Thursday, September 17, 2026
BREAKING
ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਬੁਰਜ ਖ਼ਲੀਫ਼ਾ PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ PM ਮੋਦੀ ਦੇ ਜਨਮਦਿਨ ਮੌਕੇ ਖੰਨਾ 'ਚ ਲੱਗਿਆ ਮੁਫ਼ਤ ਮੈਡੀਕਲ ਅਤੇ ਬਲੱਡ ਚੈੱਕਅਪ ਕੈਂਪ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼ ਤਿਉਹਾਰਾਂ ਤੋਂ ਪਹਿਲਾਂ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ, ਖੁਰਾਕੀ ਤੇਲ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼ ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਚੰਡੀਗੜ੍ਹ

ਚੰਡੀਗੜ੍ਹ ਦੇ ਮਕਾਨਾਂ 'ਚ ਲਿਫਟ ਲਾਉਣ ਨੂੰ ਮਨਜ਼ੂਰੀ! ਸੋਲਰ ਪੈਨਲ ਲਈ ਵੀ NOC ਦੀ ਲੋੜ ਨਹੀਂ

17 ਸਤੰਬਰ, 2026 06:56 PM

ਚੰਡੀਗੜ੍ਹ : ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਦੇ ਮਕਾਨਾਂ ’ਚ ਰਹਿਣ ਵਾਲੇ ਲੋਕਾਂ ਲਈ ਲੰਬੇ ਸਮੇਂ ਤੋਂ ਚੱਲ ਰਹੇ ਨੀਡ-ਬੇਸਡ ਚੇਂਜ ਅਤੇ ਲਿਫਟਾਂ ਲਾਉਣ ਦੇ ਮਾਮਲੇ ’ਚ ਬੁੱਧਵਾਰ ਨੂੰ ਅਹਿਮ ਫ਼ੈਸਲਾ ਲਿਆ ਗਿਆ। ਸੀ. ਐੱਚ. ਬੀ. ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਇੰਡੀਪੈਂਡੈਂਟ ਡਵੈਲਿੰਗ ਯੂਨਿਟਾਂ ’ਚ ਲੋੜ ਮੁਤਾਬਕ ਤਬਦੀਲੀਆਂ ਕਰਨ ਅਤੇ ਸੀ. ਐੱਚ. ਬੀ. ਦੇ ਡਵੈਲਿੰਗ ਯੂਨਿਟਾਂ ’ਚ ਲਿਫਟਾਂ ਲਾਉਣ ਸਬੰਧੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਕੁੱਝ ਸੋਧਾਂ ਨਾਲ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਹ ਪ੍ਰਬੰਧ ਹਾਲੇ ਤੁਰੰਤ ਲਾਗੂ ਨਹੀਂ ਹੋਣਗੇ। ਬੋਰਡ ਵੱਲੋਂ ਮਨਜ਼ੂਰ ਸਿਫ਼ਾਰਸ਼ਾਂ ਹੁਣ ਅੰਤਮ ਮਨਜ਼ੂਰੀ ਲਈ ਯੂ. ਟੀ. ਪ੍ਰਸ਼ਾਸਕ ਕੋਲ ਭੇਜੀਆਂ ਜਾਣਗੀਆਂ। ਮੁੱਖ ਸਕੱਤਰ ਤੇ ਸੀ. ਐੱਚ. ਬੀ. ਚੇਅਰਮੈਨ ਐੱਚ. ਰਾਜੇਸ਼ ਪ੍ਰਸਾਦ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ 11 ਮਈ ਨੂੰ ਸੀ.ਐੱਚ.ਬੀ. ਦੇ ਸੀ.ਈ.ਓ. ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਦੀ ਰਿਪੋਰਟ ’ਤੇ ਵਿਚਾਰ ਕੀਤਾ ਗਿਆ। ਕਮੇਟੀ ਨੇ ਵੱਖ-ਵੱਖ ਸੈਕਟਰਾਂ ’ਚ ਜਾ ਕੇ ਸੀ. ਐੱਚ. ਬੀ. ਮਕਾਨਾਂ ’ਚ ਕੀਤੀਆਂ ਤਬਦੀਲੀਆਂ ਦਾ ਜਾਇਜ਼ਾ ਲਿਆ ਸੀ ਅਤੇ ਵਸਨੀਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਧਿਆਨ ’ਚ ਰੱਖਦਿਆਂ ਨਿਯਮ ਤੈਅ ਕਰਨ ਦੀ ਸਿਫ਼ਾਰਸ਼ ਕੀਤੀ ਸੀ।


