Friday, July 17, 2026
BREAKING
ਗੈਂਗਸਟਰਾਂ 'ਤੇ ਵਾਰ ਦਾ 177ਵਾਂ ਦਿਨ: ਪੰਜਾਬ ਪੁਲਿਸ ਵੱਲੋਂ 600 ਥਾਈਂ ਛਾਪੇਮਾਰੀ; 333 ਕਾਬੂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ 'ਚੰਨੀ ਧੜੇ ਦੀ ਰਣਨੀਤੀ ਪਵੇਗੀ ਭਾਰੀ ਜਾਂ ਹਾਈਕਮਾਨ...?' ਰਾਹੁਲ ਗਾਂਧੀ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

ਸਿਹਤ

ਤਣਾਅ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਕਾਰਗਰ ਉਪਾਅ,ਮਿਲੇਗਾ ਨਿਜ਼ਾਤ

07 ਜੁਲਾਈ, 2025 06:09 PM

ਨਵੀਂ ਦਿੱਲੀ : ਆਧੁਨਿਕ ਜ਼ਿੰਦਗੀ 'ਚ ਹਰੇਕ ਇਨਸਾਨ ਨੂੰ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਣਾਅ ਦੇ ਵਧਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਨਮ ਲੈ ਰਹੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹਨ,ਜਿਨ੍ਹਾਂ ’ਚੋਂ ਕਿਸੇ ਨੂੰ ਦਫ਼ਤਰ ਦਾ ਤਣਾਅ ਹੈ ਤਾਂ ਕਿਸੇ ਨੂੰ ਪੈਸੇ ਅਤੇ ਨੌਕਰੀ ਦੀ ਚਿੰਤਾ ਹੈ। ਇਹ ਪਰੇਸ਼ਾਨੀਆਂ ਤੁਹਾਡਾ ਮਾਨਸਿਕ ਤਣਾਅ ਵਧਾ ਰਹੀਆਂ ਹਨ। ਤੁਸੀਂ ਜਾਣਦੇ ਹੋ ਕਿ ਜ਼ਿਆਦਾ ਸੋਚਣ, ਟੈਂਸ਼ਨ ਲੈਣ, ਤਣਾਅ, ਕਾਰਨ ਦਿਮਾਗ 'ਤੇ ਬੁਰਾ ਅਸਰ ਪੈਂਦਾ ਹੈ, ਜਿਸ ਕਾਰਨ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ। ਜੇਕਰ ਤੁਸੀਂ ਵੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਣਾਅ 'ਚ ਰਹਿੰਦੇ ਹੋ ਤਾਂ ਆਪਣੀ ਇਸ ਪਰੇਸ਼ਾਨੀ 'ਤੇ ਰੋਕ ਲਗਾਓ। ਆਓ ਜਾਣਦੇ ਹਾਂ ਕਿ ਕਿੰਨਾ ਤਰੀਕਿਆਂ ਨਾਲ ਅਸੀਂ ਮਾਨਸਿਕ ਤਣਾਅ ਨੂੰ ਘੱਟ ਕਰ ਸਕਦੇ ਹਾਂ।

ਤਣਾਅ ਤੋਂ ਬਚਣ ਦੇ ਉਪਾਅ
ਕੁਝ ਵੀ ਖਾਣ ਤੋਂ ਬਚੋ

ਅੱਧੀ ਰਾਤ ਤੋਂ ਬਾਅਦ ਨਿਕੋਟੀਨ ਜਾਂ ਕੌਫੀ ਜਿਹੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ। ਖ਼ਾਸ ਕਰ ਜੇਕਰ ਤੁਹਾਨੂੰ ਅਨਿੰਦਰੇ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਸ਼ਰਾਬ ਦਾ ਸੇਵਨ ਬਿਲਕੁੱਲ ਨਾ ਕਰੋ। ਸ਼ਰਾਬ ਅਤੇ ਕੌਫੀ ਤੁਹਾਡੇ ਤਣਾਅ ਨੂੰ ਦੂਰ ਨਹੀਂ ਕਰ ਸਕਦੀ। ਇਸ ਲਈ ਇਨ੍ਹਾਂ ਚੀਜ਼ਾਂ ਦਾ ਪਰਹੇਜ ਕਰੋ।

