Thursday, November 19, 2026
BREAKING
• ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ • ਵੱਡੇ ਪਰਦੇ ’ਤੇ ਸਲਮਾਨ ਖਾਨ ਦਾ ਵੱਡਾ ਧਮਾਕਾ! ‘ਮਾਤ੍ਰਭੂਮੀ’ ਪਹਿਲੇ ਦਿਨ ਕਰ ਸਕਦੀ ਹੈ 25-30 ਕਰੋੜ ਰੁਪਏ ਦਾ ਕਾਰੋਬਾਰ! • ਫੁਲੇਰਾ ’ਚ ਬਦਲੇਗੀ ਸੱਤਾ ਦੀ ਖੇਡ, 3 ਦਸੰਬਰ ਨੂੰ ਹੋਵੇਗਾ ‘ਪੰਚਾਇਤ-5’ ਦਾ ਪ੍ਰੀਮੀਅਰ • 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਦਿਖਾਈ ਦੇਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ ! • ਖੇਡਾਂ ਮੈਦਾਨ ਤੋਂ ਬਾਹਰ ਵੀ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ: ਰਹਾਨੇ • IND vs NZ, 1st Test Day 1 Stumps: ਨਿਊਜ਼ੀਲੈਂਡ ਨੇ ਬਣਾਈਆਂ 243 ਦੌੜਾਂ, ਨਿਕੋਲਸ ਦਾ ਸੈਂਕੜਾ • ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ • 13 ਸਾਲਾਂ 'ਚ ਕਿੰਨਾ ਬਦਲ ਗਿਆ ਹੈ ਭਾਰਤ? ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀ ਕੀਤੀ ਇੱਕ ਖ਼ਾਸ ਪੋਸਟ • ਮਾਇਆ ਗਾਰਡਨ ਕਲੌਨੀ ਚ ਭਾਗਵਤ ਪੁਰਾਣ ਕਥਾ ਸੁਰੂ  • ਦਾ ਨੋਰਵੁੱਡ ਚਾਹਲ ਸਕੂਲ ਦੀ ਹੋਣਹਾਰ ਵਿਦਿਆਰਥਣ ਜਪਜੋਤ ਕੌਰ ਨੇ ਰਾਜ ਪੱਧਰੀ ਹਾਈ ਜੰਪ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਪੰਜਾਬ

ਨਵਜੰਮੇ ਦੀ ਸੰਭਾਲ ਵਿੱਚ ਲਾਪਰਵਾਹੀ ਨਹੀਂ, ਹਰ ਪਲ ਰੱਖੋ ਧਿਆਨ : ਡਾ. ਹਰਪਿੰਦਰ ਸਿੰਘ

19 ਨਵੰਬਰ, 2026 05:44 PM

 

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 15 ਤੋਂ 21 ਨਵੰਬਰ ਤੱਕ ਰਾਸ਼ਟਰੀ ਨਵਜੰਮੇ ਬੱਚਿਆਂ ਦੀ ਦੇਖਭਾਲ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪਿੰਦਰ ਸਿੰਘ ਨੇ ਵੀਰਵਾਰ ਨੂੰ ਜ਼ਿਲ੍ਹਾ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦਾ ਦੌਰਾ ਕੀਤਾ ਅਤੇ ਦਾਖ਼ਲ ਨਵੀਆਂ ਮਾਵਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਬੱਚਿਆਂ ਦੀ ਸਿਹਤ, ਮਾਂ ਦੇ ਦੁੱਧ ਦੀ ਮਹੱਤਤਾ, ਸਾਫ਼-ਸਫ਼ਾਈ ਅਤੇ ਜਨਮ ਤੋਂ ਬਾਅਦ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ।
 
ਡਾ. ਹਰਪਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਬੱਚੇ ਦੀ ਜ਼ਿੰਦਗੀ ਦੇ ਪਹਿਲੇ 28 ਦਿਨ ਉਸ ਦੇ ਸਰੀਰਕ ਵਿਕਾਸ ਅਤੇ ਸਿਹਤ ਦੀ ਸੁਰੱਖਿਆ ਪੱਖੋਂ ਸਭ ਤੋਂ ਅਹਿਮ ਹੁੰਦੇ ਹਨ। ਇਸ ਦੌਰਾਨ ਸਹੀ ਦੇਖਭਾਲ, ਪੌਸ਼ਟਿਕ ਖੁਰਾਕ, ਸਾਫ਼-ਸਫ਼ਾਈ ਅਤੇ ਸਮੇਂ ਸਿਰ ਸਿਹਤ ਜਾਂਚ ਬੱਚੇ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜਨਮ ਤੋਂ ਹੀ ਬੱਚੇ ਦੀ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ।
 
