Monday, June 01, 2026
BREAKING
ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾਡੇ ਬੱਚਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰਜਾਬ ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਚੰਡੀਗੜ੍ਹ

ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ ਰਾਤਾਂ, Red Alert ਜਾਰੀ

13 ਜੂਨ, 2025 04:54 PM

ਚੰਡੀਗੜ੍ਹ : ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਵਿਚਕਾਰ ਦਿਨ ਦੇ ਨਾਲ-ਨਾਲ ਰਾਤਾਂ ਨੂੰ ਵੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਹਾਲਾਤ ਇਹ ਹਨ ਕਿ ਚੰਡੀਗੜ੍ਹ ਸ਼ਹਿਰ ਦੀਆਂ ਰਾਤਾਂ ਦਾ ਤਾਪਮਾਨ ਪੰਜਾਬ, ਹਰਿਆਣਾ ਹੀ ਨਹੀਂ ਦਿੱਲੀ ਨਾਲੋਂ ਵੀ ਜ਼ਿਆਦਾ ਦਰਜ ਹੋ ਰਿਹਾ ਹੈ। ਇਸ ਦੌਰਾਨ ਸ਼ਹਿਰ ਦੇ ਹਰ ਹਿੱਸੇ ਵਿਚ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਲਗਾਤਾਰ ਪੈ ਰਹੀ ਗਰਮੀ ਕਾਰਨ ਬਿਜਲੀ ਦੀ ਖ਼ਪਤ ਇਸ ਸਾਲ ਦੀ ਪੀਕ ’ਤੇ ਪਹੁੰਚ ਗਈ ਹੈ। ਹਰ ਰੋਜ਼ ਵਧਦੀ ਖ਼ਪਤ ਦੇ ਵਿਚਕਾਰ ਵੀਰਵਾਰ ਨੂੰ ਸ਼ਹਿਰ ਵਿਚ 465 ਮੈਗਾਵਾਟ ਬਿਜਲੀ ਦੀ ਖ਼ਪਤ ਹੋਈ। ਇਨ੍ਹੀਂ ਦਿਨੀਂ ਪੈ ਰਹੀ ਤੇਜ਼ ਗਰਮੀ ਦੇ ਮੱਦੇਨਜ਼ਰ ਇਨ੍ਹਾਂ ਦਿਨਾਂ ਲਈ ਦਿੱਤੇ ਗਏ ਔਰੇਂਜ ਅਲਰਟ ਨੂੰ ਮੌਸਮ ਵਿਭਾਗ ਨੇ ਰੈੱਡ ਅਲਰਟ ਵਿਚ ਬਦਲ ਦਿੱਤਾ ਹੈ। ਰੈੱਡ ਅਲਰਟ ਦੇ ਨਾਲ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਦਿਨ ਵੇਲੇ ਸਿਰਫ਼ ਜ਼ਰੂਰੀ ਹੋਣ ’ਤੇ ਹੀ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

 

