Monday, February 23, 2026
BREAKING
ਚਾਂਦੀ 'ਚ ਆਇਆ ਭਾਰੀ ਉਛਾਲ, ਜਾਣੋ ਕੀਮਤਾਂ ਨੂੰ ਲੈ ਕੇ ਮਾਹਰ ਕੀ ਦੇ ਰਹੇ ਹਨ ਸੰਕੇਤ ਅਨਿਲ ਅੰਬਾਨੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ, ਅੰਤਰਿਮ ਰਾਹਤ ਰੱਦ ਹੁਣ ਚੰਡੀਗੜ੍ਹ ਦੇ Nexus Elante Mall ਖੁੱਲ੍ਹ ਗਿਆ Malabar Gold & Diamonds ਦਾ ਸ਼ੋਅਰੂਮ ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਨਾਮ ਵਿੱਚ ਸਿਟੀ ਮਮਡੀਆ ਪ੍ਰੈਸ ਕਲੱਬ ਦੀ ਮੀਟਿੰਗ, ਮੀਡੀਆ ਸਮੱਸਿਆਵਾਂ ਤੇ ਸਮਾਜ ਸੇਵਾ ’ਤੇ ਚਰਚਾ ਗੁਰਦਾਸ ਮਾਨ ਦੀ ਸੁਰਮਈ ਸਟਾਰ ਨਾਈਟ ਨੇ ਨੇਚਰ ਫੈਸਟ 2026 ਨੂੰ ਬਣਾਇਆ ਯਾਦਗਾਰ ਪ੍ਰੋਜੈਕਟ ‘ਰੌਸ਼ਨੀ’ ਨਾਲ ਬੱਚਿਆਂ ਨੂੰ ਮਿਲੀ ਨਵੀਂ ਦ੍ਰਿਸ਼ਟੀ, ਹਜ਼ਾਰਾਂ ਬੱਚਿਆਂ ਦੀਆਂ ਅੱਖਾਂ ਦੀ ਹੋਈ ਜਾਂਚ , ਦੋ ਬੱਚਿਆਂ ਦਾ ਸਫਲ ਅਪ੍ਰੇਸ਼ਨ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਪਲਹੇੜੀ ਤੇ ਮੱਛਲੀ ਕਲਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਡੇਰਾਬੱਸੀ ਦੇ ਸੈਦਪੁਰਾ ਵਿੱਚ ਵਿਕਾਸ ਦੀ ਨਵੀਂ ਕਿਰਨ: ਐਮ ਐਲ ਏ ਰੰਧਾਵਾ ਵੱਲੋਂ 45 ਲੱਖ ਨਾਲ ਨਵੇਂ ਲੱਗਣ ਵਾਲੇ ਟਿਊਬਵੈੱਲ ਪ੍ਰੋਜੈਕਟ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ 6ਵੀਂ ਬੱਸ ਰਵਾਨਾ, ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-66 ਤੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਨੋਰੰਜਨ

ਦਿਲਜੀਤ ਦੋਸਾਂਝ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਲਿਆ ਗੋਦ

02 ਸਤੰਬਰ, 2025 06:42 PM

ਚੰਡੀਗੜ੍ਹ : ਪੰਜਾਬ ਵਿੱਚ ਭਿਆਨਕ ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖਦੇ ਹੋਏ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਭ ਤੋਂ ਪ੍ਰਭਾਵਿਤ 10 ਪਿੰਡ ਗੋਦ ਲੈ ਲਏ ਹਨ। ਉਹ ਐੱਨ.ਜੀ.ਓਜ਼. ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਖਾਣ-ਪੀਣ, ਪਾਣੀ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ। ਨਾਲ ਹੀ ਪੁਨਰਵਾਸ ਅਤੇ ਲੰਬੇ ਸਮੇਂ ਦੇ ਪੁਨਰ ਨਿਰਮਾਣ ਦੀ ਯੋਜਨਾ ਵੀ ਬਣਾ ਰਹੇ ਹਨ। ਇਸ ਮੁਹਿੰਮ ਬਾਰੇ ਦਿਲਜੀਤ ਦੀ ਟੀਮ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ — “Together, we can rebuild.”

