Wednesday, April 08, 2026
BREAKING
ਸੁਖਬੀਰ ਬਾਦਲ 'ਸਾਜ਼ਿਸ਼' ਦੇ ਇਲਜ਼ਾਮ ਅਕਾਲ ਤਖ਼ਤ ਸਾਹਿਬ 'ਤੇ ਸਾਬਤ ਕਰਨ : ਗਿਆਨੀ ਰਘਬੀਰ ਸਿੰਘ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ! ਸ਼ੋਪੀਆਂ 'ਚ ਫੌਜ ਨੇ ਤਬਾਹ ਕੀਤਾ ਸੜਕ 'ਤੇ ਲੱਗਾ IED ਅੱਤਵਾਦੀ ਸੰਗਠਨ ਨਾਲ ਸੰਬੰਧਾਂ ਕਾਰਨ 2 ਸਰਕਾਰੀ ਕਰਮਚਾਰੀਆਂ ਦੀ ਸੇਵਾ ਖ਼ਤਮ, LG ਮਨੋਜ ਸਿਨਹਾ ਦਾ ਐਕਸ਼ਨ ਚੰਬਾ 'ਚ ਯਾਤਰੀਆਂ ਨਾਲ ਭਰੀ HRTC ਬੱਸ 'ਤੇ ਡਿੱਗੇ ਪੱਥਰ, ਮਚੀ ਹਫੜਾ-ਦਫੜੀ ਪਤਨੀ ਨਾਲ 5 ਦਿਨਾਂ ਦੌਰੇ 'ਤੇ ਸਿੱਕਮ ਪਹੁੰਚੇ ਫਰਾਂਸ ਦੇ ਰਾਜਦੂਤ 'ਮੇਰੀ ਜ਼ਿੰਦਗੀ 'ਚ ਸਭ ਕੁਝ ਇੱਥੋਂ ਸ਼ੁਰੂ ਹੋਇਆ', ਨਾਮਜ਼ਦਗੀ ਪੱਤਰ ਤੋਂ ਬਾਅਦ CM ਮਮਤਾ ਬੈਨਰਜੀ ਦਾ ਵੱਡਾ ਬਿਆਨ ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਔਰਤ ਨੂੰ ਮਹੀਨੇ ਦੇ 3 ਦਿਨ ‘ਅਛੂਤ’ ਮੰਨੋ, ਚੌਥੇ ਦਿਨ ਨਹੀਂ, ਅਜਿਹਾ ਕਿਉਂ? : ਸੁਪਰੀਮ ਕੋਰਟ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਚੋਣ ਲਈ ਮਮਤਾ ਬੈਨਰਜੀ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ ਨਵੇਂ ਵਿੱਤੀ ਸਾਲ ਦੀ ਪਹਿਲੀ MPC Meeting : Repo rate 'ਚ ਨਹੀਂ ਕੀਤਾ ਬਦਲਾਅ, ਗਵਰਨਰ ਨੇ ਕੀਤੇ ਕਈ ਵੱਡੇ ਐਲਾਨ

ਹਰਿਆਣਾ

ਦਿੱਲੀ 'ਚ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਹਰਿਆਣਾ ਦੇ ਦੌਰੇ ਲਈ ਦਿੱਤਾ ਸੱਦਾ