ਦਿਨ ਤੋਂ ਸ਼ਾਮ ਤੱਕ ਨਮੀ ਵਾਲੀ ਗਰਮੀ ਦੇ ਵਿਚਕਾਰ ਰੈੱਡ ਅਲਰਟ
ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 41.7 ਡਿਗਰੀ ਸੀ ਪਰ ਨਮੀ ਕਾਰਨ ਗਰਮੀ ਦੀ ਚੁਭਨ ’ਚ ਕੋਈ ਕਮੀ ਨਹੀਂ ਸੀ। ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਵੀ ਕੋਈ ਰਾਹਤ ਨਹੀਂ ਮਿਲੀ, ਕਿਉਂਕਿ ਹਵਾ ਨਾ ਚਲੱਣ ਕਾਰਨ ਨਮੀ ਵਾਲੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ। ਦੇਰ ਸ਼ਾਮ ਵੀ ਤਾਪਮਾਨ 35 ਡਿਗਰੀ ਤੋਂ ਹੇਠਾਂ ਨਹੀਂ ਆਇਆ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਵੀ ਕੋਈ ਰਾਹਤ ਨਹੀਂ ਮਿਲੀ। ਹਾਲਾਤ ਅਜਿਹੇ ਸਨ ਕਿ ਰਾਤ 10 ਵਜੇ ਵੀ ਗਰਮੀ ਦੇ ਤੇਵਰ ਘੱਟ ਨਹੀਂ ਹੋ ਰਹੇ ਸਨ। ਇਸ ਦੇ ਨਾਲ ਪਿਛਲੀਆਂ ਤਿੰਨ ਰਾਤਾਂ ਵਿਚ ਚੰਡੀਗੜ੍ਹ ਦਾ ਤਾਪਮਾਨ ਸਭ ਤੋਂ ਜ਼ਿਆਦਾ ਜਾ ਰਿਹਾ ਹੈ। ਮੰਗਲਵਾਰ ਰਾਤ ਤਾਪਮਾਨ 31.7 ਡਿਗਰੀ ਤੋਂ ਹੇਠਾਂ ਨਹੀਂ ਆਇਆ ਤਾਂ ਬੁੱਧਵਾਰ ਦੀ ਰਾਤ ਇਸ ਸੀਜ਼ਨ ਦੀ ਸਭ ਤੋਂ ਗਰਮ ਰਾਤ ਸੀ। ਬੁੱਧਵਾਰ ਰਾਤ ਵੀ ਘੱਟੋ-ਘੱਟ ਤਾਪਮਾਨ 31.8 ਡਿਗਰੀ ਤੋਂ ਹੇਠਾਂ ਨਹੀਂ ਆਇਆ, ਜੋਕਿ ਇਸ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਸੀ। ਪੰਜਾਬ ਅਤੇ ਹਰਿਆਣਾ ਹੀ ਨਹੀਂ ਦਿੱਲੀ ਵਿਚ ਵੀ ਰਾਤ ਦਾ ਤਾਪਮਾਨ ਚੰਡੀਗੜ੍ਹ ਨਾਲੋਂ ਘੱਟ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਵੀ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਦਿਨ ਦਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੀ ਰਹੇਗਾ। ਇਹੋ ਕਾਰਨ ਹੈ ਕਿ ਚੰਡੀਗੜ੍ਹ ਸ਼ਹਿਰ ਲਈ ਹਾਲੇ ਤੱਕ ਦਿੱਤਾ ਗਿਆ ਔਰੇਂਜ ਅਲਰਟ ਮੌਸਮ ਵਿਭਾਗ ਨੇ ਰੈੱਡ ਅਲਰਟ ਵਿਚ ਬਦਲ ਦਿੱਤਾ। ਸ਼ੁੱਕਰਵਾਰ ਸ਼ਾਮ ਤੋਂ ਬਾਅਦ ਤੇਜ਼ ਹਵਾਵਾਂ ਚੱਲਣ ਕਾਰਨ ਨਮੀ ਤੋਂ ਕੁਝ ਰਾਹਤ ਦੀ ਆਸ ਜ਼ਰੂਰ ਬੱਝੀ ਹੈ। ਸ਼ਨੀਵਾਰ ਤੋਂ ਬਾਅਦ ਬੱਦਲ ਛਾਏ ਰਹਿ ਸਕਦੇ ਹਨ।

 

ਬਿਜਲੀ ਦੀ ਖ਼ਪਤ ਪੀਕ ’ਤੇ ਪਹੁੰਚੀ
ਲਗਾਤਾਰ ਵੱਧ ਰਹੀ ਗਰਮੀ ਦੇ ਨਾਲ ਹਰ ਰੋਜ਼ ਸ਼ਹਿਰ ਵਿਚ ਬਿਜਲੀ ਦੀ ਖ਼ਪਤ ਲਗਾਤਾਰ ਵੱਧਦੀ ਜਾ ਰਹੀ ਹੈ। ਵੀਰਵਾਰ ਦੁਪਹਿਰ ਨੂੰ ਸ਼ਹਿਰ ਵਿਚ ਬਿਜਲੀ ਦੀ ਮੰਗ ਇਸ ਸਾਲ ਦੀ ਸਭ ਤੋਂ ਜ਼ਿਆਦਾ ਖ਼ਪਤ ਦੇ ਰਿਕਾਰਡ ਨੂੰ ਪਾਰ ਕਰ ਗਈ। ਦੁਪਹਿਰ 3 ਵਜੇ ਦੇ ਆਸਪਾਸ ਸ਼ਹਿਰ ਵਿਚ 464 ਮੈਗਾਵਾਟ ਬਿਜਲੀ ਦੀ ਖ਼ਪਤ ਹੋਈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਨੂੰ ਵੇਖਦੇ ਹੋਏ ਸ਼ਹਿਰ ਵਿਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਮੰਗ 485 ਮੈਗਾਵਾਟ ਤੱਕ ਜਾ ਸਕਦੀ ਹੈ। ਇਸ ਲਈ ਕੰਪਨੀ ਨੇ ਬਿਜਲੀ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਰੋਕਣ ਲਈ ਪਹਿਲਾਂ ਹੀ ਪ੍ਰਬੰਧ ਕਰ ਲਏ ਹਨ ਤਾਂ ਜੋ ਮੰਗ ਅਨੁਸਾਰ ਬਿਜਲੀ ਉਪਲਬਧ ਹੋ ਸਕੇ।

 