ਦਿਲਜੀਤ ਤੋਂ ਇਲਾਵਾ ਹੋਰ ਸਿਤਾਰੇ ਵੀ ਮਦਦ ਲਈ ਅੱਗੇ ਆ ਰਹੇ ਹਨ। ਅਦਾਕਾਰਾ ਸੋਨਮ ਬਾਜਵਾ ਨੇ ਲਿਖਿਆ ਕਿ ਉਹ ਹੜ੍ਹ ਪ੍ਰਭਾਵਿਤ ਸਾਰੇ ਲੋਕਾਂ ਦੀ ਹਰ ਸੰਭਵ ਸਹਾਇਤਾ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਭ ਨੂੰ ਅਪੀਲ ਕੀਤੀ ਕਿ ਉਹ ਵੀ ਮਦਦ ਲਈ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ “ਹਰ ਛੋਟੀ ਤੋਂ ਛੋਟੀ ਮਦਦ ਵੀ ਕਿਸੇ ਦੇ ਜੀਵਨ ਵਿੱਚ ਵੱਡਾ ਫਰਕ ਪਾ ਸਕਦੀ ਹੈ।”

ਅਦਾਕਾਰ ਸੰਜੇ ਦੱਤ ਨੇ ਵੀ X 'ਤੇ ਲਿਖਿਆ ਕਿ ਪੰਜਾਬ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਬਹੁਤ ਹੀ ਦਿਲ ਤੋੜਨ ਵਾਲੀ ਹੈ। ਉਹਨਾਂ ਨੇ ਲੋਕਾਂ ਲਈ ਦੁਆਵਾਂ ਭੇਜਦਿਆਂ ਯਕੀਨ ਦਵਾਇਆ ਕਿ ਉਹ ਹਰ ਸੰਭਵ ਤਰੀਕੇ ਨਾਲ ਮਦਦ ਕਰਨਗੇ।

ਇਸ ਤੋਂ ਇਲਾਵਾ, ਗਾਇਕ-ਅਦਾਕਾਰ ਐਮੀ ਵਿਰਕ ਨੇ ਐਲਾਨ ਕੀਤਾ ਕਿ ਉਹ ਤੇ ਉਨ੍ਹਾਂ ਦੀ ਟੀਮ 200 ਘਰ ਗੋਦ ਲੈ ਰਹੇ ਹਨ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਛੱਤ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਛੱਤ ਨਹੀਂ, ਸਗੋਂ ਲੋਕਾਂ ਨੂੰ ਉਮੀਦ ਅਤੇ ਇੱਜ਼ਤ ਦੇ ਕੇ ਮੁੜ ਸ਼ੁਰੂਆਤ ਕਰਨ ਦੀ ਕੋਸ਼ਿਸ਼ ਹੈ।

ਪੰਜਾਬੀ ਅਦਾਕਾਰਾ-ਗਾਇਕਾ ਹਿਮਾਂਸ਼ੀ ਖੁਰਾਨਾ ਨੇ ਵੀ ਰਾਹਤ ਮੁਹਿੰਮ ਵਿੱਚ ਹਿੱਸਾ ਲੈਂਦਿਆਂ 10 ਪਰਿਵਾਰਾਂ ਦੇ ਮੁੜ ਵਸੇਬੇ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਲਿਖਿਆ ਕਿ “ਇਸ ਤਬਾਹੀ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਹੱਲ ਲੱਭਣ ਦੀ ਲੋੜ ਹੈ। ਅਸੀਂ ਪੰਜਾਬੀ ਆਪਣੇ ਪੰਜਾਬ ਦੇ ਨਾਲ ਖੜ੍ਹੇ ਹਾਂ।”

ਇਸਦੇ ਨਾਲ ਹੀ, ਪੰਜਾਬ ਰੈਵੀਨਿਊ ਅਤੇ ਡਿਜਾਸਟਰ ਮੈਨੇਜਮੈਂਟ ਮੰਤਰੀ ਐਚ. ਹਰਦੀਪ ਸਿੰਘ ਮੁੰਡਿਆਂ ਨੇ ਦੱਸਿਆ ਕਿ ਹੜ੍ਹ ਨੇ 12 ਜ਼ਿਲ੍ਹਿਆਂ ਵਿੱਚ 2.56 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਤੱਕ 15,688 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ 129 ਰਾਹਤ ਕੈਂਪਾਂ ਵਿੱਚ 7,144 ਲੋਕ ਰਹਿ ਰਹੇ ਹਨ। ਸਭ ਤੋਂ ਵੱਧ ਬੇਘਰ ਲੋਕ ਫਿਰੋਜ਼ਪੁਰ, ਫ਼ਾਜ਼ਿਲਕਾ ਅਤੇ ਗੁਰਦਾਸਪੁਰ ਤੋਂ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਬਾਲੀਵੁੱਡ ਛੱਡਣ ਲਈ ਕਿਉਂ ਮਜਬੂਰ ਹੋਈ ਸੀ ਇਹ ਅਦਾਕਾਰਾ, ਕਰ'ਤਾ ਵੱਡਾ ਖੁਲਾਸਾ

