Monday, February 23, 2026
BREAKING
ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ "ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਕੌਂਸਲਰ ਪ੍ਰੇਮਲਤਾ ਨੇ ਫੜ੍ਹਿਆ ਕਾਂਗਰਸ ਦਾ ਹੱਥ ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 479 ਤੇ ਨਿਫਟੀ 141 ਅੰਕਾਂ ਦੀ ਮਜ਼ਬੂਤੀ ਨਾਲ ਹੋਏ ਬੰਦ 27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ ਮੁਅੱਤਲ DIG ਭੁੱਲਰ ਰਿਸ਼ਵਤ ਮਾਮਲੇ 'ਚ ਡਾਇਰੀ ਦਾ ਖੁੱਲ੍ਹਿਆ ਭੇਤ, ਅੱਗੇ ਦੀ ਜਾਂਚ ਜਾਰੀ ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਬਾਜ਼ਾਰ

ਤਿੰਨ ਗੁਣਾ ਤੱਕ ਚੜ੍ਹੇ ਸਬਜ਼ੀਆਂ ਦੇ ਭਾਅ, ਅਜੇ ਹੋਰ ਵਧਣਗੀਆਂ ਕੀਮਤਾਂ

07 ਅਗਸਤ, 2025 08:04 PM

ਨਵੀਂ ਦਿੱਲੀ : ਇਨ੍ਹੀਂ ਦਿਨੀਂ ਚੰਡੀਗੜ੍ਹ ਦੇ ਸੈਕਟਰ 26 ਸਥਿਤ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਖਾਸ ਕਰਕੇ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਹੈ, ਜਿਸ ਕਾਰਨ ਸਪਲਾਈ ਵਿੱਚ ਵਿਘਨ ਪਿਆ ਹੈ ਅਤੇ ਮੰਗ ਜ਼ਿਆਦਾ ਹੋਣ ਕਾਰਨ ਕੀਮਤਾਂ ਕਾਬੂ ਤੋਂ ਬਾਹਰ ਹੋ ਗਈਆਂ ਹਨ।

ਬਾਜ਼ਾਰ ਵਿੱਚ ਕੀ ਸਥਿਤੀ ਹੈ?
ਸੈਕਟਰ 26 ਬਾਜ਼ਾਰ ਦੇ ਦੁਕਾਨਦਾਰਾਂ ਅਤੇ ਗਾਹਕਾਂ ਨੇ ਦੱਸਿਆ ਕਿ ਮਾਲ ਘੱਟ ਆ ਰਿਹਾ ਹੈ ਅਤੇ ਗਾਹਕ ਜ਼ਿਆਦਾ ਹਨ, ਇਸ ਲਈ ਕੀਮਤਾਂ ਵਧੀਆਂ ਹਨ। ਵਪਾਰੀ ਦੱਸ ਰਹੇ ਹਨ ਕਿ ਮੀਂਹ ਕਾਰਨ ਪਹਾੜੀ ਇਲਾਕਿਆਂ ਦੀਆਂ ਸੜਕਾਂ ਖਰਾਬ ਹੋ ਗਈਆਂ ਹਨ, ਜਿਸ ਕਾਰਨ ਮਾਲ ਸਮੇਂ ਸਿਰ ਨਹੀਂ ਪਹੁੰਚ ਰਿਹਾ।

ਅੱਜ ਦੀਆਂ ਤਾਜ਼ਾ ਦਰਾਂ (ਪ੍ਰਤੀ ਕਿਲੋ) ਜਾਣੋ:
ਟਮਾਟਰ
Rs. 100 – Rs.110

ਮਟਰ
Rs.180 – Rs.200

ਸ਼ਿਮਲਾ ਮਿਰਚ
Rs.100 – Rs.120

ਹਰੀ ਮਿਰਚ
Rs.60 –Rs.70

ਅਦਰਕ
Rs.80 – Rs.90

ਲਸਣ
Rs.80 – Rs.90

ਟਿੰਡਾ
Rs.120 – Rs.130

ਬੈਂਗਣ
Rs.30 – Rs.40

ਖੀਰਾ
Rs.25 – Rs.30

ਬੀਨਜ਼
Rs.100 – Rs.110

ਕਰੇਲਾ
Rs.50 – Rs.60

ਘੀਆ (ਲੋਕੀ)
Rs.30 – Rs.40

ਕੱਦੂ
Rs.20 – Rs.30

ਭਵਿੱਖ ਦੀ ਸੰਭਾਵਨਾ ਕੀ ਹੈ?
ਸਥਾਨਕ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ। ਟਮਾਟਰ ਅਤੇ ਮਟਰ ਦੀਆਂ ਕੀਮਤਾਂ ਪਹਿਲਾਂ ਹੀ ਆਮ ਨਾਲੋਂ ਦੋ ਤੋਂ ਤਿੰਨ ਗੁਣਾ ਵੱਧ ਹਨ, ਅਤੇ ਹੋਰ ਸਬਜ਼ੀਆਂ ਵੀ ਜਲਦੀ ਹੀ ਮਹਿੰਗੀਆਂ ਹੋ ਸਕਦੀਆਂ ਹਨ।