02 ਫ਼ਰਵਰੀ, 2026 05:07 PM

ਨਵੀਂ ਦਿੱਲੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਸੈਣੀ ਦੀ ਮੁਲਾਕਾਤ ਨੂੰ ਸੂਬੇ ਦੇ ਵਿਕਾਸ ਕੰਮਾਂ ਅਤੇ ਆਉਣ ਵਾਲੇ ਰਾਜਨੀਤਕ ਪ੍ਰੋਗਰਾਮਾਂ ਦੇ ਲਿਹਾਜ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਬੈਠਕ ਦੌਰਾਨ ਕੇਂਦਰ ਅਤੇ ਸੂਬੇ ਵਿਚਾਲੇ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਾਰਗਦਰਸ਼ਨ 'ਚ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕੀ ਕੋਸ਼ਿਸ਼' ਦੇ ਮੰਤਰ ਨਾਲ ਹਰਿਆਣਾ ਲਗਾਤਾਰ ਤਰੱਕੀ ਦੀ ਰਾਹ 'ਤੇ ਚੱਲ ਰਿਹਾ ਹੈ। ਸੂਤਰਾਂ ਅਨੁਸਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅੰਬਾਲਾ 'ਚ ਬਣ ਕੇ ਤਿਆਰ ਹੋਏ ਸ਼ਾਨਦਾਰ ਸ਼ਹੀਦ ਸਮਾਰਕ ਦੇ ਉਦਘਾਟਨ ਲਈ ਸੱਦਾ ਦਿੱਤਾ। ਇਹ ਸਮਾਰਕ ਦੇਸ਼ ਦੇ ਵੀਰ ਸ਼ਹੀਦਾਂ ਦੇ ਸਨਮਾਨ 'ਚ ਬਣਾਇਆ ਗਿਆ ਹੈ ਅਤੇ ਇਸ ਨੂੰ ਹਰਿਆਣਾ ਦੀ ਇਕ ਮਹੱਤਵਪੂਰਨ ਪਛਾਣ ਵਜੋਂ ਦੇਖਿਆ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਸੱਦੇ ਤੋਂ ਬਾਅਦ ਪ੍ਰਧਾਨ ਮੰਤਰੀ ਜਲਦ ਹੀ ਹਰਿਆਣਾ ਦਾ ਦੌਰਾ ਕਰ ਸਕਦੇ ਹਨ, ਜਿਸ ਨਾਲ ਪ੍ਰਦੇਸ਼ 'ਚ ਵਿਕਾਸ ਯੋਜਨਾਵਾਂ ਨੂੰ ਨਵੀਂ ਗਤੀ ਮਿਲਣ ਦੀ ਸੰਭਾਵਨਾ ਹੈ। ਬੈਠਕ ਦੌਰਾਨ ਮੁੱਖ ਮੰਤਰੀ ਸੈਣੀ ਨੇ ਪੰਜਾਬ ਸਥਿਤ ਆਦਮਪੁਰ ਏਅਰਪੋਰਟ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਰੱਖਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਮਾਜਿਕ ਸਦਭਾਵਨਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਸ਼੍ਰੀ ਸੈਣੀ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਦੇ ਵਿਚਾਰ ਅੱਜ ਵੀ ਸਮਾਜ ਨੂੰ ਜੋੜਣ ਦਾ ਕੰਮ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਲਏ ਗਏ ਅਜਿਹੇ ਫ਼ੈਸਲੇ ਸਾਰੇ ਵਰਗਾਂ ਨੂੰ ਸਨਮਾਨ ਦੇਣ ਦੀ ਦਿਸ਼ਾ 'ਚ ਅਹਿਮ ਕਦਮ ਹਨ। ਬੈਠਕ 'ਚ ਪ੍ਰਦੇਸ਼ ਨਾਲ ਜੁੜੇ ਹੋਰ ਵਿਕਾਸ ਮੁੱਦਿਆਂ ਅਤੇ ਆਉਣ ਵਾਲੇ ਪ੍ਰੋਗਰਾਮਾਂ 'ਤੇ ਵੀ ਚਰਚਾ ਹੋਈ।

Have something to say? Post your comment

ਅਤੇ ਹਰਿਆਣਾ ਖਬਰਾਂ

ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

'ਕੇਅਰਟੇਕਰ' ਨੇ ਫਾਰਮ ਹਾਊਸ ਮਾਲਕ ਦਾ ਕੀਤਾ ਕਤਲ, ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

'ਕੇਅਰਟੇਕਰ' ਨੇ ਫਾਰਮ ਹਾਊਸ ਮਾਲਕ ਦਾ ਕੀਤਾ ਕਤਲ, ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

ਗੋਲੀਬਾਰੀ ਦੀ ਆਵਾਜ਼ ਨਾਲ ਕੰਬਿਆ ਹਰਿਆਣਾ ਦਾ ਇਹ ਸ਼ਹਿਰ, ਮੋਬਾਈਲ ਦੁਕਾਨ 'ਤੇ ਫਾਇਰਿੰਗ ਕਰ ਦੌੜੇ ਬਦਮਾਸ਼

ਗੋਲੀਬਾਰੀ ਦੀ ਆਵਾਜ਼ ਨਾਲ ਕੰਬਿਆ ਹਰਿਆਣਾ ਦਾ ਇਹ ਸ਼ਹਿਰ, ਮੋਬਾਈਲ ਦੁਕਾਨ 'ਤੇ ਫਾਇਰਿੰਗ ਕਰ ਦੌੜੇ ਬਦਮਾਸ਼