ਮਾਂ ਦੇ ਦੁੱਧ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮਾਂ ਦਾ ਪਹਿਲਾ ਗਾੜ੍ਹਾ ਪੀਲਾ ਦੁੱਧ (ਕੋਲੋਸਟ੍ਰਮ) ਬੱਚੇ ਲਈ ਕੁਦਰਤੀ ਅੰਮ੍ਰਿਤ ਹੈ, ਜੋ ਉਸ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਇਸ ਲਈ ਜਨਮ ਦੇ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕੀਤਾ ਜਾਵੇ ਅਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਇਸ ਦੌਰਾਨ ਪਾਣੀ, ਸ਼ਹਿਦ, ਘੁੱਟੀ, ਡੱਬੇ ਦਾ ਦੁੱਧ ਜਾਂ ਕੋਈ ਹੋਰ ਬਾਹਰੀ ਚੀਜ਼ ਦੇਣ ਦੀ ਲੋੜ ਨਹੀਂ। ਛੇ ਮਹੀਨੇ ਪੂਰੇ ਹੋਣ ’ਤੇ ਮਾਂ ਦੇ ਦੁੱਧ ਦੇ ਨਾਲ ਪੂਰਕ ਖੁਰਾਕ ਸ਼ੁਰੂ ਕੀਤੀ ਜਾਵੇ।
 
ਠੰਢ ਤੋਂ ਬਚਾਅ ਅਤੇ ਸਾਫ਼-ਸਫ਼ਾਈ ਸਬੰਧੀ ਡਾ. ਹਰਪਿੰਦਰ ਸਿੰਘ ਨੇ ਕਿਹਾ ਕਿ ਨਵਜੰਮੇ ਬੱਚੇ ਨੂੰ ਉਚਿਤ ਨਿੱਘਾ ਰੱਖਿਆ ਜਾਵੇ ਅਤੇ ਮਾਂ ਵੱਲੋਂ ਕੰਗਾਰੂ ਮਦਰ ਕੇਅਰ ਦਿੱਤੀ ਜਾਵੇ, ਖ਼ਾਸ ਕਰਕੇ ਘੱਟ ਵਜ਼ਨ ਵਾਲੇ ਬੱਚਿਆਂ ਲਈ। ਜਨਮ ਤੋਂ ਘੱਟੋ-ਘੱਟ 24 ਘੰਟੇ ਤੱਕ ਬੱਚੇ ਨੂੰ ਨਹਾਇਆ ਨਾ ਜਾਵੇ, ਸਾਫ਼-ਸੁਥਰੇ ਕੱਪੜੇ ਪਹਿਨਾਏ ਜਾਣ ਅਤੇ ਨਾਭੀ ਨੂੰ ਸਾਫ਼ ਤੇ ਸੁੱਕਾ ਰੱਖਿਆ ਜਾਵੇ। ਨਾਭੀ ’ਤੇ ਤੇਲ, ਸੁਰਮਾ, ਗੋਹਾ ਜਾਂ ਕੋਈ ਹੋਰ ਘਰੇਲੂ ਚੀਜ਼ ਲਗਾਉਣ ਅਤੇ ਬੱਚੇ ਨੂੰ ਬੇਲੋੜੀਆਂ ਦਵਾਈਆਂ ਜਾਂ ਘਰੇਲੂ ਨੁਸਖ਼ੇ ਦੇਣ ਤੋਂ ਸਖ਼ਤੀ ਨਾਲ ਗੁਰੇਜ਼ ਕੀਤਾ ਜਾਵੇ।
 
ਖ਼ਤਰੇ ਦੇ ਚਿੰਨ੍ਹਾਂ ਬਾਰੇ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬੱਚਾ ਦੁੱਧ ਨਾ ਪੀਵੇ, ਸਾਹ ਲੈਣ ਵਿੱਚ ਤਕਲੀਫ਼ ਹੋਵੇ ਜਾਂ ਸਾਹ ਤੇਜ਼ ਚੱਲੇ, ਬਹੁਤ ਸੁਸਤ ਰਹੇ, ਬੁਖ਼ਾਰ ਹੋਵੇ, ਸਰੀਰ ਠੰਢਾ ਪੈ ਜਾਵੇ, ਦੌਰੇ ਪੈਣ, ਚਮੜੀ ਜਾਂ ਅੱਖਾਂ ਪੀਲੀਆਂ ਹੋਣ ਜਾਂ ਨਾਭੀ ਵਿੱਚੋਂ ਪਸ ਆਵੇ, ਤਾਂ ਬਿਨਾਂ ਦੇਰੀ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਪਹੁੰਚ ਕੇ ਡਾਕਟਰੀ ਸਲਾਹ ਲਈ ਜਾਵੇ। ਸਮੇਂ ਸਿਰ ਇਲਾਜ ਨਵਜੰਮੇ ਬੱਚੇ ਦੀ ਜਾਨ ਬਚਾ ਸਕਦਾ ਹੈ।
 
ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਪਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ ਅਧੀਨ ਜਨਮ ਸਮੇਂ ਲੋੜੀਂਦੀ ਦੇਖਭਾਲ ਤੇ ਇਲਾਜ, ਜਨਮ ਦੀਆਂ ਖੁਰਾਕਾਂ ਸਮੇਤ ਸਾਰੇ ਟੀਕੇ, ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਨਵਜੰਮੇ ਬੱਚਿਆਂ ਦੀ ਜਾਂਚ (ਹੋਮ ਬੇਸਡ ਨਿਊਬੌਰਨ ਕੇਅਰ), ਗੰਭੀਰ ਬਿਮਾਰ ਬੱਚਿਆਂ ਲਈ ਵਿਸ਼ੇਸ਼ ਇਲਾਜ ਅਤੇ ਲੋੜ ਪੈਣ ’ਤੇ ਐਂਬੂਲੈਂਸ ਸੇਵਾ (108) ਬਿਲਕੁਲ ਮੁਫ਼ਤ ਉਪਲੱਬਧ ਹਨ।
 
ਅੰਤ ਵਿੱਚ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਹਰ ਬੱਚੇ ਦਾ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ, ਨਿਯਮਿਤ ਸਿਹਤ ਜਾਂਚ ਯਕੀਨੀ ਬਣਾਈ ਜਾਵੇ ਅਤੇ ਜਣੇਪਾ ਸਿਰਫ਼ ਸਰਕਾਰੀ ਸਿਹਤ ਸੰਸਥਾ ਜਾਂ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਤੁਰੰਤ ਡਾਕਟਰਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

Have something to say? Post your comment

ਅਤੇ ਪੰਜਾਬ ਖਬਰਾਂ

ਮਾਇਆ ਗਾਰਡਨ ਕਲੌਨੀ ਚ ਭਾਗਵਤ ਪੁਰਾਣ ਕਥਾ ਸੁਰੂ 

ਮਾਇਆ ਗਾਰਡਨ ਕਲੌਨੀ ਚ ਭਾਗਵਤ ਪੁਰਾਣ ਕਥਾ ਸੁਰੂ 

ਦਾ ਨੋਰਵੁੱਡ ਚਾਹਲ ਸਕੂਲ ਦੀ ਹੋਣਹਾਰ ਵਿਦਿਆਰਥਣ ਜਪਜੋਤ ਕੌਰ ਨੇ ਰਾਜ ਪੱਧਰੀ ਹਾਈ ਜੰਪ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਦਾ ਨੋਰਵੁੱਡ ਚਾਹਲ ਸਕੂਲ ਦੀ ਹੋਣਹਾਰ ਵਿਦਿਆਰਥਣ ਜਪਜੋਤ ਕੌਰ ਨੇ ਰਾਜ ਪੱਧਰੀ ਹਾਈ ਜੰਪ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਲਈ ਰੂਟਾਂ ਦਾ ਕੀਤਾ ਨਿਰੀਖਣ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਲਈ ਰੂਟਾਂ ਦਾ ਕੀਤਾ ਨਿਰੀਖਣ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਵੱਲੋਂ ਪੁਖ਼ਤਾ ਪ੍ਰਬੰਧ : ਡਾ. ਹਰਪਿੰਦਰ ਸਿੰਘ

ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਵੱਲੋਂ ਪੁਖ਼ਤਾ ਪ੍ਰਬੰਧ : ਡਾ. ਹਰਪਿੰਦਰ ਸਿੰਘ

ਪੰਜਾਬ: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ

ਪੰਜਾਬ: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ

ਆਮ ਆਦਮੀ ਪਾਰਟੀ ਵੱਲੋਂ 22 ਉਮੀਦਵਾਰਾਂ ਦਾ ਐਲਾਨ

ਆਮ ਆਦਮੀ ਪਾਰਟੀ ਵੱਲੋਂ 22 ਉਮੀਦਵਾਰਾਂ ਦਾ ਐਲਾਨ

ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ ਸ਼ੁਰੂਆਤ, ਪਹੁੰਚੇ ਨਿਤਿਨ ਨਬੀਨ

ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ ਸ਼ੁਰੂਆਤ, ਪਹੁੰਚੇ ਨਿਤਿਨ ਨਬੀਨ

'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ ਕੀ ਕਿਹਾ

'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ ਕੀ ਕਿਹਾ

ਸੰਗਤ ਦੀਆਂ ਭਾਵਨਾਵਾਂ ਧਿਆਨ 'ਚ ਰੱਖ ਕੇ ਹੋਵੇਗਾ ਫੈਸਲਾ : ਗਿਆਨੀ ਰਘਬੀਰ ਸਿੰਘ

ਸੰਗਤ ਦੀਆਂ ਭਾਵਨਾਵਾਂ ਧਿਆਨ 'ਚ ਰੱਖ ਕੇ ਹੋਵੇਗਾ ਫੈਸਲਾ : ਗਿਆਨੀ ਰਘਬੀਰ ਸਿੰਘ