ਕਮਰੇ ਦੇ ਤਾਪਮਾਨ ਦਾ ਧਿਆਨ ਰੱਖੋ
ਤੁਹਾਡਾ ਬੈੱਡ ਸੌਣ ਲਈ ਆਰਾਮਦਾਇਕ ਹੋਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਤੁਹਾਡਾ ਸਿਰਹਾਣਾ ਅਤੇ ਬਿਸਤਰਾ ਨਰਮ ਹੋਵੇ, ਜਿਸ 'ਤੇ ਤੁਹਾਨੂੰ ਸਕੂਨ ਦੀ ਨੀਂਦ ਆ ਸਕੇ। ਇਸ ਤੋਂ ਇਲਾਵਾ ਕਮਰੇ ਦਾ ਤਾਪਮਾਨ 60 ਤੇ 67 ਡਿਗਰੀ 'ਚ ਰੱਖੋ। ਇਹ ਤਾਪਮਾਨ ਸਰੀਰ ਲਈ ਸਭ ਤੋਂ ਚੰਗਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ ਬਹੁਤ ਹਲਕਾ ਮਹਿਸੂਸ ਕਰੇ ਤਾਂ ਆਪਣੇ ਬੈੱਡਰੂਮ 'ਚ ਟੈਲੀਵਿਜ਼ਨ ਨਾ ਦੇਖੋ।

ਕਸਰਤ ਕਰੋ
ਜੇਕਰ ਤੁਸੀਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਚਾਹੁੰਦੇ ਹੋ ਤਾਂ ਕਸਰਤ ਕਰਨ ਦੀ ਆਦਤ ਪਾ ਲਓ। ਨਿਯਮਿਤ ਰੂਪ ਨਾਲ ਕਸਰਤ ਕਰਨ ਦੇ ਕਈ ਲਾਭ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕਸਰਤ ਨਾਲ ਦਿਮਾਗ 'ਚ ਖ਼ੂਨ ਦਾ ਸੰਚਾਰ ਵੱਧਦਾ ਹੈ। ਕਸਰਤ ਮੂਡ ਅਤੇ ਤਣਾਅ ਦੀ ਸਥਿਤੀ ਨੂੰ ਕਾਬੂ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਨਾਲ ਹੀ ਇੰਡਰੋਫਿਨ ਸਰੀਰ 'ਚ ਫੀਲ-ਗੁੱਡ ਹਾਰਮੋਨ ਨੂੰ ਰਿਲੀਜ਼ ਕਰਦਾ ਹੈ।

ਰੂਟੀਨ ਬਣਾਓ
ਜੇਕਰ ਤੁਸੀਂ ਦਿਮਾਗ ਅਤੇ ਸਰੀਰ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਆਰਾਮ ਕਰੋ। ਆਪਣੇ ਸਮਾਰਟਫੋਨ ਨੂੰ ਸਾਈਡ 'ਤੇ ਰੱਖੋ, ਉਸ 'ਤੇ ਸਮਾਂ ਨਾ ਬਿਤਾਓ। ਗਰਮ ਪਾਣੀ ਨਾਲ ਨਹਾਓ, ਕਿਤਾਬ ਪੜ੍ਹੋ, ਮਿਊਜ਼ਿਕ ਸੁਣੋ ਅਤੇ ਧਿਆਨ ਕਰੋ। ਮਾਨਸਿਕ ਤੰਦਰੁਸਤੀ ਬਣਾਏ ਰੱਖਣ ਲਈ ਇਹ ਸਾਰੀਆਂ ਆਦਤਾਂ ਕਾਫੀ ਪ੍ਰਭਾਵੀ ਸਾਬਤ ਹੋ ਸਕਦੀਆਂ ਹਨ।

Have something to say? Post your comment

ਅਤੇ ਸਿਹਤ ਖਬਰਾਂ

ਮੋਟਾਪੇ ਕਾਰਨ ਜਲਦੀ ਬੁੱਢਾ ਹੋ ਰਿਹਾ ਦਿਲ ! ਮਾਹਿਰਾਂ ਨੇ ਦਿੱਤੀ ਚਿਤਾਵਨੀ

ਮੋਟਾਪੇ ਕਾਰਨ ਜਲਦੀ ਬੁੱਢਾ ਹੋ ਰਿਹਾ ਦਿਲ ! ਮਾਹਿਰਾਂ ਨੇ ਦਿੱਤੀ ਚਿਤਾਵਨੀ

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!