ਵਸਨੀਕਾਂ ਲਈ ਕੀ ਹੋਣਗੇ ਬਦਲਾਅ ਜਾਣੋ
ਸੁਤੰਤਰ ਮਕਾਨਾਂ ’ਚ ਤਬਦੀਲੀਆਂ: ਸੁਤੰਤਰ ਡਵੈਲਿੰਗ ਯੂਨਿਟਾਂ ਦੇ ਮਾਲਕਾਂ ਲਈ ਮਰਲਾ ਹਾਊਸਾਂ ਦੀ ਤਰਜ਼ ’ਤੇ ਫਰੇਮਵਰਕ ਤਿਆਰ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਿਰਧਾਰਤ ਨਿਯਮਾਂ ਤਹਿਤ ਮਕਾਨਾਂ ’ਚ ਲੋੜ ਮੁਤਾਬਕ ਮੋਡੀਫਿਕੇਸ਼ਨ, ਰੀਕੰਸਟ੍ਰਕਸ਼ਨ ਤੇ ਹੋਰ ਤਬਦੀਲੀਆਂ ਕਰਨ ਦਾ ਰਾਹ ਸਪੱਸ਼ਟ ਹੋਵੇਗਾ।
ਹਰ ਉਸਾਰੀ ਨਹੀਂ ਹੋਵੇਗੀ ਰੈਗੂਲਰ : ਇਸ ਮਨਜ਼ੂਰੀ ਦਾ ਮਤਲਬ ਇਹ ਨਹੀਂ ਕਿ ਹਰ ਤਰ੍ਹਾਂ ਦੀ ਗੈਰ-ਮਨਜ਼ੂਰ ਉਸਾਰੀ ਖ਼ੁਦ ਰੈਗੂਲਰ ਹੋ ਜਾਵੇਗੀ। ਸਰਕਾਰੀ ਜ਼ਮੀਨ ’ਤੇ ਕਬਜ਼ਾ ਜਾਂ ਨਿਯਮਾਂ ਤੋਂ ਬਾਹਰ ਕੀਤਾ ਗਿਆ ਨਿਰਮਾਣ ਇਸ ਫਰੇਮਵਰਕ ਦੇ ਦਾਇਰੇ ’ਚ ਨਹੀਂ ਆਵੇਗਾ। ਅੰਤਮ ਨਿਯਮਾਂ ’ਚ ਤਬਦੀਲੀਆਂ ਦੀ ਹੱਦ, ਲੋੜੀਂਦੀਆਂ ਮਨਜ਼ੂਰੀਆਂ ਤੇ ਹੋਰ ਸ਼ਰਤਾਂ ਸਪੱਸ਼ਟ ਕੀਤੀਆਂ ਜਾਣਗੀਆਂ।


