲਈਆਂ ਜਿਸ ਵਿਚ ਗਲੇਨ ਫਿਲਿਪਸ (9), ਟਿਮ ਸਾਊਥੀ (4), ਏਜਾਜ਼ ਪਟੇਲ (5) ਦੀਆਂ ਵਿਕਟਾਂ ਸ਼ਾਮਲ ਹਨ। ਸੁੰਦਰ ਨੇ ਫਿਲਿਪਸ ਨੂੰ ਅਸ਼ਵਿਨ ਹੱਥੋਂ ਕੈਚ ਆਊਟ ਕਰਵਾਇਆ, ਜਦਕਿ ਸਾਊਥੀ ਅਤੇ ਪਟੇਲ ਬੋਲਡ ਹੋਏ। ਆਖਰੀ ਵਿਕਟ ਵੀ ਸੁੰਦਰ ਦੇ ਹਿੱਸੇ ਗਈ ਅਤੇ ਉਸ ਨੇ ਮਿਸ਼ੇਲ ਸੈਂਟਨਰ ਨੂੰ 33 ਦੌੜਾਂ 'ਤੇ ਬੋਲਡ ਕਰ ਦਿੱਤਾ।


ਹੈੱਡ ਟੂ ਹੈੱਡ
ਕੁੱਲ ਮੈਚ : 63
ਭਾਰਤ : 22 ਜਿੱਤਾਂ
ਨਿਊਜ਼ੀਲੈਂਡ : 14 ਜਿੱਤਾਂ
ਡਰਾਅ : 27


ਪਲੇਇੰਗ-11

ਭਾਰਤ : ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ।

ਨਿਊਜ਼ੀਲੈਂਡ : ਟਾਮ ਲਾਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਏਜਾਜ਼ ਪਟੇਲ, ਵਿਲੀਅਮ ਓ'ਰੂਰਕੇ।

Have something to say? Post your comment

ਅਤੇ ਖੇਡ ਖਬਰਾਂ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