ਲਾਈਨਾਂ ਸੜੀਆਂ, ਦਿਨ ਰਾਤ ਘੰਟਿਆਂ ਨਹੀਂ ਆਈ ਬਿਜਲੀ
ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਬੰਦ ਹੋਣ ਕਾਰਨ ਲੋਕਾਂ, ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ’ਚ ਬੇਹਾਲ ਹੋਣਾ ਪਿਆ। ਕਈ ਇਲਾਕਿਆਂ ਵਿਚ ਕਈ ਘੰਟਿਆਂ ਤੱਕ ਬਿਜਲੀ ਨਹੀਂ ਆਈ। ਬੁੱਧਵਾਰ ਰਾਤ ਨੂੰ ਸੈਕਟਰ 41 ਦੇ ਬੁਟਰੇਲਾ ਵਿਚ 10 ਵਜੇ ਗਈ ਬਿਜਲੀ ਦੀ ਸਪਲਾਈ ਰਾਤ ਸਾਢੇ 3 ਵਜੇ ਬਹਾਲ ਹੋ ਸਕੀ। ਲਾਈਨਾਂ ’ਤੇ ਵਾਧੂ ਲੋਡ ਪੈਣ ਕਾਰਨ ਇੱਥੇ ਬਿਜਲੀ ਦੀਆਂ ਲਾਈਨਾਂ ਸੜ ਗਈਆਂ। ਰਾਤ ਹੋਣ ਕਾਰਨ ਲਾਈਨਾਂ ਨੂੰ ਠੀਕ ਕਰਨ ਵਿਚ ਸਮਾਂ ਲੱਗਿਆ। ਇਸ ਕਾਰਨ ਗਰਮ ਰਾਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਨੀਮਾਜਰਾ ਦੀ ਮੋਟਰ ਮਾਰਕੀਟ ਅਤੇ ਸ਼ਾਂਤੀ ਨਗਰ ਇਲਾਕੇ ’ਚ ਵੀ ਲਾਈਨਾਂ ਸੜ ਗਈਆਂ। ਇਥੇ ਗਲੀ ਨੰਬਰ 8 ਵਿਚ ਬੁੱਧਵਾਰ ਰਾਤ 11 ਵਜੇ ਤਾਰਾਂ ਵਿਚ ਅੱਗ ਲੱਗਣ ਕਾਰਨ ਬਿਜਲੀ ਚਲੀ ਗਈ। ਲਾਈਨ ਨੂੰ ਠੀਕ ਕੀਤਾ ਗਿਆ, ਬਿਜਲੀ ਕਰਮਚਾਰੀਆਂ ਦੇ ਜਾਂਦੇ ਹੀ ਤਾਰਾਂ ਨੂੰ ਫਿਰ ਅੱਗ ਲੱਗ ਗਈ। ਇਸ ਤੋਂ ਬਾਅਦ ਦੋ ਵਾਰ ਠੀਕ ਕਰਨ ਦੇ ਬਾਵਜੂਦ ਵੀਰਵਾਰ ਦੁਪਹਿਰ ਵੀ ਲਾਈਨ ਵਿਚ ਅੱਗ ਲੱਗਣ ਕਾਰਨ ਬਿਜਲੀ ਆਉਂਦੀ-ਜਾਂਦੀ ਰਹੀ। ਮੋਟਰ ਮਾਰਕੀਟ ਇਲਾਕੇ ਵਿਚ ਵੀ ਇਹੋ ਹਾਲਾਤ ਸਨ। ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਬਿਜਲੀ ਸਪਲਾਈ ਦੇ ਇਹੋ ਹਾਲਾਤ ਰਹੇ।

ਪੰਜਾਬ-ਹਰਿਆਣਾ ’ਚ ਸਭ ਤੋਂ ਗਰਮ ਰਾਤਾਂ
ਸ਼ਹਿਰ - ਡਿਗਰੀ
ਚੰਡੀਗੜ੍ਹ - 31.8
ਮੋਹਾਲੀ – 31.6
ਚੰਡੀਗੜ੍ਹ ਹਵਾਈ ਅੱਡਾ - 31.4
ਰੋਹਤਕ – 31.4
ਦਿੱਲੀ – 30.7


ਇਨ੍ਹਾਂ ਦਿਨਾਂ ਰਹੀ ਬਿਜਲੀ ਦੀ ਖ਼ਪਤ ਸਭ ਤੋਂ ਜ਼ਿਆਦਾ
20 ਮਈ - 425 ਮੈਗਾਵਾਟ
21 ਮਈ – 424 ਮੈਗਾਵਾਟ
28 ਮਈ - 412 ਮੈਗਾਵਾਟ
29 ਮਈ - 401 ਮੈਗਾਵਾਟ
1 ਜੂਨ - 257 ਮੈਗਾਵਾਟ
4 ਜੂਨ - 287 ਮੈਗਾਵਾਟ
5 ਜੂਨ - 283 ਮੈਗਾਵਾਟ
9 ਜੂਨ - 422 ਮੈਗਾਵਾਟ
10 ਜੂਨ - 433 ਮੈਗਾਵਾਟ
11 ਜੂਨ - 456 ਮੈਗਾਵਾਟ
12 ਜੂਨ - 465 ਮੈਗਾਵਾਟ

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