PM ਪੋਸ਼ਣ ਯੋਜਨਾ: ਹਰਿਆਣਾ ਦੇ 14.8 ਲੱਖ ਤੋਂ ਵੱਧ ਬੱਚਿਆਂ ਨੂੰ ਮਿਲੇਗਾ ਪੌਸ਼ਟਿਕ ਭੋਜਨ

PM ਪੋਸ਼ਣ ਯੋਜਨਾ: ਹਰਿਆਣਾ ਦੇ 14.8 ਲੱਖ ਤੋਂ ਵੱਧ ਬੱਚਿਆਂ ਨੂੰ ਮਿਲੇਗਾ ਪੌਸ਼ਟਿਕ ਭੋਜਨ

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ ਦਰਾਂ 'ਚ 5% ਦਾ ਵਾਧਾ

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ ਦਰਾਂ 'ਚ 5% ਦਾ ਵਾਧਾ

HSGMC ਨੂੰ ਵੱਡਾ ਝਟਕਾ: ਜੁਡੀਸ਼ੀਅਲ ਕਮਿਸ਼ਨ ਨੇ ਰੱਦ ਕੀਤਾ ਬਜਟ

HSGMC ਨੂੰ ਵੱਡਾ ਝਟਕਾ: ਜੁਡੀਸ਼ੀਅਲ ਕਮਿਸ਼ਨ ਨੇ ਰੱਦ ਕੀਤਾ ਬਜਟ

CM ਨਾਇਬ ਸਿੰਘ ਸੈਣੀ ਦੀ ਚੰਡੀਗੜ੍ਹ ਰਿਹਾਇਸ਼ 'ਚ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋ

CM ਨਾਇਬ ਸਿੰਘ ਸੈਣੀ ਦੀ ਚੰਡੀਗੜ੍ਹ ਰਿਹਾਇਸ਼ 'ਚ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋ

6 ਧੀਆਂ ਦੇ ਪਿਓ ਨੇ ਸਿਲੰਡਰ ਨਾ ਮਿਲਣ 'ਤੇ CM ਸੈਣੀ ਤੋਂ ਲਗਾਈ ਗੁਹਾਰ, ਕੁਝ ਦੇਰ ਮਗਰੋਂ ਘਰ ਪਹੁੰਚ ਗਈ ਮਦਦ

6 ਧੀਆਂ ਦੇ ਪਿਓ ਨੇ ਸਿਲੰਡਰ ਨਾ ਮਿਲਣ 'ਤੇ CM ਸੈਣੀ ਤੋਂ ਲਗਾਈ ਗੁਹਾਰ, ਕੁਝ ਦੇਰ ਮਗਰੋਂ ਘਰ ਪਹੁੰਚ ਗਈ ਮਦਦ

ਗੁਰੂਆਂ ਦੀ ਬਾਣੀ ਨੂੰ ਘਰ-ਘਰ ਪਹੁੰਚਾਉਣ ਲਈ ਸਾਡੀ ਸਰਕਾਰ ਨੇ ਵੱਡੇ ਪੱਧਰ 'ਤੇ ਕੰਮ ਕੀਤਾ : ਨਾਇਬ ਸੈਣੀ

ਗੁਰੂਆਂ ਦੀ ਬਾਣੀ ਨੂੰ ਘਰ-ਘਰ ਪਹੁੰਚਾਉਣ ਲਈ ਸਾਡੀ ਸਰਕਾਰ ਨੇ ਵੱਡੇ ਪੱਧਰ 'ਤੇ ਕੰਮ ਕੀਤਾ : ਨਾਇਬ ਸੈਣੀ

ਸਵਦੇਸ਼ੀ ਮੇਲੇ 'ਚ ਪੀਲੀ ਪੱਗ ਬੰਨ੍ਹ ਪੁੱਜੇ ਨਾਇਬ ਸਿੰਘ ਸੈਣੀ, ਪੰਜਾਬ ਦੇ ਹਾਲਾਤਾਂ ਬਾਰੇ ਜਤਾਈ ਚਿੰਤਾ

ਸਵਦੇਸ਼ੀ ਮੇਲੇ 'ਚ ਪੀਲੀ ਪੱਗ ਬੰਨ੍ਹ ਪੁੱਜੇ ਨਾਇਬ ਸਿੰਘ ਸੈਣੀ, ਪੰਜਾਬ ਦੇ ਹਾਲਾਤਾਂ ਬਾਰੇ ਜਤਾਈ ਚਿੰਤਾ