ਗਾਹਕ ਕੀ ਕਹਿ ਰਹੇ ਹਨ?
ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਬਹੁਤ ਸਾਰੇ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ "ਰੋਜ਼ਾਨਾ ਸਬਜ਼ੀਆਂ ਹੁਣ ਲਗਜ਼ਰੀ ਬਣ ਗਈਆਂ ਹਨ।" ਕੁਝ ਲੋਕਾਂ ਨੇ ਕਿਹਾ ਕਿ ਉਹ ਆਪਣੀ ਖਰੀਦਦਾਰੀ ਘਟਾਉਣਗੇ, ਜਦੋਂ ਕਿ ਕੁਝ ਨੇ ਵਿਕਲਪ ਵਜੋਂ ਫਰੋਜ਼ਨ ਜਾਂ ਸੁੱਕੀਆਂ ਸਬਜ਼ੀਆਂ ਵੱਲ ਦੀ ਖ਼ਰੀਦ ਕਰਨ ਦੀ ਯੋਜਨਾ ਬਣਾ ਰਹੇ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 479 ਤੇ ਨਿਫਟੀ 141 ਅੰਕਾਂ ਦੀ ਮਜ਼ਬੂਤੀ ਨਾਲ ਹੋਏ ਬੰਦ

ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 479 ਤੇ ਨਿਫਟੀ 141 ਅੰਕਾਂ ਦੀ ਮਜ਼ਬੂਤੀ ਨਾਲ ਹੋਏ ਬੰਦ

IDFC First Bank 'ਚ 590 ਕਰੋੜ ਦਾ ਵੱਡਾ ਫਰੌਡ, ਨਿਵੇਸ਼ਕਾਂ ਦੇ 14,000 ਕਰੋੜ ਡੁੱਬੇ, ਸ਼ੇਅਰ 20% ਡਿੱਗੇ

IDFC First Bank 'ਚ 590 ਕਰੋੜ ਦਾ ਵੱਡਾ ਫਰੌਡ, ਨਿਵੇਸ਼ਕਾਂ ਦੇ 14,000 ਕਰੋੜ ਡੁੱਬੇ, ਸ਼ੇਅਰ 20% ਡਿੱਗੇ

ਚਾਂਦੀ 'ਚ ਆਇਆ ਭਾਰੀ ਉਛਾਲ, ਜਾਣੋ ਕੀਮਤਾਂ ਨੂੰ ਲੈ ਕੇ ਮਾਹਰ ਕੀ ਦੇ ਰਹੇ ਹਨ ਸੰਕੇਤ

ਚਾਂਦੀ 'ਚ ਆਇਆ ਭਾਰੀ ਉਛਾਲ, ਜਾਣੋ ਕੀਮਤਾਂ ਨੂੰ ਲੈ ਕੇ ਮਾਹਰ ਕੀ ਦੇ ਰਹੇ ਹਨ ਸੰਕੇਤ

ਅਨਿਲ ਅੰਬਾਨੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ, ਅੰਤਰਿਮ ਰਾਹਤ ਰੱਦ

ਅਨਿਲ ਅੰਬਾਨੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ, ਅੰਤਰਿਮ ਰਾਹਤ ਰੱਦ

ਕਲੀਨਮੈਕਸ ਨੇ ਐਂਕਰ ਨਿਵੇਸ਼ਕਾਂ ਤੋਂ ₹921 ਕਰੋੜ ਕੀਤੇ ਇਕੱਠੇ ; 23 ਫਰਵਰੀ ਨੂੰ ਖੁੱਲ੍ਹੇਗਾ IPO

ਕਲੀਨਮੈਕਸ ਨੇ ਐਂਕਰ ਨਿਵੇਸ਼ਕਾਂ ਤੋਂ ₹921 ਕਰੋੜ ਕੀਤੇ ਇਕੱਠੇ ; 23 ਫਰਵਰੀ ਨੂੰ ਖੁੱਲ੍ਹੇਗਾ IPO

ਸ਼ੁੱਧ ਬਾਜ਼ਾਰ ਉਧਾਰ ਵਿੱਤੀ ਸਾਲ 2026-27 'ਚ  GDP ਦੇ 3% ਤੱਕ ਡਿੱਗ ਜਾਵੇਗਾ: RBI ਬੁਲੇਟਿਨ

ਸ਼ੁੱਧ ਬਾਜ਼ਾਰ ਉਧਾਰ ਵਿੱਤੀ ਸਾਲ 2026-27 'ਚ GDP ਦੇ 3% ਤੱਕ ਡਿੱਗ ਜਾਵੇਗਾ: RBI ਬੁਲੇਟਿਨ

ਅਮਰੀਕੀ ਕੋਰਟ ਤੋਂ ਝਟਕੇ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ 'ਤੇ ਲਾ 'ਤਾ 10% ਟੈਰਿਫ

ਅਮਰੀਕੀ ਕੋਰਟ ਤੋਂ ਝਟਕੇ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ 'ਤੇ ਲਾ 'ਤਾ 10% ਟੈਰਿਫ

ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ

ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ

ਜੀਤ ਅਡਾਣੀ ਨੇ AI ’ਚ ਆਤਮ-ਨਿਰਭਰ ਢਾਂਚੇ ’ਤੇ ਦਿੱਤਾ ਜ਼ੋਰ

ਜੀਤ ਅਡਾਣੀ ਨੇ AI ’ਚ ਆਤਮ-ਨਿਰਭਰ ਢਾਂਚੇ ’ਤੇ ਦਿੱਤਾ ਜ਼ੋਰ

ਜਨਤਕ ਖੇਤਰ ਦੇ ਬੈਂਕਾਂ ਦਾ ਦਬਦਬਾ, 6 ਮਹੀਨਿਆਂ 'ਚ ਮਾਰਕੀਟ ਕੈਪ 5.75 ਲੱਖ ਕਰੋੜ ਵਧਿਆ

ਜਨਤਕ ਖੇਤਰ ਦੇ ਬੈਂਕਾਂ ਦਾ ਦਬਦਬਾ, 6 ਮਹੀਨਿਆਂ 'ਚ ਮਾਰਕੀਟ ਕੈਪ 5.75 ਲੱਖ ਕਰੋੜ ਵਧਿਆ