ਲਿਫਟ ਲਾਉਣ ਲਈ ਹਰ ਵਸਨੀਕ ਦੀ ਸਹਿਮਤੀ ਜ਼ਰੂਰੀ ਨਹੀਂ
ਸੀ.ਐੱਚ.ਬੀ. ਫਲੈਟਾਂ ਤੇ ਹੋਰ ਡਵੈਲਿੰਗ ਯੂਨਿਟਾਂ ’ਚ ਲਿਫਟ ਲਾਉਣ ਲਈ ਵੀ ਫਰੇਮਵਰਕ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ’ਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਲਿਫਟ ਲਾਉਣ ਲਈ ਬਲਾਕ ਦੇ ਹਰ ਵਸਨੀਕ ਦੀ ਸਹਿਮਤੀ ਲੈਣੀ ਲਾਜ਼ਮੀ ਨਹੀਂ ਹੋਵੇਗੀ। ਜਿਹੜੇ ਵਸਨੀਕ ਲਿਫਟ ਲਾਉਣ ਅਤੇ ਉਸ ਦੀ ਰੱਖ-ਰਖਾਅ ਦਾ ਖ਼ਰਚ ਸਾਂਝੇ ਤੌਰ ’ਤੇ ਚੁੱਕਣਗੇ, ਉਨ੍ਹਾਂ ਨੂੰ ਲਿਫਟ ਦੀ ਵਰਤੋਂ ਦਾ ਹੱਕ ਦੇਣਾ ਹੋਵੇਗਾ। ਜੇਕਰ ਕਿਸੇ ਬਲਾਕ ’ਚ ਲਿਫਟ ਲਾਉਣ ਨੂੰ ਲੈ ਕੇ ਵਿਵਾਦ ਪੈਦਾ ਹੁੰਦਾ ਹੈ ਤਾਂ ਸੀ.ਐੱਚ.ਬੀ. ਦੇ 1979 ਦੇ ਰੈਗੂਲੇਸ਼ਨਜ਼ ਦੀ ਕਲਾਜ਼ 15 ਤਹਿਤ ਕਾਰਵਾਈ ਕੀਤੀ ਜਾਵੇਗੀ। ਇੱਥੇ ਬਲਾਕ ਦਾ ਮਤਲਬ ਉਨ੍ਹਾਂ ਸਾਰੇ ਡਵੈਲਿੰਗ ਯੂਨਿਟਾਂ ਤੋਂ ਹੈ, ਜਿਨ੍ਹਾਂ ਤੱਕ ਸਾਂਝੀ ਪੌੜੀ ਰਾਹੀਂ ਪਹੁੰਚ ਹੁੰਦੀ ਹੈ।ਲਿਫਟ ਲਈ ਅਰਜ਼ੀ ਦਾ ਤਰੀਕਾ ਵੀ ਤੈਅ ਲਿਫਟ ਲਾਉਣ ਲਈ ਰਜਿਸਟਰਡ ਆਰਕੀਟੈਕਟ ਰਾਹੀਂ ਸੈਲਫ-ਸਰਟੀਫਿਕੇਸ਼ਨ ਸਕੀਮ ਤਹਿਤ ਅਰਜ਼ੀ ਦੇਣ ਦੀ ਵਿਵਸਥਾ ਹੋਵੇਗੀ। ਸੀ.ਐੱਚ.ਬੀ. ਵੱਲੋਂ ਅਰਜ਼ੀ ’ਤੇ 30 ਦਿਨਾਂ ਅੰਦਰ ਫ਼ੈਸਲਾ ਕਰਨ ਦੀ ਪ੍ਰਕਿਰਿਆ ਰੱਖੀ ਗਈ ਹੈ। ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ (ਓ. ਬੀ. ਪੀ. ਏ. ਐੱਸ.) ’ਤੇ ਇਹ ਸਹੂਲਤ ਉਪਲੱਬਧ ਹੋਣ ਤੱਕ ਅਰਜ਼ੀਆਂ ਆਫਲਾਈਨ ਵੀ ਲਈਆਂ ਜਾ ਸਕਣਗੀਆਂ। ਲਿਫਟ ਜਾਂ ਲਿਫਟ ਵੈੱਲ ਨਾਲ ਘਿਰਿਆ ਖੇਤਰ ਗਰਾਊਂਡ ਕਵਰੇਜ ਤੇ ਐੱਫ.ਏ.ਆਰ. ਵਿੱਚ ਨਹੀਂ ਗਿਣਿਆ ਜਾਵੇਗਾ। ਹਾਲਾਂਕਿ ਇਹ ਛੂਟ ਇੰਡੀਪੈਂਡੈਂਟ ਡਵੈਲਿੰਗ ਯੂਨਿਟਾਂ ਲਈ ਲਾਗੂ ਨਹੀਂ ਹੋਵੇਗੀ।


ਢਾਂਚਾਗਤ ਸੁਰੱਖਿਆ ਨਾਲ ਸਮਝੌਤਾ ਨਹੀਂ
ਲਿਫਟ ਲਾਉਣ ਜਾਂ ਮਕਾਨ ’ਚ ਕਿਸੇ ਹੋਰ ਤਰ੍ਹਾਂ ਦੀ ਤਬਦੀਲੀ ਲਈ ਬਿਲਡਿੰਗ ਦੀ ਸਟ੍ਰਕਚਰਲ ਸੇਫਟੀ ਤੇ ਬਿਲਡਿੰਗ ਨਾਰਮਜ਼ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਅਰਜ਼ੀ ਦੀ ਪ੍ਰੋਸੈਸਿੰਗ ਤੋਂ ਲੈ ਕੇ ਕੰਮ ਮੁਕੰਮਲ ਹੋਣ ਉਪਰੰਤ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਤੱਕ ਦੀ ਪ੍ਰਕਿਰਿਆ ਤੈਅ ਕਰਨ ਲਈ ਸੀ.ਐੱਚ.ਬੀ. ਨੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐੱਸ.ਓ.ਪੀ.) ਨੂੰ ਵੀ ਮਨਜ਼ੂਰੀ ਦਿੱਤੀ ਹੈ।


