Thursday, November 19, 2026
BREAKING
• ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ • ਵੱਡੇ ਪਰਦੇ ’ਤੇ ਸਲਮਾਨ ਖਾਨ ਦਾ ਵੱਡਾ ਧਮਾਕਾ! ‘ਮਾਤ੍ਰਭੂਮੀ’ ਪਹਿਲੇ ਦਿਨ ਕਰ ਸਕਦੀ ਹੈ 25-30 ਕਰੋੜ ਰੁਪਏ ਦਾ ਕਾਰੋਬਾਰ! • ਫੁਲੇਰਾ ’ਚ ਬਦਲੇਗੀ ਸੱਤਾ ਦੀ ਖੇਡ, 3 ਦਸੰਬਰ ਨੂੰ ਹੋਵੇਗਾ ‘ਪੰਚਾਇਤ-5’ ਦਾ ਪ੍ਰੀਮੀਅਰ • 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਦਿਖਾਈ ਦੇਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ ! • ਖੇਡਾਂ ਮੈਦਾਨ ਤੋਂ ਬਾਹਰ ਵੀ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ: ਰਹਾਨੇ • IND vs NZ, 1st Test Day 1 Stumps: ਨਿਊਜ਼ੀਲੈਂਡ ਨੇ ਬਣਾਈਆਂ 243 ਦੌੜਾਂ, ਨਿਕੋਲਸ ਦਾ ਸੈਂਕੜਾ • ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ • 13 ਸਾਲਾਂ 'ਚ ਕਿੰਨਾ ਬਦਲ ਗਿਆ ਹੈ ਭਾਰਤ? ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀ ਕੀਤੀ ਇੱਕ ਖ਼ਾਸ ਪੋਸਟ • ਮਾਇਆ ਗਾਰਡਨ ਕਲੌਨੀ ਚ ਭਾਗਵਤ ਪੁਰਾਣ ਕਥਾ ਸੁਰੂ  • ਦਾ ਨੋਰਵੁੱਡ ਚਾਹਲ ਸਕੂਲ ਦੀ ਹੋਣਹਾਰ ਵਿਦਿਆਰਥਣ ਜਪਜੋਤ ਕੌਰ ਨੇ ਰਾਜ ਪੱਧਰੀ ਹਾਈ ਜੰਪ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਪੰਜਾਬ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਲਈ ਰੂਟਾਂ ਦਾ ਕੀਤਾ ਨਿਰੀਖਣ

19 ਨਵੰਬਰ, 2026 05:45 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀਆਂ ਜਾ ਰਹੀਆਂ ਸ਼ੋਭਾ ਯਾਤਰਾਵਾਂ ਦੇ ਸੁਚਾਰੂ ਅਤੇ ਸਫ਼ਲ ਸੰਚਾਲਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਸ਼ੋਭਾ ਯਾਤਰਾਵਾਂ ਦੇ ਕੁੱਲ ਚਾਰ ਰੂਟ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਰੂਟ ਨੰਬਰ 2 ਅਤੇ 3 ਦੀਆਂ ਸ਼ੋਭਾ ਯਾਤਰਾਵਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀਆਂ ਹੋਈਆਂ 3 ਦਸੰਬਰ ਨੂੰ ਖੁਰਾਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸੰਪੰਨ ਹੋਣਗੀਆਂ।

ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਗੁਲਪ੍ਰੀਤ ਸਿੰਘ ਔਲਖ ਅਤੇ ਐਸ.ਐਸ.ਪੀ. ਸ੍ਰੀ ਤੁਸ਼ਾਰ ਗੁਪਤਾ ਨੇ ਸਬੰਧਤ ਅਧਿਕਾਰੀਆਂ ਸਮੇਤ ਸ਼ੋਭਾ ਯਾਤਰਾਵਾਂ ਦੇ ਨਿਰਧਾਰਤ ਰੂਟਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ੋਭਾ ਯਾਤਰਾਵਾਂ ਦੌਰਾਨ ਸੁਰੱਖਿਆ, ਆਵਾਜਾਈ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਏ ਜਾਣ, ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੂਟ ਨੰਬਰ 2 ਦੀ ਸ਼ੋਭਾ ਯਾਤਰਾ 2 ਦਸੰਬਰ 2026 ਨੂੰ ਫਰੀਦਕੋਟ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ 3 ਦਸੰਬਰ ਨੂੰ ਖੁਰਾਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸੰਪੰਨ ਹੋਵੇਗੀ। ਇਹ ਯਾਤਰਾ 3 ਦਸੰਬਰ ਨੂੰ ਫਗਵਾੜਾ ਤੋਂ ਹੁੰਦੀ ਹੋਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਾਖਲ ਹੋਵੇਗੀ। ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਨ ਸਮੇਂ ਪਿੰਡ ਮੇਹਲੀ (ਤਹਿਸੀਲ ਬੰਗਾ) ਵਿਖੇ ਮਾਰਵਲ ਪੈਲੇਸ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਬੰਗਾ ਵਿਖੇ ਇਹ ਸ਼ੋਭਾ ਯਾਤਰਾ ਐਨ.ਐਚ.-344ਏ ਦੇ ਫਲਾਈਓਵਰ ਉੱਪਰੋਂ ਲੰਘਣ ਦੀ ਬਜਾਏ ਪੁਲ ਦੇ ਹੇਠਾਂ ਬਣੀ ਸਰਵਿਸ ਰੋਡ ਰਾਹੀਂ ਅੱਗੇ ਵਧੇਗੀ। ਇਸ ਉਪਰੰਤ ਐਨ.ਐਚ.-344ਏ ਬਾਈਪਾਸ ਨੂੰ ਛੱਡ ਕੇ ਨਵਾਂਸ਼ਹਿਰ ਦੇ ਸ਼ਹਿਰ ਵਿੱਚ ਦਾਖਲ ਹੋਵੇਗੀ ਅਤੇ ਚੰਡੀਗੜ੍ਹ ਚੌਕ ਪਹੁੰਚੇਗੀ। ਉੱਥੋਂ ਲੰਗੜੋਆ ਹੁੰਦੀ ਹੋਈ ਮੁੜ ਐਨ.ਐਚ.-344ਏ ਬਾਈਪਾਸ ਰਾਹੀਂ ਮੁਕਾਰਕਪੁਰ ਤੋਂ ਹੁੰਦੀ ਹੋਈ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵੱਲ ਰਵਾਨਾ ਹੋਵੇਗੀ।

ਇਸੇ ਤਰ੍ਹਾਂ ਰੂਟ ਨੰਬਰ 3 ਦੀ ਸ਼ੋਭਾ ਯਾਤਰਾ 1 ਦਸੰਬਰ 2026 ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ 3 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸੰਪੰਨ ਹੋਵੇਗੀ। ਇਹ ਯਾਤਰਾ 3 ਦਸੰਬਰ ਨੂੰ ਰੂਪਨਗਰ ਬਾਈਪਾਸ ਤੋਂ ਹੁੰਦੀ ਹੋਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਵਿੱਚ ਦਾਖਲ ਹੋਵੇਗੀ ਅਤੇ ਬਲਾਚੌਰ ਸ਼ਹਿਰ ਵਿੱਚੋਂ ਲੰਘਣ ਉਪਰੰਤ ਗੜ੍ਹਸ਼ੰਕਰ ਵੱਲ ਰਵਾਨਾ ਹੋਵੇਗੀ। ਇਸ ਸ਼ੋਭਾ ਯਾਤਰਾ ਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਪੂਰੇ ਜਾਹੋ-ਜਲਾਲ ਨਾਲ ਸਵਾਗਤ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕਿਹਾ ਕਿ ਸ਼ੋਭਾ ਯਾਤਰਾਵਾਂ ਦੌਰਾਨ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਪਰਮਿੰਦਰ ਕੌਰ,  ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ) ਬੰਗਾ ਸ੍ਰੀ ਵਿਪਨ ਭੰਡਾਰੀ, ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ) ਬਲਾਚੌਰ ਸ੍ਰੀ ਕਰਨ ਗੁਪਤਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਮਾਇਆ ਗਾਰਡਨ ਕਲੌਨੀ ਚ ਭਾਗਵਤ ਪੁਰਾਣ ਕਥਾ ਸੁਰੂ 

