ਨਵੀਂ ਦਿੱਲੀ : ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਮੋਟਰਜ਼ ਦੇ ਕਮਰਸ਼ੀਅਲ ਅਤੇ ਪੈਸੰਜਰ ਵ੍ਹੀਕਲਜ਼ ਬਿਜ਼ਨੈੱਸ ਸੈਗਮੈਂਟ ਦਾ ਡੀਮਰਜਰ ਇਕ ਵੱਡੀ ਉਪਲੱਬਧੀ ਹੈ। ਇਸ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਇਕ ਲੰਮੇ ਸਾਂਝੇ ਵਿੱਤੀ ਇਤਿਹਾਸ ਤੋਂ ਬਾਅਦ ਦੋਵਾਂ ਕੰਪਨੀਆਂ ਨੂੰ ਸੁਤੰਤਰ ਤੌਰ ’ਤੇ ਵਿਕਾਸ ਦੀਆਂ ਰਣਨੀਤੀਆਂ ਬਣਾਉਣ ਦਾ ਮੌਕਾ ਮਿਲੇਗਾ।
ਟਾਟਾ ਮੋਟਰਜ਼ ਦੀ ਕਮਰਸ਼ੀਅਲ ਇਕਾਈ ਦੇ ਲਿਸਟਿੰਗ ਸਮਾਰੋਹ ’ਚ ਬੋਲਦੇ ਹੋਏ ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਮੋਟਰਜ਼ ਪੈਸੰਜਰ ਵ੍ਹੀਕਲਜ਼ (ਐੱਮ. ਪੀ. ਵੀ.) ਨੂੰ ਹਮੇਸ਼ਾ ਤੋਂ ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲਜ਼ (ਟੀ. ਐੱਮ. ਸੀ. ਵੀ.) ਵੱਲੋਂ ਸਪੋਰਟ ਮਿਲਦਾ ਆਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਮਰਸ਼ੀਅਲ ਵ੍ਹੀਕਲਜ਼ ਸੈਗਮੈਂਟ ਤੋਂ ਕੈਸ਼ ਫਲੋਅ ਆ ਰਿਹਾ ਹੈ ਅਤੇ ਇਸ ਦਾ ਪੈਸੰਜਰ ਵ੍ਹੀਕਲਜ਼ ਸੈਗਮੈਂਟ ਦੀ ਪੂੰਜੀਗਤ ਖਰਚ ’ਚ ਵਰਤੋਂ ਕੀਤੀ ਜਾ ਰਹੀ ਸੀ।
ਚੰਦਰਸ਼ੇਖਰਨ ਮੁਤਾਬਕ ਦੋਵੇਂ ਕਾਰੋਬਾਰਾਂ ਨੂੰ ਮਜ਼ਬੂਤ ਰੱਖਣ ਲਈ ਟਾਟਾ ਮੋਟਰਜ਼ ਦਾ ਡੀਮਰਜਰ ਜ਼ਰੂਰੀ ਸੀ। ਦੋਵੇਂ ਸੈਗਮੈਂਟ ਦੇ ਡੀਮਰਜਰ ਦਾ ਵਿਚਾਰ ਸਭ ਤੋਂ ਪਹਿਲਾਂ 2017-18 ’ਚ ਆਇਆ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ’ਚ ਦੇਰੀ ਹੋਈ।
ਇਸ ’ਤੇ ਬਾਅਦ ’ਚ ਫਿਰ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਪਿਛਲੇ ਕੁਝ ਸਾਲਾਂ ’ਚ ਇਸ ਨੇ ਰਫਤਾਰ ਫੜੀ, ਜਿਸ ਦੀ ਸਮਾਪਤੀ ਇਸ ਸਾਲ ਦੀ ਸ਼ੁਰੂਆਤ ’ਚ ਆਧਿਕਾਰਕ ਤੌਰ ’ਤੇ ਡੀਮਰਜਰ ਦੇ ਰੂਪ ’ਚ ਹੋਈ।