Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਮਨੋਰੰਜਨ

ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨਾਟੀ' ਟੂਰ ਨੇ ਰਚਿਆ ਇਤਿਹਾਸ; 943 ਕਰੋੜ ਦੀ ਕਮਾਈ ਨਾਲ ਤੋੜੇ ਸਾਰੇ ਰਿਕਾਰਡ

18 ਮਾਰਚ, 2026 06:49 PM

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਾ ਸਿਰਫ਼ ਸੰਗੀਤ ਦੀ ਦੁਨੀਆ ਵਿੱਚ ਸਗੋਂ ਆਰਥਿਕਤਾ ਦੇ ਮੈਦਾਨ ਵਿੱਚ ਵੀ ਝੰਡੇ ਗੱਡ ਦਿੱਤੇ ਹਨ। ਮਾਰਚ 2026 ਵਿੱਚ ਆਈ ਅਰਨਸਟ ਐਂਡ ਯੰਗ (EY) ਦੀ 'ਸੋਸ਼ੀਓ ਇਕਨਾਮਿਕ ਇਮਪੈਕਟ' ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਦਿਲਜੀਤ ਦੇ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਨੇ ਕੁੱਲ 943 ਕਰੋੜ ਰੁਪਏ ਦਾ ਰੈਵੇਨਿਊ ਜਨਰੇਟ ਕੀਤਾ ਹੈ। ਇਹ ਕਿਸੇ ਵੀ ਭਾਰਤੀ ਕਲਾਕਾਰ ਦੇ ਲਾਈਵ ਟੂਰ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ।


ਰਿਪੋਰਟ ਦੇ ਵੇਰਵਿਆਂ ਅਨੁਸਾਰ, ਇਸ ਟੂਰ ਰਾਹੀਂ ਸਰਕਾਰੀ ਖਜ਼ਾਨੇ ਵਿੱਚ 114 ਕਰੋੜ ਰੁਪਏ ਦਾ ਟੈਕਸ ਜਮ੍ਹਾਂ ਹੋਇਆ ਹੈ, ਜਦਕਿ ਲਗਭਗ 1.2 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ ਹਨ। ਟੂਰ ਦੌਰਾਨ 3.2 ਲੱਖ ਤੋਂ ਵੱਧ ਦਰਸ਼ਕਾਂ ਨੇ ਸ਼ੋਅ ਦਾ ਆਨੰਦ ਮਾਣਿਆ, ਜਿਸ ਵਿੱਚ ਦਿੱਲੀ ਦਾ ਸ਼ੋਅ 55 ਹਜ਼ਾਰ ਦਰਸ਼ਕਾਂ ਦੇ ਰਿਕਾਰਡ ਨਾਲ ਦੇਸ਼ ਦਾ ਸਭ ਤੋਂ ਵੱਡਾ ਸ਼ੋਅ ਬਣਿਆ। ਆਰਥਿਕ ਪੱਖੋਂ ਵੇਖੀਏ ਤਾਂ ਟਿਕਟਾਂ ਦੀ ਵਿਕਰੀ ਅਤੇ ਸਪਾਂਸਰਸ਼ਿਪ ਤੋਂ 276 ਕਰੋੜ ਰੁਪਏ ਦੀ ਸਿੱਧੀ ਕਮਾਈ ਹੋਈ, ਜਦਕਿ ਪ੍ਰਸ਼ੰਸਕਾਂ ਵੱਲੋਂ ਹੋਟਲਾਂ, ਸਫ਼ਰ, ਖਾਣ-ਪੀਣ ਅਤੇ ਸ਼ਾਪਿੰਗ 'ਤੇ ਕੀਤੇ ਗਏ ਖਰਚੇ ਨਾਲ 553 ਕਰੋੜ ਰੁਪਏ ਦਾ ਵਾਧੂ ਕਾਰੋਬਾਰ ਹੋਇਆ। ਟੈਕਸ ਦੇ ਰੂਪ ਵਿੱਚ 111 ਕਰੋੜ ਰੁਪਏ GST ਅਤੇ ਬਾਕੀ ਸਥਾਨਕ ਪਰਮਿਸ਼ਨ ਫੀਸਾਂ ਰਾਹੀਂ ਸਰਕਾਰ ਨੂੰ ਗਏ। ਇਸ ਟੂਰ ਦੀ ਖ਼ਾਸੀਅਤ ਇਹ ਰਹੀ ਕਿ 49% ਦਰਸ਼ਕ ਟਾਇਰ-2 ਅਤੇ ਟਾਇਰ-3 ਸ਼ਹਿਰਾਂ ਤੋਂ ਆਏ ਸਨ, ਜਿਸ ਨਾਲ ਸਥਾਨਕ ਟੂਰਿਜ਼ਮ ਅਤੇ ਹੌਸਪੀਟੈਲਿਟੀ ਸੈਕਟਰ ਨੂੰ ਵੱਡਾ ਹੁਲਾਰਾ ਮਿਲਿਆ। ਦਿਲਜੀਤ ਦੋਸਾਂਝ ਨੇ ਇਸ ਇਤਿਹਾਸਕ ਸਫ਼ਲਤਾ ਲਈ ਆਪਣੀ ਟੀਮ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬੀ ਜੜ੍ਹਾਂ ਨੂੰ ਗਲੋਬਲ ਪੱਧਰ 'ਤੇ ਚਮਕਾਇਆ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਫਿਲਮ

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

"ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼

"ਦਾਇਰਾ" ਦੇ ਮਲਿਆਲਮ ਵਰਜਨ 'ਚ ਕਰੀਨਾ ਦੇ ਕਿਰਦਾਰ "ਅਜੂਨੀ" ਨੂੰ ਆਵਾਜ਼ ਦੇਵੇਗੀ ਪਾਰਵਤੀ ਥਿਰੂਵੋਥੂ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ "ਹੋਪ" ਇਸ ਦਿਨ ਹੋਵੇਗੀ ਭਾਰਤ 'ਚ ਰਿਲੀਜ਼

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