ਛੱਤ ’ਤੇ ਸੋਲਰ ਲਾਉਣ ਲਈ ਐੱਨ. ਓ. ਸੀ. ਦੀ ਲੋੜ ਨਹੀਂ
ਸੀ.ਐੱਚ.ਬੀ. ਮਕਾਨਾਂ ਦੀਆਂ ਛੱਤਾਂ ’ਤੇ ਪੀ.ਐੱਮ. ਸੂਰਿਆ-ਘਰ: ਮੁਫ਼ਤ ਬਿਜਲੀ ਯੋਜਨਾ ਤਹਿਤ ਰੂਫਟਾਪ ਸੋਲਰ ਫੋਟੋਵੋਲਟੇਇਕ ਸਿਸਟਮ ਲਾਉਣ ਦੇ ਮਾਮਲੇ ’ਚ ਵੀ ਬੋਰਡ ਨੇ ਮਨਜ਼ੂਰੀ ਦਿੱਤੀ ਹੈ। ਕੇਂਦਰ ਦੀਆਂ ਗਾਈਡਲਾਈਨਜ਼ ਮੁਤਾਬਕ ਹੁਣ ਇਸ ਲਈ ਸੀ.ਐੱਚ.ਬੀ. ਤੋਂ ਪਹਿਲਾਂ ਮਨਜ਼ੂਰੀ ਜਾਂ ਐੱਨ.ਓ.ਸੀ. ਲੈਣ ਦੀ ਲੋੜ ਨਹੀਂ ਹੋਵੇਗੀ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼

ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼

ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ ਡੈੱਡਲਾਈਨ ਤੈਅ, 30 ਸਤੰਬਰ ਮਗਰੋਂ SHOs 'ਤੇ ਡਿੱਗੇਗੀ ਗਾਜ਼

ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ ਡੈੱਡਲਾਈਨ ਤੈਅ, 30 ਸਤੰਬਰ ਮਗਰੋਂ SHOs 'ਤੇ ਡਿੱਗੇਗੀ ਗਾਜ਼

ਚੰਡੀਗੜ੍ਹ 'ਚ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਨਵੇਂ ਨਿਯਮ ਲਾਗੂ, 15 ਦਿਨਾਂ 'ਚ ਦੇਣਾ ਪਵੇਗਾ ਜਵਾਬ

ਚੰਡੀਗੜ੍ਹ 'ਚ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਨਵੇਂ ਨਿਯਮ ਲਾਗੂ, 15 ਦਿਨਾਂ 'ਚ ਦੇਣਾ ਪਵੇਗਾ ਜਵਾਬ

ਵਿਦਿਆਰਥੀ ਸਾਵਧਾਨ! ਇਹ ਕੰਮ ਕਰਦੇ ਹੀ ਘਰ ਪੁੱਜੇਗਾ SMS, ਚੰਡੀਗੜ੍ਹ ਦੇ ਸਕੂਲਾਂ 'ਚ ਨਵਾਂ ਸਿਸਟਮ ਸ਼ੁਰੂ

ਵਿਦਿਆਰਥੀ ਸਾਵਧਾਨ! ਇਹ ਕੰਮ ਕਰਦੇ ਹੀ ਘਰ ਪੁੱਜੇਗਾ SMS, ਚੰਡੀਗੜ੍ਹ ਦੇ ਸਕੂਲਾਂ 'ਚ ਨਵਾਂ ਸਿਸਟਮ ਸ਼ੁਰੂ

ਚੰਡੀਗੜ੍ਹ: ਕੈਬ ਐਗਰੀਗੇਟਰਾਂ ’ਤੇ ਵੱਡਾ ਐਕਸ਼ਨ, ਓਬਰ ਤੇ ਰੈਪਿਡੋ ਦੇ ਲਾਈਸੈਂਸ 6 ਮਹੀਨਿਆਂ ਲਈ ਮੁਅੱਤਲ

ਚੰਡੀਗੜ੍ਹ: ਕੈਬ ਐਗਰੀਗੇਟਰਾਂ ’ਤੇ ਵੱਡਾ ਐਕਸ਼ਨ, ਓਬਰ ਤੇ ਰੈਪਿਡੋ ਦੇ ਲਾਈਸੈਂਸ 6 ਮਹੀਨਿਆਂ ਲਈ ਮੁਅੱਤਲ

ਚੰਡੀਗੜ੍ਹ 'ਚ ਵਾਪਰਿਆ ਹਾਦਸਾ, ਅਚਾਨਕ ਕਾਰ ਹੋਈ ਬੇਕਾਬੂ, ਚਾਲਕ ਦਾ ਰਿਹਾ ਬਚਾਅ

ਚੰਡੀਗੜ੍ਹ 'ਚ ਵਾਪਰਿਆ ਹਾਦਸਾ, ਅਚਾਨਕ ਕਾਰ ਹੋਈ ਬੇਕਾਬੂ, ਚਾਲਕ ਦਾ ਰਿਹਾ ਬਚਾਅ

ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ LIST

ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ LIST

PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