ਮਾਇਆ ਗਾਰਡਨ ਕਲੌਨੀ ਚ ਭਾਗਵਤ ਪੁਰਾਣ ਕਥਾ ਸੁਰੂ 

ਦਾ ਨੋਰਵੁੱਡ ਚਾਹਲ ਸਕੂਲ ਦੀ ਹੋਣਹਾਰ ਵਿਦਿਆਰਥਣ ਜਪਜੋਤ ਕੌਰ ਨੇ ਰਾਜ ਪੱਧਰੀ ਹਾਈ ਜੰਪ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਦਾ ਨੋਰਵੁੱਡ ਚਾਹਲ ਸਕੂਲ ਦੀ ਹੋਣਹਾਰ ਵਿਦਿਆਰਥਣ ਜਪਜੋਤ ਕੌਰ ਨੇ ਰਾਜ ਪੱਧਰੀ ਹਾਈ ਜੰਪ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਨਵਜੰਮੇ ਦੀ ਸੰਭਾਲ ਵਿੱਚ ਲਾਪਰਵਾਹੀ ਨਹੀਂ, ਹਰ ਪਲ ਰੱਖੋ ਧਿਆਨ : ਡਾ. ਹਰਪਿੰਦਰ ਸਿੰਘ

ਨਵਜੰਮੇ ਦੀ ਸੰਭਾਲ ਵਿੱਚ ਲਾਪਰਵਾਹੀ ਨਹੀਂ, ਹਰ ਪਲ ਰੱਖੋ ਧਿਆਨ : ਡਾ. ਹਰਪਿੰਦਰ ਸਿੰਘ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਵੱਲੋਂ ਪੁਖ਼ਤਾ ਪ੍ਰਬੰਧ : ਡਾ. ਹਰਪਿੰਦਰ ਸਿੰਘ

ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਵੱਲੋਂ ਪੁਖ਼ਤਾ ਪ੍ਰਬੰਧ : ਡਾ. ਹਰਪਿੰਦਰ ਸਿੰਘ

ਪੰਜਾਬ: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ

ਪੰਜਾਬ: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ

ਆਮ ਆਦਮੀ ਪਾਰਟੀ ਵੱਲੋਂ 22 ਉਮੀਦਵਾਰਾਂ ਦਾ ਐਲਾਨ

ਆਮ ਆਦਮੀ ਪਾਰਟੀ ਵੱਲੋਂ 22 ਉਮੀਦਵਾਰਾਂ ਦਾ ਐਲਾਨ

ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ ਸ਼ੁਰੂਆਤ, ਪਹੁੰਚੇ ਨਿਤਿਨ ਨਬੀਨ

ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ ਸ਼ੁਰੂਆਤ, ਪਹੁੰਚੇ ਨਿਤਿਨ ਨਬੀਨ

'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ ਕੀ ਕਿਹਾ

'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ ਕੀ ਕਿਹਾ

ਸੰਗਤ ਦੀਆਂ ਭਾਵਨਾਵਾਂ ਧਿਆਨ 'ਚ ਰੱਖ ਕੇ ਹੋਵੇਗਾ ਫੈਸਲਾ : ਗਿਆਨੀ ਰਘਬੀਰ ਸਿੰਘ

ਸੰਗਤ ਦੀਆਂ ਭਾਵਨਾਵਾਂ ਧਿਆਨ 'ਚ ਰੱਖ ਕੇ ਹੋਵੇਗਾ ਫੈਸਲਾ : ਗਿਆਨੀ ਰਘਬੀਰ ਸਿੰਘ