ਬਾਲੀਵੁੱਡ ਛੱਡਣ ਲਈ ਕਿਉਂ ਮਜਬੂਰ ਹੋਈ ਸੀ ਇਹ ਅਦਾਕਾਰਾ, ਕਰ'ਤਾ ਵੱਡਾ ਖੁਲਾਸਾ

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

ਅਦਾਲਤ 'ਚ ਗਰਜੀ ਤਾਪਸੀ ਪਨੂੰ! ਫਿਲਮ 'Assi' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਖੋਲ੍ਹਿਆ ਖਾਤਾ

ਅਦਾਲਤ 'ਚ ਗਰਜੀ ਤਾਪਸੀ ਪਨੂੰ! ਫਿਲਮ 'Assi' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਖੋਲ੍ਹਿਆ ਖਾਤਾ

47 ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ਸੁਪਰਸਟਾਰ ਰਜਨੀਕਾਂਤ ਤੇ ਕਮਲ ਹਾਸਨ

47 ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ਸੁਪਰਸਟਾਰ ਰਜਨੀਕਾਂਤ ਤੇ ਕਮਲ ਹਾਸਨ

ਕਾਜੋਲ ਦੇਵਗਨ ਨੂੰ ਵੱਡੀ ਰਾਹਤ! ਬਿਨਾਂ ਇਜਾਜ਼ਤ ਨਾਂ, ਫੋਟੋ ਜਾਂ ਆਵਾਜ਼ ਵਰਤਣ 'ਤੇ ਦਿੱਲੀ ਹਾਈਕੋਰਟ ਨੇ ਲਾਈ ਰੋਕ

ਕਾਜੋਲ ਦੇਵਗਨ ਨੂੰ ਵੱਡੀ ਰਾਹਤ! ਬਿਨਾਂ ਇਜਾਜ਼ਤ ਨਾਂ, ਫੋਟੋ ਜਾਂ ਆਵਾਜ਼ ਵਰਤਣ 'ਤੇ ਦਿੱਲੀ ਹਾਈਕੋਰਟ ਨੇ ਲਾਈ ਰੋਕ

ਸੂਰਜ ਬੜਜਾਤਿਆ ਦੀ ਫਿਲਮ 'ਯੇ ਪ੍ਰੇਮ ਮੋਲ ਲਿਆ' 'ਚ ਹੋਈ ਸਵਾਨੰਦ ਕਿਰਕਿਰੇ ਦੀ ਐਂਟਰੀ

ਸੂਰਜ ਬੜਜਾਤਿਆ ਦੀ ਫਿਲਮ 'ਯੇ ਪ੍ਰੇਮ ਮੋਲ ਲਿਆ' 'ਚ ਹੋਈ ਸਵਾਨੰਦ ਕਿਰਕਿਰੇ ਦੀ ਐਂਟਰੀ

ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟੌਕਸਿਕ' ਦਾ ਧਮਾਕੇਦਾਰ ਟੀਜ਼ਰ ਰਿਲੀਜ਼

ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟੌਕਸਿਕ' ਦਾ ਧਮਾਕੇਦਾਰ ਟੀਜ਼ਰ ਰਿਲੀਜ਼

ਵੱਡੀ ਖਬਰ; ਜੇਲ੍ਹ 'ਚੋਂ ਬਾਹਰ ਆਉਣਗੇ ਫਿਲਮ ਨਿਰਮਾਤਾ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਵੱਡੀ ਖਬਰ; ਜੇਲ੍ਹ 'ਚੋਂ ਬਾਹਰ ਆਉਣਗੇ ਫਿਲਮ ਨਿਰਮਾਤਾ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ ਨਾਲ ਜਗਮਗਾਇਆ Actor ਦਾ ਘਰ

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ ਨਾਲ ਜਗਮਗਾਇਆ Actor ਦਾ ਘਰ

ਰੇਡ ਜਾਇੰਟ ਮੂਵੀਜ਼ ਦੇ ਰਹੱਸਮਈ ਪੋਸਟਰ ਨੇ ਛੇੜੀ ਚਰਚਾ; ਅੱਜ ਸ਼ਾਮ 7:12 ਵਜੇ ਮਿਲੇਗਾ ਵੱਡਾ ਸਰਪ੍ਰਾਈਜ਼

ਰੇਡ ਜਾਇੰਟ ਮੂਵੀਜ਼ ਦੇ ਰਹੱਸਮਈ ਪੋਸਟਰ ਨੇ ਛੇੜੀ ਚਰਚਾ; ਅੱਜ ਸ਼ਾਮ 7:12 ਵਜੇ ਮਿਲੇਗਾ ਵੱਡਾ ਸਰਪ੍ਰਾਈਜ਼